ਵੈਸਟਇੰਡੀਜ਼ ਖਿਲਾਫ ਮੁੰਬਈ ਟੀ-20 'ਚ ਵਿਸ਼ਵ ਰਿਕਾਰਡ ਬਣਾ ਸਕਦੇ ਹਨ ਵਿਰਾਟ ਕੋਹਲੀ, ਇਸ ਖਿਡਾਰੀ ਨੂੰ ਪਿੱਛੇ ਛੱਡ ਦੇਣਗੇ!

News18 Punjabi | News18 Punjab
Updated: December 11, 2019, 6:14 PM IST
share image
ਵੈਸਟਇੰਡੀਜ਼ ਖਿਲਾਫ ਮੁੰਬਈ ਟੀ-20 'ਚ ਵਿਸ਼ਵ ਰਿਕਾਰਡ ਬਣਾ ਸਕਦੇ ਹਨ ਵਿਰਾਟ ਕੋਹਲੀ, ਇਸ ਖਿਡਾਰੀ ਨੂੰ ਪਿੱਛੇ ਛੱਡ ਦੇਣਗੇ!
ਵੈਸਟਇੰਡੀਜ਼ ਖਿਲਾਫ ਮੁੰਬਈ ਟੀ-20 'ਚ ਵਿਸ਼ਵ ਰਿਕਾਰਡ ਬਣਾ ਸਕਦੇ ਹਨ ਵਿਰਾਟ ਕੋਹਲੀ,

ਹਾਲ ਹੀ ਵਿਚ ਕਪਤਾਨ ਵਿਰਾਟ ਕੋਹਲੀ ਵੈਸਟਇੰਡੀਜ਼ ਦੇ ਖ਼ਿਲਾਫ਼ ਖੇਡੇ ਗਏ ਤਿੰਨ ਮੈਚਾਂ ਦੀ ਸੀਰੀਜ਼ ਦੇ ਪਹਿਲੇ ਟੀ -20 ਮੈਚ ਵਿਚ 50 ਗੇਂਦਾਂ ਵਿਚ ਨਾਬਾਦ 94 ਦੌੜਾਂ ਦੀ ਜ਼ਬਰਦਸਤ ਪਾਰੀ ਖੇਡੀ ਸੀ। ਵਿਰਾਟ ਨੂੰ ਇਸ ਸ਼ਾਨਦਾਰ ਪਾਰੀ ਖੇਡਣ ਲਈ ਮੈਨ ਆਫ ਦਿ ਮੈਚ ਦਾ ਖਿਤਾਬ ਵੀ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਭਾਰਤੀ ਕਪਤਾਨ ਟੀ -20 ਕ੍ਰਿਕਟ ਵਿਚ ਸੰਯੁਕਤ ਰੂਪ ਵਿੱਚ ਸਭ ਤੋਂ ਵੱਧ ਮੈਨ ਆਫ ਦਿ ਮੈਚ ਦਾ ਪੁਰਸਕਾਰ ਵੀ ਜਿੱਤਿਆ ਹੈ।

  • Share this:
  • Facebook share img
  • Twitter share img
  • Linkedin share img
ਇਸ ਸਮੇਂ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਹਨ, ਉਹ ਬੱਲੇਬਾਜ਼ਾਂ ਦੀ ਸੂਚੀ ਵਿੱਚ ਸਭ ਤੋਂ ਉੱਪਰ ਹੈ, ਜਿਨ੍ਹਾਂ ਨੇ ਅੰਤਰਰਾਸ਼ਟਰੀ ਟੀ -20 ਮੈਚਾਂ ਵਿੱਚ ਸਭ ਤੋਂ ਵੱਧ ਦੌੜਾਂ ਬਣਾਈਆਂ ਹਨ। ਹਾਲ ਹੀ ਵਿਚ ਕਪਤਾਨ ਵਿਰਾਟ ਕੋਹਲੀ ਵੈਸਟਇੰਡੀਜ਼ ਦੇ ਖ਼ਿਲਾਫ਼ ਖੇਡੇ ਗਏ ਤਿੰਨ ਮੈਚਾਂ ਦੀ ਸੀਰੀਜ਼ ਦੇ ਪਹਿਲੇ ਟੀ -20 ਮੈਚ ਵਿਚ 50 ਗੇਂਦਾਂ ਵਿਚ ਨਾਬਾਦ 94 ਦੌੜਾਂ ਦੀ ਜ਼ਬਰਦਸਤ ਪਾਰੀ ਖੇਡੀ ਸੀ। ਵਿਰਾਟ ਨੂੰ ਇਸ ਸ਼ਾਨਦਾਰ ਪਾਰੀ ਖੇਡਣ ਲਈ ਮੈਨ ਆਫ ਦਿ ਮੈਚ ਦਾ ਖਿਤਾਬ ਵੀ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਭਾਰਤੀ ਕਪਤਾਨ ਟੀ -20 ਕ੍ਰਿਕਟ ਵਿਚ ਸੰਯੁਕਤ ਰੂਪ ਵਿੱਚ ਸਭ ਤੋਂ ਵੱਧ ਮੈਨ ਆਫ ਦਿ ਮੈਚ ਦਾ ਪੁਰਸਕਾਰ ਵੀ ਜਿੱਤਿਆ ਹੈ।

ਵਿਰਾਟ ਮੁੰਬਈ ਟੀ -20 ਵਿਚ ਰਿਕਾਰਡ ਤੋੜ ਸਕਦੈ

ਮੌਜੂਦਾ ਦੌਰ ਵਿਚ ਅੰਤਰਰਾਸ਼ਟਰੀ ਟੀ -20 ਕ੍ਰਿਕਟ ਵਿਚ ਸਭ ਤੋਂ ਵੱਧ ਮੈਨ ਆਫ ਦਿ ਮੈਚ (Man Of The Match) ਦਾ ਪੁਰਸਕਾਰ ਜਿੱਤਣ ਦਾ ਰਿਕਾਰਡ ਅਫਗਾਨਿਸਤਾਨ  (Afghanistan) ਦੇ ਆਲਰਾਉਂਡਰ ਮੁਹੰਮਦ ਨਬੀ ਦੇ ਨਾਮ ਸੀ। ਮੁਹੰਮਦ ਨਬੀ 12 ਬਾਰ ਇਸ ਫਾਰਮੈਟ ਵਿਚ ਮੈਨ ਆਫ ਦਿ ਮੈਚ ਦਾ ਇਨਾਮ ਜੀਤਾ ਚੁਕੇ ਹੁਣ। ਪਰ ਹੈਦਰਾਬਾਦ ਦੀ ਪਾਰੀ ਦੇ ਬਾਅਦ ਵਿਰਾਟ ਕੋਹਲੀ (Virat Kohli) ਨੇ ਇਸ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਹੁਣ ਭਾਰਤ ਅਤੇ ਵੈਸਟਇੰਡੀਜ ਦੀਆਂ ਟੀਮਾਂ ਦੌਰਾਨ ਆਖਰੀ ਮੁਕਾਬਲਾ ਹੈ ਤਾਂ ਵਿਰਾਟ ਕੋਹਲੀ ਨੂੰ ਇਸ ਰਿਕਾਰਡ ਨੂੰ ਤੋੜਨ ਦਾ ਮੌਕਾ ਮਿਲੇਗਾ।
ਨਬੀ ਅਤੇ ਵਿਰਾਟ ਕੋਹਲੀ ਦੇ ਨਾਮ 12-12 ਮੈਨ ਆਫ ਦਿ ਮੈਚ

ਮੁਹੰਮਦ ਨਬੀ, ਇਸ ਸਾਲ ਸਤੰਬਰ ਵਿਚ ਬੰਗਲਾਦੇਸ਼  (Bangladesh) ਦੇ ਖਿਲਾਫ ਟੀ -20 ਕ੍ਰਿਕਟ ਵਿੱਚ ਆਪਣਾ 12ਵਾਂ ਮੈਨ ਆਫ ਦਿ ਮੈਚ ਪੁਰਸਕਾਰ ਜਿੱਤਿਆ ਸੀ। ਅਫਗਾਨਿਸਤਾਨ ਦੇ 35 ਸਾਲਾ ਮੁਹੰਮਦ ਨਬੀ ਨੂੰ ਮਾਣ ਹੈ ਕਿ ਉਸ ਦਾ ਨਾਮ ਦੁਨੀਆ ਦੇ ਚੋਟੀ ਦੇ ਟੀ -20 ਬੱਲੇਬਾਜ਼ ਨਾਲ ਜੁੜਿਆ ਹੋਇਆ ਹੈ। ਨਬੀ ਇਹ ਵੀ ਸਵੀਕਾਰ ਕਰਦੇ ਹਨ ਕਿ ਵਿਰਾਟ ਕੋਹਲੀ ਜਲਦੀ ਹੀ ਉਸ ਨੂੰ ਪਛਾੜ ਦੇਣਗੇ।

ਮੁਹੰਮਦ ਨਬੀ ਨੇ ਕਿਹਾ, 'ਭਾਰਤੀ ਟੀਮ ਬਹੁਤ ਸਾਰੇ ਮੈਚ ਖੇਡ ਰਹੀ ਹੈ

ਦੁਨੀਆ ਦੀਆਂ ਸਾਰੀਆਂ ਟੀਮਾਂ ਭਾਰਤ ਦੇ ਖਿਲਾਫ ਖੇਡਣਾ ਚਾਹੁੰਦੀਆਂ ਹਨ। ਅਫਗਾਨਿਸਤਾਨ ਦੀ ਟੀਮ ਕੋਲ ਸਾਰੀਆਂ ਟੀਮਾਂ ਨਾਲ ਖੇਡਣ ਦੇ ਮੌਕੇ ਘੱਟ ਹਨ, ਇਸ ਲਈ ਕੋਹਲੀ ਜਲਦੀ ਹੀ ਇਹ ਰਿਕਾਰਡ ਨੂੰ ਪਿੱਛੇ ਛੱਡ ਦੇਣਗੇ।
First published: December 11, 2019
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading