ਨਵੀਂ ਦਿੱਲੀ: Cricket News: ਦੁਨੀਆ ਦੇ ਮਹਾਨ ਬੱਲੇਬਾਜ਼ਾਂ ਵਿੱਚੋਂ ਇੱਕ ਰਾਹੁਲ ਦ੍ਰਾਵਿੜ (Rahul Dravid) ਅੱਜ ਭਾਵ 11 ਜਨਵਰੀ 2022 ਨੂੰ 49 ਸਾਲ ਦੇ ਹੋ ਗਏ ਹਨ। ਭਾਰਤ ਦੇ ਸਾਬਕਾ ਕਪਤਾਨ ਦ੍ਰਾਵਿੜ (Former Indian Crickter Captain) ਜਦੋਂ ਕ੍ਰੀਜ਼ 'ਤੇ ਟਿਕ ਜਾਂਦੇ ਸਨ ਤਾਂ ਕਿਸੇ ਵੀ ਗੇਂਦਬਾਜ਼ ਲਈ ਉਨ੍ਹਾਂ ਨੂੰ ਆਊਟ ਕਰਨਾ ਬਹੁਤ ਮੁਸ਼ਕਲ ਹੁੰਦਾ ਸੀ। ਉਸਨੇ ਆਪਣੇ ਕੌਮਾਂਤਰੀ ਕਰੀਅਰ ਵਿੱਚ 24 ਹਜ਼ਾਰ ਤੋਂ ਵੱਧ ਦੌੜਾਂ ਬਣਾਈਆਂ। ਦ੍ਰਾਵਿੜ ਨੇ ਮੌਜੂਦਾ ਦੌਰ ਦੇ ਕਈ ਨੌਜਵਾਨ ਕ੍ਰਿਕਟਰਾਂ ਨੂੰ ਤਿਆਰ ਕੀਤਾ ਜਦੋਂ ਉਹ ਬੇਂਗਲੁਰੂ ਵਿੱਚ ਐਨਸੀਏ ਡਾਇਰੈਕਟਰ ਸੀ। ਹਾਲ ਹੀ 'ਚ ਉਨ੍ਹਾਂ ਨੂੰ ਭਾਰਤੀ ਕ੍ਰਿਕਟ ਟੀਮ (Indian Cricket Team Coach Dravid) ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਹੈ।
ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਜਨਮੇ, ਰਾਹੁਲ ਦ੍ਰਾਵਿੜ ਨੇ ਸਾਲ 1996 ਵਿੱਚ ਆਪਣਾ ਟੈਸਟ ਡੈਬਿਊ ਕੀਤਾ ਅਤੇ ਕ੍ਰਿਕਟ ਦੇ ਮੱਕਾ ਵਜੋਂ ਜਾਣੇ ਜਾਂਦੇ ਇਤਿਹਾਸਕ ਲਾਰਡਜ਼ ਮੈਦਾਨ ਵਿੱਚ ਲੰਬੇ ਫਾਰਮੈਟ ਵਿੱਚ ਆਪਣਾ ਪਹਿਲਾ ਮੈਚ ਖੇਡਿਆ। ਉਹ ਆਪਣੇ ਪਹਿਲੇ ਹੀ ਟੈਸਟ ਵਿੱਚ ਸੈਂਕੜਾ ਲਗਾ ਸਕਦਾ ਸੀ ਪਰ ਸਿਰਫ਼ 5 ਦੌੜਾਂ ਨਾਲ ਆਊਟ ਹੋ ਗਿਆ। ਉਸਨੇ ਸਾਲ 1997 ਵਿੱਚ ਜੋਹਾਨਸਬਰਗ ਵਿੱਚ ਦੱਖਣੀ ਅਫਰੀਕਾ ਦੇ ਖਿਲਾਫ ਆਪਣਾ ਪਹਿਲਾ ਟੈਸਟ ਸੈਂਕੜਾ ਲਗਾਇਆ ਅਤੇ ਫਿਰ 148 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਦ੍ਰਾਵਿੜ ਨੇ 5 ਦੋਹਰੇ ਸੈਂਕੜੇ ਲਗਾਏ। ਟੈਸਟ ਵਿੱਚ ਉਸਦਾ ਸਰਵੋਤਮ ਸਕੋਰ 270 ਦੌੜਾਂ ਸੀ ਜੋ ਉਸਨੇ 2004 ਵਿੱਚ ਰਾਵਲਪਿੰਡੀ ਵਿੱਚ ਪਾਕਿਸਤਾਨ ਖਿਲਾਫ ਬਣਾਇਆ ਸੀ।

ਵਿਨੋਦ ਕਾਂਬਲੀ ਨੇ ਦਿੱਤੀ ਵਧਾਈ।
ਦ੍ਰਾਵਿੜ ਨੇ ਘਰੇਲੂ ਕ੍ਰਿਕਟ ਵਿੱਚ ਕਰਨਾਟਕ ਦੀ ਨੁਮਾਇੰਦਗੀ ਕੀਤੀ। ਉਹ ਆਈਪੀਐਲ ਵਿੱਚ ਰਾਜਸਥਾਨ ਰਾਇਲਜ਼ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਲਈ ਵੀ ਖੇਡਿਆ। 2003 ਵਿੱਚ, ਜਦੋਂ ਭਾਰਤ ਨੇ ਐਡੀਲੇਡ ਦੇ ਮੈਦਾਨ ਵਿੱਚ ਟੈਸਟ ਵਿੱਚ ਆਸਟਰੇਲੀਆ ਨੂੰ ਹਰਾਇਆ ਸੀ, ਦ੍ਰਾਵਿੜ ਨੇ ਲਗਭਗ 835 ਮਿੰਟ ਤੱਕ ਬੱਲੇਬਾਜ਼ੀ ਕੀਤੀ ਸੀ। ਉਸ ਨੇ 233 ਦੌੜਾਂ ਦੀ ਅਹਿਮ ਪਾਰੀ ਖੇਡੀ, ਜਿਸ ਲਈ ਉਸ ਨੇ 446 ਗੇਂਦਾਂ ਦਾ ਸਾਹਮਣਾ ਕੀਤਾ। ਪਾਕਿਸਤਾਨ ਖਿਲਾਫ ਟੈਸਟ ਮੈਚ 'ਚ ਉਹ 12 ਘੰਟੇ ਤੋਂ ਜ਼ਿਆਦਾ ਸਮੇਂ ਤੱਕ ਕ੍ਰੀਜ਼ 'ਤੇ ਫਸਿਆ ਰਿਹਾ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਦ੍ਰਾਵਿੜ ਨੂੰ 'ਭਾਰਤੀ ਕ੍ਰਿਕਟ ਦੀ ਕੰਧ' ਕਿਉਂ ਕਿਹਾ ਜਾਂਦਾ ਸੀ।
ਰਾਹੁਲ ਦ੍ਰਾਵਿੜ ਦੇ ਕਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 164 ਟੈਸਟ ਅਤੇ 344 ਵਨਡੇ ਖੇਡੇ ਹਨ। ਰਾਹੁਲ ਨੇ ਇੱਕ ਟੀ-20 ਅੰਤਰਰਾਸ਼ਟਰੀ ਮੈਚ ਵੀ ਖੇਡਿਆ ਹੈ। ਯਾਨੀ, ਜੋ ਉਸ ਦਾ ਪਹਿਲਾ ਟੀ-20 ਅੰਤਰਰਾਸ਼ਟਰੀ ਮੈਚ ਸੀ। ਇਹ ਆਖਰੀ ਵੀ ਸਾਬਤ ਹੋਇਆ।

ਸ਼ੁਭਮ ਗਿੱਲ ਵੱਲੋਂ ਜਨਮ ਦਿਨ ਦੀ ਵਧਾਈ।
ਰਾਹੁਲ ਦ੍ਰਾਵਿੜ ਨੇ 36 ਸੈਂਕੜਿਆਂ ਅਤੇ 63 ਅਰਧ ਸੈਂਕੜਿਆਂ ਦੀ ਮਦਦ ਨਾਲ ਟੈਸਟ ਵਿੱਚ ਕੁੱਲ 13288 ਦੌੜਾਂ ਬਣਾਈਆਂ ਹਨ। ਇਸ ਤੋਂ ਇਲਾਵਾ ਵਨਡੇ 'ਚ ਉਸ ਨੇ 83 ਅਰਧ ਸੈਂਕੜੇ ਅਤੇ 12 ਸੈਂਕੜਿਆਂ ਦੇ ਆਧਾਰ 'ਤੇ ਕੁੱਲ 10889 ਦੌੜਾਂ ਬਣਾਈਆਂ। ਉਸਨੇ ਸਾਲ 2011 ਵਿੱਚ ਮਾਨਚੈਸਟਰ ਵਿੱਚ ਇੰਗਲੈਂਡ ਦੇ ਖਿਲਾਫ ਇੱਕਮਾਤਰ ਟੀ-20 ਅੰਤਰਰਾਸ਼ਟਰੀ ਮੈਚ ਖੇਡਿਆ ਜਿਸ ਵਿੱਚ ਉਸਨੇ 31 ਦੌੜਾਂ ਬਣਾਈਆਂ। ਉਸ ਨੇ ਪਹਿਲੀ ਸ਼੍ਰੇਣੀ ਕ੍ਰਿਕਟ ਵਿੱਚ ਕੁੱਲ 23794 ਦੌੜਾਂ ਬਣਾਈਆਂ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।