ਸ੍ਰੀਲੰਕਾ ਵਿੱਚ ਦੰਗਿਆਂ ਤੋ ਬਾਅਦ ਲੱਗੀ ਐਮਰਜੈਂਸੀ,ਟੀਮ ਇੰਡੀਆ ਦਾ ਪਹਿਲਾ ਟੀ 20 ਮੈਚ ਖ਼ਤਰੇ 'ਚ


Updated: March 6, 2018, 10:49 PM IST
ਸ੍ਰੀਲੰਕਾ ਵਿੱਚ ਦੰਗਿਆਂ ਤੋ ਬਾਅਦ ਲੱਗੀ ਐਮਰਜੈਂਸੀ,ਟੀਮ ਇੰਡੀਆ ਦਾ ਪਹਿਲਾ ਟੀ 20 ਮੈਚ ਖ਼ਤਰੇ 'ਚ

Updated: March 6, 2018, 10:49 PM IST
ਹੁਣ ਤੋ ਕੁੱਝ ਹੀ ਦੇਰ ਬਾਅਦ ਟੀਮ ਇੰਡੀਆ ਕੋਲੰਬੋ ਵਿੱਚ ਸ਼੍ਰੀਲੰਕਾ ਦੇ ਖਿਲਾਫ ਟਰਾਈ ਸੀਰੀਜ਼ ਦਾ ਪਹਿਲਾ ਮੈਚ ਖੇਡਣ ਵਾਲੀ ਹੈ ਪਰ ਇਸ ਤੋ ਪਹਿਲਾ ਵੱਡੀ ਖ਼ਬਰ ਆਈ ਹੈ ਕਿ ਸ਼੍ਰੀਲੰਕਾ ਵਿੱਚ ਐਮਰਜੈਂਸੀ ਲੱਗ ਗਈ ਹੈ।ਦਰਅਸਲ ਸ਼੍ਰੀਲੰਕਾ ਵਿੱਚ ਸੰਪਰਦਾਇਕ ਹਿੰਸਾ ਫੈਲ ਗਈ ਹੈ ਜਿਸਦੇ ਚੱਲਦੇ ਅਗਲੇ 10 ਦਿਨਾਂ ਤੱਕ ਪੂਰੇ ਦੇਸ਼ ਵਿੱਚ ਐਮਰਜੈਂਸੀ ਲੱਗ ਗਈ ਹੈ।ਹਾਲਾਂਕਿ ਖ਼ਬਰ ਇਹ ਵੀ ਹੈ ਕਿ ਇਸ ਘਟਨਾ ਦਾ ਭਾਰਤ ਅਤੇ ਸ਼੍ਰੀਲੰਕਾ ਦੇ ਵਿੱਚ ਪਹਿਲੇ T20 ਮੈਚ ਤੇ ਕੋਈ ਵੀ ਅਸਰ ਪੈਣ ਵਾਲਾ ਨਹੀ ਹੈ।ਪਹਿਲਾ T20 ਆਪਣੇ ਤੈਅ ਸਮੇਂ ਮੁਤਾਬਿਕ ਸ਼ਾਮ ਨੂੰ 7 ਵਜੇ ਹੀ ਹੋਵੇਗਾ।

ਸ਼੍ਰੀਲੰਕਾ ਵਿੱਚ ਹਿੰਸਾ ਅਤੇ ਐਮਰਜੈਂਸੀ ਲੱਗਣ ਤੋ ਬਾਅਦ ਬੀਸੀਸੀਆਈ ਨੇ ਸ਼੍ਰੀਲੰਕਾ ਕ੍ਰਿਕੇਟ ਬੋਰਡ ਨਾਲ ਗੱਲਬਾਤ ਕੀਤੀ ਹੈ।ਜਿਸ ਵਿੱਚ ਸ਼੍ਰੀਲੰਕਾ ਨੇ ਟੀਮ ਇੰਡੀਆ ਦੀ ਸੁਰੱਖਿਆ ਦਾ ਭਰੋਸਾ ਦਿੱਤਾ ਹੈ।ਉੱਥੇ ਹੀ ਨਿਊਜ਼ 18 ਨਾਲ ਖ਼ਾਸ ਗੱਲਬਾਤ ਦੌਰਾਨ ਰਾਜੀਵ ਸ਼ੁਕਲਾ ਨੇ ਕਿਹਾ ਕਿ ਸਾਰੇ ਖਿਲਾੜੀ ਸੁਰੱਖਿਅਤ ਹਨ ਅਤੇ ਬੋਰਡ ਨੂੰ ਖਿਲਾੜੀਆਂ ਦੀ ਸੁਰੱਖਿਆ ਦਾ ਭਰੋਸਾ ਮਿਲਿਆ ਹੈ।

ਤੁਹਾਨੂੰ ਦੱਸ ਦਈਏ ਕਿ ਟੀਮ ਇੰਡੀਆ ਕੋਲੰਬੋ ਦੇ ਪ੍ਰੇਮਦਾਸਾ ਸਟੇਡੀਅਮ ਵਿੱਚ ਪਹੁੰਚ ਚੁੱਕੀ ਹੈ।ਮੈਚ ਤੋ ਪਹਿਲਾ ਖਿਲਾੜੀਆਂ ਨੇ ਜੰਮਕੇ ਪ੍ਰੈਕਟਿਸ ਵੀ ਕੀਤੀ।ਟੀਮ ਇੰਡੀਆ ਪਹਿਲੀ ਵਾਰ ਟੀ 20 ਟਰਾਈ ਸੀਰੀਜ਼ ਖੇਡੇਗੀ,ਜਿਸ ਵਿੱਚ ਰੋਹਿਤ ਸ਼ਰਮਾ ਟੀਮ ਦੀ ਕਮਾਨ ਸੰਭਾਲਣਗੇ।ਵਿਰਾਟ ਕੋਹਲੀ,ਹਾਰਦਿਕ ਪਾਂਡਿਆਂ,ਜਸਪ੍ਰੀਤ ਬੁਮਰਾਹ ਅਤੇ ਭੁਵਨੇਸ਼ਵਰ ਕੁਮਾਰ ਨੂੰ ਅਰਾਮ ਦਿੱਤਾ ਗਿਆ ਹੈ।
First published: March 6, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ