ICC ਦੀ ਰੈਂਕਿੰਗ ਵਿੱਚ ਵਿਰਾਟ ਕੋਹਲੀ ਬਣੇ ਨੰ.1, ਜਸਪ੍ਰੀਤ ਬੁਮਰਾਹ ਵੀ ਘੱਟ ਨਹੀਂ


Updated: December 31, 2018, 6:08 PM IST
ICC ਦੀ ਰੈਂਕਿੰਗ ਵਿੱਚ ਵਿਰਾਟ ਕੋਹਲੀ ਬਣੇ ਨੰ.1, ਜਸਪ੍ਰੀਤ ਬੁਮਰਾਹ ਵੀ ਘੱਟ ਨਹੀਂ
ICC ਦੀ ਰੈਂਕਿੰਗ ਵਿੱਚ ਵਿਰਾਟ ਕੋਹਲੀ ਬਣੇ ਨੰ.1, ਜਸਪ੍ਰੀਤ ਬੁਮਰਾਹ ਵੀ ਘੱਟ ਨਹੀਂ

Updated: December 31, 2018, 6:08 PM IST
ਆੱਸਟ੍ਰੇਲੀਆ ਦੇ ਖਿਲਾਫ਼ ਮੈਲਬਾੱਰਨ ਟੈਸਟ ਵਿੱਚ ਟੀਮ ਇੰਡੀਆ ਨੂੰ ਧਮਾਕੇਦਾਰ ਜਿੱਤ ਦਿਵਾਉਣ ਵਾਲੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ICC ਰੈਂਕਿੰਗ ਵਿੱਚ ਜ਼ਬਰਦਸਤ ਛਾਲ ਲਗਾਈ ਹੈ। ਬੁਮਰਾਹ ICC ਦੀ ਤਾਜ਼ਾ ਟੈਸਟ ਬਾੱਲਿੰਗ ਰੈਂਕਿੰਗ ਵਿੱਚ 12ਵੇਂ ਨੰਬਰ ਦੀ ਛਾਲ ਲਗਾਉਂਦੇ ਹੋਏ 16ਵੇਂ ਨੰਬਰ ਉੱਤੇ ਪਹੁੰਚ ਗਏ ਹਨ। 9 ਵਿਕੇਟ ਲੈਣ ਵਾਲੇ ਬੁੰਮਰਾਹ ਨੂੰ ਮੈਲਬਾੱਰਨ ਟੈਸਟ ਵਿੱਚ ਮੈਨ ਆੱਫ ਦ ਮੈਚ ਦਿੱਤਾ ਗਿਆ। ਖੱਬੇ ਹੱਥੇ ਦੇ ਇਸ ਤੇਜ਼ ਗੇਂਦਬਾਜ਼ ਨੇ ਇਸੇ ਸਾਲ ਟੈਸਟ ਕ੍ਰਿਕਟ ਵਿੱਚ ਡੈਬਿਊ ਕੀਤਾ ਹੈ। ਉਨ੍ਹਾਂ ਨੇ ਹੁਣ ਤੱਕ 9 ਮੈਚਾਂ ਵਿੱਚ 21.02 ਦੇ ਔਸਤ ਨਾਲ 48 ਵਿਕਟ ਲਏ ਹਨ ਜੋ ਕਿ ਡੈਬਿਊ ਸਾਲ ਵਿੱਚ ਵਿਕਟ ਲੈਣ ਦਾ ਭਾਰਤੀ ਰਿਕਾਰਡ ਹੈ। ਇਸ ਤੋਂ ਪਹਿਲਾਂ ਦਿਲੀਪ ਦੋਸ਼ੀ ਨੇ 1979 ਵਿੱਚ 40 ਵਿਕਟ ਲਏ ਸਨ।

ਦੱਖਣ ਅਫਰੀਕਾ ਦੇ ਕੈਗਿਸੋ ਰਬਾੜਾ ਆਈਸੀਸੀ ਰੈਂਕਿੰਗ ਵਿੱਚ ਲਗਾਤਾਰ ਨੰਬਰ ਗੇਂਦਬਾਜ਼ ਬਣੇ ਹੋਏ ਹਨ। ਉੱਧਰ ਬੈਟਿੰਗ ਵਿੱਚ ਵਿਰਾਟ ਕੋਹਲੀ ਦਾ ਦਬਦਬਾ ਲਗਾਤਾਰ ਬਰਕਰਾਰ ਹੈ। ਉਹ ਨੰਬਰ ਵਨ ਟੈਸਟ ਬੱਲੇਬਾਜ਼ ਬਣੇ ਹੋਏ ਹਨ। ਮੈਲਬਾੱਰਨ ਟੈਸਟ ਵਿੱਚ ਸ਼ਾਨਦਾਰ ਬਾੱਲਿੰਗ ਕਰਨ ਵਾਲੇ ਰਵਿੰਦ ਜਡੇਜਾ ਆੱਲ ਰਾਊਂਡਰ ਦੀ ਰੈਂਕਿੰਗ ਵਿੱਚ ਤੀਜੇ ਨੰਬਰ ਉੱਤੇ ਲੁਢਕ ਗਏ ਹਨ। ਬੱਲੇਬਾਜ਼ਾਂ ਦੀ ਗੱਲ ਕਰੀਏ ਤਾਂ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੰਬਰ 1 ਬੱਲੇਬਾਜ਼ ਹਨ। ਉਨ੍ਹਾਂ ਨੇ ਮੈਲਬਾੱਰਨ ਵਿੱਚ ਤੀਜੇ ਟੈਸਟ ਮੈਚ ਵਿੱਚ 82 ਰਨ ਦੀ ਪਾਰੀ ਖੇਡਣ ਦੇ ਬਾਵਜੂਦ ਤਿੰਨ ਅੰਕ ਦਾ ਨੁਕਸਾਨ ਹੋਇਆ ਹੈ ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਆਪਣੇ ਕਰੀਬੀ ਨਿਊਜ਼ੀਲੈਂਡ ਦੇ ਕੇਨ ਵਿਲੀਅਮਸਨ ਉੱਤੇ 34 ਅੰਕ ਦੀ ਬੜ੍ਹਤ ਬਣਾ ਕੇ ਰੱਖੀ ਹੈ। ਕੋਹਲੀ ਨੇ ਸਾਲ ਦੌਰਾਨ ਆਪਣੇ ਕਰੀਅਰ ਵਿੱਚ 937 ਰੇਟਿੰਗ ਅੰਕ ਹਾਸਿਲ ਕੀਤੇ ਸਨ ਜੋ ਕਿ ਕਿਸੇ ਭਾਰਤੀ ਬੱਲੇਬਾਜ਼ ਦਾ ਰਿਕਾਰਡ ਹੈ। ਉਨ੍ਹਾਂ ਨੇ ਇਸ ਸਾਲ ਟੈਸਟ ਮੈਚਾਂ ਵਿੱਚ ਕੁੱਲ 1322 ਰਨ ਬਣਾਏ। ਉਨ੍ਹਾਂ ਨੇ ਅਗਸਤ ਵਿੱਚ ਸਟੀਵਨ ਸਮਿੱਥ ਨੂੰ ਪਿੱਛੇ ਛੱਡਿਆ ਤੇ ਹੁਣ ਪਿਛਲੇ 135 ਦਿਨਾਂ ਤੋਂ ਸਭ ਤੋਂ ਉੱਪਰ ਹਨ।
First published: December 31, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ