IND vs AUS: ਅਜਿੰਕਿਆ ਰਹਾਣੇ ਨੂੰ ਮਿਲਿਆ 152 ਸਾਲ ਪੁਰਾਣਾ ਇਤਿਹਾਸਕ ਮੁਲਾਗ ਮੈਡਲ 

News18 Punjabi | News18 Punjab
Updated: December 29, 2020, 1:05 PM IST
share image
IND vs AUS: ਅਜਿੰਕਿਆ ਰਹਾਣੇ ਨੂੰ ਮਿਲਿਆ 152 ਸਾਲ ਪੁਰਾਣਾ ਇਤਿਹਾਸਕ ਮੁਲਾਗ ਮੈਡਲ 
ਰਹਾਣੇ ਨੂੰ ਮਿਲਿਆ 152 ਸਾਲ ਪੁਰਾਣਾ ਇਤਿਹਾਸਕ ਮੁਲਾਗ ਮੈਡਲ 

ਕ੍ਰਿਕਟ ਆਸਟਰੇਲੀਆ ਨੇ ਮੈਚ ਦੀ ਸ਼ੁਰੂਆਤ ਤੋਂ ਪਹਿਲਾਂ ਐਲਾਨ ਕੀਤਾ ਸੀ ਕਿ ਦੂਜੇ ਟੈਸਟ ਮੈਚ ਦੇ ਪਲੇਅਰ ਆਫ ਦਿ ਮੈਚ ਨੂੰ ਮੁਲਾਗ ਮੈਡਲ ਨਾਲ ਸਨਮਾਨਤ ਕੀਤਾ ਜਾਵੇਗਾ।

  • Share this:
  • Facebook share img
  • Twitter share img
  • Linkedin share img
ਨਵੀਂ ਦਿੱਲੀ- ਅਜਿੰਕਿਆ ਰਹਾਣੇ ਦੀ ਅਗਵਾਈ ਵਾਲੀ ਟੀਮ ਇੰਡੀਆ ਨੇ ਬਾਕਸਿੰਗ ਡੇਅ ਟੈਸਟ ਮੈਚ ਵਿਚ ਮੇਜ਼ਬਾਨ ਆਸਟਰੇਲੀਆ ਨੂੰ 8 ਵਿਕਟਾਂ ਦੇ ਫਰਕ ਨਾਲ ਹਰਾਇਆ। ਰਹਾਣੇ ਪਲੇਅ ਆਫ ਦਿ ਮੈਚ ਰਹੇ ਅਤੇ ਪਹਿਲੀ ਪਾਰੀ ਵਿਚ ਸੈਂਕੜਾ ਜੜਿਆ। ਉਨ੍ਹਾਂ ਨੂੰ ਕ੍ਰਿਕਟ ਆਸਟਰੇਲੀਆ ਨੇ ਇਤਿਹਾਸਕ ਮੁਲਾਗ ਮੈਡਲ ਦੇ ਕੇ ਸਨਮਾਨਤ ਕੀਤਾ। ਦੂਸਰਾ ਟੈਸਟ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਬੋਰਡ ਨੇ ਐਲਾਨ ਕੀਤਾ ਸੀ ਕਿ ਪਲੇਅਰ ਆਫ ਦਿ ਮੈਚ ਨੂੰ ਮੁਲਾਗ ਮੈਡਲ ਦਿੱਤਾ ਜਾਵੇਗਾ।

ਰਹਾਣੇ ਨੇ ਪਹਿਲੀ ਪਾਰੀ ਵਿਚ 112 ਦੌੜਾਂ ਬਣਾਈਆਂ, ਜਦਕਿ ਦੂਜੀ ਪਾਰੀ ਵਿਚ ਉਹ 27 ਦੌੜਾਂ ਬਣਾ ਕੇ ਅਜੇਤੂ ਰਿਹਾ। ਭਾਰਤੀ ਗੇਂਦਬਾਜ਼ਾਂ ਨੇ ਆਸਟਰੇਲੀਆ ਦੀ ਦੂਜੀ ਪਾਰੀ ਨੂੰ 200 ਦੌੜਾਂ 'ਤੇ ਸਮੇਟ ਦਿੱਤਾ ਸੀ ਅਤੇ ਇਸ ਕਾਰਨ ਭਾਰਤ ਨੂੰ ਜਿੱਤ ਲਈ 70 ਦੌੜਾਂ ਦਾ ਟੀਚਾ ਮਿਲਿਆ ਸੀ, ਜਿਸ ਨੂੰ ਭਾਰਤ ਨੇ ਆਸਾਨੀ ਨਾਲ ਹਾਸਲ ਕਰ ਲਿਆ ਸੀ। ਇਸ ਜਿੱਤ ਦੇ ਨਾਲ ਟੀਮ ਨੇ ਚਾਰ ਮੈਚਾਂ ਦੀ ਸੀਰੀਜ਼ ਵਿਚ 11 ਦੀ ਬਰਾਬਰੀ ਕਰ ਲਈ ਹੈ।

ਜੌਨੀ ਮੁਲਾਗ ਵਿਦੇਸ਼ੀ ਦੌਰੇ 'ਤੇ ਜਾਣ ਵਾਲੀ ਪਹਿਲੀ ਆਸਟਰੇਲੀਆਈ ਟੀਮ ਦਾ ਕਪਤਾਨ ਸੀ। ਟੀਮ 1868 ਵਿਚ ਮੁਲਾਗ ਦੀ ਅਗਵਾਈ ਵਿਚ ਇੰਗਲੈਂਡ ਗਈ। ਮੁਲਾਗ ਇਕ ਆਲਰਾਊਂਡਰ ਸੀ ਇਹ ਟੀਮ ਆਸਟਰੇਲੀਆ ਦੀ ਪਹਿਲੀ ਟੀਮ ਸੀ ਜੋ ਅੰਤਰਰਾਸ਼ਟਰੀ ਪੱਧਰ 'ਤੇ ਗਈ ਸੀ। ਮੁਲਾਗ ਦਾ ਅਸਲ ਨਾਮ ਉਨਾਰਿਮਿਨ ਸੀ ਅਤੇ ਉਸਨੇ 1868 ਵਿਚ ਖੇਤਰੀ ਟੀਮ ਦੀ ਅਗਵਾਈ ਕੀਤੀ।
ਇਸ ਦੌਰੇ ਵਿਚ ਉਨ੍ਹਾਂ ਨੇ 47 ਵਿਚੋਂ 45 ਮੈਚ ਖੇਡੇ ਅਤੇ 71 ਪਾਰੀਆਂ ਵਿਚ 23 ਦੀ ਔਸਤ ਨਾਲ 1698 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਉਸ ਨੇ 1877 ਓਵਰ ਵੀ ਸੁੱਟੇ, ਜਿਨ੍ਹਾਂ ਵਿਚੋਂ 831 ਓਵਰ ਮੇਡਨ ਸੁੱਟੇ ਗਏ। ਉਸਨੇ 10 ਦੀ ਔਸਤ ਨਾਲ 257 ਵਿਕਟਾਂ ਲਈਆਂ। ਆਪਣੇ ਕੈਰੀਅਰ ਵਿਚ, ਉਸਨੇ ਇੰਪ੍ਰੋਵਾਇਜ਼ਡ ਵਿਕਟਕੀਪਰ ਦੀ ਭੂਮਿਕਾ ਵੀ ਨਿਭਾਈ ਅਤੇ ਚਾਰ ਸਟੰਪਿੰਗਾਂ ਕੀਤੀਆਂ। ਮੁਲਾਗ 1866 ਵਿਚ ਮੈਲਬਰਨ ਕ੍ਰਿਕਟ ਗਰਾਉਂਡ ਵਿਚ ਹੋਏ ਬਾਕਸਿੰਗ ਡੇ ਟੈਸਟ ਮੈਚ ਵਿਚ ਵੀ ਖੇਡਿਆ ਸੀ।
Published by: Ashish Sharma
First published: December 29, 2020, 1:05 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading