IPL 2020: ਕੋਰੋਨਾ ਕਾਰਨ ਇਸ ਵਾਰ ਬਦਲ ਜਾਵੇਗਾ IPL, ਜਾਣੋ ਨਵੇਂ ਨਿਯਮਾਂ ਬਾਰੇ

News18 Punjabi | News18 Punjab
Updated: September 18, 2020, 2:55 PM IST
share image
IPL 2020: ਕੋਰੋਨਾ ਕਾਰਨ ਇਸ ਵਾਰ ਬਦਲ ਜਾਵੇਗਾ IPL, ਜਾਣੋ ਨਵੇਂ ਨਿਯਮਾਂ ਬਾਰੇ
ਆਈਪੀਐਲ 2020

ਆਈਪੀਐਲ ਗਵਰਨਿੰਗ ਕਾਊਂਸਿਲ ਨੇ ਲੰਮੀ ਜਦੋ-ਜ਼ਹਿਦ ਤੋਂ ਬਾਅਦ ਇਸ ਟੂਰਨਾਮੈਂਟ ਦੀ ਹਰੀ ਝੰਡੀ ਦਿੱਤੀ ਹੈ। ਟੂਰਨਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਅਸੀਂ ਨਵੇਂ ਨਿਯਮਾਂ ਨੂੰ ਜਾਣਦੇ ਹਾਂ

  • Share this:
  • Facebook share img
  • Twitter share img
  • Linkedin share img
IPL 2020 ਦਾ ਆਗਾਜ਼ 19 ਸਤੰਬਰ ਤੋਂ ਹੋਵੇਗਾ। ਆਮ ਤੌਰ 'ਤੇ ਇਹ ਟੂਰਨਾਮੈਂਟ ਭਾਰਤ ਵਿਚ ਹਰ ਸਾਲ ਅਪ੍ਰੈਲ-ਮਈ ਦੇ ਮਹੀਨਿਆਂ ਵਿਚ ਖੇਡਿਆ ਜਾਂਦਾ ਹੈ। ਪਰ ਕੋਰੋਨਾ ਵਾਇਰਸ ਦੀ ਲਾਗਾਂ ਦੇ ਚਲਦਿਆਂ ਇਸ ਵਾਰ ਇਹ ਟੂਰਨਾਮੈਂਟ ਯੂਏਈ ਵਿਚ ਹੋਵੇਗਾ। ਸਭ ਤੋਂ ਪਹਿਲਾ ਮੈਚ ਵਿਚ ਮੁੰਬਈ ਇੰਡੀਅਨਜ਼ ਅਤੇ ਚੇਨਈ ਸੁਪਰ ਕਿੰਗਜ਼ ਵਿਚਕਾਰ ਖੇਡਿਆ ਜਾਵੇਗਾ। 10 ਨਵੰਬਰ ਤੱਕ ਚੱਲਣ ਵਾਲੇ ਟੂਰਨਾਮੈਂਟ ਵਿਚ ਇਸ ਵੱਡੇ ਬਦਲਾਅ ਕੀਤੇ ਗਏ ਹਨ। ਦਰਅਸਲ ਕੋਰੋਨਾ ਦੇ ਚਲਦਿਆਂ ਇਸ ਵਾਰੀ ਆਈਪੀਐਲ 2020 ਨਾ ਕਰਵਾਉਣ ਦੇ ਆਸਾਰ ਸਨ। ਪਰ ਆਈਪੀਐਲ ਗਵਰਨਿੰਗ ਕਾਊਂਸਿਲ ਨੇ ਲੰਮੀ ਜਦੋ-ਜ਼ਹਿਦ ਤੋਂ ਬਾਅਦ ਇਸ ਟੂਰਨਾਮੈਂਟ ਦੀ ਹਰੀ ਝੰਡੀ ਦਿੱਤੀ ਹੈ। ਟੂਰਨਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਅਸੀਂ ਨਵੇਂ ਨਿਯਮਾਂ ਨੂੰ ਜਾਣਦੇ ਹਾਂ-

ਲਾਰ ਦੀ ਵਰਤੋਂ ਨਹੀਂ : ਕ੍ਰਿਕਟ ਵਿਚ ਲਾਰ ਨੂੰ ਆਮ ਤੌਰ 'ਤੇ ਗੇਂਦ ਨੂੰ ਸਵਿੰਗ ਕਰਨ ਲਈ ਵਰਤਿਆ ਜਾਂਦਾ ਹੈ। ਪਰ ਇਸ ਵਾਰ ਕੋਰੋਨਾ ਵਾਇਰਸ ਦੇ ਕਾਰਨ ਖਿਡਾਰੀਆਂ ਨੂੰ ਇਸਦੀ ਇਜ਼ਾਜਤ ਨਹੀਂ ਹੋਵੇਗੀ। ਆਈਸੀਸੀ ਨੇ ਕੋਰੋਨਾ ਕਾਰਨ ਗੇਂਦ ਨੂੰ ਚਮਕਾਉਣ ਲਈ ਲਾਰ ਦੀ ਵਰਤੋਂ 'ਤੇ ਪਾਬੰਦੀ ਲਗਾਈ ਹੈ। ਹਰੇਕ ਟੀਮ ਨੂੰ ਦੋ ਵਾਰ ਚੇਤਾਵਨੀ ਦਿੱਤੀ ਜਾਏਗੀ। ਤੀਜੀ ਵਾਰ ਪੈਨਲਟੀ ਦੇ ਰੂਪ ਵਿੱਚ ਵਿਰੋਧੀ ਟੀਮ ਦੇ ਖਾਤੇ ਵਿੱਚ 5 ਦੌੜਾਂ ਜੋੜੀਆਂ ਜਾਣਗੀਆਂ। ਟਾਸ ਤੋਂ ਬਾਅਦ ਦੋਵੇਂ ਟੀਮਾਂ ਦੇ ਕਪਤਾਨ ਇਕ ਦੂਜੇ ਨਾਲ ਹੱਥ ਨਹੀਂ ਮਿਲਾਉਣਗੇ।

 ਅਸੀਮਤ ਕੋਰੋਨਾ ਸਬਸਟੀਚਿਊਟ: ਕੋਰੋਨਾ ਦੇ ਵੱਧ ਰਹੇ ਇਨਫੈਕਸ਼ਨ ਕਾਰਨ ਇਸ ਵਾਰੀ ਅਸੀਮਤ ਕੋਰੋਨਾ ਸਬਸਟੀਚਿਊਟ ਲਈ ਪ੍ਰਬੰਧ ਕੀਤਾ ਗਿਆ ਹੈ। ਯਾਨੀ ਜੇ ਟੂਰਨਾਮੈਂਟ ਵਿਚ ਕਿਸੇ ਖਿਡਾਰੀ ਨੂੰ ਕੋਰੋਨਾ ਹੁੰਦਾ ਹੈ ਤਾਂ ਟੀਮ ਉਸ ਦੀ ਜਗ੍ਹਾ ਕਿਸੇ ਹੋਰ ਖਿਡਾਰੀ ਨੂੰ ਦੇ ਸਕਦੀ ਹੈ। ਨਿਯਮ ਦੇ ਅਨੁਸਾਰ, ਸਿਰਫ ਬੱਲੇਬਾਜ਼ ਦੀ ਥਾਂ ਬੱਲੇਬਾਜ਼ ਅਤੇ ਗੇਂਦਬਾਜ਼ ਦੀ ਥਾਂ ਗੇਂਦਬਾਜ਼ ਜਗ੍ਹਾ ਲੈ ਸਕਦਾ ਹੈ।
ਥਰੜ ਅੰਪਾਇਰ ਨੋ ਬਾਲ: ਆਈਪੀਐਲ ਵਿਚ ਪਹਿਲੀ ਵਾਰ ਤੀਸਰੇ ਅੰਪਾਇਰ ਨੋ ਬਾਲ ਦਾ ਨਿਯਮ ਲਿਆਂਦਾ ਜਾ ਰਿਹਾ ਹੈ। ਹੁਣ ਮੈਚ ਵਿਚ ਗੇਂਦਬਾਜ ਦੇ ਫਰੰਟ ਫੁੱਟ ਦੀ ਨੋ ਬਾਲ ਨੂੰ ਫੀਲਡ ਅੰਪਾਇਰ ਦੀ ਥਾਂ ਥਰੜ ਅੰਪਾਇਰ ਦੇਖਣਗੇ। ਪਿਛਲੇ ਸਾਲ, ਇਨ੍ਹਾਂ ਨਿਯਮਾਂ ਦੀ ਟੈਸਟਿੰਗ ਭਾਰਤ-ਵੈਸਟਇੰਡੀਜ਼ ਵਨਡੇ ਸੀਰੀਜ਼ ਵਿੱਚ ਕੀਤੀ ਗਈ ਸੀ।

53 ਦਿਨਾਂ ਟੂਰਨਾਮੈਂਟ: ਇਸ ਵਾਰ ਕੋਰੋਨਾ ਦੇ ਕਾਰਨ ਆਈਪੀਐਲ 53 ਦਿਨਾਂ ਲਈ ਖੇਡਿਆ ਜਾਵੇਗਾ। ਇਹ ਪਿਛਲੇ ਦੋ ਸੀਜਨਾਂ ਦੇ ਮੁਕਾਬਲੇ 3 ਦਿਨ ਹੋਰ ਜ਼ਿਆਦਾ ਹੈ।

ਡਬਲ ਹੇਡਰ: ਇਸ ਵਾਰ 10 ਦਿਨ ਡਬਲ ਹੇਡਰ ਰੱਖਿਆ ਗਿਆ ਹੈ। ਯਾਨੀ 10 ਦਿਨ ਇਕ ਦਿਨ ਵਿਚ ਦੋ ਮੈਚ ਹੋਣਗੇ।

ਮੈਚ ਦਾ ਸਮਾਂ: ਇਸ ਵਾਰ ਮੈਚਾਂ ਦੇ ਸਮੇਂ ਵਿਚ ਤਬਦੀਲੀ ਕੀਤੀ ਗਈ ਹੈ। ਇਸ ਵਾਰ ਮੈਚ ਅੱਧਾ ਘੰਟਾ ਪਹਿਲਾਂ ਯਾਨੀ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਜਿਸ ਦਿਨ ਦੋਵੇਂ ਮੈਚ ਖੇਡੇ ਜਾਣਗੇ, ਪਹਿਲਾ ਮੈਚ ਦੁਪਹਿਰ 3:30 ਵਜੇ ਸ਼ੁਰੂ ਹੋਵੇਗਾ। ਪਹਿਲੇ ਮੈਚ ਰਾਤ 8 ਵਜੇ ਅਤੇ 4 ਵਜੇ ਹੁੰਦੇ ਸਨ।
Published by: Ashish Sharma
First published: September 18, 2020, 2:53 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading