IPL 2020 Auction: ਪੈਟ ਕਮਿੰਸ ਨੇ ਤੋੜੇ ਨਿਲਾਮੀ ਦੇ ਰਿਕਾਰਡ, ਬਣੇ ਸਭ ਤੋਂ ਮਹਿੰਗੇ ਗੇਂਦਬਾਜ

News18 Punjabi | News18 Punjab
Updated: December 19, 2019, 5:55 PM IST
share image
IPL 2020 Auction: ਪੈਟ ਕਮਿੰਸ ਨੇ ਤੋੜੇ ਨਿਲਾਮੀ ਦੇ ਰਿਕਾਰਡ, ਬਣੇ ਸਭ ਤੋਂ ਮਹਿੰਗੇ ਗੇਂਦਬਾਜ
IPL 2020 Auction: ਪੈਟ ਕਮਿੰਸ ਨੇ ਤੋੜੇ ਨਿਲਾਮੀ ਦੇ ਰਿਕਾਰਡ, ਬਣੇ ਸਭ ਤੋਂ ਮਹਿੰਗੇ ਗੇਂਦਬਾਜ

ਪੈਟ ਕਮਿੰਸ ਨੂੰ ਸ਼ਾਹਰੁਖ ਖਾਨ ਦੀ ਸਹਿ-ਮਲਕੀਅਤ ਕੋਲਕਾਤਾ ਨਾਈਟ ਰਾਈਡਰਜ਼ (Kolkata Knight Riders) ਨੇ 15.50 ਕਰੋੜ ਰੁਪਏ ਵਿਚ ਖਰੀਦਿਆ। ਆਈਪੀਐਲ ਦੇ ਇਤਿਹਾਸ ਵਿੱਚ ਕਿਸੇ ਵੀ ਗੇਂਦਬਾਜ਼ ਉੱਤੇ ਇਹ ਸਭ ਤੋਂ ਵੱਡੀ ਬੋਲੀ ਹੈ।

  • Share this:
  • Facebook share img
  • Twitter share img
  • Linkedin share img
ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਪੈਟ ਕਮਿੰਸ (Pat Cummins) ‘ਤੇ ਆਈਪੀਐਲ 2020 ਦੀ ਨਿਲਾਮੀ ਦੌਰਾਨ ਰਿਕਾਰਡ ਤੋੜ ਬੋਲੀ ਲੱਗੀ ਹੈ। ਉਸ ਨੂੰ ਸ਼ਾਹਰੁਖ ਖਾਨ ਦੀ ਸਹਿ-ਮਲਕੀਅਤ ਕੋਲਕਾਤਾ ਨਾਈਟ ਰਾਈਡਰਜ਼ (Kolkata Knight Riders) ਨੇ 15.50 ਕਰੋੜ ਰੁਪਏ ਵਿਚ ਖਰੀਦਿਆ। ਆਈਪੀਐਲ ਦੇ ਇਤਿਹਾਸ ਵਿੱਚ ਕਿਸੇ ਵੀ ਗੇਂਦਬਾਜ਼ ਉੱਤੇ ਇਹ ਸਭ ਤੋਂ ਵੱਡੀ ਬੋਲੀ ਹੈ। ਉਸ ਨੇ ਆਈਪੀਐਲ ਦੇ ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀ ਯੁਵਰਾਜ ਸਿੰਘ (16 ਕਰੋੜ) ਦੇ ਰਿਕਾਰਡ ਨੂੰ ਤੋੜਨ ਤੋਂ ਕੇ ਸਿਰਫ 50 ਲੱਖ ਰੁਪਏ ਤੋਂ ਰਹਿ ਗਏ। ਕਮਿੰਸ ਨੂੰ ਖਰੀਦਣ ਲਈ, ਪਹਿਲਾ ਮੁਕਾਬਲਾ ਦਿੱਲੀ ਰਾਜਧਾਨੀ ਅਤੇ ਰਾਇਲ ਚੈਲੇਂਜਰਜ਼ ਬੈਂਗਲੁਰੂ ਵਿਚਾਲੇ ਸੀ। ਪਰ ਬੋਲੀ ਦੀ ਰਕਮ 12 ਕਰੋੜ ਰੁਪਏ ਨੂੰ ਪਾਰ ਕਰਨ ਤੋਂ ਬਾਅਦ ਦਿੱਲੀ ਬਾਹਰ ਆ ਗਈ।

ਕੋਲਕਾਤਾ ਨੇ ਅਖੀਰ ਵਿਚ ਮਾਰੀ ਬਾਜੀ

ਅਜਿਹਾ ਲੱਗ ਰਿਹਾ ਸੀ ਕਿ ਕਮਿੰਸ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਆਰਸੀਬੀ ਤੋਂ ਖੇਡਣਗੇ। ਪਰ ਫਿਰ ਕੋਲਕਾਤਾ ਨਾਈਟ ਰਾਈਡਰਜ਼ ਇਸ ਬੋਲੀ ਵਿਚ ਸ਼ਾਮਲ ਹੋਈ। ਅਜਿਹੀ ਸਥਿਤੀ ਵਿੱਚ ਬੋਲੀ ਦੀ ਰਕਮ 15 ਕਰੋੜ ਰੁਪਏ ਤੋਂ ਪਾਰ ਹੋ ਗਈ। ਕੋਲਕਾਤਾ ਨੇ ਕਮਿੰਸ ਨੂੰ ਆਪਣੀ ਟੀਮ ਵਿੱਚ 15.50 ਕਰੋੜ ਰੁਪਏ ਦਾ ਦਾਅ ਲਾ ਕੇ ਆਪਣੀ ਟੀਮ ਵਿਚ ਸ਼ਾਮਲ ਕੀਤਾ।


ਆਈਪੀਐਲ ਵਿਚ ਤਿੰਨ ਸੀਜਨ ਖੇਡੇ ਹਨ

ਦੁਨੀਆ ਦੇ ਨੰਬਰ ਇਕ ਟੈਸਟ ਗੇਂਦਬਾਜ ਪੈਟ ਕਮਿੰਸ ਨੇ ਆਈਪੀਐਲ ਦੇ ਤਿੰਨ ਸੀਜਨ ਖੇਡੇ ਹਨ। ਉਨ੍ਹਾਂ ਨੇ 16 ਮੈਚਾਂ ਵਿਚ 17 ਵਿਕਟਾਂ ਹਾਸਲ ਕੀਤੇ ਹਨ। ਉਨ੍ਹਾਂ ਦਾ ਸਭ ਤੋਂ ਵਧੀਆ ਪ੍ਰਦਰਸ਼ਨ 20 ਰਨ ਦੇ ਕੇ ਦੋ ਵਿਕਟਾਂ ਲੈਣ ਦਾ ਹੈ। ਉਨ੍ਹਾਂ ਪਿਛਲਾ ਆਈਪੀਐਲ ਸਾਲ 2017 ਵਿਚ ਖੇਡਿਆ ਸੀ। ਉਸ ਵੇਲੇ ਉਨ੍ਹਾਂ ਨੇ 12 ਮੈਚਾਂ ਵਿਚ 15 ਵਿਕਟਾਂ ਝਟਕੀਆਂ ਸਨ। ਸਾਲ 2015 ਵਿਚ ਉਨ੍ਹਾਂ 3 ਮੈਚਾਂ ਵਿਚ ਇਕ ਵਿਕੇਟ ਲਿਆ ਸੀ ਅਤੇ ਸਾਲ 2014 ਵਿਚ ਇਕ ਮੈਚ ਵਿਚ ਇਕ ਵਿਕੇਟ ਹਾਸਲ ਕੀਤਾ ਸੀ।

ਆਈਪੀਐਲ ਵਿਚ ਕਮਿੰਸ ਦੇ ਨਾਂ 16 ਮੈਚਾਂ ਵਿਚ 17 ਵਿਕੇਟਾਂ ਹਨ। ਉਨ੍ਹਾਂ ਦੀ ਇਕਨੋਮੀ ਰੇਟ 8.29 ਦੀ ਹੈ ਅਤੇ ਸਟਰਾਇਕ ਰੇਟ 21.24 ਦਾ ਰਿਹਾ ਹੈ।
First published: December 19, 2019
ਹੋਰ ਪੜ੍ਹੋ
ਅਗਲੀ ਖ਼ਬਰ