India vs South Africa: ਭਾਰਤ ਦੀ ਟੈਸਟ ਟੀਮ ਦਾ ਐਲਾਨ, ਸ਼ੁਭਮਨ ਗਿੱਲ ਟੀਮ ’ਚ ਸ਼ਾਮਲ

News18 Punjab
Updated: September 12, 2019, 6:49 PM IST
share image
India vs South Africa: ਭਾਰਤ ਦੀ ਟੈਸਟ ਟੀਮ ਦਾ ਐਲਾਨ, ਸ਼ੁਭਮਨ ਗਿੱਲ ਟੀਮ ’ਚ ਸ਼ਾਮਲ
ਰਾਹੁਲ ਨੂੰ ਬਾਹਰ ਕੱਢ ਕੇ ਸ਼ੁਭਮਨ ਗਿੱਲ ਨੂੰ ਟੈਸਚ ਟੀਮ ਵਿਚ ਮੌਕਾ ਦਿੱਤਾ

  • Share this:
  • Facebook share img
  • Twitter share img
  • Linkedin share img
2 ਅਕਤੂਬਰ ਨੂੰ ਸਾਊਥ ਅਫਰੀਕਾ ਦੇ ਖਿਲਾਫ ਸ਼ੁਰੂ ਹੋਣ ਵਾਲੇ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਲਈ ਟੀਮ ਇੰਡੀਆ (Indian Cricket Team) ਦਾ ਐਲਾਨ ਹੋ ਗਿਆ ਹੈ। ਟੀਮ ਇੰਡੀਆ ਨੇ ਵੱਡਾ ਫੈਸਲਾ ਲੈਂਦੇ ਹੋਏ ਕੇਐਲ ਰਾਹੁਲ ਨੂੰ ਬਾਹਰ ਕੱਢ ਕੇ ਸ਼ੁਭਮਨ ਗਿੱਲ ਨੂੰ ਟੈਸਚ ਟੀਮ ਵਿਚ ਮੌਕਾ ਦਿੱਤਾ ਹੈ।

ਦੱਸਣਯੋਗ ਹੈ ਕਿ ਸ਼ੁਭਮਨ ਗਿੱਲ ਪਿਛਲੇ ਕਾਫੀ ਸਮੇਂ ਤੋਂ ਫਰਸਟ ਕਲਾਸ ਵਿਚ ਚੰਗਾ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਦਾ ਫਰਸਟ ਕਲਾਸ ਕਰੀਅਰ ਵਿਚ 70 ਤੋਂ ਜ਼ਿਆਦਾ ਦਾ ਔਸਤ ਹੈ। ਟੀਮ ਵਿਚ ਹਾਰਦਿਕ ਪਾਂਡਿਆ ਨੂੰ ਨਹੀਂ ਮਿਲੀ।  ਐਮਐਸਕੇ ਪ੍ਰਸਾਦ ਨੇ ਐਲਾਨ ਕੀਤਾ ਹੈ ਕਿ ਸਾਊਥ ਅਫਰੀਕਾ ਦੇ ਖਿਲਾਫ ਰੋਹਿਤ ਸ਼ਰਮਾ ਓਪਨਿੰਗ ਕਰਨਗੇ।

ਕੇਐਲ ਰਾਹੁਲ ਨੂੰ ਬਾਹਰ ਕੱਢ ਕੇ ਸ਼ੁਭਮਨ ਗਿੱਲ ਨੂੰ ਟੈਸਚ ਟੀਮ ਵਿਚ ਮੌਕਾ ਦਿੱਤਾ
ਭਾਰਤੀ ਟੀਮ 2 ਅਕਤੂਬਰ ਤੋਂ ਸਾਊਥ ਅਫਰੀਕਾ ਦੇ ਖਿਲਾਫ ਟੈਸਟ ਸੀਰੀਜ਼ ਖੇਡੇਗੀ। ਪਹਿਲਾ ਮੈਚ ਵਿਸ਼ਾਖਾਪਟਨਮ ਵਿਚ ਹੋਵੇਗਾ। ਇਸ ਤੋਂ ਬਾਅਦ ਦੂਜਾ ਮੈਚ 10 ਅਕਤੂਬਰ ਨੂੰ ਪੁਣੇ ਅਤੇ ਤੀਜਾ ਮੈਚ ਰਾਂਚੀ ਵਿਚ ਖੇਡਿਆ ਜਾਵੇਗਾ। ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਤੋਂ ਪਹਿਲਾਂ ਤਿੰਨ ਟੀ20 ਮੈਚ ਵੀ ਖੇਡੇ ਜਾਣਗੇ। ਇਸ ਦਾ ਪਹਿਲਾ ਟੀ20 ਮੈਚ 15 ਸਤੰਬਰ, ਦੂਜਾ ਟੀ20 ਮੈਚ ਮੋਹਾਲੀ ਅਤੇ ਆਖਰੀ ਮੁਕਾਬਲਾ ਬੰਗਲੁਰੂ ਵਿਚ ਖੇਡਿਆ ਜਾਵੇਗਾ।

ਸਾਊਥ ਅਫਰੀਕਾ ਦੇ ਖਿਲਾਫ ਰੋਹਿਤ ਸ਼ਰਮਾ ਓਪਨਿੰਗ ਕਰਨਗੇ।


ਟੀਮ ਇੰਡੀਆ ਦੀ ਟੈਸਟ ਟੀਮ ਵਿਚ ਵਿਰਾਟ ਕੋਹਲੀ (ਕਪਤਾਨ), ਮੰਯਕ ਅਗਰਵਾਲ, ਰੋਹਿਤ ਸ਼ਰਮਾ, ਚੇਤੇਸ਼ਵਰ ਪੁਜਾਰਾ, ਅਜਿੰਕਯ ਰਹਾਣੇ (ਉਪ ਕਪਤਾਨ), ਹਨੁਮਾ ਵਿਹਾਰੀ, ਰਿਸ਼ਭ ਪੰਤ (ਵਿਕੇਟ ਕੀਪਰ), ਰਿਧੀਮਾਨ ਸਾਹਾ (ਵਿਕੇਟ ਕੀਪਰ), ਆਰ ਅਸ਼ਵਿਨ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ, ਇਸ਼ਾਂਤ ਸ਼ਰਮਾ ਅਤੇ ਸ਼ੁਭਮਨ ਗਿੱਲ ਸ਼ਾਮਿਲ ਹੈ।
First published: September 12, 2019
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading