ਕ੍ਰਿਕੇਟ ਮੈਦਾਨ 'ਚ ਭਾਰਤੀ ਖਿਡਾਰੀ ਨੂੰ ਪਿਆ ਦਿਲ ਦਾ ਦੌਰਾ, ਹਸਪਤਾਲ ਪਹੁੰਚਣ ਤੋਂ ਪਹਿਲਾਂ ਮੌਤ !

News18 Punjabi | News18 Punjab
Updated: December 4, 2019, 10:18 AM IST
ਕ੍ਰਿਕੇਟ ਮੈਦਾਨ 'ਚ ਭਾਰਤੀ ਖਿਡਾਰੀ ਨੂੰ ਪਿਆ ਦਿਲ ਦਾ ਦੌਰਾ, ਹਸਪਤਾਲ ਪਹੁੰਚਣ ਤੋਂ ਪਹਿਲਾਂ ਮੌਤ !
ਕ੍ਰਿਕੇਟ ਮੈਦਾਨ 'ਚ ਭਾਰਤੀ ਖਿਡਾਰੀ ਨੂੰ ਪਿਆ ਦਿਲ ਦਾ ਦੌਰਾ, ਹਸਪਤਾਲ ਪਹੁੰਚਣ ਤੋਂ ਪਹਿਲਾਂ ਮੌਤ !

ਅਗਰਤਲਾ ਦੇ ਮਹਾਰਾਜਾ ਬਿਰ ਬਿਕਰਮ ਸਟੇਡੀਅਮ ਵਿਚ ਅਭਿਆਸ ਮੈਚ ਚਲ ਰਿਹਾ ਸੀ, ਜਿਸ ਵਿਚ ਮਿਥੁਨ ਦੇਵਬਰਮ ਖੇਡ ਰਹੇ ਸਨ। ਮਿਥੁਨ ਫਿਲਡਿੰਗ ਕਰ ਰਿਹਾ ਸੀ ਅਤੇ ਅਚਾਨਕ ਉਹ ਮੈਦਾਨ ਵਿਚ ਡਿੱਗ ਪਿਆ।

  • Share this:
ਕ੍ਰਿਕੇਟ ਮੈਦਾਨ ਵਿਚ ਕਈ ਖਿਡਾਰੀਆਂ ਦੀ ਜਾਨ ਜਾ ਚੁੱਕੀ ਹੈ ਅਤੇ ਮੰਗਲਵਾਰ ਨੂੰ ਤ੍ਰਿਪੁਰਾ ਦੀ ਰਾਜਧਾਨੀ ਅਗਰਤਲਾ ਵਿਚ ਅਜਿਹਾ ਹੀ ਵਾਪਰਿਆ। ਮੀਡੀਆ ਰਿਪੋਰਟਸ ਅਨੁਸਾਰ ਤ੍ਰਿਪੁਰਾ ਦੀ ਅੰਡਰ-23 ਟੀਮ ਦੇ ਖਿਡਾਰੀ ਮਿਥੁਨ ਦੇਬਬਰਮਾ (Mithun Debbarma) ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ। ਦੇਬਬਰਮਾ ਨੂੰ ਮੈਚ ਦੌਰਾਨ ਹਾਰਟ ਅਟੈਕ ਆਇਆ ਅਤੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਉਸਦੀ ਮੌਤ ਹੋ ਗਈ।

ਸਪੋਰਟਸ ਸਟਾਰ ਦੀ ਖਬਰ ਅਨੁਸਾਰ ਮੰਗਲਵਾਰ ਨੂੰ ਅਗਰਤਲਾ ਦੇ ਮਹਾਰਾਜਾ ਬਿਰ ਬਿਕਰਮ ਸਟੇਡੀਅਮ ਵਿਚ ਅਭਿਆਸ ਮੈਚ ਚਲ ਰਿਹਾ ਸੀ, ਜਿਸ ਵਿਚ ਮਿਥੁਨ ਦੇਵਬਰਮ (Mithun Debbarma Heart Attack) ਖੇਡ ਰਹੇ ਸਨ। ਮਿਥੁਨ ਫਿਲਡਿੰਗ ਕਰ ਰਿਹਾ ਸੀ, ਅਚਾਨਕ ਉਹ ਮੈਦਾਨ ਵਿਚ ਡਿੱਗ ਪਿਆ। ਮਿਥੁਨ ਨੂੰ ਬੇਹਸ਼ੀ ਦੀ ਹਾਲਤ ਵਿਚ ਉਸ ਦੇ ਸਾਥੀ ਚੁੱਕ ਕੇ ਤੁਰੰਤ ਨੇੜਲੇ ਹਸਪਤਾਲ ਇੰਦਰਾ ਗਾਂਧੀ ਮੈਮੋਰੀਅਲ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ ਹੈ। ਡਾਕਟਰਾਂ ਨੇ ਦੱਸਿਆ ਕਿ ਮਿਥੁਨ ਦੇਬਬਰਮਾ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ।

Loading...
ਡਾਕਟਰਾਂ ਨੇ ਜਾਣਕਾਰੀ ਦਿੱਤੀ ਕਿ ਮਿਥੁਨ ਨੂੰ ਗੰਭੀਰ ਹਾਰਟ ਅਟੈਕ ਆਇਆ ਅਤੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸਦੀ ਮੌਤ ਹੋ ਗਈ ਸੀ। ਇਹ ਜਾਣਨ ਲਈ ਕਿ ਮਿਥੁਨ ਨੂੰ ਇੰਨੀ ਛੋਟੀ ਉਮਰ ਵਿਚ ਦਿਲ ਦਾ ਦੌਰਾ ਕਿਵੇਂ ਪਿਆ, ਉਸ ਦੇ ਸਰੀਰ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਮਿਥੁਨ ਦੇਬਬਰਮਾ ਦੀ ਮੌਤ ਦੀ ਖ਼ਬਰ ਸੁਣਦਿਆਂ ਤ੍ਰਿਪੁਰਾ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਡਾ. ਮਾਨਿਕ ਸ਼ਾਹ ਵੀ ਹਸਪਤਾਲ ਪਹੁੰਚ ਗਏ। ਇਸ ਹਾਦਸੇ ਤੋਂ ਕਈ ਹੋਰ ਵੱਡੇ ਕ੍ਰਿਕਟਰ ਵੀ ਹੈਰਾਨ ਹਨ।
First published: December 4, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...