Ind vs Aus: ਰਿਸ਼ਭ ਪੰਤ ਦੀ ਛੁੱਟੀ! ਕਪਤਾਨ ਕੋਹਲੀ ਬੋਲੇ- ਇਹ ਖਿਡਾਰੀ ਹੋਵੇਗਾ ਟੀਮ ਇੰਡੀਆ ਦਾ ਨਵਾਂ ਵਿਕਟਕੀਪਰ

News18 Punjabi | News18 Punjab
Updated: January 20, 2020, 11:46 AM IST
share image
Ind vs Aus: ਰਿਸ਼ਭ ਪੰਤ ਦੀ ਛੁੱਟੀ! ਕਪਤਾਨ ਕੋਹਲੀ ਬੋਲੇ- ਇਹ ਖਿਡਾਰੀ ਹੋਵੇਗਾ ਟੀਮ ਇੰਡੀਆ ਦਾ ਨਵਾਂ ਵਿਕਟਕੀਪਰ
Ind vs Aus: ਰਿਸ਼ਭ ਪੰਤ ਦੀ ਛੁੱਟੀ! ਕਪਤਾਨ ਕੋਹਲੀ ਬੋਲੇ- ਇਹ ਖਿਡਾਰੀ ਹੋਵੇਗਾ ਟੀਮ ਇੰਡੀਆ ਦਾ ਨਵਾਂ ਵਿਕਟਕੀਪਰ

ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕੇਐਲ ਰਾਹੁਲ ਵਿਕੇਟਕੀਪਰ ਬੱਲੇਬਾਜ਼ ਦੇ ਤੌਰ ਤੇ ਬਣੇ ਰਹਿਣਗੇ। ਇਸ ਬਿਆਨ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਰਿਸ਼ਭ ਪੰਤ ਦੀ ਟੀਮ ਤੋਂ ਛੁੱਟੀ ਹੋ ਗਈ ਹੈ।

  • Share this:
  • Facebook share img
  • Twitter share img
  • Linkedin share img
ਟੀਮ ਇੰਡੀਆ ਨੇ ਆਸਟਰੇਲੀਆ ਨੂੰ ਤੀਸਰੇ ਵਨਡੇ ਮੈਚ ‘ਚ ਹਰਾ ਕੇ ਸੀਰੀਜ਼ 2-1 ਨਾਲ ਆਪਣੇ ਨਾਮ ਕਰ ਲਈ ਹੈ। ਇਸ ਸੀਰੀਜ਼ ‘ਚ ਜਿੱਥੇ ਪਹਿਲੇ ਵਨਡੇ ਮੈਚ ‘ਚ ਸੱਟ ਲਵਾ ਕੇ ਵਿਕਟਕੀਪਰ ਰਿਸ਼ਭ ਪੰਤ ਬਾਹਰ ਹੋ ਗਏ। ਉੱਥੇ ਹੀ ਮੌਕੇ ਦਾ ਫਾਇਦਾ ਚੁੱਕਦੇ ਹੋਏ ਕੇਐਲ ਰਾਹੁਲ ਨੇ ਦੂਸਰੇ ਵਨਡੇ ਮੈਚ ‘ਚ ਸ਼ਾਨਦਾਰ ਪਾਰੀ ਖੇਡੀ ਅਤੇ ਟੀਮ ਇੰਡੀਆ ਨੂੰ ਜੇਤੂ ਬਣਾਇਆ। ਸੀਰੀਜ਼ ਜਿੱਤ ਤੋਂ ਬਾਅਦ ਭਾਰਤੀ ਕਪਤਾਨ ਵਿਰਾਟ ਕੋਹਲੀ (Virat Kohli) ਨੇ ਕਿਹਾ ਕਿ ਟੀਮ ‘ਚ ਕੇਐਲ ਰਾਹੁਲ (KL Rahul) ਵਿਕੇਟਕੀਪਰ ਬੱਲੇਬਾਜ਼ ਦੇ ਤੌਰ ਤੇ ਬਣੇ ਰਹਿਣਗੇ। ਉਨ੍ਹਾਂ ਦੇ ਬਿਆਨ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਟੀਮ ਤੋਂ ਰਿਸ਼ਭ ਪੰਤ (Rishabh Pant) ਦੀ ਲਗਭਗ ਛੁੱਟੀ ਹੋ ਗਈ ਹੈ। ਵਿਰਾਟ ਨੇ ਕਿਹਾ ਕਿ ਰਾਹੁਲ ਟੀਮ ‘ਚ ਉਸੇ ਤਰਾਂ ਸੰਤੁਲਨ ਬਣਾ ਕੇ ਰੱਖਦੇ ਹਨ ਜਿਸ ਤਰਾਂ ਰਾਹੁਲ ਦੜਵਿੜ (Rahul dravid) ਨੇ 2003 ਵਿਸ਼ਵ ਕੱਪ ‘ਚ ਭੂਮੀਕਾ ਨਿਭਾਈ ਸੀ।

ਰਾਹੁਲ ਨੇ ਆਸਟਰੇਲੀਆ (Australia) ਦੇ ਖਿਲਾਫ਼ ਪਿਛਲੇ ਦੋਨੋਂ ਵਨਡੇ ਮੈਚਾਂ ‘ਚ ਬੱਲੇ ਨਾਲ ਕਮਾਲ ਦਿਖਾਇਆ ਅਤੇ ਵਿਕਟਾਂ ਦੇ ਪਿੱਛੇ ਵੀ ਚੰਗਾ ਪ੍ਰਦਰਸ਼ਨ ਕੀਤਾ ਅਤੇ ਟੀਮ ਨੇ ਇਹ ਸੀਰੀਜ਼ 2-1 ਨਾਲ ਆਪਣੇ ਨਾਮ ਕੀਤੀ। ਕੋਹਲੀ (Virat Kohli) ਨੇ ਪ੍ਰੈਸ ਕਾਂਫਰੈਂਸ ‘ਚ ਕੇਐਲ ਰਾਹੁਲ (KL Rahul) ਬਾਰੇ ਪੁੱਛਣ ਤੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਟੀਮ ‘ਚ ਖਿਡਾਰੀਆਂ ਦੀ ਜਗਾ ਨੂੰ ਲੈ ਕੇ ਸਪਸ਼ਟਤਾ ਨਾ ਹੋਣ ਕਾਰਨ ਪਿੱਛੇ ਨੁਕਸਾਨ ਹੋਇਆ। ਉਨ੍ਹਾਂ ਨੇ ਕਿਹਾ ਕਿ ਅਸੀਂ ਚੰਗਾ ਖੇਡ ਰਹੇ ਹਾਂ। ਟੀਮ ‘ਚ ਕੋਈ ਤਬਦੀਲੀ ਨਹੀਂ ਹੈ ਅਤੇ ਅਸੀਂ ਲਗਾਤਾਰ ਦੋ ਮੈਚ ਜਿੱਤੇ ਹਾਂ।

ਆਸਟਰੇਲੀਆ ਖਿਲਾਫ ਰਾਹੁਲ ਦਾ ਪ੍ਰਦਸ਼ਨ

ਇਸ ਵਨਡੇ ਸੀਰੀਜ਼ ਚ ਰਾਹੁਲ ਦਾ ਆਸਟਰੇਲੀਆ ਦੇ ਖਿਲਾਫ਼ ਪ੍ਰਦਰਸ਼ਨ ਚੰਗਾ ਰਿਹਾ। ਰਾਹੁਲ ਨੇ (KL Rahul) 47, ਦੂਜੇ ਮੈਚ ਚ 80 ਅਤੇ ਤੀਸਰੇ ਮੈਚ ਚ ਓਪਨ ਕਰਦੇ ਹੇ 19 ਦੌੜਾਂ ਬਣਾਇਆਂ। ਆਖਿਰੀ ਦੋ ਮੈਚਾਂ ਚ ਵਿਕਟਕੀਪਿਂਗ ਵੀ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸ੍ਰੀਲੰਕਾ ਖਿਲਾਫ਼ 2 ਟੀ20 ਮੈਚਾਂ ਚ 45 ਅਤੇ 54 ਦੌੜਾਂ ਬਣਾਇਆਂ ਸੀ।
First published: January 20, 2020
ਹੋਰ ਪੜ੍ਹੋ
ਅਗਲੀ ਖ਼ਬਰ