• Home
 • »
 • News
 • »
 • sports
 • »
 • CRICKET NEWS INDIA MAKE HISTORY IN CRICKET BEAT SOUTH AFRICA BY 113 RUNS AT CENTURION HOME KS

ਭਾਰਤ ਨੇ ਰਚਿਆ ਇਤਿਹਾਸ, ਦੱਖਣੀ ਅਫ਼ਰੀਕਾ ਨੂੰ ਸੈਂਚੁਰੀਅਨ ਘਰ 'ਚ ਹੀ 113 ਦੌੜਾਂ ਨਾਲ ਹਰਾਇਆ

Cricket News: ਭਾਰਤੀ ਕ੍ਰਿਕਟ ਟੀਮ ਨੇ ਇਤਿਹਾਸ ਰਚਦੇ ਹੋਏ ਦੱਖਣੀ ਅਫ਼ਰੀਕਾ (India vs South Africa Test) ਨੂੰ ਉਸ ਦੇ ਹੀ ਘਰ ਵਿੱਚ 113 ਦੌੜਾਂ ਨਾਲ ਹਰਾ ਦਿੱਤਾ ਹੈ। ਭਾਰਤ ਨੇ ਇਹ ਕਾਰਨਾਮਾ ਸੈਂਚੁਰੀਅਨ ਵਿੱਚ ਖੇਡੇ ਜਾ ਰਹੇ ਪਹਿਲੇ ਟੈਸਟ ਵਿੱਚ ਹੀ ਕਰ ਵਿਖਾਇਆ ਹੈ ਅਤੇ ਟੈਸਟ ਲੜੀ ਵਿੱਚ 1-0 ਦਾ ਵਾਧਾ ਹਾਸਲ ਕਰ ਲਿਆ ਹੈ।

 • Share this:
  ਸੈਂਚੁਰੀਅਨ: Cricket News: ਭਾਰਤੀ ਕ੍ਰਿਕਟ ਟੀਮ ਨੇ ਦੱਖਣੀ ਅਫਰੀਕਾ ਦੌਰੇ (India's tour of South Africa) ਦੀ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਪਹਿਲੇ ਟੈਸਟ (India vs South Africa Test) ਵਿੱਚ ਟੀਮ ਨੇ ਮੇਜ਼ਬਾਨ ਦੱਖਣੀ ਅਫਰੀਕਾ ਨੂੰ 113 ਦੌੜਾਂ ਨਾਲ ਹਰਾਇਆ। ਮੈਚ ਦੇ ਪੰਜਵੇਂ ਅਤੇ ਆਖਰੀ ਦਿਨ ਵੀਰਵਾਰ ਨੂੰ 305 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਅਫਰੀਕਾ ਦੀ ਟੀਮ 191 ਦੌੜਾਂ ਬਣਾ ਕੇ ਆਊਟ ਹੋ ਗਈ। ਇਸ ਤਰ੍ਹਾਂ ਭਾਰਤੀ ਟੀਮ ਨੇ ਤਿੰਨ ਮੈਚਾਂ ਦੀ ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ ਹੈ। ਹੁਣ ਟੀਮ ਦੇ ਕੋਲ ਦੱਖਣੀ ਅਫਰੀਕਾ 'ਚ ਪਹਿਲੀ ਵਾਰ ਟੈਸਟ ਸੀਰੀਜ਼ ਜਿੱਤਣ ਦਾ ਵੀ ਮੌਕਾ ਹੈ। ਕੋਚ ਵਜੋਂ ਰਾਹੁਲ ਦ੍ਰਾਵਿੜ (Rahul Dravid) ਦਾ ਇਹ ਪਹਿਲਾ ਵਿਦੇਸ਼ੀ ਦੌਰਾ ਹੈ। ਅਜਿਹੇ ਵਿੱਚ ਉਹ ਇਤਿਹਾਸ ਰਚਣਾ ਵੀ ਚਾਹੁਣਗੇ।

  ਦੱਖਣੀ ਅਫਰੀਕਾ ਤੋਂ ਇਲਾਵਾ ਟੀਮ ਇੰਡੀਆ ਨੇ ਇਸ ਸਾਲ ਆਸਟ੍ਰੇਲੀਆ ਅਤੇ ਇੰਗਲੈਂਡ 'ਚ ਵੀ ਟੈਸਟ ਮੈਚ ਜਿੱਤੇ ਹਨ। ਟੀਮ ਨੇ ਇਹ ਕਾਰਨਾਮਾ ਸਿਰਫ਼ ਦੂਜੀ ਵਾਰ ਕੀਤਾ ਹੈ। ਇਸ ਤੋਂ ਪਹਿਲਾਂ 2018 ਵਿੱਚ ਵੀ ਟੀਮ ਨੇ ਅਜਿਹਾ ਕੀਤਾ ਸੀ। ਫਿਰ ਟੀਮ ਨੇ ਆਸਟ੍ਰੇਲੀਆ 'ਚ 2 ਟੈਸਟ ਜਿੱਤੇ। ਦੱਖਣੀ ਅਫਰੀਕਾ ਅਤੇ ਇੰਗਲੈਂਡ ਨੇ ਇੱਕ-ਇੱਕ ਟੈਸਟ ਜਿੱਤਿਆ ਹੈ। 2021 ਦੀ ਗੱਲ ਕਰੀਏ ਤਾਂ ਟੀਮ ਨੇ ਆਸਟਰੇਲੀਆ ਅਤੇ ਦੱਖਣੀ ਅਫਰੀਕਾ ਵਿੱਚ ਇੱਕ-ਇੱਕ ਟੈਸਟ ਜਿੱਤਿਆ ਹੈ। ਟੀਮ ਇੰਗਲੈਂਡ 'ਚ 2 ਟੈਸਟ ਜਿੱਤਣ 'ਚ ਸਫਲ ਰਹੀ ਸੀ। ਪਰ 2021 ਇਹ ਪਹਿਲੀ ਵਾਰ ਹੈ, ਜਦੋਂ ਟੀਮ ਆਸਟ੍ਰੇਲੀਆ ਵਿੱਚ ਸੀਰੀਜ਼ ਜਿੱਤਣ ਵਿੱਚ ਕਾਮਯਾਬ ਰਹੀ। ਜਦਕਿ ਇੰਗਲੈਂਡ ਅਤੇ ਦੱਖਣੀ ਅਫਰੀਕਾ ਲੀਡ ਲੈਣ ਵਿੱਚ ਕਾਮਯਾਬ ਰਹੇ। 2018 'ਚ ਟੀਮ ਦੱਖਣੀ ਅਫਰੀਕਾ ਅਤੇ ਇੰਗਲੈਂਡ 'ਚ ਸੀਰੀਜ਼ ਹਾਰ ਗਈ ਸੀ। ਇਸ ਲਈ 2021 ਦੀ ਜਿੱਤ ਨੂੰ ਭਾਰਤੀ ਕ੍ਰਿਕਟ ਇਤਿਹਾਸ ਦੇ 89 ਸਾਲਾਂ ਦਾ ਸਭ ਤੋਂ ਸ਼ਾਨਦਾਰ ਪਲ ਕਿਹਾ ਜਾ ਸਕਦਾ ਹੈ।

  ਬ੍ਰਿਸਬੇਨ ਵਿੱਚ ਸ਼ੁਰੂ ਹੋਇਆ, ਸੈਂਚੁਰੀਅਨ ਵਿੱਚ ਸਮਾਪਤ

  ਟੀਮ ਨੇ ਜਨਵਰੀ ਵਿੱਚ ਆਸਟਰੇਲੀਆ ਵਿੱਚ ਟੈਸਟ ਜਿੱਤਿਆ ਸੀ। ਟੀਮ ਬ੍ਰਿਸਬੇਨ 'ਚ ਖੇਡੇ ਗਏ ਮੈਚ ਨੂੰ 3 ਵਿਕਟਾਂ ਨਾਲ ਜਿੱਤਣ 'ਚ ਸਫਲ ਰਹੀ। ਪਹਿਲੀ ਪਾਰੀ ਵਿੱਚ ਆਸਟਰੇਲੀਆ ਦੀਆਂ 369 ਦੌੜਾਂ ਦੇ ਜਵਾਬ ਵਿੱਚ ਭਾਰਤ ਨੇ 336 ਦੌੜਾਂ ਬਣਾਈਆਂ। ਆਸਟ੍ਰੇਲੀਆ ਦੀ ਟੀਮ ਦੂਜੀ ਪਾਰੀ 'ਚ 294 ਦੌੜਾਂ 'ਤੇ ਸਿਮਟ ਗਈ। ਇਸ ਤਰ੍ਹਾਂ ਭਾਰਤ ਨੂੰ 328 ਦੌੜਾਂ ਦਾ ਟੀਚਾ ਮਿਲਿਆ। ਰਿਸ਼ਭ ਪੰਤ ਦੀਆਂ ਅਜੇਤੂ 89 ਦੌੜਾਂ ਦੇ ਦਮ 'ਤੇ ਟੀਮ ਨੇ 7 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਟੀਮ ਨੇ ਫਿਰ ਅਗਸਤ ਵਿੱਚ ਲਾਰਡਸ ਵਿੱਚ ਇੰਗਲੈਂਡ ਨੂੰ 151 ਦੌੜਾਂ ਅਤੇ ਸਤੰਬਰ ਵਿੱਚ ਓਵਲ ਵਿੱਚ 157 ਦੌੜਾਂ ਨਾਲ ਹਰਾਇਆ। ਹੁਣ ਟੀਮ ਨੇ 30 ਦਸੰਬਰ ਨੂੰ ਸੈਂਚੁਰੀਅਨ ਵਿੱਚ ਦੱਖਣੀ ਅਫਰੀਕਾ ਨੂੰ ਹਰਾਇਆ ਸੀ।

  ਕੋਹਲੀ 2 ਟੈਸਟ ਜਿੱਤਣ ਵਾਲੇ ਪਹਿਲੇ ਭਾਰਤੀ ਕਪਤਾਨ ਹਨ

  ਇਸ ਨਾਲ ਹੀ ਵਿਰਾਟ ਕੋਹਲੀ (Virat Kohli) ਦੱਖਣੀ ਅਫਰੀਕਾ (South Africa) 'ਚ ਦੋ ਟੈਸਟ ਜਿੱਤਣ ਵਾਲੇ ਪਹਿਲੇ ਭਾਰਤੀ ਕਪਤਾਨ ਬਣ ਗਏ ਹਨ। ਉਸ ਨੇ ਸਾਬਕਾ ਕਪਤਾਨ ਐੱਮਐੱਸ ਧੋਨੀ ਅਤੇ ਮੌਜੂਦਾ ਕੋਚ ਰਾਹੁਲ ਦ੍ਰਾਵਿੜ ਦੋਵਾਂ ਨੂੰ ਪਿੱਛੇ ਛੱਡ ਦਿੱਤਾ ਹੈ। ਦੋਵਾਂ ਨੇ ਬਤੌਰ ਕਪਤਾਨ ਇੱਕ-ਇੱਕ ਟੈਸਟ ਜਿੱਤਿਆ ਹੈ। ਕੋਹਲੀ ਦੀ 4 ਟੈਸਟ ਮੈਚਾਂ 'ਚ ਇਹ ਦੂਜੀ ਜਿੱਤ ਹੈ। ਧੋਨੀ ਨੇ 5 'ਚੋਂ ਇਕ ਟੈਸਟ ਜਿੱਤਿਆ ਜਦਕਿ ਦ੍ਰਾਵਿੜ ਨੇ ਤਿੰਨ 'ਚੋਂ ਇਕ ਟੈਸਟ ਜਿੱਤਿਆ। ਇਸਤੋਂ ਇਲਾਵਾ ਮੁਹੰਮਦ ਅਜ਼ਹਰੂਦੀਨ, ਸਚਿਨ ਤੇਂਦੁਲਕਰ ਅਤੇ ਸੌਰਵ ਗਾਂਗੁਲੀ ਬਤੌਰ ਕਪਤਾਨ ਦੱਖਣੀ ਅਫਰੀਕਾ 'ਚ ਟੈਸਟ ਮੈਚ ਨਹੀਂ ਜਿੱਤ ਸਕੇ ਹਨ। ਪਹਿਲੇ ਟੈਸਟ ਦੀ ਗੱਲ ਕਰੀਏ ਤਾਂ ਤੇਜ਼ ਗੇਂਦਬਾਜ਼ਾਂ ਨੇ 20 'ਚੋਂ 18 ਵਿਕਟਾਂ ਲਈਆਂ। ਯਾਨੀ ਉਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਟੀਮ ਨੇ ਸਾਲ ਦਾ ਅੰਤ ਜਿੱਤ ਦੇ ਨਾਲ ਕੀਤਾ ਹੈ।
  Published by:Krishan Sharma
  First published:
  Advertisement
  Advertisement