• Home
 • »
 • News
 • »
 • sports
 • »
 • CRICKET INDIA VS AUSTRALIA 3RD ODI TEAM INDIA BEAT AUSTRALIA BY 13 RUNS

IND vs AUS: ਤੀਜੇ ਵਨਡੇ ‘ਚ ਭਾਰਤ ਨੇ ਆਸਟਰੇਲੀਆ ਉਤੇ ਜਿੱਤ ਹਾਸਲ ਕੀਤੀ

ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਇੰਡੀਆ ਨੇ ਆਸਟਰੇਲੀਆ ਖ਼ਿਲਾਫ਼ ਵਨਡੇ ਸੀਰੀਜ਼ ਵਿੱਚ ਕਲੀਨ ਸਵੀਪ ਹੋਣ ਤੋਂ ਬਚਾ ਲਿਆ। ਭਾਰਤ ਨੇ ਤੀਸਰਾ ਵਨਡੇ ਬੁੱਧਵਾਰ ਨੂੰ 13 ਦੌੜਾਂ ਨਾਲ ਜਿੱਤਿਆ।

ਭਾਰਤ ਨੇ ਆਸਟਰੇਲੀਆ ਨੂੰ 303 ਦੌੜਾਂ ਦਾ ਟੀਚਾ ਦਿੱਤਾ (ਫੋਟੋ ਕ੍ਰੈਡਿਟ: ਬੀਸੀਸੀਆਈ ਟਵਿੱਟਰ ਹੈਂਡਲ)

ਭਾਰਤ ਨੇ ਆਸਟਰੇਲੀਆ ਨੂੰ 303 ਦੌੜਾਂ ਦਾ ਟੀਚਾ ਦਿੱਤਾ (ਫੋਟੋ ਕ੍ਰੈਡਿਟ: ਬੀਸੀਸੀਆਈ ਟਵਿੱਟਰ ਹੈਂਡਲ)

 • Share this:
  ਕੈਨਬਰਾ- ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਇੰਡੀਆ ਨੇ ਆਸਟਰੇਲੀਆ ਖ਼ਿਲਾਫ਼ ਵਨਡੇ ਸੀਰੀਜ਼ ਵਿੱਚ ਕਲੀਨ ਸਵੀਪ ਹੋਣ ਤੋਂ ਬਚਾ ਲਿਆ। ਭਾਰਤ ਨੇ ਤੀਸਰਾ ਵਨਡੇ ਬੁੱਧਵਾਰ ਨੂੰ 13 ਦੌੜਾਂ ਨਾਲ ਜਿੱਤਿਆ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ ਮੇਜ਼ਬਾਨ ਟੀਮ ਨੂੰ 303 ਦੌੜਾਂ ਦਾ ਟੀਚਾ ਦਿੱਤਾ। ਇਸਦੇ ਜਵਾਬ ਵਿੱਚ ਆਸਟਰੇਲੀਆ ਸਿਰਫ 289 ਦੌੜਾਂ ਹੀ ਬਣਾ ਸਕਿਆ। ਗਲੇਨ ਮੈਕਸਵੈਲ ਦੀ ਤੂਫਾਨੀ ਬੱਲੇਬਾਜ਼ੀ ਦੇ ਸਮੇਂ ਆਸਟਰੇਲੀਆ ਦੀ ਜਿੱਤ ਨਜ਼ਰ ਆ ਰਹੀ ਸੀ, ਪਰ ਜਸਪਰੀਤ ਬੁਮਰਾਹ ਨੇ ਮੈਕਸਵੈੱਲ ਨੂੰ ਬੋਲਡ ਕਰਕੇ ਮੈਚ ਦਾ ਰੁਖ ਹੀ ਪਲਟ ਦਿੱਤਾ । ਇਸ ਤੋਂ ਬਾਅਦ ਸ਼ਾਰਦੂਲ ਠਾਕੁਰ ਨੇ ਸੀਨ ਐਬੋਟ ਅਤੇ ਫਿਰ ਕੁਲਦੀਪ ਯਾਦਵ ਨੂੰ ਐਸ਼ਟਨ ਅਗਰ ਨੂੰ ਆਊਟ ਕਰਕੇ ਭਾਰਤ ਦੀ ਜਿੱਤ ਪੱਕੀ ਕੀਤੀ।

  ਆਸਟਰੇਲੀਆ ਦੇ ਕਪਤਾਨ ਐਰੋਨ ਫਿੰਚ ਨੇ 75 ਦੌੜਾਂ ਬਣਾਈਆਂ। ਇਸ ਲੜੀ ਵਿਚ ਪਹਿਲਾ ਮੈਚ ਖੇਡਣ ਵਾਲੇ ਸ਼ਾਰਦੂਲ ਠਾਕੁਰ ਨੇ 51 ਦੌੜਾਂ ਦੇ ਕੇ ਤਿੰਨ ਵਿਕਟਾਂ, ਬੁਮਰਾਹ ਨੇ 43 ਦੌੜਾਂ ਦੇ ਕੇ ਦੋ ਵਿਕਟਾਂ, ਡੈਬਟ ਮੈਚ ਟੀ ਨਟਰਾਜਨ ਨੇ 70 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਕੁਲਦੀਪ ਯਾਦਵ ਅਤੇ ਰਵਿੰਦਰ ਜਡੇਜਾ ਨੂੰ ਇਕ-ਇਕ ਵਿਕਟ ਹਾਸਲ ਕੀਤੀ। ਭਾਰਤੀ ਗੇਂਦਬਾਜ਼ਾਂ ਨੇ ਮੇਜ਼ਬਾਨ ਟੀਮ ਦੇ ਚੋਟੀ ਦੇ ਬੱਲੇਬਾਜ਼ਾਂ ਨੂੰ ਤੀਜੇ ਵਨਡੇ ਵਿੱਚ ਜ਼ਿਆਦਾ ਦੇਰ ਤੱਕ ਮੈਦਾਨ ‘ਤੇ ਨਹੀਂ ਟਿਕਣ ਦਿੱਤਾ ਅਤੇ ਸਟੀਵ ਸਮਿਥ ਲਗਾਤਾਰ ਤੀਸਰਾ ਸੈਂਕੜਾ ਨਹੀਂ ਬਣਾ ਸਕਿਆ। ਲੈਬੂਸਨ ਅਤੇ ਸਮਿਥ ਨੇ 7-7 ਦੌੜਾਂ, ਹੈਨਰੀਕਸ ਨੇ 22, ਗ੍ਰੀਨ 21, ਐਲੈਕਸ ਕੈਰੀ ਨੇ 38, ਮੈਕਸਵੈੱਲ ਨੇ 59, ਐਸ਼ਟਨ ਐਗਰ ਨੇ 28 ਸੀਨ ਐਬੋਟ ਨੇ 4 ਅਤੇ ਐਡਮ ਜੈਂਪਾ ਨੇ 4 ਦੌੜਾਂ ਬਣਾਈਆਂ।

  ਇਸ ਤੋਂ ਪਹਿਲਾਂ ਟੀਮ ਇੰਡੀਆ ਤੀਜੇ ਵਨਡੇ ਵਿੱਚ ਆਸਟਰੇਲੀਆ ਨੂੰ 303 ਦੌੜਾਂ ਦਾ ਟੀਚਾ ਦੇਣ ਵਿੱਚ ਕਾਮਯਾਬ ਰਹੀ। ਹਾਰਦਿਕ ਪਾਂਡਿਆ ਅਤੇ ਰਵਿੰਦਰ ਜਡੇਜਾ ਦਰਮਿਆਨ 150 ਦੌੜਾਂ ਦੀ ਵੱਡੀ ਸਾਂਝੇਦਾਰੀ ਕੀਤੀ। ਪਾਂਡਿਆ ਨੇ 76 ਗੇਂਦਾਂ 'ਤੇ ਅਜੇਤੂ 92 ਦੌੜਾਂ ਬਣਾਈਆਂ, ਜਦੋਂਕਿ ਜਡੇਜਾ 50 ਗੇਂਦਾਂ' ਤੇ 66 ਦੌੜਾਂ 'ਤੇ ਅਜੇਤੂ ਰਹੇ। ਦੋਵਾਂ ਨੇ ਸ਼ੁਰੂਆਤੀ ਦਬਾਅ ਤੋਂ ਬਾਹਰ ਹੋ ਕੇ ਭਾਰਤੀ ਪਾਰੀ ਨੂੰ ਸੰਭਾਲਿਆ। ਕਪਤਾਨ ਵਿਰਾਟ ਕੋਹਲੀ ਨੇ ਵੀ ਸੰਘਰਸ਼ਸ਼ੀਲ ਅਰਧ-ਸੈਂਕੜਾ ਲਗਾਇਆ।
  Published by:Ashish Sharma
  First published: