ਆਸਟ੍ਰੇਲੀਆ ਨੂੰ ਹਰਾ ਕੇ ਭਾਰਤ ICC ਵਰਲਡ ਟੈਸਟ ਚੈਂਪੀਅਨਸ਼ਿਪ ‘ਚ ਪਹਿਲੇ ਨੰਬਰ ‘ਤੇ ਪੁੱਜਾ

News18 Punjabi | News18 Punjab
Updated: January 19, 2021, 3:40 PM IST
share image
ਆਸਟ੍ਰੇਲੀਆ ਨੂੰ ਹਰਾ ਕੇ ਭਾਰਤ ICC ਵਰਲਡ ਟੈਸਟ ਚੈਂਪੀਅਨਸ਼ਿਪ ‘ਚ ਪਹਿਲੇ ਨੰਬਰ ‘ਤੇ ਪੁੱਜਾ
ਟੀਮ ਇੰਡੀਆ ਜਿੱਤ ਦਾ ਜਸ਼ਨ ਮਨਾਉਂਦੀ ਹੋਈ। (ਫੋਟੋ: ਨਿਊਜ਼18 ਹਿੰਦੀ)

ਟੀਮ ਇੰਡੀਆ ਨੇ ਮੰਗਲਵਾਰ ਨੂੰ ਚੌਥੇ ਅਤੇ ਆਖਰੀ ਟੈਸਟ ਵਿੱਚ ਮੇਜ਼ਬਾਨ ਆਸਟਰੇਲੀਆ ਨੂੰ 3 ਵਿਕਟਾਂ ਨਾਲ ਹਰਾਇਆ, ਜਿਸਦਾ ਫਾਇਦਾ ਉਨ੍ਹਾਂ ਨੂੰ ਆਈਸੀਸੀ ਵਰਲਡ ਟੈਸਟ ਚੈਂਪੀਅਨਸ਼ਿਪ ਵਿੱਚ ਵੀ ਹੋਇਆ।

  • Share this:
  • Facebook share img
  • Twitter share img
  • Linkedin share img
ਨਵੀਂ ਦਿੱਲੀ- ਗਾਬਾ ਟੈਸਟ 'ਚ ਮੇਜ਼ਬਾਨ ਆਸਟਰੇਲੀਆ ਨੂੰ 2-1 ਨਾਲ ਹਰਾ ਕੇ ਟੀਮ ਇੰਡੀਆ ਬਾਰਡਰ ਗਾਵਸਕਰ ਟਰਾਫੀ ਜਿੱਤਣ ਤੋਂ ਬਾਅਦ ਮੰਗਲਵਾਰ ਨੂੰ ਆਈਸੀਸੀ ਵਰਲਡ ਟੈਸਟ ਚੈਂਪੀਅਨਸ਼ਿਪ 'ਚ ਪਹਿਲੇ ਨੰਬਰ 'ਤੇ ਪਹੁੰਚ ਗਈ। ਇਸ ਦੇ ਨਾਲ ਹੀ ਆਸਟਰੇਲੀਆ ਤੀਜੇ ਨੰਬਰ 'ਤੇ ਖਿਸਕ ਗਈ ਹੈ। ਵਰਲਡ ਟੈਸਟ ਚੈਂਪੀਅਨਸ਼ਿਪ ਵਿਚ ਭਾਰਤ 430 ਅੰਕਾਂ ਨਾਲ ਚੋਟੀ 'ਤੇ ਰਿਹਾ। ਇਸ ਚੈਂਪੀਅਨਸ਼ਿਪ ਵਿੱਚ ਹੁਣ ਤੱਕ 13 ਮੈਚ ਖੇਡੇ, ਜਿਨ੍ਹਾਂ ਵਿੱਚੋਂ 9 ਮੈਚ ਜਿੱਤੇ ਗਏ ਅਤੇ 3 ਮੈਚ ਹਾਰ ਗਏ। ਇਕ ਮੈਚ ਡਰਾਅ ਸੀ। ਟੈਸਟ ਚੈਂਪੀਅਨਸ਼ਿਪ ਵਿਚ ਨਿਊਜ਼ੀਲੈਂਡ 420 ਅੰਕਾਂ ਨਾਲ ਦਜੇ ਸਥਾਨ ਉਤੇ ਹੈ। ਆਸਟਰੇਲੀਆ 332 ਅੰਕਾਂ ਨਾਲ ਤੀਜੇ ਸਥਾਨ 'ਤੇ ਹੈ। ਉਨ੍ਹਾਂ ਖੇਡੇ ਗਏ 14 ਮੈਚਾਂ ਵਿੱਚੋਂ 8 ਜਿੱਤੇ, ਜਦੋਂ ਕਿ 4 ਵਿੱਚ ਹਾਰ ਅਤੇ ਦੋ ਡਰਾਅ ਹੋਏ। ਇੰਗਲੈਂਡ ਪਹਿਲੇ ਪੰਜ ਵਿਚੋਂ ਚੌਥੇ ਅਤੇ ਦੱਖਣੀ ਅਫਰੀਕਾ ਪੰਜਵੇਂ ਸਥਾਨ 'ਤੇ ਹੈ।

ਅਜਿੰਕਿਆ ਰਹਾਣੇ ਦੀ ਅਗਵਾਈ ਵਾਲੀ ਟੀਮ ਇੰਡੀਆ ਨੇ ਗਾਬਾ ਟੈਸਟ ਨੂੰ 3 ਵਿਕਟਾਂ ਨਾਲ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਭਾਰਤ ਨੇ ਆਸਟਰੇਲੀਆ ਦੀ ਗਾਬਾ ਵਿਚ 32 ਸਾਲਾ ਦੀ ਬਾਦਸ਼ਾਹਤ ਵੀ ਖਤਮ ਕਰ ਦਿੱਤੀ ਹੈ। ਆਸਟਰੇਲੀਆ ਨੇ ਆਖਰੀ ਟੈਸਟ ਮੈਚ 1988 ਵਿਚ ਗਾਬਾ ਵਿਖੇ ਵੈਸਟਇੰਡੀਜ਼ ਖ਼ਿਲਾਫ਼ ਹਾਰਿਆ ਸੀ। ਉਸ ਤੋਂ ਬਾਅਦ ਉਹ ਇਸ ਮੈਦਾਨ 'ਤੇ ਕਦੇ ਨਹੀਂ ਹਾਰੀ ਸੀ।

ਚਾਰ ਟੈਸਟ ਮੈਚਾਂ ਦੀ ਲੜੀ ਦੇ ਚੌਥੇ ਅਤੇ ਆਖਰੀ ਟੈਸਟ  ਵਿਚ ਮੇਜਬਾਨ ਨੇ ਭਾਰਤ ਦੇ ਸਾਹਮਣੇ 328 ਦੌੜਾਂ ਦਾ ਟੀਚਾ ਰੱਖਿਆ ਸੀ। ਸ਼ੁਭਮਨ ਗਿੱਲ, ਚੇਤੇਸ਼ਵਰ ਪੁਜਾਰਾ ਤੋਂ ਬਾਅਦ ਭਾਰਤ ਨੇ ਰਿਸ਼ਭ ਪੰਤ ਦੀ ਸ਼ਾਨਦਾਰ ਬੱਲੇਬਾਜ਼ੀ ਦੇ ਜ਼ੋਰ 'ਤੇ ਜਿੱਤ ਹਾਸਲ ਕੀਤੀ। ਗਿੱਲ ਨੇ 91, ਪੁਜਾਰਾ ਨੇ 56 ਅਤੇ ਪੰਤ ਨੇ ਅਜੇਤੂ 89 ਦੌੜਾਂ ਬਣਾਈਆਂ। ਮੇਜ਼ਬਾਨ ਆਸਟਰੇਲੀਆ ਨੇ ਪਹਿਲੀ ਪਾਰੀ ਵਿਚ 369 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ ਵਿਚ ਟੀਮ ਇੰਡੀਆ ਪਹਿਲੀ ਪਾਰੀ ਵਿਚ 336 ਦੌੜਾਂ ਬਣਾਉਣ ਵਿਚ ਕਾਮਯਾਬ ਰਹੀ। ਇਸ ਤੋਂ ਬਾਅਦ ਭਾਰਤੀ ਗੇਂਦਬਾਜ਼ਾਂ ਨੇ ਦੂਜੀ ਪਾਰੀ ਵਿੱਚ ਮੇਜ਼ਬਾਨ ਉਤੇ ਦਬਾਅ ਬਣਾਈ ਰੱਖਿਆ ਅਤੇ 294 ਦੌੜਾਂ 'ਤੇ ਆਲ ਆਊਟ ਕਰ ਦਿੱਤਾ। ਇਸ ਤਰ੍ਹਾਂ, ਆਸਟਰੇਲੀਆ ਭਾਰਤ ਨੂੰ ਜਿੱਤ ਲਈ 328 ਦੌੜਾਂ ਦਾ ਟੀਚਾ ਦੇ ਸਕਿਆ, ਜਿਸ ਨੂੰ ਭਾਰਤ ਨੇ ਆਸਾਨੀ ਨਾਲ ਹਾਸਲ ਕਰ ਲਿਆ।
Published by: Ashish Sharma
First published: January 19, 2021, 3:37 PM IST
ਹੋਰ ਪੜ੍ਹੋ
ਅਗਲੀ ਖ਼ਬਰ