India Vs New Zealand: ਭਾਰਤ ਵਿਸ਼ਵ ਕ੍ਰਿਕਟ ਕੱਪ ਤੋਂ ਬਾਹਰ, ਨਿਊਜ਼ੀਲੈਂਡ ਤੋਂ 18 ਦੌੜਾਂ ਨਾਲ ਹਾਰਿਆ

News18 Punjab
Updated: July 10, 2019, 7:32 PM IST
share image
India Vs New Zealand: ਭਾਰਤ ਵਿਸ਼ਵ ਕ੍ਰਿਕਟ ਕੱਪ ਤੋਂ ਬਾਹਰ, ਨਿਊਜ਼ੀਲੈਂਡ ਤੋਂ 18 ਦੌੜਾਂ ਨਾਲ ਹਾਰਿਆ

  • Share this:
  • Facebook share img
  • Twitter share img
  • Linkedin share img
ਭਾਰਤ ਨੂੰ ਹਰਾ ਕੇ ਨਿਊਜ਼ੀਲੈਂਡ ਵਿਸ਼ਵ ਕ੍ਰਿਕਟ ਕੱਪ 2019 ਦੇ ਫਾਈਨਲ ਵਿਚ ਪਹੁੰਚ ਗਿਆ ਹੈ। ਨਿਊਜ਼ੀਲੈਂਡ ਨੇ ਭਾਰਤ ਨੂੰ 18 ਦੌੜਾਂ ਨਾਲ ਹਰਾਇਆ। ਕੱਲ੍ਹ ਬਾਰਸ਼ ਕਾਰਨ ਰੁਕਿਆ ਮੈਚ ਅੱਜ 46.1 ਓਵਰਾਂ ਤੋਂ ਬਾਅਦ ਸ਼ੁਰੂ ਹੋਇਆ ਜਿਸ ਵਿਚ ਨਿਊਜ਼ੀਲੈਂਡ ਨੇ 50 ਓਵਰਾਂ 'ਚ 239 ਬਣਾਈਆਂ ਸਨ। ਭਾਰਤ ਨੂੰ ਜਿੱਤ ਲਈ 240 ਦੌੜਾਂ ਦਾ ਟੀਚਾ ਮਿਲਿਆ ਸੀ।

ਭਾਰਤ ਦੀ ਸ਼ੁਰੂਆਤ ਕਾਫੀ ਮਾੜੀ ਰਹੀ। ਦੂਸਰੇ ਓਵਰ ਦੀ ਤੀਸਰੀ ਗੇਂਦ 'ਤੇ ਰੋਹਿਤ ਸ਼ਰਮਾ ਮਾਟ ਹੈਨਰੀ ਦਾ ਸ਼ਿਕਾਰ ਬਣੇ। ਰੋਹਿਤ ਸਿਰਫ਼ 1 ਦੌੜ ਹੀ ਬਣਾ ਸਕੇ। ਰੋਹਿਤ ਤੋਂ ਬਾਅਦ ਵਿਰਾਟ ਕੋਹਲੀ ਤੇ ਕੇਐਲ ਰਾਹੁਲ ਵੀ ਆਊਟ ਹੋ ਗਏ। 4 ਓਵਰਾਂ ਵਿਚ ਭਾਰਤ ਦੀਆਂ 5 ਵਿਕਟਾਂ ਡਿੱਗ ਗਈਆਂ। ਮੁੱਢਲੇ ਝਟਕਿਆਂ ਤੋਂ ਭਾਰਤ ਲਈ ਇਹ ਮੈਚ ਜਿੱਤਣਾ ਔਖਾ ਲੱਗ ਰਿਹਾ ਸੀ। ਹਾਲਾਂਕਿ ਰਵਿੰਦਰ ਜਡੇਜਾ ਤੇ ਐਮ ਐਸ ਧੋਨੀ ਨੇ ਪਾਰੀ ਨੂੰ ਸੰਭਾਲਿਆ। ਪਰ ਜਡੇਜਾ ਦੇ ਆਊਟ ਹੋਣ ਤੋਂ ਬਾਅਦ ਕੋਈ ਵੀ ਖਿਡਾਰੀ ਟਿਕ ਨਾ ਸਕਿਆ।

 
First published: July 10, 2019, 7:32 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading