Home /News /sports /

IPL 2022 Points Table: ਗੁਜਰਾਤ ਨੇ ਤੋੜਿਆ ਸਨਰਾਈਜ਼ਰਸ ਦੀ ਜਿੱਤ ਦਾ ਸਿਲਸਿਲਾ, ਰਾਸ਼ਿਦ-ਰਾਹੁਲ ਨੇ ਦਿਖਾਇਆ ਕਮਾਲ

IPL 2022 Points Table: ਗੁਜਰਾਤ ਨੇ ਤੋੜਿਆ ਸਨਰਾਈਜ਼ਰਸ ਦੀ ਜਿੱਤ ਦਾ ਸਿਲਸਿਲਾ, ਰਾਸ਼ਿਦ-ਰਾਹੁਲ ਨੇ ਦਿਖਾਇਆ ਕਮਾਲ

IPL 2022 Points Table: ਗੁਜਰਾਤ ਨੇ ਤੋੜਿਆ ਸਨਰਾਈਜ਼ਰਸ ਦੀ ਜਿੱਤ ਦਾ ਸਿਲਸਿਲਾ, ਰਾਸ਼ਿਦ-ਰਾਹੁਲ ਨੇ ਦਿਖਾਇਆ ਕਮਾਲ

IPL 2022 Points Table: ਗੁਜਰਾਤ ਨੇ ਤੋੜਿਆ ਸਨਰਾਈਜ਼ਰਸ ਦੀ ਜਿੱਤ ਦਾ ਸਿਲਸਿਲਾ, ਰਾਸ਼ਿਦ-ਰਾਹੁਲ ਨੇ ਦਿਖਾਇਆ ਕਮਾਲ

IPL 2022 Points Table: ਰਾਸ਼ਿਦ ਖਾਨ ਨੇ ਤੇਜ਼ ਗੇਂਦਬਾਜ਼ ਉਮਰਾਨ ਮਲਿਕ (Umran Malik) ਦੇ ਪੰਜ ਝਟਕਿਆਂ ਤੋਂ ਵਿਚਲਿਤ ਹੋਏ ਬਿਨਾਂ ਗੁਜਰਾਤ ਟਾਈਟਨਸ ਨੂੰ ਜਿੱਤ ਦਿਵਾਈ। ਗੁਜਰਾਤ ਨੇ ਬੁੱਧਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ ਦੇ ਬਹੁਤ ਹੀ ਰੋਮਾਂਚਕ ਮੈਚ ਵਿੱਚ ਸਨਰਾਈਜ਼ਰਸ ਹੈਦਰਾਬਾਦ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ। ਜਿੱਤ ਲਈ 196 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਗੁਜਰਾਤ ਨੂੰ ਆਖਰੀ ਓਵਰ ਵਿੱਚ 22 ਦੌੜਾਂ ਦੀ ਲੋੜ ਸੀ। ਰਾਸ਼ਿਦ-ਰਾਹੁਲ ਤਿਓਤੀਆ ਦੀ ਜੋੜੀ ਨੇ ਅਸੰਭਵ ਨੂੰ ਸੰਭਵ ਕਰ ਦਿੱਤਾ।

ਹੋਰ ਪੜ੍ਹੋ ...
 • Share this:
  IPL 2022 Points Table: ਰਾਸ਼ਿਦ ਖਾਨ ਨੇ ਤੇਜ਼ ਗੇਂਦਬਾਜ਼ ਉਮਰਾਨ ਮਲਿਕ (Umran Malik) ਦੇ ਪੰਜ ਝਟਕਿਆਂ ਤੋਂ ਵਿਚਲਿਤ ਹੋਏ ਬਿਨਾਂ ਗੁਜਰਾਤ ਟਾਈਟਨਸ ਨੂੰ ਜਿੱਤ ਦਿਵਾਈ। ਗੁਜਰਾਤ ਨੇ ਬੁੱਧਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ ਦੇ ਬਹੁਤ ਹੀ ਰੋਮਾਂਚਕ ਮੈਚ ਵਿੱਚ ਸਨਰਾਈਜ਼ਰਸ ਹੈਦਰਾਬਾਦ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ। ਜਿੱਤ ਲਈ 196 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਗੁਜਰਾਤ ਨੂੰ ਆਖਰੀ ਓਵਰ ਵਿੱਚ 22 ਦੌੜਾਂ ਦੀ ਲੋੜ ਸੀ। ਰਾਸ਼ਿਦ-ਰਾਹੁਲ ਤਿਓਤੀਆ ਦੀ ਜੋੜੀ ਨੇ ਅਸੰਭਵ ਨੂੰ ਸੰਭਵ ਕਰ ਦਿੱਤਾ। ਇਸ ਜਿੱਤ ਨਾਲ ਗੁਜਰਾਤ ਟਾਈਟਨਸ ਅੱਠ ਵਿੱਚੋਂ ਸੱਤ ਮੈਚ ਜਿੱਤ ਕੇ 14 ਅੰਕਾਂ ਨਾਲ ਸਿਖਰ ’ਤੇ ਪਹੁੰਚ ਗਈ ਹੈ। ਸਨਰਾਈਜ਼ਰਜ਼ ਦੀ ਪੰਜ ਮੈਚਾਂ ਦੀ ਜਿੱਤ ਦੀ ਲੜੀ ਵੀ ਟੁੱਟ ਗਈ, ਜੋ ਅੱਠ ਮੈਚਾਂ ਵਿੱਚ 10 ਅੰਕਾਂ ਨਾਲ ਤੀਜੇ ਸਥਾਨ ’ਤੇ ਹੈ।

  ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਅਤੇ ਏਡਨ ਮਾਰਕਰਮ ਦੇ ਹਮਲਾਵਰ ਅਰਧ ਸੈਂਕੜਿਆਂ ਦੀ ਮਦਦ ਨਾਲ ਸਨਰਾਈਜ਼ਰਜ਼ ਹੈਦਰਾਬਾਦ ਨੇ ਛੇ ਵਿਕਟਾਂ ’ਤੇ 195 ਦੌੜਾਂ ਬਣਾਈਆਂ। ਅਭਿਸ਼ੇਕ ਨੇ 42 ਗੇਂਦਾਂ ਵਿੱਚ ਛੇ ਚੌਕਿਆਂ ਤੇ ਤਿੰਨ ਛੱਕਿਆਂ ਦੀ ਮਦਦ ਨਾਲ 65 ਦੌੜਾਂ ਬਣਾਈਆਂ, ਜਦਕਿ ਮਾਰਕਰਮ ਨੇ 40 ਗੇਂਦਾਂ ਵਿੱਚ 56 ਦੌੜਾਂ ਬਣਾਈਆਂ ਜਿਸ ਵਿੱਚ ਦੋ ਚੌਕੇ ਤੇ ਤਿੰਨ ਛੱਕੇ ਸ਼ਾਮਲ ਸਨ।

  ਦੋਵਾਂ ਨੇ ਤੀਜੇ ਵਿਕਟ ਦੀ ਸਾਂਝੇਦਾਰੀ ਵਿੱਚ 96 ਦੌੜਾਂ ਬਣਾਈਆਂ। ਇਸ ਤੋਂ ਬਾਅਦ ਸ਼ਸ਼ਾਂਕ ਸਿੰਘ ਨੇ ਆਖ਼ਰੀ ਓਵਰ ਵਿੱਚ ਲਾਕੀ ਫਰਗੂਸਨ ਨੂੰ ਤਿੰਨ ਛੱਕੇ ਸਮੇਤ 25 ਦੌੜਾਂ ਬਣਾਈਆਂ। ਉਹ ਛੇ ਗੇਂਦਾਂ 'ਤੇ 25 ਦੌੜਾਂ ਬਣਾ ਕੇ ਅਜੇਤੂ ਰਿਹਾ।
  Published by:rupinderkaursab
  First published:

  Tags: IPL, IPL 2022, IPL 2022 Live Score, IPL 2022 Point Table, Ipl 2022 teams

  ਅਗਲੀ ਖਬਰ