ਨਵੇਂ ਕੋਚ ਨੇ ਕੀਤੀ ਪਾਕਿਸਤਾਨੀ ਕ੍ਰਿਕਟਰਾਂ ਦੀ ਬਿਰਿਆਨੀ, ਮਿਠਾਈ ਬੈਨ
News18 Punjab
Updated: September 17, 2019, 10:49 AM IST

ਟੀਮ ਦੇ ਕਪਤਾਨ ਸਰਫ਼ਰਾਜ਼ ਅਹਿਮਦ ਭਾਰਤ ਖ਼ਿਲਾਫ਼ ਮੈਚ ਵਿੱਚ ਉਬਾਸੀ ਲੈਂਦੇ ਨਜ਼ਰ ਆਏ ਸਨ।
- news18-Punjabi
- Last Updated: September 17, 2019, 10:49 AM IST
ਪਾਕਿਸਤਾਨ ਦੇ ਨਵੇਂ ਕੋਚ ਤੇ ਚੋਣ ਕਰਤਾ ਮਿਸਬਾਹ ਉਲ ਹਕ਼ ਨੇ ;ਘਰੇਲੂ ਟੂਰਨਾਮੈਂਟ ਤੇ ਨੈਸ਼ਨਲ ਕੈਂਪ ਵਿੱਚ ਭਾਗ ਲੈ ਰਹੇ ਖਿਡਾਰੀਆਂ ਲਈ ਕਿਸੇ ਤਰ੍ਹਾਂ ਦੇ ਭਾਰੀ ਖਾਣੇ ਤੇ ਰੋਕ ਲਾ ਦਿੱਤੀ ਹੈ। ਅਜਿਹਾ ਇਸ ਲਈ ਕੀਤਾ ਹੈ ਕਿ ਟੀਮ ਚ ਥਾਂ ਲਈ ਖਿਡਾਰੀਆਂ ਨੂੰ ਆਪਣੀ ਪੂਰੀ ਫਿਟਨੈੱਸ ਹਾਸਿਲ ਕਰਨੀ ਪਵੇਗੀ।
ਕਾਇਦੇ ਆਜ਼ਮ ਟਰਾਫ਼ੀ ਦੇ ਮੈਚ 'ਚ ਖਿਡਾਰੀਆਂ ਲਈ ਖਾਣੇ ਦਾ ਪ੍ਰਬੰਧ ਕੰਪਨੀ ਦੇ ਇੱਕ ਮੈਂਬਰ ਨੇ ਕਿਹਾ ਕਿ ਖਿਡਾਰੀਆਂ ਨੂੰ ਹੁਣ ਬਿਰਿਆਨੀ ਤੇ ਤੇਲ ਵਾਲਾ ਲਾਲ ਮਾਸ ਵਾਲਾ ਖਾਣਾ ਨਹੀਂ ਦਿੱਤਾ ਜਾਵੇਗਾ।
ਨੈਸ਼ਨਲ ਕੈਂਪ 'ਚ ਵੀ ਇਸ ਡਾਈਟ ਨੂੰ ਲਾਗੂ ਕੀਤਾ ਜਾਵੇਗਾ। ਸੂਤਰਾਂ ਮੁਤਾਬਿਕ ਪਾਕਿਸਤਾਨੀ ਕ੍ਰਿਕਟਰ ਖੇਡ ਦੇ ਮੈਦਾਨ ਤੋਂ ਬਾਹਰ ਜੰਕ ਫੂਡ ਤੇ ਤੇਲ ਨਾਲ ਬਣਿਆ ਖਾਣਾ ਪਸੰਦ ਕਰਦੇ ਹਨ। ਮਿਸਬਾਹ ਨੇ ਕਿਹਾ ਕਿ ਫਿਟਨੈੱਸ ਤੇ ਡਾਈਟ ਦੀ ਇੱਕ ਲਾਗ ਬੁੱਕ ਰੱਖੀ ਜਾਵੇਗੀ ਤੇ ਜੋ ਵੀ ਇਸ ਤੇ ਖਰਾ ਨਹੀਂ ਉੱਤਰੇਗਾ ਉਸ ਨੂੰ ਬਾਹਰ ਕਰ ਦਿੱਤਾ ਜਾਵੇਗਾ।'
ਦੱਸ ਦੇਈਏ ਕਿ ਵਰਲਡ ਕੱਪ ਦੌਰਾਨ ਪਾਕਿਸਤਾਨੀ ਕ੍ਰਿਕਟਰਾਂ ਦੀ ਫਿਟਨੈੱਸ ਤੇ ਸਵਾਲ ਉੱਠੇ ਸਨ। ਟੀਮ ਦੇ ਕਪਤਾਨ ਸਰਫ਼ਰਾਜ਼ ਅਹਿਮਦ ਭਾਰਤ ਖ਼ਿਲਾਫ਼ ਮੈਚ ਵਿੱਚ ਉਬਾਸੀ ਲੈਂਦੇ ਨਜ਼ਰ ਆਏ ਸਨ।
ਕਾਇਦੇ ਆਜ਼ਮ ਟਰਾਫ਼ੀ ਦੇ ਮੈਚ 'ਚ ਖਿਡਾਰੀਆਂ ਲਈ ਖਾਣੇ ਦਾ ਪ੍ਰਬੰਧ ਕੰਪਨੀ ਦੇ ਇੱਕ ਮੈਂਬਰ ਨੇ ਕਿਹਾ ਕਿ ਖਿਡਾਰੀਆਂ ਨੂੰ ਹੁਣ ਬਿਰਿਆਨੀ ਤੇ ਤੇਲ ਵਾਲਾ ਲਾਲ ਮਾਸ ਵਾਲਾ ਖਾਣਾ ਨਹੀਂ ਦਿੱਤਾ ਜਾਵੇਗਾ।
Loading...
Loading...