Home /News /sports /

IPL 2022: ਮਯੰਕ ਬਣੇ ਪੰਜਾਬ ਦੇ ਕਿੰਗ ਕਪਤਾਨ, ਸ਼ਿਖਰ ਧਵਨ ਨੂੰ ਪਿੱਛੇ ਛੱਡ ਹਾਸਲ ਕੀਤੀ ਕਪਤਾਨੀ

IPL 2022: ਮਯੰਕ ਬਣੇ ਪੰਜਾਬ ਦੇ ਕਿੰਗ ਕਪਤਾਨ, ਸ਼ਿਖਰ ਧਵਨ ਨੂੰ ਪਿੱਛੇ ਛੱਡ ਹਾਸਲ ਕੀਤੀ ਕਪਤਾਨੀ

Cricket News: ਮਯੰਕ ਅਗਰਵਾਲ (Mayank Aggarwal) ਨੇ ਪਿਛਲੇ 2 ਸੀਜ਼ਨਾਂ 'ਚ IPL 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਮਯੰਕ ਅਗਰਵਾਲ ਅਤੇ ਕੇਐਲ ਰਾਹੁਲ ਨੇ ਪੰਜਾਬ ਕਿੰਗਜ਼ (Punjab Kings) ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ। ਦੋਵੇਂ ਚੰਗੇ ਦੋਸਤ ਵੀ ਹਨ। ਹਾਲਾਂਕਿ ਰਾਹੁਲ ਹੁਣ ਟੀਮ ਤੋਂ ਵੱਖ ਹੋ ਗਏ ਹਨ। ਉਹ ਲਖਨਊ ਸੁਪਰ ਜਾਇੰਟਸ ਦਾ ਕਪਤਾਨ ਬਣ ਗਿਆ ਹੈ।

ਹੋਰ ਪੜ੍ਹੋ ...
 • Share this:
  ਨਵੀਂ ਦਿੱਲੀ: Cricket News: ਮਯੰਕ ਅਗਰਵਾਲ (Mayank Aggarwal) ਨੇ ਪਿਛਲੇ 2 ਸੀਜ਼ਨਾਂ 'ਚ IPL 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਮਯੰਕ ਅਗਰਵਾਲ ਅਤੇ ਕੇਐਲ ਰਾਹੁਲ (K.L. Rahul) ਨੇ ਪੰਜਾਬ ਕਿੰਗਜ਼ (Punjab Kings) ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ। ਦੋਵੇਂ ਚੰਗੇ ਦੋਸਤ ਵੀ ਹਨ। ਹਾਲਾਂਕਿ ਰਾਹੁਲ ਹੁਣ ਟੀਮ ਤੋਂ ਵੱਖ ਹੋ ਗਏ ਹਨ। ਉਹ ਲਖਨਊ ਸੁਪਰ ਜਾਇੰਟਸ ਦਾ ਕਪਤਾਨ ਬਣ ਗਿਆ ਹੈ। ਇਸ ਦੇ ਨਾਲ ਹੀ ਪੰਜਾਬ ਨੇ ਕਪਤਾਨ ਦੇ ਨਾਂਅ ਦਾ ਐਲਾਨ ਨਹੀਂ ਕੀਤਾ ਹੈ। ਪਰ ਜਾਣਕਾਰੀ ਮੁਤਾਬਕ ਟੀਮ ਮਯੰਕ ਨੂੰ ਨਵਾਂ ਕਪਤਾਨ ਬਣਾਉਣ ਜਾ ਰਹੀ ਹੈ। ਹਾਲ ਹੀ ਵਿੱਚ ਹੋਈ ਨਿਲਾਮੀ (IPL 2022 ਨਿਲਾਮੀ) ਵਿੱਚ ਟੀਮ ਨੇ ਸ਼ਿਖਰ ਧਵਨ (Shikar Dhawan) ਵਰਗੇ ਸੀਨੀਅਰ ਖਿਡਾਰੀ ਨੂੰ ਖਰੀਦਿਆ ਸੀ। ਅਜਿਹੇ 'ਚ ਉਨ੍ਹਾਂ ਨੂੰ ਕਪਤਾਨ ਬਣਾਉਣ ਦੀ ਗੱਲ ਵੀ ਚੱਲ ਰਹੀ ਸੀ।

  ਮਯੰਕ ਅਗਰਵਾਲ ਨੇ ਆਈਪੀਐਲ ਦੇ ਪਿਛਲੇ 2 ਸੀਜ਼ਨਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ 800 ਤੋਂ ਵੱਧ ਦੌੜਾਂ ਬਣਾਈਆਂ। 2021 ਵਿੱਚ ਉਸ ਨੇ 12 ਮੈਚਾਂ ਵਿੱਚ 441 ਦੌੜਾਂ ਬਣਾਈਆਂ। 4 ਅਰਧ ਸੈਂਕੜੇ ਮਾਰੇ। ਸਟ੍ਰਾਈਕ ਰੇਟ 140 ਸੀ। ਇਸ ਦੇ ਨਾਲ ਹੀ 2020 'ਚ ਉਸ ਨੇ 11 ਮੈਚਾਂ 'ਚ 424 ਦੌੜਾਂ ਬਣਾਈਆਂ। ਇੱਕ ਸੈਂਕੜਾ ਅਤੇ ਦੋ ਅਰਧ ਸੈਂਕੜੇ ਲਗਾਏ। ਸਟ੍ਰਾਈਕ ਰੇਟ 156 ਸੀ। ਨਿਊਜ਼ ਏਜੰਸੀ ਪੀਟੀਆਈ ਮੁਤਾਬਕ ਪੰਜਾਬ ਮਯੰਕ ਅਗਰਵਾਲ ਨੂੰ ਟੀਮ ਦਾ ਨਵਾਂ ਕਪਤਾਨ ਬਣਾਉਣ ਜਾ ਰਿਹਾ ਹੈ। ਇਸ ਦਾ ਐਲਾਨ ਇਸ ਹਫਤੇ ਦੇ ਅੰਤ 'ਚ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਕੇਕੇਆਰ ਨੇ ਸ਼੍ਰੇਅਸ ਅਈਅਰ ਨੂੰ ਟੀਮ ਦਾ ਕਪਤਾਨ ਬਣਾਇਆ ਸੀ।

  ਮਯੰਕ ਨੂੰ ਬਰਕਰਾਰ ਰੱਖਿਆ
  ਮਯੰਕ ਅਗਰਵਾਲ ਤੋਂ ਇਲਾਵਾ ਪੰਜਾਬ ਕਿੰਗਜ਼ ਨੇ ਆਈਪੀਐਲ ਨਿਲਾਮੀ ਤੋਂ ਪਹਿਲਾਂ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਵੀ ਬਰਕਰਾਰ ਰੱਖਿਆ ਹੈ। ਧਵਨ ਤੋਂ ਇਲਾਵਾ ਟੀਮ ਨੇ ਨਿਲਾਮੀ 'ਚ ਕਾਗਿਸੋ ਰਬਾਡਾ, ਜੌਨੀ ਬੇਅਰਸਟੋ ਅਤੇ ਲਿਆਮ ਲਿਵਿੰਗਸਟੋਨ ਨੂੰ ਵੱਡੀ ਰਕਮ 'ਚ ਖਰੀਦਿਆ ਸੀ। ਓਵਰਆਲ ਟੀ-20 'ਚ ਮਯੰਕ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਉਨ੍ਹਾਂ ਨੇ 159 ਪਾਰੀਆਂ 'ਚ 26 ਦੀ ਔਸਤ ਨਾਲ 3917 ਦੌੜਾਂ ਬਣਾਈਆਂ ਹਨ। ਨੇ 2 ਸੈਂਕੜੇ ਅਤੇ 24 ਅਰਧ ਸੈਂਕੜੇ ਲਗਾਏ ਹਨ। ਸਟ੍ਰਾਈਕ ਰੇਟ 135 ਹੈ। ਇਸ ਤੋਂ ਇਲਾਵਾ ਉਹ ਟੀਮ ਇੰਡੀਆ ਲਈ 19 ਟੈਸਟ ਅਤੇ 5 ਵਨਡੇ ਖੇਡ ਚੁੱਕੇ ਹਨ। ਉਸਨੇ ਟੈਸਟ ਵਿੱਚ ਦੋਹਰਾ ਸੈਂਕੜਾ ਅਤੇ ਪਹਿਲੀ ਸ਼੍ਰੇਣੀ ਕ੍ਰਿਕਟ ਵਿੱਚ ਤੀਹਰਾ ਸੈਂਕੜਾ ਲਗਾਇਆ ਹੈ।

  ਪੰਜਾਬ ਕਿੰਗਜ਼ ਦੀ ਟੀਮ ਹੁਣ ਤੱਕ ਆਈਪੀਐਲ ਦਾ ਖਿਤਾਬ ਨਹੀਂ ਜਿੱਤ ਸਕੀ ਹੈ। ਅਜਿਹੇ 'ਚ ਮਯੰਕ ਟੀਮ ਦੇ ਪ੍ਰਦਰਸ਼ਨ 'ਚ ਸੁਧਾਰ ਕਰਨਾ ਚਾਹੇਗਾ। ਕੋਚ ਅਨਿਲ ਕੁੰਬਲੇ 'ਤੇ ਵੀ ਦਬਾਅ ਰਹੇਗਾ। ਹੁਣ ਸਿਰਫ ਆਰਸੀਬੀ ਦੇ ਕਪਤਾਨ ਦਾ ਨਾਂ ਆਉਣਾ ਬਾਕੀ ਹੈ। ਪਿਛਲੇ ਸੀਜ਼ਨ ਤੋਂ ਬਾਅਦ ਵਿਰਾਟ ਕੋਹਲੀ ਨੇ ਕਪਤਾਨੀ ਛੱਡ ਦਿੱਤੀ ਸੀ। ਦੱਖਣੀ ਅਫਰੀਕਾ ਦੇ ਫਾਫ ਡੂ ਪਲੇਸਿਸ ਨੂੰ ਟੀਮ ਦਾ ਕਪਤਾਨ ਬਣਾਉਣ ਦੀ ਚਰਚਾ ਹੈ। ਹਾਲਾਂਕਿ ਇਸ ਦਾ ਅਧਿਕਾਰਤ ਤੌਰ 'ਤੇ ਐਲਾਨ ਨਹੀਂ ਕੀਤਾ ਗਿਆ ਹੈ।
  Published by:Krishan Sharma
  First published:

  Tags: Cricket, Cricket News, Cricketer, Indian cricket team, IPL 2022, Ipl 2022 auction news, Ipl 2022 teams, KL Rahul, Mayank Aggarwal

  ਅਗਲੀ ਖਬਰ