Home /News /sports /

IND vs PAK T20: ਭਾਰਤ ਦੀ ਰੋਮਾਂਚਕ ਜਿੱਤ, ਆਖਰੀ ਗੇਂਦ 'ਤੇ ਪਾਕਿਸਤਾਨ ਨੂੰ ਹਰਾਇਆ

IND vs PAK T20: ਭਾਰਤ ਦੀ ਰੋਮਾਂਚਕ ਜਿੱਤ, ਆਖਰੀ ਗੇਂਦ 'ਤੇ ਪਾਕਿਸਤਾਨ ਨੂੰ ਹਰਾਇਆ

IND vs PAK T20: ਭਾਰਤ ਦੀ ਰੋਮਾਂਚਕ ਜਿੱਤ, ਆਖਰੀ ਗੇਂਦ 'ਤੇ ਪਾਕਿਸਤਾਨ ਨੂੰ ਹਰਾਇਆ

IND vs PAK T20: ਭਾਰਤ ਦੀ ਰੋਮਾਂਚਕ ਜਿੱਤ, ਆਖਰੀ ਗੇਂਦ 'ਤੇ ਪਾਕਿਸਤਾਨ ਨੂੰ ਹਰਾਇਆ

ਵਿਰਾਟ ਕੋਹਲੀ (Virat Kohli) ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਨੰਬਰ-1 ਬੱਲੇਬਾਜ਼ ਕਿਉਂ ਕਿਹਾ ਜਾਂਦਾ ਹੈ। ਟੀ-20 ਵਿਸ਼ਵ ਕੱਪ 2022 (T20 World Cup 2022) ਦੇ ਆਪਣੇ ਪਹਿਲੇ ਮੈਚ ਵਿੱਚ ਭਾਰਤ ਨੇ ਪਾਕਿਸਤਾਨ ਨੂੰ ਰੋਮਾਂਚਕ ਮੈਚ ਵਿੱਚ 4 ਵਿਕਟਾਂ ਨਾਲ ਹਰਾਇਆ।

  • Share this:

ਮੈਲਬੌਰਨ- ਵਿਰਾਟ ਕੋਹਲੀ (Virat Kohli) ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਨੰਬਰ-1 ਬੱਲੇਬਾਜ਼ ਕਿਉਂ ਕਿਹਾ ਜਾਂਦਾ ਹੈ। ਟੀ-20 ਵਿਸ਼ਵ ਕੱਪ 2022 (T20 World Cup 2022) ਦੇ ਆਪਣੇ ਪਹਿਲੇ ਮੈਚ ਵਿੱਚ ਭਾਰਤ ਨੇ ਪਾਕਿਸਤਾਨ ਨੂੰ ਰੋਮਾਂਚਕ ਮੈਚ ਵਿੱਚ 4 ਵਿਕਟਾਂ ਨਾਲ ਹਰਾਇਆ। 160 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਨੇ 31 ਦੌੜਾਂ 'ਤੇ 4 ਵੱਡੀਆਂ ਵਿਕਟਾਂ ਗੁਆ ਦਿੱਤੀਆਂ। ਇਸ ਤੋਂ ਬਾਅਦ ਕੋਹਲੀ ਅਤੇ ਹਾਰਦਿਕ ਪੰਡਯਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਟੀਮ ਨੂੰ ਜਿੱਤ ਦੀ ਦਹਿਲੀਜ਼ 'ਤੇ ਪਹੁੰਚਾਇਆ। ਇਸ ਨਾਲ ਟੀਮ ਨੇ ਪਿਛਲੇ ਸਾਲ ਵਿਸ਼ਵ ਕੱਪ 'ਚ 10 ਵਿਕਟਾਂ ਦੀ ਹਾਰ ਦਾ ਬਦਲਾ ਵੀ ਲੈ ਲਿਆ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਲਈ ਇਫਤਿਖਾਰ ਅਹਿਮਦ ਅਤੇ ਸ਼ਾਨ ਮਸੂਦ ਨੇ ਅਰਧ ਸੈਂਕੜੇ ਲਗਾਏ। ਕੋਹਲੀ ਨੇ 53 ਗੇਂਦਾਂ 'ਤੇ ਅਜੇਤੂ 82 ਦੌੜਾਂ ਬਣਾਈਆਂ। 6 ਚੌਕੇ ਅਤੇ 4 ਛੱਕੇ ਲਗਾਏ।


ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਦੂਜੇ ਓਵਰ ਵਿੱਚ ਕੇਐਲ ਰਾਹੁਲ 8 ਗੇਂਦਾਂ ਵਿੱਚ 4 ਦੌੜਾਂ ਬਣਾ ਕੇ ਨਸੀਮ ਸ਼ਾਹ ਦੇ ਹੱਥੋਂ ਬੋਲਡ ਹੋ ਗਏ। ਇਸ ਤੋਂ ਬਾਅਦ ਹੈਰਿਸ ਰਾਊਫ ਨੇ ਭਾਰਤ ਨੂੰ 2 ਵੱਡੇ ਝਟਕੇ ਦਿੱਤੇ। ਰੋਹਿਤ 7 ਗੇਂਦਾਂ 'ਤੇ 4 ਦੌੜਾਂ ਬਣਾ ਕੇ ਸਲਿੱਪ 'ਤੇ ਕੈਚ ਹੋ ਗਏ। ਇਸ ਦੇ ਨਾਲ ਹੀ ਸੂਰਿਆਕੁਮਾਰ ਯਾਦਵ ਨੇ 10 ਗੇਂਦਾਂ ਵਿੱਚ 15 ਦੌੜਾਂ ਬਣਾ ਕੇ ਵਿਕਟਕੀਪਰ ਰਿਜ਼ਵਾਨ ਨੂੰ ਕੈਚ ਦੇ ਦਿੱਤਾ। ਇਸ ਤੋਂ ਬਾਅਦ ਅਕਸ਼ਰ ਪਟੇਲ 3 ਗੇਂਦਾਂ 'ਤੇ 2 ਦੌੜਾਂ ਬਣਾ ਕੇ ਰਨ ਆਊਟ ਹੋ ਗਏ। ਹਾਲਾਂਕਿ ਉਨ੍ਹਾਂ ਦੀ ਵਿਕਟ ਨੂੰ ਲੈ ਕੇ ਵਿਵਾਦ ਹੋਇਆ ਸੀ।

ਭਾਰਤ ਦੀਆਂ 100 ਦੌੜਾਂ 15ਵੇਂ ਓਵਰ ਵਿੱਚ ਪੂਰੀਆਂ ਹੋ ਗਈਆਂ। ਟੀਮ ਨੂੰ ਆਖਰੀ 30 ਗੇਂਦਾਂ 'ਤੇ 60 ਦੌੜਾਂ ਬਣਾਉਣੀਆਂ ਸਨ। ਰਾਊਫ ਨੇ 16ਵਾਂ ਓਵਰ ਸੁੱਟਿਆ। ਉਸ ਨੇ 6 ਦੌੜਾਂ ਦਿੱਤੀਆਂ। ਨਸੀਮ ਨੇ ਵੀ 17ਵੇਂ ਓਵਰ ਵਿੱਚ 6 ਦੌੜਾਂ ਦਿੱਤੀਆਂ। ਹੁਣ 18 ਗੇਂਦਾਂ 'ਤੇ 48 ਦੌੜਾਂ ਦੀ ਲੋੜ ਸੀ। ਸ਼ਾਹੀਨ ਅਫਰੀਦੀ ਨੇ 18ਵਾਂ ਓਵਰ ਸੁੱਟਿਆ। ਕੋਹਲੀ ਨੇ ਓਵਰ 'ਚ 3 ਚੌਕੇ ਲਗਾਏ। ਓਵਰਾਂ ਵਿੱਚ 17 ਦੌੜਾਂ ਬਣੀਆਂ। ਹੁਣ 12 ਗੇਂਦਾਂ 'ਤੇ 31 ਦੌੜਾਂ ਦੀ ਲੋੜ ਸੀ।


ਕੋਹਲੀ ਨੇ 2 ਛੱਕੇ ਲਗਾਏ

19ਵਾਂ ਓਵਰ ਤੇਜ਼ ਗੇਂਦਬਾਜ਼ ਹਰੀਫ ਰਾਊਫ ਨੇ ਸੁੱਟਿਆ। ਪਹਿਲੀਆਂ 4 ਗੇਂਦਾਂ 'ਤੇ ਸਿਰਫ਼ 3 ਦੌੜਾਂ ਹੀ ਬਣੀਆਂ। ਕੋਹਲੀ ਨੇ 5ਵੀਂ ਗੇਂਦ 'ਤੇ ਛੱਕਾ ਲਗਾਇਆ। ਉਸ ਨੇ ਫਿਰ ਆਖਰੀ ਗੇਂਦ 'ਤੇ ਛੱਕਾ ਲਗਾਇਆ। ਹੁਣ ਭਾਰਤ ਨੂੰ 6 ਗੇਂਦਾਂ ਵਿੱਚ 16 ਦੌੜਾਂ ਬਣਾਉਣੀਆਂ ਸਨ। ਇਹ ਓਵਰ ਖੱਬੇ ਹੱਥ ਦੇ ਸਪਿਨਰ ਮੁਹੰਮਦ ਨਵਾਜ਼ ਨੇ ਸੁੱਟਿਆ। ਪੰਡਯਾ ਪਹਿਲੀ ਗੇਂਦ 'ਤੇ ਆਊਟ ਹੋ ਗਏ। ਉਸ ਨੇ 37 ਗੇਂਦਾਂ 'ਤੇ 40 ਦੌੜਾਂ ਬਣਾਈਆਂ। ਇੱਕ ਚੌਕਾ ਤੇ ਦੋ ਛੱਕੇ ਮਾਰੇ। ਦਿਨੇਸ਼ ਕਾਰਤਿਕ ਨੇ ਦੂਜੀ ਗੇਂਦ 'ਤੇ ਇਕ ਦੌੜ ਲਈ। ਕੋਹਲੀ ਨੇ ਤੀਜੀ ਗੇਂਦ 'ਤੇ 2 ਦੌੜਾਂ ਲਈਆਂ। ਚੌਥੀ ਗੇਂਦ 'ਤੇ ਛੱਕਾ ਮਾਰਿਆ। ਇਹ ਨੋਬਾਲ ਵੀ ਸੀ। ਹੁਣ 3 ਗੇਂਦਾਂ 'ਤੇ 6 ਦੌੜਾਂ ਦੀ ਲੋੜ ਸੀ। ਕੋਹਲੀ ਚੌਥੀ ਗੇਂਦ 'ਤੇ ਬੋਲਡ ਹੋ ਗਏ, ਪਰ ਫਰੀ ਹਿੱਟ ਕਾਰਨ ਆਊਟ ਨਹੀਂ ਹੋਏ। 3 ਦੌੜਾਂ ਵੀ ਮਿਲੀਆਂ। ਹੁਣ 2 ਗੇਂਦਾਂ 'ਤੇ 2 ਦੌੜਾਂ ਬਣਨੀਆਂ ਸਨ। ਕਾਰਤਿਕ 5ਵੀਂ ਗੇਂਦ 'ਤੇ ਸਟੰਪ ਆਊਟ ਹੋ ਗਏ। ਉਸ ਨੇ 2 ਗੇਂਦਾਂ 'ਤੇ ਇਕ ਦੌੜ ਬਣਾਈ। ਹੁਣ ਇਕ ਗੇਂਦ 'ਤੇ 2 ਦੌੜਾਂ ਦੀ ਲੋੜ ਸੀ। ਅਗਲੀ ਗੇਂਦ ਨੂੰ ਨਵਾਜ਼ ਨੇ ਵਾਈਡ ਦਿੱਤਾ। ਅਸ਼ਵਿਨ ਨੇ ਆਖਰੀ ਗੇਂਦ 'ਤੇ ਇਕ ਦੌੜ ਲੈ ਕੇ ਟੀਮ ਨੂੰ ਜਿੱਤ ਦਿਵਾਈ।

Published by:Ashish Sharma
First published:

Tags: Arshdeep Singh, Cricket News, Hardik Pandya, Rohit sharma, T20 World Cup 2022, Virat Kohli