INDvsNZ: ਭਾਰਤੀ ਟੀਮ ਨੇ 5-0 ਨਾਲ ਟੀ20 ਸੀਰੀਜ਼ ਜਿੱਤ ਕੇ ਰਚਿਆ ਇਤਿਹਾਸ, 5ਵਾਂ ਮੈਚ 7 ਦੌੜਾਂ ਨਾਲ ਜਿੱਤਿਆ

News18 Punjabi | News18 Punjab
Updated: February 2, 2020, 5:16 PM IST
share image
INDvsNZ: ਭਾਰਤੀ ਟੀਮ ਨੇ 5-0 ਨਾਲ ਟੀ20 ਸੀਰੀਜ਼ ਜਿੱਤ ਕੇ ਰਚਿਆ ਇਤਿਹਾਸ, 5ਵਾਂ ਮੈਚ 7 ਦੌੜਾਂ ਨਾਲ ਜਿੱਤਿਆ
INDvsNZ: ਭਾਰਤੀ ਟੀਮ ਨੇ 5-0 ਨਾਲ ਟੀ20 ਸੀਰੀਜ਼ ਜਿੱਤ ਕੇ ਰਚਿਆ ਇਤਿਹਾਸ

ਭਾਰਤ ਨੇ ਨਿਊਜ਼ੀਲੈਂਡ (India vs New Zealand) ਨੂੰ ਮਾਉਂਟ ਮੁੰਗਾਨੋਈ ਵਿਚ ਖੇਡੇ ਗਏ ਪੰਜਵੇਂ ਅਤੇ ਆਖਰੀ ਟੀ20 ਮੈਚ ‘ਚ ਹਰਾ ਕੇ ਸੀਰੀਜ਼ 5-0 ਨਾਲ ਆਪਣੇ ਨਾਮ ਕਰ ਲਈ। ਸੀਰੀਜ਼ ਦਾ ਪੰਜਵਾਂ ਮੈਚ ਵੀ ਬਾਕੀ ਮੈਚਾਂ ਜਿਹਾ ਰੁਮਾਂਚਕ ਰਿਹਾ, ਆਖਿਰ ਵਿਚ ਫਿਰ ਤੋਂ ਬਾਜੀ ਭਾਰਤੀ ਟੀਮ ਨੇ ਮਾਰੀ।

  • Share this:
  • Facebook share img
  • Twitter share img
  • Linkedin share img
ਭਾਰਤ ਨੇ ਨਿਊਜ਼ੀਲੈਂਡ (India vs New Zealand) ਨੂੰ ਮਾਉਂਟ ਮੁੰਗਾਨੋਈ ਵਿਚ ਖੇਡੇ ਗਏ ਪੰਜਵੇਂ ਅਤੇ ਆਖਰੀ ਟੀ20 ਮੈਚ ‘ਚ ਹਰਾ ਕੇ ਸੀਰੀਜ਼ 5-0 ਨਾਲ ਆਪਣੇ ਨਾਮ ਕਰ ਲਈ। ਸੀਰੀਜ਼ ਦਾ ਪੰਜਵਾਂ ਮੈਚ ਵੀ ਬਾਕੀ ਮੈਚਾਂ ਜਿਹਾ ਰੁਮਾਂਚਕ ਰਿਹਾ, ਆਖਿਰ ਵਿਚ ਫਿਰ ਤੋਂ ਬਾਜੀ ਭਾਰਤੀ ਟੀਮ ਨੇ ਮਾਰੀ।

7 ਦੌੜਾਂ ਦੀ ਜਿੱਤ ਦੇ ਨਾਲ ਹੀ ਟੀਮ ਇੰਡੀਆ ਪੰਜ ਮੈਚਾਂ ਦੀ ਸੀਰੀਜ਼ ਕਲੀਨ ਸਵੀਪ ਕਰਨ ਵਾਲੀ ਦੁਨੀਆਂ ਦੀ ਪਹਿਲੀ ਟੀਮ ਬਣ ਗਈ ਹੈ। ਇਸ ਤੋਂ ਇਲਾਵਾ ਭਾਰਤੀ ਟੀਮ ਨੇ ਪਹਿਲੀ ਵਾਰ ਨਿਊਜ਼ੀਲੈਂਡ ‘ਚ ਟੀ20 ਸੀਰੀਜ਼ ਜਿੱਤਣ ਦਾ ਇਤਿਹਾਸ ਵੀ ਰਚ ਦਿੱਤਾ। ਦਿਲਚਸਪ ਗੱਲ ਹੈ ਕਿ ਸਾਲ 2018 ਦੇ ਆਪਣੇ ਪਿਛਲੇ ਦੌਰੇ ‘ਚ ਭਾਰਤੀ ਟੀਮ ਨੂੰ ਤਿੰਨ ਮੈਚਾਂ ਦੀ ਟੀ20 ਸੀਰੀਜ ‘ਚ 1-2 ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਭਾਰਤੀ ਟੀਮ (Indian Team) ਨੇ ਇਸ ਮੈਚ ‘ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਵਿਰਾਟ ਕੋਹਲੀ ਨੇ ਇਸ ਮੈਚ ‘ਚ ਆਰਾਮ ਕਰਨ ਦਾ ਫੈਸਲਾ ਕੀਤਾ। ਰੋਹਿਤ ਸ਼ਰਮਾ (Rohit Sharma) ਦੀ ਅਗਵਾਈ ‘ਚ ਟੀਮ ਇੰਡੀਆ ਨੇ ਤਿੰਨ ਵਿਕਟਾਂ ਉਤੇ 163 ਦੌੜਾਂ ਬਣਾਈਆਂ।
ਰੋਹਿਤ ਨੇ 41 ਗੇਂਦਾ ‘ਚ ਸਭ ਤੋਂ ਜਿਆਦਾ 60 ਦੌੜਾਂ ਬਣਾਈਆਂ। ਉੱਥੇ ਕੇਐਲ ਰਾਹੁਲ ਨੇ ਸ਼ਾਨਦਾਰ ਫਾਰਮ ਜਾਰੀ ਰੱਖਦੇ ਹੋਏ 45 ਦੌੜਾਂ ਬਣਾਈਆਂ। ਜਵਾਬ ‘ਚ ਨਿਊਜ਼ੀਲੈਂਡ ਦੀ ਟੀਮ 20 ਓਵਰਾਂ ‘ਚ 9 ਵਿਕਟ ਗਵਾ ਕੇ 156 ਦੌੜਾਂ ਹੀ ਬਣਾ ਸਕੀ। ਨਿਊਜ਼ੀਲੈਂਡ ਵੱਲੋਂ ਕਾਲਿਨ ਮਨਰੋ ਨੇ 30 ਗੇਂਦਾ ‘ਚ 50 ਦੌੜਾਂ ਬਣਾਈਆਂ, ਜਦਕਿ ਰਾਸ ਟੇਲਰ ਨੇ 47 ਗੇਂਦਾ ‘ਚ 53 ਦੌੜਾਂ ਦੀ ਪਾਰੀ ਖੇਡੀ। ਟੀਮ ਇੰਡੀਆ ਲਈ ਜਸਪ੍ਰੀਤ ਬੁਮਰਾਹ ਨੇ ਤਿੰਨ ਅਤੇ ਸ਼ਾਰਦੁਲ ਠਾਕੁਰ ਅਤੇ ਨਵਦੀਪ ਸੈਣੀ ਨੇ 2-2 ਵਿਕਟਾਂ ਲਈਆਂ।

ਹੁਣ ਵਨਡੇ ਸੀਰੀਜ ਚ ਭਿੜਨਗੀਆਂ ਦੋਵੇਂ ਟੀਮਾਂ

ਟੀ20 ਕ੍ਰਿਕਟ (T20 Cricket) ਦਾ ਰੁਮਾਂਚ ਹੁਣ ਖਤਮ ਹੋ ਗਿਆ ਹੈ ਅਤੇ ਹੁਣ ਭਾਰਤ-ਨਿਊਜ਼ੀਲੈਂਡ (India vs New Zealand) ਦੀ ਟੀਮਾਂ ਤਿੰਨ ਮੈਚਾਂ ਦੀ ਵਨਡੇ ਸੀਰੀਜ ‘ਚ ਇਕ-ਦੂਜੇ ਦਾ ਸਾਹਮਣਾ ਕਰਨਗੀਆਂ। ਸੀਰੀਜ਼ ਦਾ ਪਹਿਲਾ ਵਨਡੇ ਮੈਚ ਪੰਜ ਫਰਵਰੀ ਨੂੰ ਹੈਮੀਲਟਨ ‘ਚ ਖੇਡਿਆ ਜਾਵੇਗਾ, ਜਦਕਿ ਦੂਜਾ ਮੁਕਾਬਲਾ 8 ਫਰਵਰੀ ਨੂੰ ਆਕਲੈਂਡ ‘ਚ ਹੋਵੇਗਾ। ਉੱਥੇ ਤੀਜੇ ਮੈਚ ‘ਚ ਦੋਵੇਂ ਟੀਮਾਂ 11 ਫਰਵਰੀ ਨੂੰ ਮਾਉਂਟ ਮੁੰਗਾਨੋਈ ‘ਚ ਆਹਮਣੇ-ਸਾਹਮਣੇ ਹੋਣਗੀਆਂ।

ਇਸ ਤੋਂ ਬਾਅਦ ਦੋ ਟੈਸਟ ਮੈਚਾਂ ਦੀ ਸੀਰੀਜ਼ ਵੀ ਹੋਵੇਗੀ, ਜਿਸਦਾ ਪਹਿਲਾ ਮੁਕਾਬਲਾ 21 ਫਰਵਰੀ ਤੋਂ ਵੈਲਿੰਗਟਨ ‘ਚ ਖੇਡਿਆ ਜਾਵੇਗਾ, ਜਦਕਿ ਦੂਜਾ ਮੈਚ 29 ਫਰਵਰੀ ਤੋਂ ਕਰਾਈਸਚਰਚ ‘ਚ ਹੋਵੇਗਾ।
First published: February 2, 2020
ਹੋਰ ਪੜ੍ਹੋ
ਅਗਲੀ ਖ਼ਬਰ