UAE ‘ਚ 26 ਸਤੰਬਰ ਨੂੰ ਸ਼ੁਰੂ ਹੋਵੇਗਾ IPL, 6 ਨਵੰਬਰ ਨੂੰ ਖੇਡਿਆ ਜਾਵੇਗਾ ਫਾਈਨਲ : ਰਿਪੋਰਟ

News18 Punjabi | News18 Punjab
Updated: July 17, 2020, 4:28 PM IST
share image
UAE ‘ਚ 26 ਸਤੰਬਰ ਨੂੰ ਸ਼ੁਰੂ ਹੋਵੇਗਾ IPL, 6 ਨਵੰਬਰ ਨੂੰ ਖੇਡਿਆ ਜਾਵੇਗਾ ਫਾਈਨਲ : ਰਿਪੋਰਟ
UAE ‘ਚ 26 ਸਤੰਬਰ ਨੂੰ ਸ਼ੁਰੂ ਹੋਵੇਗਾ IPL, 6 ਨਵੰਬਰ ਨੂੰ ਖੇਡਿਆ ਜਾਵੇਗਾ ਫਾਈਨਲ : ਰਿਪੋਰਟ

ਕੋਰੋਨਾ ਵਾਇਰਸ ਕਾਰਨ ਅਣਮਿਥੇ ਸਮੇਂ ਲਈ ਮੁਲਤਵੀ ਆਈਪੀਐਲ 2020 ਹੁਣ 26 ਸਤੰਬਰ ਤੋਂ ਸ਼ੁਰੂ ਹੋ ਸਕਦਾ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਬੀਸੀਸੀਆਈ ਨੇ ਆਈਪੀਐਲ ਈਵੈਂਟ ਦਾ ਪ੍ਰੋਗਰਾਮ ਤਹਿ ਕੀਤਾ ਹੈ ਅਤੇ ਇਸ ਵਾਰ ਇਹ ਭਾਰਤ ਤੋਂ ਬਾਹਰ ਆਯੋਜਿਤ ਕੀਤਾ ਜਾਵੇਗਾ।

  • Share this:
  • Facebook share img
  • Twitter share img
  • Linkedin share img
ਕੋਰੋਨਾ ਵਾਇਰਸ ਕਾਰਨ ਅਣਮਿਥੇ ਸਮੇਂ ਲਈ ਮੁਲਤਵੀ ਆਈਪੀਐਲ 2020 ਹੁਣ 26 ਸਤੰਬਰ ਤੋਂ ਸ਼ੁਰੂ ਹੋ ਸਕਦਾ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਬੀਸੀਸੀਆਈ ਨੇ ਆਈਪੀਐਲ ਈਵੈਂਟ ਦਾ ਪ੍ਰੋਗਰਾਮ ਤਹਿ ਕੀਤਾ ਹੈ ਅਤੇ ਇਸ ਵਾਰ ਇਹ ਭਾਰਤ ਤੋਂ ਬਾਹਰ ਆਯੋਜਿਤ ਕੀਤਾ ਜਾਵੇਗਾ। ਰਿਪੋਰਟਾਂ ਦੇ ਅਨੁਸਾਰ ਆਈਪੀਐਲ ਯੂਏਈ ਵਿੱਚ ਖੇਡੇ ਜਾਣਗੇ। ਭਾਰਤ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਨਿਰੰਤਰ ਵੱਧ ਰਹੇ ਹਨ, ਇਸ ਕਾਰਨ ਬੀਸੀਸੀਆਈ ਨੂੰ ਇਹ ਫੈਸਲਾ ਲੈਣਾ ਪਿਆ ਹੈ।

 ਕਦੋਂ ਹੋਵੇਗਾ ਆਈਪੀਐਲ ਫਾਈਨਲ?

ਮੀਡੀਆ ਰਿਪੋਰਟਾਂ ਦੇ ਅਨੁਸਾਰ ਬੀਸੀਸੀਆਈ ਨੇ ਆਈਪੀਐਲ ਦਾ ਪੂਰਾ ਸ਼ਡਿਊਲ ਤਿਆਰ ਕਰ ਲਿਆ ਹੈ। ਟੂਰਨਾਮੈਂਟ ਦੀ ਸ਼ੁਰੂਆਤ ਯੂਏਈ ਵਿੱਚ 26 ਸਤੰਬਰ ਨੂੰ ਹੋਵੇਗੀ ਅਤੇ ਆਈਪੀਐਲ ਦਾ ਫਾਈਨਲ 6 ਨਵੰਬਰ ਨੂੰ ਖੇਡਿਆ ਜਾਵੇਗਾ। ਆਈਪੀਐਲ ਦਾ ਪੂਰਾ ਸ਼ਡਿਊਲ ਅਗਸਤ ਦੇ ਪਹਿਲੇ ਹਫਤੇ ਜਾਰੀ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਅਜਿਹੀਆਂ ਖ਼ਬਰਾਂ ਆਈਆਂ ਸਨ ਕਿ ਆਈਪੀਐਲ ਵਿੱਚ ਭਾਗ ਲੈਣ ਵਾਲੇ ਸਾਰੇ ਭਾਰਤੀ ਕ੍ਰਿਕਟਰ 5 ਹਫ਼ਤਿਆਂ ਦੀ ਸਿਖਲਾਈ ਲਈ ਯੂਏਈ ਜਾ ਸਕਦੇ ਹਨ। ਸਿਖਲਾਈ ਕੈਂਪ ਖ਼ਤਮ ਹੋਣ ਤੋਂ ਬਾਅਦ, ਆਈਪੀਐਲ ਫਰੈਂਚਾਇਜ਼ੀ ਨੂੰ ਆਪਣੇ ਸਿਖਲਾਈ ਕੈਂਪ ਸਥਾਪਤ ਕਰਨ ਦਾ ਮੌਕਾ ਦਿੱਤਾ ਜਾਵੇਗਾ।
ਸਪੋਰਟਸਕੀੜਾ ਵਿਚ ਪ੍ਰਕਾਸ਼ਤ ਰਿਪੋਰਟ ਦੇ ਅਨੁਸਾਰ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਬੀਸੀਸੀਆਈ ਕੋਲ ਯੂਏਈ ਵਿੱਚ ਆਈਪੀਐਲ ਦਾ ਆਯੋਜਨ ਕਰਨ ਦਾ ਵਿਕਲਪ ਹੈ। ਬੀਸੀਸੀਆਈ ਯੂਏਈ ਵਿੱਚ ਆਈਪੀਐਲ ਕਰਵਾਉਣ ਲਈ ਮਨਜ਼ੂਰੀ ਲੈ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਇਹ ਦੂਜੀ ਵਾਰ ਹੋਵੇਗਾ ਜਦੋਂ ਆਈਪੀਐਲ ਦੇ ਮੈਚ ਯੂਏਈ ਵਿੱਚ ਹੋਣਗੇ। ਇਸ ਤੋਂ ਪਹਿਲਾਂ ਸਾਲ 2014 ਵਿਚ ਆਈਪੀਐਲ ਦਾ ਪਹਿਲਾ ਗੇੜ ਅਬੂ ਧਾਬੀ, ਦੁਬਈ ਅਤੇ ਸ਼ਾਰਜਾਹ ਵਿਚ ਹੋਇਆ ਸੀ। ਆਮ ਚੋਣਾਂ ਦੇ ਕਾਰਨ ਪਹਿਲਾ ਪੜਾਅ ਸੰਯੁਕਤ ਅਰਬ ਅਮੀਰਾਤ ਵਿੱਚ ਹੋਇਆ ਸੀ।

ਆਈਪੀਐਲ ਲਈ ਯੂਏਈ ਦੀ ਚੋਣ ਕਰਨ ਦਾ ਇਕ ਹੋਰ ਕਾਰਨ ਹੈ। ਦਰਅਸਲ ਦੁਬਈ ਪੂਰੀ ਦੁਨੀਆ ਨਾਲ ਜੁੜੀ ਹੋਈ ਹੈ। ਇੱਥੇ ਪੂਰੀ ਦੁਨੀਆ ਤੋਂ ਉਡਾਣਾਂ ਹਨ। ਇਸ ਲਈ ਵਿਦੇਸ਼ੀ ਖਿਡਾਰੀਆਂ ਲਈ ਯੂਏਈ, ਯੂਕੇ, ਆਸਟਰੇਲੀਆ, ਨਿਊਜ਼ੀਲੈਂਡ, ਦੱਖਣੀ ਅਫਰੀਕਾ, ਵੈਸਟ ਇੰਡੀਜ਼ ਤੋਂ ਲਿਆਉਣਾ ਆਸਾਨ ਹੋ ਜਾਵੇਗਾ।

ਦੱਸਣਯੋਗ ਹੈ ਕਿ ਦੁਬਈ ਸਪੋਰਟਸ ਸਿਟੀ ਦੇ ਪ੍ਰਧਾਨ ਸਲਮਾਨ ਹਨੀਫ ਨੇ ਗਲਫ ਨਿਊਜ਼ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਹ ਆਈਪੀਐਲ ਦੀ ਤਿਆਰੀ ਕਰ ਰਹੇ ਹਨ। ਸਲਮਾਨ ਹਨੀਫ ਨੇ ਕਿਹਾ ਕਿ ਦੁਬਈ ਸਪੋਰਟਸ ਸਿਟੀ ਵਿੱਚ ਸਥਿਤ ਦੁਬਈ ਇੰਟਰਨੈਸ਼ਨਲ ਸਟੇਡੀਅਮ ਅਤੇ ਆਈਸੀਸੀ ਅਕੈਡਮੀ ਸਟੇਡੀਅਮ ਸਾਰੇ ਆਈਪੀਐਲ ਮੁਕਾਬਲੇ ਲਈ ਤਿਆਰ ਹਨ। ਕਾਬਲੇਗੌਰ ਹੈ ਕਿ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿਚ 9 ਪਿੱਚਾਂ ਹਨ ਅਤੇ ਅਜਿਹੀ ਸਥਿਤੀ ਵਿਚ ਬਹੁਤ ਸਾਰੇ ਮੈਚ ਉਥੇ ਆਯੋਜਿਤ ਕੀਤੇ ਜਾ ਸਕਦੇ ਹਨ।
Published by: Ashish Sharma
First published: July 17, 2020, 4:28 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading