• Home
 • »
 • News
 • »
 • sports
 • »
 • CRICKET IPL 2020 CHRIS GAYLE TALKS ABOUT HIS RETIREMENT PLAN IN CRICKET

IPL: 41 ਸਾਲਾ ਕ੍ਰਿਸ ਗੇਲ ਨੇ ਦੱਸਿਆ, ਕਦੋਂ ਲੈਣਗੇ ਕ੍ਰਿਕੇਟ ਤੋਂ ਰਿਟਾਇਰਮੈਂਟ?

ਸੋਮਵਾਰ ਨੂੰ ਕ੍ਰਿਸ ਗੇਲ ਨੇ ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ ਮਹਿਜ਼ 29 ਗੇਂਦਾਂ ਵਿੱਚ 51 ਦੌੜਾਂ ਦੀ ਤੂਫਾਨੀ ਪਾਰੀ ਖੇਡੀ, ਜਿਸ ਨਾਲ ਕਿੰਗਜ਼ ਇਲੈਵਨ ਪੰਜਾਬ (KXIP) ਨੂੰ ਟੂਰਨਾਮੈਂਟ ਵਿੱਚ ਲਗਾਤਾਰ ਪੰਜਵੀਂ ਜਿੱਤ ਮਿਲੀ।

ਕ੍ਰਿਸ ਗੇਲ

ਕ੍ਰਿਸ ਗੇਲ

 • Share this:
  ਸ਼ਾਰਜਾਹ: ਟੀ -20 ਕ੍ਰਿਕਟ ਦੇ ਲਗਭਗ ਹਰ ਵੱਡੇ ਰਿਕਾਰਡ ਉੱਤੇ ਕ੍ਰਿਸ ਗੇਲ ਦਾ ਕਬਜ਼ਾ ਹੈ। 41 ਸਾਲਾ ਕ੍ਰਿਸਗੇਲ ਵਨਡੇ ਅਤੇ ਟੈਸਟ ਮੈਚ ਦੇ ਇਕ ਖਤਰਨਾਕ ਬੱਲੇਬਾਜ਼ ਹਨ, ਇਸ ਲਈ ਪ੍ਰਸ਼ੰਸਕ ਹਰ ਮੈਚ ਵਿਚ ਉਨ੍ਹਾਂ ਦੀ ਬੱਲੇਬਾਜ਼ੀ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਕੋਲਕਾਤਾ ਨਾਈਟ ਰਾਈਡਰਜ਼ ਦੇ ਖਿਲਾਫ ਸੋਮਵਾਰ ਨੂੰ ਗੇਲ ਨੇ ਸਿਰਫ 29 ਗੇਂਦਾਂ ਵਿਚ 51 ਦੌੜਾਂ ਦੀ ਇਕ ਤੂਫਾਨੀ ਪਾਰੀ ਖੇਡੀ ਅਤੇ ਕਿੰਗਜ਼ ਇਲੈਵਨ ਪੰਜਾਬ (KXIP) ਨੂੰ ਟੂਰਨਾਮੈਂਟ ਵਿਚ ਲਗਾਤਾਰ ਪੰਜਵੀਂ ਜਿੱਤ ਦਿਵਾਈ। ਮੈਚ ਤੋਂ ਬਾਅਦ ਗੇਲ ਨੇ ਆਪਣੀ ਰਿਟਾਇਰਮੈਂਟ ਯੋਜਨਾ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਫਿਲਹਾਲ ਉਹ ਕ੍ਰਿਕਟ ਤੋਂ ਸੰਨਿਆਸ ਲੈਣ ਬਾਰੇ ਨਹੀਂ ਸੋਚ ਰਹੇ ਹਨ।

  ਗੇਲ ਦਾ ਰਿਟਾਇਰਮੈਂਟ ਪਲਾਨ

  ਕੇਕੇਆਰ ਵਿਰੁੱਧ ਕ੍ਰਿਸ ਗੇਲ ਅਤੇ ਮਨਦੀਪ ਸਿੰਘ ਨੇ ਦੂਸਰੀ ਵਿਕਟ ਲਈ ਸੌ ਦੌੜਾਂ ਦੀ ਸਾਂਝੇਦਾਰੀ ਕੀਤੀ। ਮੈਚ ਤੋਂ ਬਾਅਦ ਕ੍ਰਿਸ ਗੇਲ ਨੇ ਮਨਦੀਪ ਸਿੰਘ ਦਾ ਇੰਟਰਵਿਊ ਲਿਆ। ਇਸ ਦੌਰਾਨ ਮਨਦੀਪ ਨੇ ਗੇਲ ਨੂੰ ਕਿਹਾ ਕਿ ਉਸਨੂੰ ਕਦੇ ਵੀ ਕ੍ਰਿਕਟ ਤੋਂ ਸੰਨਿਆਸ ਨਹੀਂ ਲੈਣਾ ਚਾਹੀਦਾ। ਇਸ ਤੋਂ ਬਾਅਦ ਗੇਲ ਨੇ ਹੱਸਦਿਆਂ ਕਿਹਾ ਕਿ 'ਕੀ ਤੁਸੀਂ ਸੁਣਿਆ ਹੈ, ਜੋ ਇਨ੍ਹਾਂ ਕਿਹਾ?' ਰਿਟਾਇਰਮੈਂਟ ਰੱਦ ਕਰੋ। ਮੈਂ ਇਸ ਸਮੇਂ ਰਿਟਾਇਰਮੈਂਟ ਨਹੀਂ ਲੈ ਰਿਹਾ। ਮੈਂ ਨੌਜਵਾਨਾਂ ਨਾਲ ਖੇਡਦਾ ਰਹਾਂਗਾ।

  ਦੱਸ ਦੇਈਏ ਕਿ ਕ੍ਰਿਸ ਗੇਲ 21 ਸਾਲਾਂ ਤੋਂ ਲਗਾਤਾਰ ਕ੍ਰਿਕਟ ਖੇਡ ਰਹੇ ਹਨ। ਉਨ੍ਹਾਂ 1999 ਵਿੱਚ ਟੋਰਾਂਟੋ ਗਰਾਉਂਡ ਵਿੱਚ ਭਾਰਤ ਵਿਰੁੱਧ ਅੰਤਰਰਾਸ਼ਟਰੀ ਕ੍ਰਿਕੇਟ ਦੀ ਸ਼ੁਰੂਆਤ ਕੀਤੀ ਸੀ। ਪਿਛਲੇ ਸਾਲ ਅਗਸਤ ਵਿਚ ਭਾਰਤ ਖ਼ਿਲਾਫ਼ ਵਨਡੇ ਸੀਰੀਜ਼ ਦੌਰਾਨ ਪੋਰਟ ਆਫ ਸਪੇਨ ਦੇ ਮੈਦਾਨ ਵਿੱਚ ਇੰਜ ਲੱਗਿਆ ਸੀ ਗੇਲ ਸੰਨਿਆਸ ਲੈ ਰਹੇ ਹਨ। ਉਨ੍ਹਾਂ ਨੂੰ 301 ਨੰਬਰ ਦੀ ਜਰਸੀ ਦਿੱਤੀ ਗਈ। ਪਰ ਬਾਅਦ ਵਿੱਚ ਉਨ੍ਹਾਂ ਖੁਦ ਸਪੱਸ਼ਟ ਕਿਹਾ ਸੀ ਕਿ ਉਹ ਰਿਟਾਇਰ ਨਹੀਂ ਹੋ ਰਹੇ ਹਨ। ਗੇਲ ਦੁਨੀਆ ਭਰ ਵਿਚ ਟੀ -20 ਲੀਗ ਖੇਡਦੇ ਹਨ। ਗੇਲ ਨੇ 103 ਟੈਸਟ ਮੈਚਾਂ ਵਿੱਚ 7 ​​ਹਜ਼ਾਰ ਤੋਂ ਵੱਧ ਦੌੜਾਂ ਬਣਾਈਆਂ ਹਨ। ਜਿਸ ਵਿਚ 15 ਸੈਂਕੜੇ ਸ਼ਾਮਲ ਹਨ। ਗੇਲ ਨੇ 301 ਵਨਡੇ ਮੈਚਾਂ ਵਿਚ 10480 ਦੌੜਾਂ ਬਣਾਈਆਂ ਹਨ। ਵਨਡੇ ਵਿਚ ਉਸ ਨੇ 25 ਸੈਂਕੜੇ ਲਗਾਏ ਹਨ।

  ਗੇਲ ਨੇ ਟੀ -20 ਵਿਚ ਸਭ ਤੋਂ ਵੱਧ 13475 ਦੌੜਾਂ ਬਣਾਈਆਂ ਹਨ। ਉਨ੍ਹਾਂ ਇਸ ਫਾਰਮੈਟ ਵਿਚ ਸਭ ਤੋਂ ਵੱਧ 22 ਸੈਂਕੜੇ ਲਗਾਏ ਹਨ। ਟੀ -20 ਦੀ ਪਾਰੀ ਵਿਚ ਸਭ ਤੋਂ ਵੱਧ 175 ਦੌੜਾਂ ਬਣਾਉਣ ਦਾ ਰਿਕਾਰਡ ਵੀ ਗੇਲ ਦੇ ਨਾਮ ਹੈ। ਇਸ ਤੋਂ ਇਲਾਵਾ ਉਸਨੇ ਟੀ -20 ਵਿਚ ਸਭ ਤੋਂ ਵੱਧ 993 ਛੱਕੇ ਲਗਾਏ ਹਨ।
  Published by:Ashish Sharma
  First published: