Yuvraj Gift To Kohli: ਭਾਰਤੀ ਕ੍ਰਿਕਟ ਟੀਮ (Indian Cricket Team) ਦੇ ਸਾਬਕਾ ਆਲਰਾਊਂਡਰ ਯੁਵਰਾਜ ਸਿੰਘ (Yuvraj Singh) ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ 'ਤੇ ਵਿਰਾਟ ਕੋਹਲੀ (Virat Kohli) ਨੂੰ ਇਕ ਭਾਵੁਕ ਪੱਤਰ ਲਿਖਿਆ। ਲੰਮਾਂ ਸਮਾਂ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰਹਿਣ ਤੋਂ ਬਾਅਦ ਵਿਰਾਟ ਕੋਹਲੀ ਨੇ ਕਪਤਾਨੀ ਛੱਡ ਦਿੱਤੀ ਹੈ। ਯੁਵਰਾਜ ਸਿੰਘ ਨੇ ਵਿਰਾਟ ਕੋਹਲੀ ਨੂੰ ਭਾਵੁਕ ਪੱਤਰ (Yuvraj letter to kohli) ਦੇ ਨਾਲ ਨਾਲ ਗੋਲਡਨ ਬੂਟ (Golden Shoes) ਵੀ ਤੋਹਫ਼ੇ ਵਜੋਂ ਦਿੱਤੇ ਹਨ। ਆਓ, ਜਾਣਦੇ ਹਾਂ ਯੁਵਰਾਜ ਸਿੰਘ ਨੇ ਵਿਰਾਟ ਕੋਹਲੀ ਨੂੰ ਖ਼ਤ ਵਿੱਚ ਕੀ ਲਿਖਿਆ ਹੈ।
ਖ਼ਤ ਵਿੱਚ ਯੁਵਰਾਜ (Yuvraj gift to kohli) ਨੇ ਵਿਰਾਟ ਕੋਹਲੀ ਦੇ ਖੇਡ ਪ੍ਰਤੀ ਸਮਰਪਣ ਦੀ ਪ੍ਰਸ਼ੰਸਾ ਕੀਤੀ ਹੈ ਅਤੇ ਉਸ ਨੇ ਨੌਜਵਾਨ ਪੀੜ੍ਹੀ ਨੂੰ ਬੱਲੇ ਨੂੰ ਚੁੱਕਣ ਅਤੇ ਇੱਕ ਦਿਨ ਨੀਲੀ ਭਾਰਤੀ ਜਰਸੀ ਪਹਿਨਣ ਦਾ ਸੁਪਨਾ ਲੈਣ ਲਈ ਪ੍ਰੇਰਿਤ ਕੀਤਾ ਹੈ। ਯੁਵਰਾਜ ਨੇ ਲਿਖਿਆ ਕਿ ਵਿਰਾਟ, ਮੈਂ ਤੁਹਾਨੂੰ ਇੱਕ ਕ੍ਰਿਕਟਰ ਅਤੇ ਇੱਕ ਵਿਅਕਤੀ ਦੇ ਰੂਪ ਵਿੱਚ ਅੱਗੇ ਵਧਦੇ ਦੇਖਿਆ ਹੈ। ਮੈਂ ਇੱਕ ਨੌਜਵਾਨ ਲੜਕੇ ਤੋਂ ਜੋ ਭਾਰਤੀ ਕ੍ਰਿਕਟ ਦੇ ਮਹਾਨ ਖਿਡਾਰੀਆਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਵਾਲੇ ਵਿਰਾਟ ਨੂੰ ਜਾਣਿਆ ਹੈ। ਤੁਸੀਂ ਹੁਣ ਨਵੀਂ ਪੀੜ੍ਹੀ ਲਈ ਮਾਰਗਦਰਸ਼ਨ ਕਰਨ ਵਾਲੇ ਇੱਕ ਮਹਾਨ ਵਿਅਕਤੀ ਹੋ। ਇਸ ਦੇ ਨਾਲ ਹੀ ਤੁਹਾਡਾ ਅਨੁਸ਼ਾਸਨ, ਮੈਦਾਨ ਵਿੱਚ ਜਨੂੰਨ ਅਤੇ ਖੇਡ ਪ੍ਰਤੀ ਸਮਰਪਣ ਇਸ ਦੇਸ਼ ਦੇ ਹਰ ਨੌਜਵਾਨ ਬੱਚੇ ਨੂੰ ਬੱਲਾ ਚੁੱਕਣ ਅਤੇ ਇੱਕ ਦਿਨ ਨੀਲੀ ਜਰਸੀ ਪਾਉਣ ਦਾ ਸੁਪਨਾ ਲੈਣ ਲਈ ਪ੍ਰੇਰਿਤ ਕਰਦਾ ਹੈ।
ਉਨ੍ਹਾਂ ਲਿਖਿਆ ਕਿ ਤੁਸੀਂ ਹਰ ਸਾਲ ਆਪਣੇ ਕ੍ਰਿਕਟ ਦੇ ਪੱਧਰ ਨੂੰ ਉੱਚਾ ਕੀਤਾ ਹੈ ਅਤੇ ਇਸ ਸ਼ਾਨਦਾਰ ਖੇਡ ਵਿੱਚ ਪਹਿਲਾਂ ਹੀ ਇੰਨਾਂ ਕੁਝ ਹਾਸਲ ਕੀਤਾ ਹੈ, ਕਿ ਇਹ ਮੈਨੂੰ ਤੁਹਾਡੇ ਕਰੀਅਰ ਦੀ ਇਸ ਨਵੀਂ ਸ਼ੁਰੂਆਤ ਨੂੰ ਹੋਰ ਵੀ ਉਤਸ਼ਾਹਿਤ ਕਰਦਾ ਹੈ। ਤੁਸੀਂ ਇੱਕ ਮਹਾਨ ਕਪਤਾਨ ਰਹੇ ਹੋ। ਯੁਵਰਾਜ ਨੇ ਲਿਖਿਆ ਕਿ ਮੈਨੂੰ ਤੁਹਾਡੇ ਨਾਲ ਇੱਕ ਸਾਥੀ ਅਤੇ ਇੱਕ ਦੋਸਤ ਵਜੋਂ ਸਾਥ ਨਿਭਾਉਣ ਦੀ ਖੁਸ਼ੀ ਹੈ। ਦੌੜਾਂ ਬਣਾਉਣੀਆਂ, ਲੋਕਾਂ ਦੀਆਂ ਲੱਤਾਂ ਖਿੱਚਣੀਆਂ, ਪੰਜਾਬੀ ਗੀਤਾਂ 'ਤੇ ਜਾਮ ਲਗਾਉਣਾ ਅਤੇ ਕੱਪ ਜਿੱਤਣਾ, ਅਸੀਂ ਇਹ ਸਭ ਮਿਲ ਕੇ ਕੀਤਾ ਹੈ। ਮੇਰੇ ਲਈ ਤੂ ਹਮੇਸ਼ਾ ਚੀਕੂ ਰਹੇਗਾ ਅਤੇ ਦੁਨੀਆ ਦੇ ਲਈ ਕਿੰਗ ਕੋਹਲੀ। ਇਸ ਦੇ ਨਾਲ ਹੀ ਉਨ੍ਹਾਂ ਲਿਖਿਆ ਕਿ ਆਪਣੇ ਅੰਦਰ ਦੀ ਅੱਗ ਨੂੰ ਹਮੇਸ਼ਾ ਬਲਦੀ ਰੱਖੋ। ਤੁਸੀਂ ਇੱਕ ਸੁਪਰਸਟਾਰ ਹੋ। ਦੇਸ਼ ਦਾ ਮਾਣ ਵਧਾਉਂਦੇ ਰਹੋ। ਤੁਹਾਡੇ ਲਈ ਇਹ ਖਾਸ ਗੋਲਡਨ ਬੂਟ ਹਨ। ਜ਼ਿਕਰਯੋਗ ਹੈ ਕਿ ਯੁਵਰਾਜ ਨੇ ਆਖਰੀ ਵਾਰ 2017 ਵਿੱਚ ਭਾਰਤ ਲਈ ਖੇਡਿਆ ਸੀ। ਵਿਰਾਟ ਕੋਹਲੀ ਤੇ ਯੁਵਰਾਜ ਦੋਵੇਂ ਹੀ 2011 ਵਿਸ਼ਵ ਕੱਪ ਜੇਤੂ ਭਾਰਤੀ ਟੀਮ ਦਾ ਹਿੱਸਾ ਸਨ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।