IND vs NZ : ਆਕਲੈਂਡ ਟੀ-20 ‘ਚ ਟੀਮ ਇੰਡੀਆ ਦੀ ਦਮਦਾਰ ਜਿੱਤ ਨਾਲ ਸ਼ੁਰੂਆਤ

News18 Punjabi | News18 Punjab
Updated: January 24, 2020, 9:24 PM IST
share image
IND vs NZ : ਆਕਲੈਂਡ ਟੀ-20 ‘ਚ ਟੀਮ ਇੰਡੀਆ ਦੀ ਦਮਦਾਰ ਜਿੱਤ ਨਾਲ ਸ਼ੁਰੂਆਤ
IND vs NZ : ਆਕਲੈਂਡ ਟੀ-20 ‘ਚ ਟੀਮ ਇੰਡੀਆ ਦੀ ਦਮਦਾਰ ਜਿੱਤ ਨਾਲ ਸ਼ੁਰੂਆਤ

ਟੀਮ ਇੰਡੀਆ (Team India) ਨੇ ਨਿਯੂਜੀਲੈਂਡ (New Zealand) ਦੌਰੇ ਦੀ ਸ਼ੁਰੂਆਤ ਆਕਲੈਂਡ ਚ ਖੇਡੇ ਗਏ ਪਹਿਲੇ ਟੀ20 ਮੈਚ ‘ਚ 6 ਵਿਕਟਾਂ ਦੀ ਸ਼ਾਨਦਾਰ ਜਿੱਤ ਦੇ ਨਾਲ ਕੀਤੀ ਹੈ।

  • Share this:
  • Facebook share img
  • Twitter share img
  • Linkedin share img
ਟੀਮ ਇੰਡੀਆ (Team India) ਨੇ ਨਿਯੂਜੀਲੈਂਡ (New Zealand) ਦੌਰੇ ਦੀ ਸ਼ੁਰੂਆਤ 6 ਵਿਕਟਾਂ ਦੀ ਸ਼ਾਨਦਾਰ ਜਿੱਤ ਦੇ ਨਾਲ ਕੀਤੀ ਹੈ। ਥਕਾਵਟ ਅਤੇ ਘੱਟ ਅਰਾਮ ਨੂੰ ਨਜ਼ਰਅੰਦਾਜ ਕਰਦੇ ਹੋਏ ਜਦੋਂ ਟੀਮ ਇੰਡੀਆ ਨੇ ਆਕਲੈਂਡ ਦੇ ਈਡਨ ਪਾਰਕ ‘ਚ ਪੈਰ ਰੱਖਿਆ ਤਾਂ ਲੱਗਿਆ ਹੀ ਨਹੀਂ ਕਿ ਇਹ ਟੀਮ ਚਾਰ ਦਿੰਨ ਪਹਿਲਾਂ ਹੀ ਬੰਗਲੁਰੂ ‘ਚ ਆਸਟ੍ਰੇਲੀਆ ਨੂੰ ਵਨਡੇ ਸੀਰੀਜ਼ ‘ਚ ਹਰਾ ਕੇ ਸਿੱਧੇ ਇੱਥੇ ਪਹੁੰਚੀ ਹੈ। ਆਕਲੈਂਡ ਦੀ ਪਿਚ ਦਾ ਇਤਿਹਾਸ ਬੱਲੇਬਾਜਾਂ ਦੇ ਨਾਲ ਹੀ ਰਿਹਾ ਹੈ ਅਤੇ ਇਸ ਵਾਰ ਟੀਮ ਇੰਡੀਆ ਨੇ ਵੀ  ਇਸ ਟੋਟਲ ਦੇ ਨਾਲ ਪੂਰਾ ਨਿਆ ਕੀਤਾ। ਇਹ ਹੀ ਕਾਰਨ ਰਿਹਾ ਕਿ ਨਿਯੂਜੀਲੈਂਡ ਤੋਂ ਮਿਲੀਆਂ 204 ਦੌੜਾਂ ਦਾ ਵੱਡਾ ਟੀਚਾ ਟੀਮ ਇੰਡੀਆ ਨੇ ਸ਼ਰੇਅਸ ਅਈਅਰ (Shreyas Iyer) ਅਤੇ ਕੇਐਲ ਰਾਹੁਲ (KL Rahul) ਦੇ ਆਤਿਸ਼ੀ ਅਰਧ ਸੈਂਕੜਿਆਂ ਦੀ ਬਦੌਲਤ 19 ਓਵਰਾਂ ‘ਚ ਹੀ ਹਾਸਿਲ ਕਰ ਲਿਆ। ਅਈਅਰ ਨੇ 29 ਗੇਂਦਾ ‘ਚ ਅਜੇਤੂ 58 ਦੌੜਾਂ, ਜਦ ਕਿ ਰਾਹੁਲ ਨੇ 27 ਗੇਂਦਾ ਤੇ 56 ਦੌੜਾਂ ਬਣਾਈਆਂ।ਰੋਹਿਤ ਜਲਦੀ ਆਉਟ, ਫਿਰ ਵਿਰਾਟ-ਰਾਹੁਲ ਨੇ ਦਿੱਤੀ ਤੇਜੀ
204 ਦੌੜਾਂ ਦੇ ਟੀਚੇ ਦਾ ਪਿੱਛਾ ਕਰਨਾ ਸੌਖਾ ਨਹੀਂ ਸੀ। ਉਹ ਵੀ ਉਸ ਵੇਲੇ ਜਦੋਂ ਰੋਹਿਤ ਸ਼ਰਮਾ ਦੂੱਜੇ ਹੀ ਓਵਰ ‘ਚ ਆਉਟ ਹੋ ਜਾਣ। ਪਰ ਇਸ ਤੋਂ ਬਾਅਦ ਕੇਐਲ ਰਾਹੁਲ (KL Rahul) ਅਤੇ ਵਿਰਾਟ ਕੋਹਲੀ (Virat Kohli) ਨੇ ਦੂਸਰੇ ਵਿਕਟ ਲਈ 99 ਦੌੜਾਂ ਦੀ ਤਾਬੜਤੋੜ ਸਾਂਝੇਦਾਰੀ ਕੀਤੀ। ਪਰ ਇਹ ਖਿਡਾਰੀ ਇਕ ਤੋਂ ਬਾਅਦ ਇਕ ਪਵੇਲੀਅਨ ਚਲੇ ਗਏ। ਰਾਹੁਲ 27 ਗੇਂਦਾ ਤੇ 56 ਦੌੜਾਂ ਬਣਾ ਕੇ ਈਸ਼ ਸੋਢੀ ਦੀ ਗੇਂਦ ਤੇ ਟਿਮ ਸਾਉਦੀ ਨੂੰ ਕੈਚ ਦੇ ਬੈਠੇ। ਕਪਤਾਨ ਵਿਰਾਟ ਕੋਹਲੀ 32 ਗੇਂਦਾ ਤੇ 45 ਦੌੜਾਂ ਬਣਾ ਕੇ ਆਉਟ ਹੋਏ। ਉਨ੍ਹਾਂ ਨੂੰ ਟਿਕਨੇਰ ਨੇ ਗੁਪਟਿਲ ਦੇ ਹੱਥਾਂ ‘ਚ ਕੈਚ ਕਰਾਇਆ।

ਸ਼ਰੇਅਸ ਨੇ ਮਚਾਇਆ ਧਮਾਲਵਿਰਾਟ ਅਤੇ ਰਾਹੁਲ ਦੇ ਆਉਟ ਹੋਣ ਤੋਂ ਬਾਅਦ ਟੀਮ ਨੂੰ ਜਿੱਤ ਦਿਵਾਉਣ ਦੀ ਜਿਮੇਵਾਰੀ ਸ਼ਿਵਮ ਦੁਬੇ ਅਤੇ ਸ਼ਰੇਅਸ ਅਈਅਰ (Shreyas Iyer) ਤੇ ਆ ਗਈ ਦੁਬੇ 9 ਗੇਂਦਾ ਤੇ 13 ਦੌੜਾਂ ਬਣਾ ਕੇ ਈਸ਼ ਸੋਢੀ ਦੀ ਗੇਂਦ ਤੇ ਆਉਟ ਹੋਏ। ਉਨ੍ਹਾਂ ਦੇ ਆਉਟ ਹੋਣ ਤੋਂ ਬਾਅਦ ਸ਼ਰੇਅਸ ਅਈਅਰ ਤੇ ਮਨੀਸ਼ ਪਾਂਡੇ ਨੇ ਟੀਮ ਨੂੰ ਹੋਰ ਕੋਈ ਝਟਕਾ ਨਾ ਲੱਗਣ ਦਿੱਤਾ। ਦੋਨਾਂ ਨੇ ਪੰਜਵੇ ਵਿਕਟ ਲਈ ਅਜੇਤੂ 62 ਦੌੜਾਂ ਦੀ ਸਾਂਝੇਦਾਰੀ ਕੀਤੀ। ਅਈਅਰ ਨੇ 58 ਦੌੜਾਂ ਅਤੇ ਮਨੀਸ਼ ਨੇ 12 ਗੇਂਦਾ ਤੇ 14 ਦੌੜਾਂ ਬਣਾਈਆਂ।

ਟਾਸ ਜਿੱਤ ਕੇ ਵਿਰਾਟ ਨੇ ਚੁਣੀ ਫੀਲਡਿੰਗਪਹਿਲੇ ਟੀ20 ‘ਚ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਟਾਸ ਜਿੱਤ ਕੇ ਗੇਂਦਬਾਜੀ ਚੁਣੀ। ਨਿਯੂਜੀਲੈਂਡ ਦੇ ਬੱਲੇਬਾਜਾਂ ਨੇ ਤੇਜ਼ ਸ਼ੁਰੂਆਤ ਕਰਦੇ ਹੋਏ ਪਹਿਲੇ ਵਿਕੇਟ ਲਈ 7.5 ਓਵਰਾਂ ‘ਚ 80 ਦੌੜਾਂ ਜੋੜ ਲਈਆਂ। ਗੁਪਟੀਲ ਨੇ 30 ਦੌੜਾਂ, ਕੇਨ ਵਿਲੀਅਮਸਨ ਨੇ 51, ਕਾਲਿਨ ਮੁਨਰੋ ਨੇ ਸਭ ਤੋਂ ਜਿਆਦਾ 59 ਦੌੜਾਂ ਬਣਾਈਆਂ। ਰਾਸ ਟੇਲਰ 27 ਗੇਂਦਾ ਤੇ 54 ਦੌੜਾਂ ਬਣਾ ਕੇ ਅਜੇਤੂ ਰਹੇ।

 

 
First published: January 24, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading