ਨਵੀਂ ਦਿੱਲੀ: ਭਾਰਤੀ ਤੇਜ਼ ਗੇਂਦਬਾਜ਼ ਸ਼ਾਰਦੁਲ ਠਾਕੁਰ (Shardul Thakur) ਨੇ ਮੁੰਬਈ 'ਚ ਆਪਣੀ ਪ੍ਰੇਮਿਕਾ ਮਿਤਾਲੀ ਪਾਰੁਲਕਰ ਨਾਲ ਮੰਗਣੀ ਕਰ ਲਈ ਹੈ। ਦੋਵਾਂ ਦੀ ਮੰਗਣੀ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਮੰਗਣੀ ਦੀ ਰਸਮ ਬਾਂਦਰਾ-ਕੁਰਲਾ ਕੰਪਲੈਕਸ 'ਚ ਹੋਈ ਸੀ ਅਤੇ ਇਸ ਸਮਾਰੋਹ 'ਚ ਸਿਰਫ ਕਰੀਬੀ ਪਰਿਵਾਰਕ ਮੈਂਬਰ ਹੀ ਸ਼ਾਮਲ ਹੋਏ ਸਨ। ਖਿਡਾਰੀ ਦੇ ਕਰੀਬੀ ਸਹਿਯੋਗੀ ਨੇ ਟਾਈਮਜ਼ ਆਫ ਇੰਡੀਆ ਨੂੰ ਖੁਲਾਸਾ ਕੀਤਾ ਹੈ ਕਿ ਉਹ ਅਗਲੇ ਸਾਲ ਆਸਟ੍ਰੇਲੀਆ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਬਾਅਦ ਵਿਆਹ ਕਰਨਗੇ।
ਫਿਲਹਾਲ ਸ਼ਾਰਦੁਲ ਨੂੰ ਬੀਸੀਸੀਆਈ ਨੇ ਵਰਕਲੋਡ ਪ੍ਰਬੰਧਨ ਦੇ ਹਿੱਸੇ ਵਜੋਂ ਆਰਾਮ ਦਿੱਤਾ ਹੈ। ਸ਼ਾਰਦੁਲ ਠਾਕੁਰ (Indian Cricket Team) ਭਾਰਤੀ ਟੀਮ ਲਈ ਤਿੰਨੇ ਫਾਰਮੈਟਾਂ ਵਿੱਚ ਖੇਡ ਚੁੱਕੇ ਹਨ। ਉਹ ਭਾਰਤ ਲਈ ਹੁਣ ਤੱਕ 4 ਟੈਸਟ, 15 ਵਨਡੇ ਅਤੇ 24 ਟੀ-20 ਖੇਡ ਚੁੱਕੇ ਹਨ। ਇਸ 30 ਸਾਲਾ ਗੇਂਦਬਾਜ਼ ਨੇ ਹਾਲ ਹੀ ਦੇ ਸਮੇਂ 'ਚ ਹੇਠਲੇ ਕ੍ਰਮ 'ਚ ਆਪਣੀ ਬੱਲੇਬਾਜ਼ੀ ਨਾਲ ਵੀ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਹੈ।
ਉਸ ਨੇ ਖਾਸ ਤੌਰ 'ਤੇ ਆਸਟ੍ਰੇਲੀਆ ਅਤੇ ਇੰਗਲੈਂਡ ਖਿਲਾਫ ਟੈਸਟ ਮੈਚਾਂ 'ਚ ਅਰਧ ਸੈਂਕੜੇ ਲਗਾ ਕੇ ਬੱਲੇਬਾਜ਼ ਦੇ ਰੂਪ 'ਚ ਆਪਣੀ ਪਛਾਣ ਵੀ ਮਜ਼ਬੂਤ ਕੀਤੀ ਹੈ। ਸ਼ਾਰਦੁਲ ਨੂੰ ਹਾਲ ਹੀ ਵਿੱਚ ਸਮਾਪਤ ਹੋਏ ਟੀ-20 ਵਿਸ਼ਵ ਦੀ ਭਾਰਤੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ। ਹਾਲਾਂਕਿ ਉਸ ਨੂੰ ਟੂਰਨਾਮੈਂਟ 'ਚ ਸਿਰਫ 2 ਮੈਚ ਖੇਡਣ ਦਾ ਮੌਕਾ ਮਿਲਿਆ।
ਇਸ 'ਚ ਉਹ ਇਕ ਵੀ ਵਿਕਟ ਨਹੀਂ ਲੈ ਸਕੇ। ਸ਼ਾਰਦੁਲ ਨੇ ਚੇਨਈ ਸੁਪਰ ਕਿੰਗਜ਼ ਨੂੰ ਆਈਪੀਐਲ 2021 ਦਾ ਚੈਂਪੀਅਨ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਉਸ ਨੇ ਟੂਰਨਾਮੈਂਟ ਵਿੱਚ ਟੀਮ ਲਈ 16 ਮੈਚਾਂ ਵਿੱਚ 21 ਵਿਕਟਾਂ ਲਈਆਂ। ਹਾਲਾਂਕਿ, ਆਈਪੀਐਲ 2022 ਤੋਂ ਪਹਿਲਾਂ ਚੇਨਈ ਸੁਪਰ ਕਿੰਗਜ਼ ਉਸ ਨੂੰ ਬਰਕਰਾਰ ਰੱਖੇਗਾ ਜਾਂ ਨਹੀਂ, ਇਸ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਜੇਕਰ CSK ((Chennai Super Kings)) ਉਸ ਨੂੰ ਆਪਣੇ ਨਾਲ ਨਹੀਂ ਰੱਖਦਾ ਹੈ ਤਾਂ ਇਸ ਆਲਰਾਊਂਡਰ ਨੂੰ ਨਿਲਾਮੀ 'ਚ ਵੱਡੀ ਕੀਮਤ ਮਿਲ ਸਕਦੀ ਹੈ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।