ਵਿਰਾਟ ਕੋਹਲੀ ICC ਦੇ ਸਿਖਰਲੇ ਤਿੰਨ ਪੁਰਸਕਾਰ ਜਿੱਤਣ ਵਾਲੇ ਪਹਿਲੇ ਖਿਡਾਰੀ ਬਣੇ


Updated: January 22, 2019, 3:31 PM IST
ਵਿਰਾਟ ਕੋਹਲੀ ICC ਦੇ ਸਿਖਰਲੇ ਤਿੰਨ ਪੁਰਸਕਾਰ ਜਿੱਤਣ ਵਾਲੇ ਪਹਿਲੇ ਖਿਡਾਰੀ ਬਣੇ
ਵਿਰਾਟ ਕੋਹਲੀ

Updated: January 22, 2019, 3:31 PM IST
ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਦਾ ਆਈਸੀਸੀ ਅਵਾਰਡਸ ਵਿੱਚ ਦਬਦਬਾ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ। ਉਹ ਕ੍ਰਿਕਟਰ ਇਤਿਹਾਸ ਵਿੱਚ ਆਈਸੀਸੀ ਦੇ ਟਾੱਪ 3 ਅਵਾਰਡ ਜਿੱਤਣ ਵਾਲੇ ਪਹਿਲੇ ਕ੍ਰਿਕਟਰ ਬਣ ਗਏ ਹਨ। ਕੋਹਲੀ ਨੇ ਆਈਸੀਸੀ ਕ੍ਰਿਕਟਰ ਆੱਫ ਦਿ ਈਅਰ ਲਈ ਦਿੱਤੀ ਜਾਣ ਵਾਲੀ ਸਰ ਗਾਰਫੀਲਡ ਸੋਬਰਸ ਟਰਾੱਫੀ ਤੋਂ ਇਲਾਵਾ ਆਈਸੀਸੀ ਟੈਸਟ ਪਲੇਅਰ ਆੱਫ ਦਿ ਈਅਰ ਤੇ ਆਈਸੀਸੀ ਵਨ-ਡੇਅ ਪਲੇਅਰ ਆੱਫ਼ ਦਿ ਈਅਰ ਪੁਰਸਕਾਰ ਆਪਣੇ ਨਾਮ ਕੀਤੇ ਹਨ।

ਇਸ ਤੋਂ ਇਲਾਵਾ ਟੀਮ ਇੰਡੀਆ ਨੂੰ ਆਪਣੀ ਕਪਤਾਨੀ ਵਿੱਚ ਜ਼ਬਰਦਸਤ ਸਫ਼ਲਤਾ ਦਿਵਾ ਰਹੇ ਵਿਰਾਟ ਕੋਹਲੀ ਨੂੰ ਵਨ-ਡੇਅ ਤੇ ਟੈਸਟ ਟੀਮ ਦਾ ਕਪਤਾਨ ਬਣਾਇਆ ਗਿਆ ਹੈ ਜੋ ਕਿ ਬਹੁਤ ਵੱਡਾ ਸਨਮਾਨ ਹੈ। ਟੈਸਟ ਟੀਮ ਵਿੱਚ ਕਪਤਾਨ ਕੋਹਲੀ ਤੋਂ ਇਲਾਵਾ ਰਿਸ਼ਭ ਪੰਤ ਤੇ ਜਸਪ੍ਰੀਤ ਬੁਮਰਾਹ ਨੂੰ ਜਗ੍ਹਾ ਮਿਲੀ ਹੈ। ਉੱਥੇ ਹੀ ਵਨ-ਡੇਅ ਵਿੱਚ ਕਪਤਾਨ ਕੋਹਲੀ ਦੇ ਨਾਲ ਰੋਹਿਤ ਸ਼ਰਮਾ, ਕੁਲਦੀਪ ਯਾਦਵ ਤੇ ਜਸਪ੍ਰੀਤ ਬੁਮਰਾਹ ਨੂੰ ਸ਼ਾਮਿਲ ਕੀਤਾ ਗਿਆ ਹੈ। ਸੱਚ ਕਹੀਏ ਤਾਂ ਦੋਨਾਂ ਟੀਮਾਂ ਵਿੱਚ ਭਾਰਤ ਤੇ ਇੰਗਲੈਂਡ ਦਾ ਦਬਦਬਾ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਹੈ। ਵਿਰਾਟ ਕੋਹਲੀ ਨੇ ਅਵਾਰਡਸ ਦੀ ਸਮਾਂ ਹੱਦ ਵਿੱਚ 13 ਟੈਸਟ ਵਿੱਚ 55.08 ਦੇ ਔਸਤ ਤੋਂ 1322 ਰਨ ਠੋਕ, ਜਿਸ ਵਿੱਚ ਪੰਜ ਛੱਕੇ ਸ਼ਾਮਿਲ ਸਨ। ਜਦਕਿ 14 ਵਨ-ਡੇਅ ਵਿੱਚ ਉਨ੍ਹਾਂ ਨੇ 133.55 ਦੇ ਔਸਤ ਤੋਂ 1202 ਰਨ ਆਪਣੇ ਨਾਮ ਕੀਤੇ ਤੇ ਇਸ ਦੌਰਾਨ 6 ਛੱਕੇ ਉਨ੍ਹਾਂ ਦੇ ਬੱਲੇ ਚੋਂ ਨਿਕਲੇ। ਟੈਸਟ ਤੇ ਵਨਡੇਅ ਤੋਂ ਇਲਾਵਾ ਉਨ੍ਹਾਂ ਨੇ ਦੱਸ 20 ਅੰਤਰਰਾਸ਼ਟਰੀ ਮੈਚਾਂ ਵਿੱਚ 211 ਰਨ ਵੀ ਬਣਾਏ।

30 ਸਾਲਾਂ ਵਿਰਾਟ ਕੋਹਲੀ ਪਹਿਲੀ ਵਾਰ 2008 ਵਿੱਚ ਲਾਈਮ ਲਾਈਟ ਵਿੱਚ ਆਏ ਸਨ ਜਦ ਉਨ੍ਹਾਂ ਨੇ ਮਲੇਸ਼ੀਆ ਵਿੱਚ ਆਯੋਜਿਤ ਆਈਸੀਸੀ ਅੰਡਰ-19 ਵਿਸ਼ਵ ਕੱਪ ਜਿੱਤਿਆ ਸੀ। ਸਾਲ 2018 ਵਿੱਚ ਵਿਰਾਟ ਕੋਹਲੀ ਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ 2735 ਦੌੜਾਂ ਬਣਾਈਆਂ ਜੋ ਕਿ ਰਿਕਾਰਡ ਹੈ। ਇਹੀ ਨਹੀਂ, ਉਨ੍ਹਾਂ ਨੇ ਲਗਾਤਾਰ ਤੀਜੇ ਸਾਲ ਕ੍ਰਿਕਟ ਵਿੱਚ 2500 ਤੋਂ ਜ਼ਿਆਦਾ ਰਨ ਬਣਾਏ ਹਨ ਤੇ ਇਹ ਵਿਸ਼ਵ ਰਿਕਾੱਰਡ ਹੈ। ਵਿਰਾਟ ਨੇ ਸਾਲ 2016 ਵਿੱਚ 2595 ਰਨ ਤਾਂ 2017 ਵਿੱਚ 1818 ਰਨ ਆਪਣੇ ਨਾਮ ਕੀਤੇ ਸਨ। ਹਾਲਾਂਕਿ 1 ਸਾਲ ਵਿੱਚ ਵੱਧ ਰਨ ਬਣਾਉਣ ਦਾ ਰਿਕਾੱਰਡ ਕੁਮਾਰ ਸਾਂਗਾਕਾਰਾ ਦੇ ਨਾਮ ਹੈ ਜਿਨ੍ਹਾਂ ਨੇ 2014 ਵਿੱਚ 2868 ਰਨ ਬਣਾਏ ਸਨ।ਅਗਰ ਸਾਲ 2018 ਦੀ ਗੱਲ ਕਰੀਏ ਤਾਂ ਵਿਰਾਟ ਤੋਂ ਇਲਾਵਾ ਸ਼੍ਰੀਲੰਕਾ ਦੇ ਕੁਸਾਲ ਮੇਂਡਿਸ ਨੇ ਟੈਸਟ ਕ੍ਰਿਕਟ ਵਿੱਚ 1000 ਤੋਂ ਜ਼ਿਆਦਾ ਰਨ ਬਣਾਏ। ਵਿਰਾਟ ਦੇ ਨਾਮ 1322 ਰਨ ਦਰਜ ਹਨ ਤਾਂ ਮੈਂਡਿਸ ਨੇ 1023 ਰਨ ਬਣਾ ਕੇ ਚੰਗਾ ਦਮ ਦਿਖਾਇਆ। ਉੱਥੇ ਹੀ ਵਨਡੇਅ ਕ੍ਰਿਕਟ ਵਿੱਚ ਕੋਹਲੀ (1202) ਰਨ ਤੋਂ ਇਲਾਵਾ ਰੋਹਿਤ ਸ਼ਰਮਾ (1030) ਤੇ ਜਾੱਨੀ ਬੇਅਰਸਟੋ (1025) ਨੇ ਆਪਣਾ ਦਮ ਦਿਖਾਇਆ। ਸੱਚ ਕਿਹਾ ਜਾਵੇ ਤਾਂ ਟੈਸਟ ਤੇ ਵਨਡੇਅ ਕ੍ਰਿਕਟ ਵਿੱਚ ਸਾਲ 2018 ਵਿੱਚ ਹਰ ਪਾਸੇ ਵਿਰਾਟ ਕੋਹਲੀ ਦਾ ਹੀ ਜਲਵਾ ਨਜ਼ਰ ਆਇਆ।

ICC ਦਾ ਦਿਖਿਆ ਕੋਹਲੀ 'ਤੇ ਕਪਤਾਨੀ ਦਾ ਭਰੋਸਾ:

ਆਈਸੀਸੀ ਨੇ ਵਿਰਾਟ ਕੋਹਲੀ ਨੂੰ ਟੈਸਟ ਦੇ ਨਾਲ-ਨਾਲ ਵਨ-ਡੇਅ ਟੀਮ ਦੀ ਕਮਾਨ ਵੀ ਸੌਂਪੀ ਹੈ। ਆਈਸੀਸੀ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ, 'ਵਿਰਾਟ ਕੋਹਲੀ ਦੇ 2018 ਵਿੱਚ ਬਤੌਰ ਬੱਲੇਬਾਜ਼ ਤੇ ਕਪਤਾਨ ਬਿਹਤਰੀਨ ਪ੍ਰਦਰਸ਼ਨ ਲਈ ਉਨ੍ਹਾਂ ਨੂੰ ਦੋਨੋਂ ਟੀਮਾਂ (ਟੈਸਟ ਤੇ ਵਨਡੇਅ) ਦਾ ਕਪਤਾਨ ਚੁਣਿਆ ਗਿਆ ਹੈ।'

ICC ਦੀ 2018 ਦੀ ਟੈਸਟ ਟੀਮ:

ਟਾੱਮ ਲਾਥਮ (ਨਿਊਜ਼ੀਲੈਂਡ), ਦਿਮੁਥ ਕਰੁਣਾਰਤਨੇ (ਸ਼੍ਰੀਲੰਕਾ), ਕੇਨ ਵਿਲੀਅਮਸਨ (ਨਿਊਜ਼ੀਲੈਂਡ), ਵਿਰਾਟ ਕੋਹਲੀ (ਭਾਰਤ-ਕਪਤਾਨ), ਹੇਨਰੀ ਨਿਕੋਲਸ (ਨਿਊਜ਼ੀਲੈਂਡ), ਰਿਸ਼ਭ ਪੰਤ (ਭਾਰਤ) (ਵਿਕੇਟਕੀਪਰ), ਜੇਸਨ ਹੋਲਡਰ (ਵੈਸਟ-ਇੰਡੀਜ਼), ਕਗਿਸੋ ਰਬਾਡਾ (ਦੱਖਣੀ ਅਫਰੀਕਾ), ਨਾਥਨ ਲਿਓਨ (ਆੱਸਟ੍ਰੇਲੀਆ), ਜਸਪ੍ਰੀਤ ਬੁਮਰਾਹ (ਭਾਰਤ) ਤੇ ਮੁਹੰਮਦ ਅੱਬਾਸ (ਪਾਕਿਸਤਾਨ)

ICC ਦੀ 2018 ਦੀ ਵਨ-ਡੇਅ ਟੀਮ:

ਰੋਹਿਤ ਸ਼ਰਮਾ (ਭਾਰਤ), ਜਾੱਨੀ ਬੇਅਰਸਟਾ (ਇੰਗਲੈਂਡ), ਵਿਰਾਟ ਕੋਹਲੀ (ਭਾਰਤ-ਕਪਤਾਨ), ਜੋ ਰੂਟ (ਇੰਗਲੈਂਡ), ਰਾੱਸ ਟੇਲਰ (ਨਿਊਜ਼ੀਲੈਂਡ), ਜੋਸ ਬਟਲਰ (ਇੰਗਲੈਂਡ) (ਵਿਕੇਟਕੀਪਰ), ਬੇਨ ਸਟੋਕਸ (ਇੰਗਲੈਂਡ), ਮੁਸਤਾਫਿਜੁਰ ਰਹਿਮਾਨ (ਬੰਗਲਾਦੇਸ਼), ਰਾਸ਼ਿਦ ਖਾਨ (ਅਫ਼ਗਾਨਿਸਤਾਨ), ਕੁਲਦੀਪ ਯਾਦਵ (ਭਾਰਤ) ਤੇ ਜਸਪ੍ਰੀਤ ਬੁਮਰਾਹ (ਭਾਰਤ)
First published: January 22, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...