Home /News /sports /

ਹਰਭਜਨ ਸਿੰਘ ਨੇ ਮਾਨ ਨੂੰ ਪੰਜਾਬ ਦਾ ਨਵਾਂ CM ਬਣਨ 'ਤੇ ਦਿੱਤੀ ਵਧਾਈ, ਪੋਸਟ ਸਾਂਝੀ ਕਰਕੇ ਕਹੀ ਇਹ ਗੱਲ!

Punjab Election Result 2022: ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਕਾਂਗਰਸ ਤੇ ਹੋਰ ਵੱਡੀਆਂ ਪਾਰਟੀਆਂ ਤੇ ਕਹਿੰਦੇ ਕਹਾਉਂਦੇ ਦਿੱਗਜ ਲੀਡਰਾਂ ਦਾ ਸਫਾਇਆ ਕਰ ਦਿੱਤਾ ਹੈ। ਆਮ ਆਦਮੀ ਪਾਰਟੀ (AAP) ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ 'ਚੋਂ 92 ਸੀਟਾਂ ਜਿੱਤ ਕੇ ਸੂਬੇ ਦੀ ਸੱਤਾ 'ਤੇ ਕਾਬਜ਼ ਹੋਣ ਜਾ ਰਹੀ ਹੈ। ਭਾਰਤ ਦੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ (Harbhajan Singh) ਨੇ ਭਗਵੰਤ ਮਾਨ (Bhagwant Mann) ਨੂੰ ਪੰਜਾਬ ਦਾ ਨਵਾਂ ਮੁੱਖ ਮੰਤਰੀ (New CM of Punjab) ਚੁਣੇ ਜਾਣ 'ਤੇ ਵਧਾਈ ਦਿੱਤੀ ਹੈ।

ਹੋਰ ਪੜ੍ਹੋ ...
  • Share this:

ਦੱਸ ਦੇਈਏ ਕਿ ਬੀਤੇ ਦਿਨ ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਆਏ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ (Aam Aadmi Party) ਨੇ 117 ਵਿਧਾਨ ਸਭਾ ਸੀਟਾਂ ਵਿੱਚੋਂ 92 'ਤੇ ਕਬਜ਼ਾ ਕਰਨ ਅਤੇ ਇੰਡੀਅਨ ਨੈਸ਼ਨਲ ਕਾਂਗਰਸ (INC), ਸ਼੍ਰੋਮਣੀ ਅਕਾਲੀ ਦਲ (SAD)-ਬਹੁਜਨ ਸਮਾਜ ਪਾਰਟੀ (BSP) ਗਠਜੋੜ 'ਤੇ ਦਬਦਬਾ ਬਣਾਉਣ ਤੋਂ ਬਾਅਦ ਇਹ ਜਿੱਤ ਹਾਸਲ ਕੀਤੀ ਹੈ। ਮਾਨ, ਜੋ ਕਿ ਧੂਰੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਵੀ ਹਨ, ਨਵਾਂਸ਼ਹਿਰ ਜ਼ਿਲ੍ਹੇ ਦੇ ਖਟਕੜਕਲਾਂ ਵਿਖੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਹਰਭਜਨ ਨੇ ਟਵਿੱਟਰ 'ਤੇ ਭਗਵੰਤ ਮਾਨ ਨੂੰ ਭਾਵੁਕ ਹੋ ਕੇ ਆਪਣੀ ਮਾਂ ਨੂੰ ਗਲੇ ਲਗਾਉਂਦੇ ਹੋਏ ਦਿਲ ਨੂੰ ਛੂਹ ਲੈਣ ਵਾਲੀ ਤਸਵੀਰ ਸ਼ੇਅਰ ਕੀਤੀ ਹੈ।

ਸਾਬਕਾ ਕ੍ਰਿਕਟਰ (Former Crickter Mann) ਹਰਭਜਨ ਮਾਨ ਨੇ ਟਵੀਟ ਕਰ ਕੇ ਭਗਵੰਤ ਮਾਨ ਦੀ ਮਾਂ ਨੂੰ ਜੱਫੀ ਪਾਈ ਹੋਈ ਤਸਵੀਰ ਸ਼ੇਅਰ ਕਰ ਕੇ ਵਧਾਈ ਦਿੱਤੀ ਹੈ। ਹਰਭਜਨ ਨੇ ਲਿਖਿਆ, "ਆਮ ਆਦਮੀ ਪਾਰਟੀ ਅਤੇ ਮੇਰੇ ਦੋਸਤ ਭਗਵੰਤ ਮਾਨ (Harbhajan wishes for Bhagwant Mann on New CM) ਨੂੰ ਸਾਡੇ ਨਵੇਂ ਮੁੱਖ ਮੰਤਰੀ ਬਣਨ 'ਤੇ ਵਧਾਈਆਂ। ਇਹ ਸੁਣ ਕੇ ਬਹੁਤ ਖੁਸ਼ੀ ਹੋਈ ਕਿ ਪਿੰਡ ਖਟਕੜਕਲਾਂ ਦੇ ਭਗਵੰਤ ਸਿੰਘ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ, ਵਾਹ, ਕਿਆ ਤਸਵੀਰ ਹੈ... ਇਹ ਮਾਤਾ ਜੀ ਲਈ ਹੈ ਮਾਣ ਵਾਲੀ ਗੱਲ ਹੈ।"

ਜਿੱਤ ਤੋਂ ਬਾਅਦ ਭਗਵੰਤਮਾਨ ਨੇ ਵੀ ਟਵਿੱਟਰ 'ਤੇ ਪੰਜਾਬ ਦੇ ਲੋਕਾਂ ਦਾ ਪਾਰਟੀ 'ਚ ਵਿਸ਼ਵਾਸ ਦਿਖਾਉਣ ਲਈ ਧੰਨਵਾਦ ਕੀਤਾ। ਭਗਵੰਤ ਮਾਨ ਨੇ ਟਵੀਟ ਕੀਤਾ, "ਤਬਦੀਲੀ ਅਤੇ ਇਮਾਨਦਾਰੀ ਦੇ ਹੱਕ ਵਿੱਚ ਫੈਸਲਾ ਦੇਣ ਲਈ ਪੰਜਾਬ ਦੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ।" ਜੇ ਗੱਲ ਕਰੀਏ ਭਾਰਤ ਦੇ ਸਾਬਕਾ ਸਪਿਨਰ ਹਰਭਜਨ ਸਿੰਘ ਦੀ ਤਾਂ ਉਨ੍ਹਾਂ ਨੇ 1998 ਵਿੱਚ ਭਾਰਤੀ ਕ੍ਰਿਕਟ ਵਿੱਚ ਪ੍ਰਵੇਸ਼ ਕੀਤਾ। ਉਹ 2007 ਟੀ-20 ਵਿਸ਼ਵ ਕੱਪ ਅਤੇ 2011 ਵਨਡੇ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਸਨ। ਆਪਣੇ ਕਰੀਅਰ ਦੌਰਾਨ, ਹਰਭਜਨ ਨੇ 103 ਟੈਸਟ, 236 ਵਨਡੇ ਅਤੇ 28 ਟੀ-20 ਖੇਡੇ, ਸਾਰੇ ਫਾਰਮੈਟਾਂ ਵਿੱਚ 714 ਵਿਕਟਾਂ ਲਈਆਂ।
Published by:Krishan Sharma
First published:

Tags: Aam Aadmi Party, AAP, AAP Punjab, Assembly Election Results, Bhagwant Mann, Harbhajan Singh, Punjab government

ਅਗਲੀ ਖਬਰ