IPL 2020: RCB ਵੱਲੋਂ 197ਵਾਂ ਮੈਚ ਖੇਡ ਕੇ ਵਿਰਾਟ ਕੋਹਲੀ ਨੇ ਬਣਾਇਆ ਵਿਸ਼ਵ ਰਿਕਾਰਡ

News18 Punjabi | News18 Punjab
Updated: October 6, 2020, 1:37 PM IST
share image
IPL 2020: RCB ਵੱਲੋਂ 197ਵਾਂ ਮੈਚ ਖੇਡ ਕੇ ਵਿਰਾਟ ਕੋਹਲੀ ਨੇ ਬਣਾਇਆ ਵਿਸ਼ਵ ਰਿਕਾਰਡ
197ਵਾਂ ਮੈਚ ਖੇਡ ਕੇ ਵਿਰਾਟ ਕੋਹਲੀ ਨੇ ਬਣਾਇਆ ਵਿਸ਼ਵ ਰਿਕਾਰਡ

ਦੁਬਈ ਇੰਟਰਨੈਸ਼ਲਨ ਸਟੇਡੀਅਮ ਵਿਚ ਜਦੋਂ ਵਿਰਾਟ ਕੋਹਲੀ ਦਿੱਲੀ ਕੈਪੀਟਲਸ ਦੇ ਖਿਲਾਫ ਟਾਸ ਲਈ ਆਏ ਤਾਂ ਉਨ੍ਹਾਂ ਨੇ ਇਕ ਹੋਰ ਵਿਸ਼ਵ ਰਿਕਾਰਡ ਆਪਣੇ ਨਾਂ ਕਰ ਲਿਆ। ਕੋਹਲੀ ਕਿਸੇ ਵੀ ਇਕ ਟੀਮ ਲਈ ਸੱਭ ਤੋਂ ਜ਼ਿਆਦਾ ਟੀ-20 ਮੈਚ ਖੇਡਣ ਵਾਲੇ ਖਿਡਾਰੀ ਬਣ ਗਏ।

  • Share this:
  • Facebook share img
  • Twitter share img
  • Linkedin share img
ਦੁਬਈ ਇੰਟਰਨੈਸ਼ਲਨ ਸਟੇਡੀਅਮ ਵਿਚ ਜਦੋਂ ਵਿਰਾਟ ਕੋਹਲੀ ਦਿੱਲੀ ਕੈਪੀਟਲਸ ਦੇ ਖਿਲਾਫ ਟਾਸ ਲਈ ਆਏ ਤਾਂ ਉਨ੍ਹਾਂ ਨੇ ਇਕ ਹੋਰ ਵਿਸ਼ਵ ਰਿਕਾਰਡ ਆਪਣੇ ਨਾਂ ਕਰ ਲਿਆ। ਕੋਹਲੀ ਕਿਸੇ ਵੀ ਇਕ ਟੀਮ ਲਈ ਸੱਭ ਤੋਂ ਜ਼ਿਆਦਾ ਟੀ-20 ਮੈਚ ਖੇਡਣ ਵਾਲੇ ਖਿਡਾਰੀ ਬਣ ਗਏ।

ਵਿਰਾਟ ਕੋਹਲੀ ਨੇ ਇਕ ਹੋਰ ਵਿਸ਼ਵ ਰਿਕਾਰਡ ਆਪਣੇ ਨਾਂ ਦਰਜ ਕੀਤਾ ਜਦੋਂ ਉਹ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿਚ ਦਿੱਲੀ ਕੈਪੀਟਲ  ਦੇ ਖਿਲਾਫ ਟਾਸ ਲਈ ਆਏ। ਕੋਹਲੀ ਕਿਸੇ ਵੀ ਇਕ ਟੀਮ ਲਈ ਸਭ ਤੋਂ ਜ਼ਿਆਦਾ ਟੀ -20 ਮੈਚ ਖੇਡਣ ਵਾਲਾ ਖਿਡਾਰੀ ਬਣ ਗਏ ਹਨ। ਵਿਰਾਟ ਕੋਹਲੀ ਨੇ ਰਾਇਲ ਚੈਲੇਂਜਰਜ਼ ਬੈਂਗਲੁਰੂ (RCB) ਲਈ 197 ਵਾਂ ਮੈਚ ਖੇਡਿਆ। ਕਿਸੇ ਹੋਰ ਖਿਡਾਰੀ ਨੇ ਟੀਮ ਲਈ ਇੰਨੇ ਮੈਚ ਨਹੀਂ ਖੇਡੇ ਹਨ। ਆਰਸੀਬੀ ਕਪਤਾਨ ਨੇ ਜੇਮਜ਼ ਹਿਲਡ੍ਰਥ ਨੂੰ ਪਿੱਛੇ ਛੱਡ ਦਿੱਤਾ, ਜਿਨ੍ਹਾਂ ਨੇ ਸਮਰਸੈੱਟ ਲਈ 196 ਟੀ -20 ਖੇਡਿਆ ਹੈ।

ਇਸ ਸੂਚੀ ਵਿਚ ਤੀਜੇ ਨੰਬਰ ਉਤ ਇੰਗਲੈਂਡ ਦੇ ਸਮਿਤ ਪਟੇਲ ਹਨ। ਉਨ੍ਹਾਂ ਨੇ ਨਾਟਿੰਘਮਸ਼ਰ ਲਈ 191 ਮੈਚ ਖੇਡੇ ਹਨ। ਚੌਥੇ ਨੰਬਰ ਉਤੇ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਹੈ। ਉਨ੍ਹਾਂ ਨੇ ਚੇਨਈ ਸੁਪਰ ਕਿੰਗਸ ਲਈ 189 ਮੈਚ ਖੇਡੇ ਹਨ। ਇਸ ਸੂਚੀ ਵਿਚ ਪੰਜਵੇਂ ਨੰਬਰ ਉਤੇ ਸੁਰੇਸ਼ ਰੈਨਾ ਹੈ, ਜਿਨਾਂ ਨੇ ਸੁਪਰ ਕਿੰਗਸ ਲਈ 188 ਮੈਚ ਖੇਡੇ ਹਨ।
ਵਿਰਾਟ ਕੋਹਲੀ ਨੇ 197 ਮੈਚਾਂ ਵਿਚ 37.74 ਦੀ ਔਸਤ ਨਾਲ 5926 ਦੌੜਾਂ ਬਣਾਈਆਂ ਹਨ। ਜੇਮਸ ਹਿਲਡ੍ਰੇਥ ਨੇ ਸਮਰਸੇਟ ਲਈ 196 ਮੈਚਾਂ ਵਿਚ 24.46 ਦੀ ਔਸਤ ਨਾਲ 3694 ਦੌੜਾਂ ਬਣਾਈਆਂ। ਸਮਿਤ ਪਟੇਲ ਨੇ 27.28 ਦੀ ਔਸਤ ਨਾਲ 3602 ਦੌੜਾਂ ਬਣਾਈਆਂ, ਉਥੇ ਧੋਨੀ ਨੇ 42.69 ਦੀ ਔਸਤ ਨਾਲ 4398 ਅਤੇ ਸੁਰੇਸ਼ ਰੈਨਾ ਨੇ 33.98 ਦੀ ਔਸਤ ਨਾਲ 5369 ਦੌੜਾਂ ਬਣਾਈਆਂ ਹਨ।

ਕੋਹਲੀ ਦੇ ਅੰਕੜੇ

ਆਈਪੀਐਲ ਵਿਚ ਕੋਹਲੀ ਨੇ ਆਰਸੀਬੀ ਲਈ 182 ਅਤੇ ਚੈਂਪੀਅਨ ਲੀਗ ਵਿਚ 15 ਮੈਚ ਖੇਡੇ ਹਨ। ਆਈਪੀਐਲ ਦੇ ਇਤਿਹਾਸ ਵਿਚ ਵਿਰਾਟ ਕੋਹਲੀ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਹਨ। ਹੁਣ ਤੱਕ ਉਨ੍ਹਾਂ ਨੇ 182 ਮੈਚਾਂ ਵਿਚ 37.72 ਦੀ ਔਸਤ ਨਾਲ ਅਤੇ 130.99 ਦੇ ਸਟ੍ਰਾਇਕ ਰੇਟ ਨਾਲ 5545 ਦੌੜਾਂ ਬਣਾਈਆਂ ਹਨ। ਆਈਪੀਐਲ ਵਿਚ ਵਿਰਾਟ ਕੋਹਲੀ ਨੇ ਹੁਣ ਤੱਕ 5 ਸੈਂਕੜੇ ਅਤੇ 37 ਅਰਧ ਸੈਂਕੜੇ ਬਣਾਏ  ਹਨ। ਕੋਹਲੀ ਨੇ ਆਈਪੀਐਲ ਵਿਚ 193 ਛੱਕੇ ਅਤੇ 489 ਚੌਕੇ ਮਾਰੇ ਹਨ।
Published by: Ashish Sharma
First published: October 6, 2020, 1:37 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading