ਐਮਐਸ ਧੋਨੀ (MS Dhoni) ਕ੍ਰਿਕਟ ਮੈਦਾਨ ਉਤੇ ਨਹੀਂ ਦਿੱਸ ਰਹੇ ਹਨ, ਪਰ ਇਸ ਦੇ ਬਾਅਦ ਵੀ ਧੋਨੀ ਦਾ ਕੋਈ ਨਾ ਕੋਈ ਫੋਟੋ ਜਾਂ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੁੰਦਾ ਰਹਿੰਦਾ ਹੈ।
ਕ੍ਰਿਕਟ ਮੈਦਾਨ ਤੋਂ ਦੂਰ ਐਮਐਸ ਧੋਨੀ (MS Dhoni) ਨੂੰ ਫੈਂਸ ਬਹੁਤ ਮਿਸ ਕਰ ਰਹੇ ਹਨ। ਵਰਲਡ ਕੱਪ 2019 ਸੈਮੀਫਾਈਨਲ ਤੋਂ ਬਾਅਦ ਧੋਨੀ ਟੀਮ ਇੰਡੀਆ ਵਿਚੋਂ ਬਾਹਰ ਹਨ, ਪਰ ਇਸ ਦੇ ਬਾਅਦ ਵੀ ਉਹ ਖਬਰਾਂ ਵਿਚ ਬਣੇ ਰਹਿੰਦੇ ਹਨ। ਹਮੇਸ਼ਾ ਧੋਨੀ ਦਾ ਕੋਈ ਨਾ ਕੋਈ ਫੋਟੋ ਜਾਂ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੁੰਦਾ ਰਹਿੰਦਾ ਹੈ। ਇਸ ਵਾਰ ਫਿਰ ਕੁਝ ਅਜਿਹਾ ਹੀ ਹੋਇਆ ਹੈ।
ਧੋਨੀ ਦਾ ਇਕ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋਇਆ, ਜਿਸ ਵਿਚ ਉਹ ਟਾਇਲਟ ਵਿਚ ਬੈਠ ਕੇ ਗਾਣਾ ਸੁਣ ਰਹੇ ਹਨ। ਦੱਸ ਦਈਏ ਕਿ ਐਮਐਸ ਧੋਨੀ ਨਾਲ ਗੇਂਦਬਾਜ਼ ਪੀਊਸ਼ ਚਾਵਲਾ ਅਤੇ ਵਿਕਟਕੀਪਰ ਪਾਰਥਿਵ ਪਟੇਲ ਵੀ ਹਨ ਅਤੇ ਇਹ ਸਾਰੇ ਫਰਸ਼ ਉਤੇ ਬੈਠੇ ਹਨ।
ਧੋਨੀ ਨੇ ਟਾਇਲਟ ਵਿਚ ਸਜਾਈ ਮਹਿਫਲ...
.@msdhoni’s mehfil-e-bathroom😉
Video Courtesy: @viralbhayani77 #Dhoni #MSDhoni #MumbaiDiary pic.twitter.com/VUgBJAFhbd
— MS Dhoni Fans Official (@msdfansofficial) February 18, 2020
ਵੀਡੀਓ ਵਿਚ ਐਮਐਸ ਧੋਨੀ (MS Dhoni) ਟਾਇਲਟ ਵਿਚ ਬੈਠੇ ਹਨ ਅਤੇ ਉਨ੍ਹਾਂ ਦੇ ਸਾਹਮਣੇ ਸਿੰਗਰ ਇਸ਼ਾਨ ਖਾਨ ਬੈਠ ਕੇ ਗਾਣਾ ਗਾ ਰਹੇ ਹਨ। ਇਸ਼ਾਨ ਖਾਨ ਨਾਲ ਪਾਰਥਿਵ ਪਟੇਲ ਵੀ ਫਰਸ਼ ਉਤੇ ਬੈਠੇ ਹਨ। ਕੁਝ ਸਮੇਂ ਬਾਅਦ ਪੀਊਸ਼ ਚਾਵਲਾ ਵੀ ਫਰਸ਼ ਉਤੇ ਬੈਠ ਕੇ ਗਾਣਾ ਸੁਣਨ ਲੱਗਦੇ ਹਨ। ਇਸ਼ਾਨ ਖਾਨ, ਧੋਨੀ ਲਈ ‘ਮੇਰੇ ਮਹਿਬੂਬ ਕਿਆਮਤ ਹੋਗੀ’ ਗਾਣਾ ਗਾ ਰਹੇ ਹਨ, ਜਿਸ ਦਾ ਧੋਨੀ ਬਹੁਤ ਹੀ ਆਨੰਦ ਮਾਣ ਰਹੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Cricket, Cricket News, MS Dhoni, Viral video