Home /News /sports /

Rishabh Pant Video: ਰਿਸ਼ਭ ਪੰਤ ਨੇ ਭਾਵੁਕ ਵੀਡੀਓ ਕੀਤੀ ਸ਼ੇਅਰ, ਫੈਨਜ਼ ਜਲਦ ਠੀਕ ਹੋਣ ਦੀ ਕਰ ਰਹੇ ਦੁਆ

Rishabh Pant Video: ਰਿਸ਼ਭ ਪੰਤ ਨੇ ਭਾਵੁਕ ਵੀਡੀਓ ਕੀਤੀ ਸ਼ੇਅਰ, ਫੈਨਜ਼ ਜਲਦ ਠੀਕ ਹੋਣ ਦੀ ਕਰ ਰਹੇ ਦੁਆ

IPL 2023 'ਤੋਂ ਬਾਹਰ ਹੋਏ ਰਿਸ਼ਭ ਪੰਤ, ਦਿੱਲੀ ਕੈਪੀਟਲਸ ਨੂੰ ਮਿਲਿਆ ਨਵਾਂ ਕਪਤਾਨ!

IPL 2023 'ਤੋਂ ਬਾਹਰ ਹੋਏ ਰਿਸ਼ਭ ਪੰਤ, ਦਿੱਲੀ ਕੈਪੀਟਲਸ ਨੂੰ ਮਿਲਿਆ ਨਵਾਂ ਕਪਤਾਨ!

Rishabh Pant Health Update:  ਰਿਸ਼ਭ ਪੰਤ ਨੇ ਸੋਸ਼ਲ ਮੀਡਿਆ 'ਤੇ ਇੱਕ ਵੀਡੀਓ ਸ਼ੇਅਰ ਕੀਤੀ। ਵੀਡੀਓ 'ਚ ਉਹ ਸਵੀਮਿੰਗ ਪੂਲ ਦੇ ਅੰਦਰ ਪਾਣੀ 'ਚ ਹੋਲੀ-ਹੋਲੀ ਚਲ ਰਹੇ ਹਨ। ਉਨ੍ਹਾਂ ਨੇ ਹੱਥ ਚ ਸਟਿੱਕ ਵੀ ਫੜੀ ਹੋਈ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਪੋਸਟ 'ਚ ਲਿਖਿਆ, 'ਛੋਟੀ ਜਾਂ ਵੱਡੀ ਹਰ ਚੀਜ਼ ਲਈ ਸ਼ੁਕਰਗੁਜ਼ਾਰ।' ਇਸ ਵੀਡੀਓ ਨੂੰ ਫੈਨਜ਼ ਦੇਖ ਕੇ ਭਾਵੁਕ ਹੋ ਗਏ 'ਤੇ ਕਮੈਂਟ 'ਚ ਕ੍ਰਿਕਟਰ ਦੀ ਜਲਦ ਠੀਕ ਹੋਣ ਦੀ ਦੁਆ ਕਰਨ ਲਗੇ।

ਹੋਰ ਪੜ੍ਹੋ ...
  • Share this:

Rishabh Pant Health Update:   ਟੀਮ ਇੰਡੀਆ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਹੋਲੀ-ਹੋਲੀ ਰਿਕਵਰੀ ਕਰ ਰਹੇ ਹਨ। ਆਪਣੇ ਆਪ ਨੂੰ ਫਿੱਟ ਬਣਾਉਣ ਲਈ ਉਹ ਸਖ਼ਤ ਮਿਹਨਤ ਕਰ ਰਹੇ ਹਨ। ਕ੍ਰਿਕਟਰ ਆਪਣੀ ਹੈਲਥ ਦੀ ਅਪਡੇਟ ਸੋਸ਼ਲ ਮੀਡਿਆ 'ਤੇ ਦਿੰਦੇ ਰਹਿੰਦੇ ਹਨ। ਇਸ ਦੌਰਾਨ 25 ਸਾਲਾ ਸਟਾਰ ਵਿਕਟਕੀਪਰ ਪੰਤ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਪੋਸਟ ਕੀਤੀ ਹੈ, ਜਿਸ ਤੋਂ ਬਾਅਦ ਫ਼ੈਨਜ ਉਨ੍ਹਾਂ ਦੇ ਜਲਦੀ ਠੀਕ ਹੋਣ ਦੁਆ ਕਰ ਰਹੇ ਹਨ।

ਰਿਸ਼ਭ ਪੰਤ ਨੇ ਸੋਸ਼ਲ ਮੀਡਿਆ 'ਤੇ ਇੱਕ ਵੀਡੀਓ ਸ਼ੇਅਰ ਕੀਤੀ। ਵੀਡੀਓ 'ਚ ਉਹ ਸਵੀਮਿੰਗ ਪੂਲ ਦੇ ਅੰਦਰ ਪਾਣੀ 'ਚ ਹੋਲੀ-ਹੋਲੀ ਚਲ ਰਹੇ ਹਨ। ਉਨ੍ਹਾਂ ਨੇ ਹੱਥ ਚ ਸਟਿੱਕ ਵੀ ਫੜੀ ਹੋਈ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਪੋਸਟ 'ਚ ਲਿਖਿਆ, 'ਛੋਟੀ ਜਾਂ ਵੱਡੀ ਹਰ ਚੀਜ਼ ਲਈ ਸ਼ੁਕਰਗੁਜ਼ਾਰ।' ਇਸ ਵੀਡੀਓ ਨੂੰ ਫੈਨਜ਼ ਦੇਖ ਕੇ ਭਾਵੁਕ ਹੋ ਗਏ 'ਤੇ ਕਮੈਂਟ 'ਚ ਕ੍ਰਿਕਟਰ ਦੀ ਜਲਦ ਠੀਕ ਹੋਣ ਦੀ ਦੁਆ ਕਰਨ ਲਗੇ।









View this post on Instagram






A post shared by Rishabh Pant (@rishabpant)




ਦੱਸ ਦੇਈਏ ਕਿ ਰਿਸ਼ਭ ਪੰਤ ਦੀ ਇਸ ਸਾਲ ਦੀ ਸ਼ੁਰੂਆਤ ਕਾਫੀ ਖਰਾਬ ਰਹੀ। ਉਹ 30 ਦਸੰਬਰ ਨੂੰ ਭਿਆਨਕ ਐਕਸੀਡੈਂਟ ਦਾ ਸ਼ਿਕਾਰ ਹੋਏ ਸਨ। ਕ੍ਰਿਕੇਟਰ ਦਿੱਲੀ ਤੋਂ ਰੁੜਕੀ ਜਾ ਰਹੇ ਸੀ। ਇਸ ਦੌਰਾਨ ਉਨ੍ਹਾਂ ਦੀ ਕਾਰ ਡਿਵਾਈਡਰ ਨਾਲ ਟਕਰਾ ਗਈ।ਪੰਤ ਜਿਵੇਂ ਹੀ ਕਾਰ 'ਚੋਂ ਬਾਹਰ ਨਿਕਲੇ, ਉਨ੍ਹਾਂ ਨੂੰ ਪੂਰੀ ਤਰ੍ਹਾਂ ਅੱਗ ਲੱਗ ਗਈ। ਇਸ ਤੋਂ ਬਾਅਦ ਉਸ ਦਾ ਇਲਾਜ ਕੀਤਾ ਗਿਆ। ਪੰਤ 6 ਹਫਤੇ ਤੱਕ ਹਸਪਤਾਲ 'ਚ ਰਹੇ ਅਤੇ ਹੁਣ ਉਹ ਠੀਕ ਹੋ ਰਹੇ ਹਨ।

Published by:Drishti Gupta
First published:

Tags: Cricket, Cricket News, Cricket news update, Health, Rishabh Pant