• Home
  • »
  • News
  • »
  • sports
  • »
  • CRICKET NEWS SOURAV GANGULY BCCI PRESIDENT SOURAV GANGULY ADMITTED TO HOSPITAL IN CORONA GH KS

Sourav Ganguly: ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਨੂੰ ਹੋਇਆ ਕੋਰੋਨਾ, ਹਸਪਤਾਲ 'ਚ ਦਾਖਲ

ਬੀਸੀਸੀਆਈ (BCCI) ਪ੍ਰਧਾਨ ਸੌਰਵ ਗਾਂਗੁਲੀ (Sourav Ganguly) ਕੋਰੋਨਾ ਵਾਇਰਸ (Coronavirus) ਨਾਲ ਪੀੜਤ ਹੋ ਗਏ ਹਨ। ਸਾਬਕਾ ਭਾਰਤੀ ਕਪਤਾਨ ਨੂੰ ਹਸਪਤਾਲ ਲਿਜਾਇਆ ਗਿਆ ਹੈ। ਫਿਲਹਾਲ ਉਹ ਆਈਸੋਲੇਸ਼ਨ 'ਚ ਹੈ। ਗਾਂਗੁਲੀ ਕੋਲਕਾਤਾ ਦੇ ਵੁੱਡਲੈਂਡ ਹਸਪਤਾਲ ਵਿੱਚ ਦਾਖਲ ਹਨ। ਗਾਂਗੁਲੀ ਦੀ ਕੋਵਿਡ-19 ਟੈਸਟ ਦੀ ਰਿਪੋਰਟ ਸੋਮਵਾਰ ਰਾਤ ਪਾਜ਼ੀਟਿਵ ਆਈ ਸੀ।

  • Share this:
    ਨਵੀਂ ਦਿੱਲੀ: ਬੀਸੀਸੀਆਈ (BCCI) ਪ੍ਰਧਾਨ ਸੌਰਵ ਗਾਂਗੁਲੀ (Sourav Ganguly) ਕੋਰੋਨਾ ਵਾਇਰਸ (Coronavirus) ਨਾਲ ਪੀੜਤ ਹੋ ਗਏ ਹਨ। ਸਾਬਕਾ ਭਾਰਤੀ ਕਪਤਾਨ ਨੂੰ ਹਸਪਤਾਲ ਲਿਜਾਇਆ ਗਿਆ ਹੈ। ਫਿਲਹਾਲ ਉਹ ਆਈਸੋਲੇਸ਼ਨ 'ਚ ਹੈ। ਗਾਂਗੁਲੀ ਕੋਲਕਾਤਾ ਦੇ ਵੁੱਡਲੈਂਡ ਹਸਪਤਾਲ ਵਿੱਚ ਦਾਖਲ ਹਨ। ਗਾਂਗੁਲੀ ਦੀ ਕੋਵਿਡ-19 ਟੈਸਟ ਦੀ ਰਿਪੋਰਟ ਸੋਮਵਾਰ ਰਾਤ ਪਾਜ਼ੀਟਿਵ ਆਈ ਸੀ। ਗਾਂਗੁਲੀ ਨੂੰ ਇਸ ਸਾਲ ਦੂਜੀ ਵਾਰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਦੱਸਣਯੋਗ ਹੈ ਕਿ ਇਨ੍ਹੀਂ ਦਿਨੀਂ ਦੇਸ਼ ਭਰ 'ਚ ਕੋਰੋਨਾ ਵਾਇਰਸ ਦੇ ਨਵੇਂ ਓਮਾਈਕ੍ਰੋਨ ਵੇਰੀਐਂਟ  (Omicron Variant) ਦੇ ਤੇਜ਼ੀ ਨਾਲ ਫੈਲਣ ਦੀਆਂ ਖਬਰਾਂ ਆ ਰਹੀਆਂ ਹਨ।

    ਸੌਰਵ ਗਾਂਗੁਲੀ ਨੂੰ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਮਿਲ ਚੁੱਕੀਆਂ ਹਨ ਅਤੇ ਉਹ ਲਗਾਤਾਰ ਯਾਤਰਾ ਕਰ ਰਹੇ ਸਨ। ਸਾਵਧਾਨੀ ਦੇ ਤੌਰ 'ਤੇ ਸੋਮਵਾਰ ਰਾਤ ਨੂੰ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਉਸਦਾ ਆਰਟੀ ਪੀਸੀਆਰ ਟੈਸਟ ਪਾਜ਼ੇਟਿਵ ਆਇਆ ਹੈ। ਬੀਸੀਸੀਆਈ ਦੇ ਇੱਕ ਸੂਤਰ ਨੇ ਕਿਹਾ, “ਉਸ ਨੂੰ ਵੁੱਡਲੈਂਡ ਨਰਸਿੰਗ ਹੋਮ ਲਿਜਾਇਆ ਗਿਆ। ਉਸਨੂੰ ਦਵਾਈ ਦਿੱਤੀ ਗਈ ਹੈ ਅਤੇ ਉਸਦੀ ਹਾਲਤ ਸਥਿਰ ਹੈ।” ਗਾਂਗੁਲੀ ਨੂੰ ਇਸ ਸਾਲ ਦੇ ਸ਼ੁਰੂ ਵਿੱਚ ਦੋ ਵਾਰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਦਿਲ ਦੀ ਤਕਲੀਫ਼ ਤੋਂ ਬਾਅਦ ਉਸ ਦੀ ਐਮਰਜੈਂਸੀ ਐਂਜੀਓਪਲਾਸਟੀ ਹੋਈ। ਉਨ੍ਹਾਂ ਦਾ ਵੱਡਾ ਭਰਾ ਸਨੇਹਸ਼ੀਸ਼ ਗਾਂਗੁਲੀ ਵੀ ਇਸ ਸਾਲ ਕੋਰੋਨਾ ਇਨਫੈਕਸ਼ਨ ਦਾ ਸ਼ਿਕਾਰ ਹੋਇਆ ਸੀ।

    ਸੌਰਵ ਗਾਂਗੁਲੀ ਹਾਲ ਹੀ 'ਚ ਲਗਾਤਾਰ ਸੁਰਖੀਆਂ 'ਚ ਰਹੇ ਹਨ। ਭਾਰਤ ਦੇ ਦੱਖਣੀ ਅਫਰੀਕਾ ਦੌਰੇ ਤੋਂ ਪਹਿਲਾਂ ਗਾਂਗੁਲੀ ਨੇ ਵਿਰਾਟ ਕੋਹਲੀ ਦੀ ਕਪਤਾਨੀ 'ਤੇ ਅਜਿਹਾ ਬਿਆਨ ਦਿੱਤਾ ਸੀ, ਜਿਸ ਨਾਲ ਭਾਰਤੀ ਕ੍ਰਿਕਟ 'ਚ ਭੂਚਾਲ ਆ ਗਿਆ ਸੀ। ਟੀ-20 ਵਿਸ਼ਵ ਕੱਪ 'ਚ ਭਾਰਤ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਅਚਾਨਕ ਵਿਰਾਟ ਕੋਹਲੀ ਨੂੰ ਵਨਡੇ ਟੀਮ ਦੀ ਕਪਤਾਨੀ ਤੋਂ ਹਟਾ ਦਿੱਤਾ ਗਿਆ ਅਤੇ ਰੋਹਿਤ ਸ਼ਰਮਾ ਨੂੰ ਕਪਤਾਨੀ ਸੌਂਪ ਦਿੱਤੀ ਗਈ। ਸੌਰਵ ਗਾਂਗੁਲੀ ਨੇ ਬਾਅਦ ਵਿੱਚ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਕੋਹਲੀ ਨੂੰ ਟੀ-20 ਦੀ ਕਪਤਾਨੀ ਨਾ ਛੱਡਣ ਦੀ ਬੇਨਤੀ ਕੀਤੀ ਸੀ। ਪਰ ਵਿਰਾਟ ਕੋਹਲੀ ਨੇ ਪ੍ਰੈੱਸ ਕਾਨਫਰੰਸ 'ਚ ਗਾਂਗੁਲੀ ਦੇ ਇਸ ਦਾਅਵੇ ਦਾ ਖੰਡਨ ਕੀਤਾ।

    ਵਿਰਾਟ ਕੋਹਲੀ ਨੇ ਕਿਹਾ ਕਿ ਉਨ੍ਹਾਂ ਨੂੰ ਕਪਤਾਨੀ ਨਾ ਛੱਡਣ ਲਈ ਕੋਈ ਬੇਨਤੀ ਨਹੀਂ ਕੀਤੀ ਗਈ ਸੀ। ਦੱਖਣੀ ਅਫਰੀਕਾ ਦੌਰੇ ਲਈ ਟੈਸਟ ਟੀਮ ਦੀ ਚੋਣ ਤੋਂ ਡੇਢ ਘੰਟਾ ਪਹਿਲਾਂ ਉਸ ਨੂੰ ਕਪਤਾਨੀ ਤੋਂ ਹਟਾਏ ਜਾਣ ਦੀ ਜਾਣਕਾਰੀ ਮਿਲੀ। ਗਾਂਗੁਲੀ-ਕੋਹਲੀ ਵਿਵਾਦ ਵਿੱਚ ਕਈ ਸਾਬਕਾ ਦਿੱਗਜ ਖਿਡਾਰੀਆਂ ਨੇ ਬੀਸੀਸੀਆਈ ਪ੍ਰਧਾਨ ਦੇ ਰਵੱਈਏ ਨੂੰ ਜ਼ਿੰਮੇਵਾਰ ਠਹਿਰਾਇਆ।
    Published by:Krishan Sharma
    First published:
    Advertisement
    Advertisement