ਪੰਜਾਬ 'ਚ ਕ੍ਰਿਕਟ ਪ੍ਰੇਮੀਆਂ ਲਈ ਵਿਨੋਦ ਕਾਂਬਲੀ ਲੈ ਕੇ ਆ ਰਹੇ ਹਨ ਤੋਹਫ਼ਾ

Damanjeet Kaur
Updated: June 9, 2018, 2:54 PM IST
ਪੰਜਾਬ 'ਚ ਕ੍ਰਿਕਟ ਪ੍ਰੇਮੀਆਂ ਲਈ ਵਿਨੋਦ ਕਾਂਬਲੀ ਲੈ ਕੇ ਆ ਰਹੇ ਹਨ ਤੋਹਫ਼ਾ
ਪੰਜਾਬ 'ਚ ਕ੍ਰਿਕਟ ਪ੍ਰੇਮੀਆਂ ਲਈ ਵਿਨੋਦ ਕਾਂਬਲੀ ਲੈ ਕੇ ਆ ਰਹੇ ਹਨ ਤੋਹਫ਼ਾ
Damanjeet Kaur
Updated: June 9, 2018, 2:54 PM IST
ਸੁਰਿੰਦਰ ਕੰਬੋਜ

ਜਲੰਧਰ- ਹਾਲ ਹੀ ਵਿੱਚ ਜਲੰਧਰ  ਵਿੱਚ ਖ਼ਤਮ ਹੋਈ ਹਰਭਜਨ ਸਿੰਘ ਭੱਜੀ ਦੀ ਕ੍ਰਿਕਟ ਲੀਗ ਤੋਂ ਬਾਅਦ ਹੁਣ ਕ੍ਰਿਕਟ ਜਗਤ ਦੇ ਨਾਮੀ ਕ੍ਰਿਕਟਕ ਵਿਨੋਦ ਕਾਂਬਲੀ ਸੈਂਟਰਲ ਪ੍ਰੀਮੀਅਰ ਲੀਗ ਲੈ ਕੇ ਆ ਰਹੇ ਹਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਵਿਨੋਦ ਕਾਂਬਲੀ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਜਲੰਧਰ ਦੇ 200 ਬੱਚੇ ਟਰਾਇਲ ਲਈ ਜਾਣਗੇ। ਜਿਸ ਵਿੱਚ ਵਧੀਆ ਖਿਡਾਰੀਆਂ ਦੀ ਚੋਣ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਵਿਨੋਦ ਕਾਂਬਲੀ ਦੀ ਟੀਮ ਵੱਲੋਂ ਬਿਹਾਰ, ਗੁੜਗਾਂਵ, ਹਰਿਆਣਾ ਤੇ ਹੋਰ ਕਈ ਸੂਬਿਆਂ ਤੋਂ ਬਿਹਤਰ ਖਿਡਾਰੀ ਚੁਣੇ ਜਾ ਚੁੱਕੇ ਹਨ। ਵਿਨੋਦ ਕਾਂਬਲੀ ਨੇ ਦੱਸਿਆ ਕਿ ਇਸ ਤਰ੍ਹਾਂ ਦੀ ਕ੍ਰਿਕਟ ਲੀਗ ਨੂੰ ਕਰਵਾਉਣ ਦਾ ਮੁੱਖ ਉਦੇਸ਼ ਉਨ੍ਹਾਂ ਖਿਡਾਰੀਆਂ ਨੂੰ ਅੱਗੇ ਲਿਆਉਣਾ ਜੋ ਕ੍ਰਿਕਟ ਵਿੱਚ ਆਪਣੀ ਕਿਸਮਤ ਅਜ਼ਮਾਉਣਾ ਚਾਹੁੰਦੇ ਹਨ।

ਇਸਦੇ ਨਾਲ ਹੀ ਉਨ੍ਹਾਂ ਨੇ ਪਿਛਲੇ ਦਿਨੀਂ ਕ੍ਰਿਕਟ ਵਿੱਚ ਸੱਟੇਬਾਜ਼ੀ ਵਿੱਚ ਅਭਿਨੇਤਾ ਅਰਬਾਜ਼ ਖਾਨ ਤੇ ਨਿਰਦੇਸ਼ਕ ਸਾਜਿਦ ਖਾਨ ਦਾ ਨਾਮ ਆਉਣ ਤੇ ਵੀ ਹੈਰਾਨੀ ਜਤਾਈ।
First published: June 9, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ