IPL 2020: ਧੋਨੀ ਦੀ ਬੈਟਿੰਗ ‘ਤੇ ਸਹਿਵਾਗ ਬੋਲੇ- ਇਕ ਦਿਨ ਪਹਿਲਾਂ ਪੜ੍ਹਨ ਨਾਲ 12ਵੀਂ ਦੀ ਪ੍ਰੀਖਿਆ ਪਾਸ ਨਹੀਂ ਹੁੰਦੀ

News18 Punjabi | News18 Punjab
Updated: October 3, 2020, 12:57 PM IST
share image
IPL 2020: ਧੋਨੀ ਦੀ ਬੈਟਿੰਗ ‘ਤੇ ਸਹਿਵਾਗ ਬੋਲੇ- ਇਕ ਦਿਨ ਪਹਿਲਾਂ ਪੜ੍ਹਨ ਨਾਲ 12ਵੀਂ ਦੀ ਪ੍ਰੀਖਿਆ ਪਾਸ ਨਹੀਂ ਹੁੰਦੀ
ਵੀਰੇਂਦਰ ਸਹਿਵਾਗ ਨੇ ਐਮ.ਐਸ ਧੋਨੀ ਉਤੇ ਕੀਤੀ ਟਿਪਣੀ

ਚੇਨਈ ਸੁਪਰ ਕਿੰਗਜ਼ ਲਗਾਤਾਰ ਤੀਜੇ ਮੈਚ ਵਿੱਚ ਹਾਰ ਗਈ ਹੈ। ਸ਼ੁੱਕਰਵਾਰ ਨੂੰ ਸਨਰਾਈਜ਼ਰਜ਼ ਹੈਦਰਾਬਾਦ (SRH) ਨੇ ਚੇਨਈ ਨੂੰ 7 ਦੌੜਾਂ ਨਾਲ ਹਰਾਇਆ। ਇਸ ਮੈਚ ਤੋਂ ਬਾਅਦ ਕ੍ਰਿਕਟ ਮਾਹਰ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਬੱਲੇਬਾਜ਼ੀ 'ਤੇ ਸਵਾਲ ਖੜ੍ਹੇ ਹੋ ਰਹੇ ਹਨ।

  • Share this:
  • Facebook share img
  • Twitter share img
  • Linkedin share img
ਚੇਨਈ ਸੁਪਰ ਕਿੰਗਜ਼ (ਸੀਐਸਕੇ) ਲਗਾਤਾਰ ਤੀਜੇ ਮੈਚ ਵਿੱਚ ਹਾਰ ਗਈ ਹੈ। ਸ਼ੁੱਕਰਵਾਰ ਨੂੰ ਸਨਰਾਈਜ਼ਰਜ਼ ਹੈਦਰਾਬਾਦ (SRH) ਨੇ ਚੇਨਈ ਨੂੰ 7 ਦੌੜਾਂ ਨਾਲ ਹਰਾਇਆ। ਇਸ ਮੈਚ ਤੋਂ ਬਾਅਦ ਕ੍ਰਿਕਟ ਮਾਹਰ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਬੱਲੇਬਾਜ਼ੀ 'ਤੇ ਸਵਾਲ ਖੜ੍ਹੇ ਹੋ ਰਹੇ ਹਨ। ਕਈ ਸਾਬਕਾ ਕ੍ਰਿਕਟਰਾਂ ਦਾ ਕਹਿਣਾ ਹੈ ਕਿ ਧੋਨੀ ਨੇ ਕਾਫੀ ਸਮੇਂ ਬਾਅਦ ਤੇਜ਼ ਸਕੋਰਿੰਗ ਸ਼ੁਰੂ ਕੀਤੀ, ਉਦੋਂ ਤਕ ਮੈਚ ਚੇਨਈ ਦੇ ਹੱਥੋਂ ਚਲਾ ਗਿਆ ਸੀ। ਸਾਬਕਾ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਧੋਨੀ ਦੀ ਪਾਰੀ 'ਤੇ ਟਿਪਣੀ ਕਸਦਿਆਂ ਕਿਹਾ, ਲੋਕ ਇਕ ਦਿਨ ਪਹਿਲਾਂ ਪੜ੍ਹ ਕੇ 12 ਵੀਂ ਦੀ ਪ੍ਰੀਖਿਆ ਪਾਸ ਨਹੀਂ ਕਰਦੇ।

ਇਨ੍ਹੀਂ ਦਿਨੀਂ ਸਹਿਵਾਗ ਹਰ ਮੈਚ ਦੇ ਬਾਅਦ ਸੋਸ਼ਲ ਨੈਟਵਰਕਿੰਗ ਸਾਈਟ ਫੇਸਬੁੱਕ 'ਤੇ ਇਕ ਵਿਸ਼ੇਸ਼ ਪ੍ਰੋਗਰਾਮ ਕਰਦੇ ਹਨ, ਜਿੱਥੇ ਉਹ ਆਪਣੀ ਰਾਏ ਜ਼ਾਹਰ ਕਰਦੇ ਹਨ। ਇਸ ਕੜੀ ਨੇ ਤਹਿਤ ਉਨ੍ਹਾਂ ਚੇਨਈ ਅਤੇ ਹੈਦਰਾਬਾਦ ਵਿਚਾਲੇ ਮੈਚ ਬਾਰੇ ਵਿਚਾਰ ਵਟਾਂਦਰੇ ਕੀਤੇ, ਇਸ ਦੌਰਾਨ ਉਸਨੇ ਧੋਨੀ ਦੀ ਬੱਲੇਬਾਜ਼ੀ 'ਤੇ ਤੰਜ ਕਸਿਆ। ਸਹਿਵਾਗ ਨੇ ਕਿਹਾ, 'ਧੋਨੀ ਨੇ ਵੀ ਮੈਚ 'ਚ ਚੰਗਾ ਅਟੈਕ ਕੀਤਾ ਸੀ। ਪਰ ਗੱਲ ਇਹ ਹੈ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਵਿਚ ਇਕ ਦਿਨ ਪਹਿਲਾਂ ਪੜ੍ਹਨ ਨਾਲ ਲੋਕ ਪਾਸ ਨਹੀਂ ਹੁੰਦੇ।

ਸਹਿਵਾਗ ਦੀ ਧੋਨੀ ਦੀ ਬੱਲੇਬਾਜ਼ੀ 'ਤੇ ਕੀਤੀ ਗਈ ਟਿੱਪਣੀ ਨੂੰ ਦੋ ਗੱਲਾਂ ਤੋਂ ਸਮਝਿਆ ਜਾ ਸਕਦਾ ਹੈ। ਪਹਿਲਾ ਇਹ ਕਿ ਧੋਨੀ ਨੇ ਕਾਫੀ ਸਮੇਂ ਬਾਅਦ ਚੌਕੇ ਅਤੇ ਛੱਕੇ ਮਾਰਨੇ ਸ਼ੁਰੂ ਕੀਤੇ। ਧੋਨੀ ਜਦੋਂ ਕਰੀਜ਼ 'ਤੇ ਪਹੁੰਚੇ ਤਾਂ ਚੇਨਈ ਨੂੰ ਜਿੱਤ ਲਈ ਹਰ ਓਵਰ ਵਿਚ 9.21 ਦੀ ਔਸਤ ਨਾਲ ਦੌੜਾਂ ਦੀ ਜ਼ਰੂਰਤ ਸੀ। ਪਰ ਓਵਰ ਦਰ ਓਵਰ ਟੀਚੇ ਦੂਰ ਹੁੰਦਾ ਗਿਆ। ਆਖ਼ਰੀ ਚਾਰ ਓਵਰਾਂ ਵਿਚ 78 ਦੌੜਾਂ ਬਣਾਈਆਂ ਜਾਣੀਆਂ ਸਨ। ਇਸ ਤੋਂ ਬਾਅਦ ਚੇਨਈ ਨੂੰ ਆਖਰੀ ਓਵਰ ਵਿਚ ਜਿੱਤ ਲਈ 28 ਦੌੜਾਂ ਦੀ ਜ਼ਰੂਰਤ ਸੀ, ਪਰ ਧੋਨੀ ਦੇ ਬਾਵਜੂਦ ਚੇਨਈ ਦੀ ਟੀਮ ਇਹ ਮੈਚ ਨਹੀਂ ਜਿੱਤ ਸਕੀ। ਇਸ ਟਿੱਪਣੀ ਪਿੱਛੇ ਸਹਿਵਾਗ ਦੀ ਦੂਜੀ ਦਲੀਲ ਇਹ ਹੋ ਸਕਦੀ ਹੈ ਕਿ ਧੋਨੀ ਨੇ ਇਸ ਵਾਰ ਆਈਪੀਐਲ ਲਈ ਕੋਈ ਵਿਸ਼ੇਸ਼ ਤਿਆਰੀ ਨਹੀਂ ਕੀਤੀ। ਪਿਛਲੇ ਸਾਲ ਵਰਲਡ ਕੱਪ ਤੋਂ ਬਾਅਦ ਉਹ ਮੁਕਾਬਲੇ ਵਾਲੀ ਕ੍ਰਿਕਟ ਤੋਂ ਦੂਰ ਰਹੇ। ਇਸ ਤੋਂ ਇਲਾਵਾ ਉਹ ਲਾਕਡਾਊਨ ਵਿੱਚ ਅਭਿਆਸ ਨਹੀਂ ਕਰ ਸਕੇ।
Published by: Ashish Sharma
First published: October 3, 2020, 12:57 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading