IND vs NZ: ਆਕਲੈਂਡ ‘ਚ ਹੀ ਸੀਰੀਜ਼ ਹਾਰਿਆ ਭਾਰਤ, ਦੂਜੇ ਵਨਡੇ ‘ਚ 22 ਦੌੜਾਂ ਨਾਲ ਮਿਲੀ ਹਾਰ

News18 Punjabi | News18 Punjab
Updated: February 8, 2020, 6:23 PM IST
share image
IND vs NZ: ਆਕਲੈਂਡ ‘ਚ ਹੀ ਸੀਰੀਜ਼ ਹਾਰਿਆ ਭਾਰਤ, ਦੂਜੇ ਵਨਡੇ ‘ਚ 22 ਦੌੜਾਂ ਨਾਲ ਮਿਲੀ ਹਾਰ
IND vs NZ: ਆਕਲੈਂਡ ‘ਚ ਹੀ ਸੀਰੀਜ਼ ਹਾਰਿਆ ਭਾਰਤ, ਦੂਜੇ ਵਨਡੇ ‘ਚ 22 ਦੌੜਾਂ ਨਾਲ ਮਿਲੀ ਹਾਰ

ਮੇਜ਼ਬਾਨ ਨਿਊਜੀਲੈਂਡ (New Zealand) ਭਾਰਤ ਨੂੰ ਦੂਜੇ ਵਨਡੇ ਮੈਚ ‘ਚ 22 ਦੌੜਾਂ ਦੇ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ ‘ਚ 2-0 ਨਾਲ ਅੱਗੇ ਹੋ ਗਈ ਹੈ।

  • Share this:
  • Facebook share img
  • Twitter share img
  • Linkedin share img
ਮੇਜ਼ਬਾਨ ਨਿਊਜੀਲੈਂਡ (New Zealand) ਨੇ ਟੀ20 ਸੀਰੀਜ਼ ‘ਚ ਮਿਲੀ ਹਾਰ ਦਾ ਹਿਸਾਬ ਬਰਾਬਰ ਕਰਦੇ ਹੋਏ ਟੀਮ ਇੰਡੀਆ (Team India) ਨੂੰ ਵਨਡੇ ਸੀਰੀਜ਼ ‘ਚ ਹਰਾ ਦਿੱਤਾ। ਕੀਵੀ ਟੀਮ ਨੇ ਭਾਰਤ ਨੂੰ ਦੂਜੇ ਵਨਡੇ ਮੈਚ ‘ਚ 22 ਦੌੜਾਂ ਦੇ ਨਾਲ ਹਰਾਇਆ ਅਤੇ ਇਸਦੇ ਨਾਲ ਹੀ ਤਿੰਨ ਮੈਚਾਂ ਦੀ ਸੀਰੀਜ਼ ‘ਚ 2-0 ਨਾਲ ਅੱਗੇ ਹੋ ਗਈ ਹੈ। ਮੇਜ਼ਬਾਨਾਂ ਦੀ ਸ਼ਾਨਦਾਰ ਗੇਂਦਬਾਜੀ ਦੇ ਅੱਗੇ ਭਾਰਤੀ ਬੱਲੇਬਾਜ਼ ਬੇਬਸ ਦਿਖਾਈ ਦਿੱਤੇ। ਹਾਲਾਂਕਿ ਸ਼ਰਿਅਸ ਅਈਅਰ ਤੋਂ ਬਾਅਦ ਰਵਿੰਦਰ ਜਡੇਜਾ ਅਤੇ ਨਵਦੀਪ ਸੈਨੀ ਨੇ ਟੀਮ ਦੀ ਕੁਝ ਉਮੀਦਾਂ ਜਗਾਈਆਂ, ਪਰ ਜਿੱਤ ਦੇ ਕਗਾਰ ਤੱਕ ਭਾਰਤ ਨੂੰ ਨਹੀਂ ਪਹੁੰਚਾ ਸਕੇ।ਇਸ ਅਹਿਮ ਮੁਕਾਬਲੇ ‘ਚ ਹੁਣ ਤੱਕ ਲਗਾਤਾਰ ਦੌੜਾਂ ਬਣਾ ਰਹੇ ਕੇਐਲ ਰਾਹੁਲ (KL Rahul) ਦਾ ਬੱਲਾ ਵੀ ਸ਼ਾਂਤ ਰਿਹਾ। ਕਪਤਾਨ ਵਿਰਾਟ ਕੋਹਲੀ (Virat Kohli) ਵੀ ਕੀਵੀ ਅਟੈਕ ਨੂੰ ਜਵਾਬ ਨਾ ਦੇ ਸਕੇ। ਇਸ ਤੋਂ ਪਹਿਲਾਂ ਭਾਰਤ ਦੀ ਨਵੀਂ ਓਪਨਿੰਗ ਜੋੜੀ ਵੀ ਫਲਾਪ ਰਹੀ। ਵਿਰਾਟ ਕੋਹਲੀ ਦੀ ਅਗਵਾਈ ‘ਚ ਭਾਰਤ ਨੇ ਪੰਜ ਮੈਚਾਂ ਦੀ ਟੀ20 ਸੀਰੀਜ਼ ‘ਚ ਮੇਜਬਾਨਾਂ ਦਾ ਸਫਾਇਆ ਕੀਤਾ ਸੀ। ਪਰ ਵਨਡੇ ਸੀਰੀਜ਼ ਦਾ ਨਤੀਜਾ ਉਮੀਦਾਂ ਦੇ ਉਲਟ ਰਿਹਾ। ਸੀਰੀਜ਼ ‘ਚ ਆਪਣੀ ਉਮੀਦਾਂ ਜਿੰਦਾ ਰੱਖਣ ਲਈ ਭਾਰਤ ਦੇ ਲਈ ਆਕਲੈਂਡ ਵਨਡੇ ਜਰੂਰੀ ਸੀ, ਪਰ ਮੇਜ਼ਬਾਨਾਂ ਦੇ ਦਿੱਤੇ 274 ਦੌੜਾਂ ਦੇ ਟਾਰਗੇਟ ਦੇ ਜਵਾਬ ‘ਚ ਭਾਰਤੀ ਟੀਮ ਸਿਰਫ 251 ਦੌੜਾਂ ਹੀ ਬਣਾ ਸਕੀ ਅਤੇ ਮੁਕਾਬਲਾ ਹਾਰ ਗਈ।
 

ਫਲਾਪ ਰਿਹਾ ਟਾਪ ਆਰਡਰਭਾਰਤ ਨੇ ਆਪਣੇ ਦੋਨੋਂ ਸਲਾਮੀ ਬੱਲੇਬਾਜਾਂ ਨੂੰ 34 ਦੌੜਾਂ ਦੇ ਅੰਦਰ ਖੋਹ ਦਿੱਤਾ। ਮਯੰਕ ਅਗ੍ਰਵਾਲ ਕੈਰੀਅਰ ਦੇ ਦੂਜੇ ਵਨਡੇ ਮੈਚ ‘ਚ ਤਿੰਨ ਦੌੜਾਂ ਅਤੇ ਸ਼ਾਹ 24 ਦੌੜਾਂ ਹੀ ਬਣਾ ਸਕੇ। ਪਰ ਪਿਛਲੇ ਮੈਚ ‘ਚ ਸੈਂਕੜਾ ਜਮਾਉਣ ਵਾਲੇ ਸ਼ਰਿਅਸ ਅਈਅਰ ਨੇ (52) ਦੌੜਾਂ ਬਣਾ ਕੇ ਪਾਰੀ ਸੰਭਾਲਣ ਦੀ ਕੋਸ਼ਿਸ਼ ਕੀਤੀ, ਪਰ ਦੂਜੇ ਪਾਸੇ ਕੇਦਾਰ ਜਾਧਵ (9) ਉਨ੍ਹਾਂ ਦਾ ਸਾਥ ਨਾ ਦੇ ਸਕੇ।

ਜਡੇਜਾ ਅਤੇ ਨਵਦੀਪ ਨੇ ਜਗਾਈ ਉਮੀਦਾਂ

ਟਾਪ ਆਰਡਰ ਦੇ ਫਲਾਪ ਰਹਿਣ ਤੋਂ ਬਾਅਦ ਭਾਰਤ ਤੇ ਹਾਰ ਦਾ ਖਤਰਾ ਮੰਡਰਾਉਣ ਲੱਗਾ ਸੀ, ਪਰ ਰਵਿੰਦਰ ਜਡੇਜਾ (Ravindra Jadeja) ਅਤੇ ਨਵਦੀਪ ਸੈਣੀ ਨੇ ਸ਼ਾਨਦਾਰ ਸਾਂਝੇਦਾਰੀ ਕਰਕੇ ਭਾਰਤ ਦੀ ਉਮੀਦਾਂ ਨੂੰ ਇਕ ਵਾਰ ਫਿਰ ਜਿੰਦਾ ਕਰ ਦਿੱਤਾ ਸੀ। ਦੋਨਾਂ ਦੇ ਵਿਚ 76 ਦੌੜਾਂ ਦੀ ਸਾਂਝੇਦਾਰੀ ਹੋਈ, ਪਰ 229 ਦੌੜਾਂ ਤੇ ਨਵਦੀਪ ਦੇ ਰੂਪ ‘ਚ 8ਵਾਂ ਵਿਕਟ ਡਿਗਦੇ ਹੀ ਭਾਰਤ ਦੀ ਉਮੀਦਾਂ ਖਤਮ ਹੋ ਗਈਆਂ ਅਤੇ ਫਿਰ ਬਾਕੀ ਬਚੀ ਉਮੀਦ ਰਵਿੰਦਰ ਜਡੇਜਾ ਦੇ ਰੂਪ ‘ਚ ਆਖਿਰੀ ਵਿਕਟ ਡਿੱਗਣ ਤੋਂ ਬਾਅਦ ਹੀ ਖਤਮ ਹੋ ਗਈ। ਨਵਦੀਪ ਨੇ ਇਸ ਮੁਕਾਬਲੇ ‘ਚ 45 ਅਤੇ ਰਵਿੰਦਰ ਜਡੇਜਾ ਨੇ 55 ਦੌੜਾਂ ਬਣਾਈਆਂ।ਇਸ ਤੋਂ ਪਹਿਲਾਂ ਟਾਸ ਹਾਰ ਕੇ ਪਹਿਲਾਂ ਬੱਲੇਬਾਜੀ ਕਰਦੇ ਹੋਏ ਨਿਊਜੀਲੈਂਡ ਨੇ ਮਾਰਟੀਨ ਗੁਪਟਿਲ ਅਤੇ ਰਾਸ ਟੇਲਰ ਦੇ ਅਰਧ ਸੈਂਕੜਿਆਂ ਦੀ ਮਦਦ ਦੇ ਨਾਲ 8 ਵਿਕਟਾਂ ਤੇ 273 ਦੌੜਾਂ ਬਣਾਈਆਂ ਸੀ।

 
First published: February 8, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading