ਆਸਟਰੇਲਿਆਈ ਕ੍ਰਿਕੇਟਰ ਨੇ ਇਤਿਹਾਸ ਰਚਿਆ, ਦੋ ਹੈਟ੍ਰਿਕ ਲਈਆਂ

News18 Punjab
Updated: September 12, 2019, 9:35 PM IST
ਆਸਟਰੇਲਿਆਈ ਕ੍ਰਿਕੇਟਰ ਨੇ ਇਤਿਹਾਸ ਰਚਿਆ, ਦੋ ਹੈਟ੍ਰਿਕ ਲਈਆਂ

  • Share this:
ਆਸਟਰੇਲੀਆ ਦੀ ਤੇਜ਼ ਗੇਂਦਬਾਜ ਮੇਗਨ ਸ਼ੂਟ (Megan Schutt) ਨੇ ਵੈਸਟਇੰਡੀਜ (West Indies) ਦੇ ਖਿਲਾਫ ਤੀਜੇ ਇਕ ਦਿਨਾਂ ਮੈਚ ਵਿਚ ਹੈਟ੍ਰਿਕ ਬਣਾ ਕੇ ਇਤਿਹਾਸ ਰਚ ਦਿੱਤਾ। ਉਹ ਲਿਮਟਿਡ ਓਵਰ ਦੇ ਕਿਕ੍ਰੇਟ (ਵਨ ਡੇ ਅਤੇ ਟੀ20) ਵਿਚ ਦੋ ਹੈਟ੍ਰਿਕ ਲੈਣ ਵਾਲੀ ਪਹਿਲੀ ਮਹਿਲਾ ਕਿਕ੍ਰੇਟਰ ਬਣ ਗਈ ਹੈ।

ਮੇਗਨ (24 ਰਨ ਦੇ ਕੇ ਤਿੰਨ ਵਿਕਟਾਂ) ਨੇ ਵੈਸਟਇੰਡੀਜ ਦੇ ਤਿੰਨ ਖਿਡਾਰੀਆਂ ਨੂੰ ਪਵੇਲਿਯਨ ਭੇਜ ਦਿੱਤਾ। ਉਹ ਵਨਡੇ ਵਿਚ ਹੈਟ੍ਰਿਕ ਲੈਣ ਵਾਲੀ ਪਹਿਲੀ  ਆਸਟਰੇਲਿਆਈ ਖਿਡਾਰੀ ਬਣ ਗਈ ਹੈ। ਇਸ ਦੇ ਨਾਲ ਹੀ ਆਸਟਰੇਲੀਆ ਨੇ ਵੈਸਟਇੰਡੀਜ਼ ਦੀ ਟੀਮ ਨੂੰ ਤੀਜੇ ਵਨ ਡੇਅ ਵਿਚ 180 ਸਕੋਰ ਉਪਰ ਸਮੇਟ ਦਿੱਤਾ।

Loading...
ਮੇਗਨ ਸ਼ੂਟ ਨੇ ਵਨਡੇ ਅਤੇ ਟੀ20 ਵਿਚ ਦੋ ਹੈਟ੍ਰਿਕ ਲੈਣ ਵਾਲੀ ਪਹਿਲੀ ਮਹਿਲਾ ਕਿਕ੍ਰੇਟਰ ਬਣੀ
ਸ਼ੂਟ ਨੇ 9.3 ਓਵਰ ਵਿਚ ਕੋਈ ਵਿਕਟ ਨਹੀਂ ਲਿਆ ਸੀ ਪਰ ਉਨ੍ਹਾਂ ਨੇ ਅਗਲੀ ਤਿੰਨ ਗੇਂਦਾਂ ਵਿਚ ਚਿਨੇਲ ਹੈਨਰੀ, ਕਰਿਸ਼ਮਾ ਰਾਮਹਾਰਾਕ ਅਤੇ ਏਫੀ ਫਲੇਚਰ ਨੂੰ ਆਊਟ ਕਰਕੇ ਰਿਕਾਰਡ ਬਣਾਇਆ। 26 ਸਾਲਾ ਸ਼ੂਟ ਪਹਿਲੀ ਹੈਟ੍ਰਿਕ ਪਿਛਲੇ ਸਾਲ ਮਾਰਚ ਵਿਚ ਭਾਰਤ ਦੇ ਖਿਲਾਫ ਟੀ20 ਮੈਚ ਵਿਚ ਬਣਾਈ ਸੀ। ਉਸ ਨੇ ਮੁੰਬਈ ਵਿਚ ਬੈਬ੍ਰੋਨ ਸਟੇਡੀਅਮ ਵਿਚ ਸਲਾਮੀ ਬੱਲੇਬਾਜ ਸਮਰਿਤੀ ਮੰਧਾਨਾ, ਕਪਤਾਨ ਮਿਤਾਲੀ ਰਾਜ ਅਤੇ ਦਿਪਤੀ ਸ਼ਰਮਾ ਨੂੰ ਆਊਟ ਕੀਤਾ ਸੀ।

ਵੈਸਟਇੰਡੀਜ਼ ਖਿਲਾਫ ਹੈਟ੍ਰਿਕ ਲੈਣ ਤੋਂ ਬਾਅਦ ਸ਼ੂਟ ਨੇ cricket.com.au ਨੂੰ ਕਿਹਾ ਕਿ ਇਕ ਓਵਰ ਵਿਚ ਸਾਰੇ ਵਿਕੇਟ ਲੈਣਾ ਚੰਗੀ ਗੱਲ ਹੈ ਪਰ ਇਹ ਕਿਸਮਤ ਦੀ ਗੱਲ ਹੈ। ਇਹ ਪਾਰੀ ਦਾ ਆਖਰੀ ਓਵਰ ਸੀ, ਜਿਸ ਵਿਚ ਤੁਹਾਡੀ ਗੇਂਦਾਂ ਉਪਰ ਛੱਕੇ ਲਗਦੇ ਨੇ ਜਾਂ ਫਿਰ ਵਿਕਟਾਂ ਡਿਗਦੀਆਂ ਹਨ। ਜਿਹੜੀਆਂ ਪਿਚਾਂ ਉਪਰ ਹਲਕਾ ਜਿਹਾ ਟਰਨ ਹੁੰਦਾ ਹੈ, ਉਥੇ ਗੇਂਦ ਹੌਲੀ ਕੰਮ ਕਰਦੀ ਹੈ। ਇਸ ਲਈ ਜਿਨਾਂ ਹੋ ਸਕਿਆ, ਗੇਂਦ ਨੂੰ ਓਨ੍ਹਾਂ ਦੀ ਗਤੀ ਘੱਟ ਰੱਖੀ।
First published: September 12, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...