ਪਾਕਿਸਤਾਨ ਦੇ ਸਾਬਕਾ ਦਿੱਗਜ ਖਿਡਾਰੀ ਸ਼ੋਏਬ ਅਖਤਰ ਆਪਣੇ ਤਿੱਖੇ ਬਿਆਨਾਂ ਨਾਲ ਸੁਰਖੀਆਂ 'ਚ ਰਹਿੰਦੇ ਹਨ। ਉਹ ਸੋਸ਼ਲ ਮੀਡਿਆ 'ਤੇ ਕਾਫੀ ਐਕਟਿਵ ਰਹਿੰਦੇ ਹਨ 'ਤੇ ਮੈਚ 'ਤੇ ਆਪਣੀ ਪ੍ਰਤੀਕ੍ਰਿਆ ਦਿੰਦੇ ਨਜ਼ਰ ਆਉਂਦੇ ਹਨ। ਹੁਣ ਅਖਤਰ ਨੇ ਟੀਮ ਇੰਡੀਆ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਦੇ ਕਰੀਅਰ ਬਾਰੇ ਭਵਿੱਖਬਾਣੀ ਕੀਤੀ ਹੈ। ਅਖਤਰ ਨੇ ANI ਨਾਲ ਗੱਲ ਕਰਦੇ ਹੋਏ ਕਿਹਾ ਕਿ ਉਮੀਦ ਜਤਾਈ ਕਿ ਜਦੋਂ ਕੋਹਲੀ ਆਪਣਾ ਕਰੀਅਰ ਖਤਮ ਕਰਨ ਤੋਂ ਪਹਿਲਾਂ ਉਨ੍ਹਾਂ ਕੋਲ 110 ਸੈਂਕੜੇ ਹੋਣਗੇ।
ਅਖਤਰ ਨੇ ਅੱਗੇ ਕਿਹਾ, 'ਇਹ ਮੇਰੇ ਲਈ ਕੋਈ ਨਵੀਂ ਗੱਲ ਨਹੀਂ ਹੈ ਕਿ ਵਿਰਾਟ ਕੋਹਲੀ ਨੇ ਆਪਣੀ ਫਾਰਮ 'ਚ ਵਾਪਿਸੀ ਕੀਤੀ ਹੈ। ਹੁਣ ਉਹ ਫੋਕਸ ਨਾਲ ਖੇਡ ਰਹੇ ਹਨ। ਅਖਤਰ ਨੇ ਉਮੀਦ ਜਿਤਾਉਂਦੇ ਹੋਏ ਕਿਹਾ ਕਿ ਸਚਿਨ ਤੇਂਦੁਲਕਰ ਦੇ 100 ਅੰਤਰਰਾਸ਼ਟਰੀ ਸੈਂਕੜੇ ਦੇ ਰਿਕਾਰਡ ਨੂੰ ਤੋੜ ਦੇਣਗੇ 'ਤੇ 110 ਸੈਂਕੜੇ ਬਨਾਉਣਗੇ । ਹੁਣ ਵਿਰਾਟ 'ਤੇ ਕਪਤਾਨੀ ਦਾ ਬੋਝ ਨਹੀਂ ਹੈ ਅਤੇ ਉਹ ਵਿਸ਼ਵ ਕ੍ਰਿਕਟ ਦਾ ਬਾਦਸ਼ਾਹ ਬਣ ਕੇ ਖੇਡਦਾ ਰਹੇਗਾ।
ਦੱਸ ਦੇਈਏ ਕਿ ਕੋਹਲੀ ਨੇ ਆਸਟ੍ਰੇਲੀਆ ਖਿਲਾਫ ਚੌਥੇ ਟੈਸਟ ਮੈਚ 'ਚ 186 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਅਤੇ ਆਪਣੇ ਅੰਤਰਰਾਸ਼ਟਰੀ ਕਰੀਅਰ 'ਚ 75 ਸੈਂਕੜੇ ਪੂਰੇ ਕਰ ਲਏ ਹਨ। ਜ਼ਿਕਰਯੋਗ ਹੈ ਕਿ ਸਚਿਨ ਤੇਂਦੁਲਕਰ ਵਿਸ਼ਵ ਕ੍ਰਿਕਟ ਵਿੱਚ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੇ ਬੱਲੇਬਾਜ਼ ਹਨ। ਸਚਿਨ ਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਕੁੱਲ 100 ਸੈਂਕੜੇ ਲਗਾਏ ਹਨ। ਕੋਹਲੀ ਹੁਣ 75 ਸੈਂਕੜਿਆਂ ਨਾਲ ਦੂਜੇ ਨੰਬਰ 'ਤੇ ਹੈ। ਜੇਕਰ ਕਿੰਗ ਕੋਹਲੀ ਇਸੇ ਤਰ੍ਹਾਂ ਸੈਂਕੜੇ ਬਣਾਉਂਦੇ ਰਹੇ ਤਾਂ ਯਕੀਨਨ ਉਹ ਦਿਨ ਦੂਰ ਨਹੀਂ ਜਦੋਂ ਉਹ ਸਚਿਨ ਦਾ ਰਿਕਾਰਡ ਤੋੜ ਦੇਣਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Cricket, Cricket News, Sports, Virat Kohli