ਪੱਥਰ ਤੋੜੇ, ਮੋਢੇ 'ਤੇ ਸੀਮੰਟ ਲੱਦ ਕੇ ਬਣਵਾਈ ਅਕੈਡਮੀ, ਹੁਣ ਬਣਿਆ ਅੰਡਰ 19 ਵਿਸ਼ਵ ਕੱਪ ਦਾ ਸਭ ਤੋਂ ਵੱਡਾ ਗੇਂਦਬਾਜ਼

News18 Punjabi | News18 Punjab
Updated: February 10, 2020, 9:39 PM IST
share image
ਪੱਥਰ ਤੋੜੇ, ਮੋਢੇ 'ਤੇ ਸੀਮੰਟ ਲੱਦ ਕੇ ਬਣਵਾਈ ਅਕੈਡਮੀ, ਹੁਣ ਬਣਿਆ ਅੰਡਰ 19 ਵਿਸ਼ਵ ਕੱਪ ਦਾ ਸਭ ਤੋਂ ਵੱਡਾ ਗੇਂਦਬਾਜ਼
ਰਵੀ ਬਿਸ਼ਨੋਈ (Ravi Bishnoi) ਨੇ ਅੰਡਰ 19 ਵਿਸ਼ਵ ਕੱਪ ‘ਚ ਕੁਲ 17 ਵਿਕਟ ਝਟਕੇ ਅਤੇ ਉਹ ਨੰਬਰ 1 ਗੇਂਦਬਾਜ਼ ਰਹੇ।

ਰਵੀ ਬਿਸ਼ਨੋਈ (Ravi Bishnoi) ਨੇ ਅੰਡਰ 19 ਵਿਸ਼ਵ ਕੱਪ ‘ਚ ਕੁਲ 17 ਵਿਕਟ ਝਟਕੇ ਅਤੇ ਉਹ ਨੰਬਰ 1 ਗੇਂਦਬਾਜ਼ ਰਹੇ।

  • Share this:
  • Facebook share img
  • Twitter share img
  • Linkedin share img
ਭਾਵੇਂ ਭਾਰਤੀ ਕ੍ਰਿਕਟ ਟੀਮ ਅੰਡਰ 19 ਵਿਸ਼ਵ ਕੱਪ ਦੇ ਫਾਈਨਲ ‘ਚ ਬੰਗਲਾਦੇਸ਼ ਤੋਂ ਹਾਰ ਗਈ ਹੈ, ਪਰ ਭਾਰਤ ਦੇ ਲੈੱਗ ਸਪਿਨਰ ਰਵੀ  ਬਿਸ਼ਨੋਈ (Ravi Bishnoi) ਨੇ ਇਸ ਟੂਰਨਾਮੈਂਟ ‘ਚ ਆਪਣੀ ਵੱਖਰੀ ਪਛਾਣ ਬਣਾਈ ਹੈ। ਬਿਸ਼ਨੋਈ ਨੇ ਇਸ ਟੂਰਨਾਮੈਂਟ ‘ਚ ਕੁਲ 17 ਵਿਕਟਾਂ ਲਈਆਂ, ਪਰ ਬਿਸ਼ਨੋਈ ਦਾ ਇਹ ਸਫਰ ਕਾਫੀ ਮੁਸ਼ਕਲ ਸੀ। ਅੰਡਰ 19 ਟੀਮ ‘ਚ ਆਉਣ ਲਈ, ਇੱਥੇ ਤੱਕ ਕਿ ਕ੍ਰਿਕਟ ਖੇਡਣ ਲਈ ਉਨ੍ਹਾਂ ਨੇ ਕਈ ਪਾਪੜ ਵੇਲੇ, ਮਜ਼ਦੂਰੀ ਤੱਕ ਕੀਤੀ। 

ਮਜ਼ਦੂਰੀ ਕਰ ਕ੍ਰਿਕਟਰ ਬਣੇ ਬਿਸ਼ਨੋਈ

ਸਰਕਾਰੀ ਸਕੂਲ ਦੇ ਹੈਡਮਾਸਟਰ ਦੇ ਘਰ ਜੰਮੇ ਰਵੀ ਬਿਸ਼ਨੋਈ (Ravi Bishnoi) ਦੇ ਘਰ ਵਿਚ ਕ੍ਰਿਕਟ ਨੂੰ ਲੈ ਕੇ ਇੰਨਾ ਉਤਸਾਹ ਨਹੀਂ ਸੀ। ਰਵੀ ਰੋਜਾਨਾ ਆਪਣੇ ਵੱਡੇ ਭਰਾ ਦੇ ਨਾਲ ਕ੍ਰਿਕਟ ਖੇਡਣ ਜਾਂਦਾ ਸੀ ਅਤੇ ਪਿਤਾ ਦੇ ਘਰ ਆਉਣ ਤੋਂ ਪਹਿਲਾਂ ਵਾਪਸ ਆ ਜਾਂਦਾ ਸੀ। ਇਸ ਦੌਰਾਨ ਜੋਧਪੁਰ ‘ਚ ਸ਼ਾਹਰੁਖ ਪਠਾਨ ਅਤੇ ਪ੍ਰਦਯੋਤ ਸਿੰਘ ਨਾਮ ਦੇ ਦੋ ਦੋਸਤਾਂ ਨੇ ਅਕੈਡਮੀ ਖੋਲ੍ਹਣ ਦਾ ਫੈਸਲਾ ਕੀਤਾ।
ਉਨ੍ਹਾਂ ਕੋਲ ਅਜਿਹਾ ਕਰਨ ਲਈ ਪੈਸੇ ਨਹੀਂ ਸੀ, ਅਜਿਹੇ ਵਿਚ ਉਨ੍ਹਾਂ ਨੇ ਕਿਸੇ ਤਰ੍ਹਾਂ ਅਕੈਡਮੀ ਬਣਾਉਣ ਦੀ ਸ਼ੁਰੂਆਤ ਕੀਤੀ। ਖਰਚ ਘੱਟ ਹੋਵੇ ਇਸ ਲਈ ਆਪ ਹੀ ਮਜ਼ਦੂਰੀ ਦਾ ਕੰਮ ਕਰਨਾ ਸ਼ੁਰੂ ਕੀਤਾ। ਰਵੀ ਬਿਸ਼ਨੋਈ ਨੇ ਅਕੈਡਮੀ ਬਣਾਉਣ ਲਈ ਮੋਢਿਆਂ ਉਤੇ ਸੀਮੰਟ ਦੇ ਬੈਗ ਲੱਦੇ, ਇੱਥੇ ਤੱਕ ਕਿ ਪੱਥਰ ਤੋੜੇ। ਮਜ਼ਦੂਰੀ ਕਰਨ ਦੇ ਨਾਲ ਜਿਹੜੇ ਪੈਸੇ ਬਚੇ ਉਸ ਦਾ ਇਸਤੇਮਾਲ ਪਿੱਚ ਬਣਾਉਣ ਵਾਲੇ ਮਾਹਰਾਂ ਦੀ ਫੀਸ ਦੇਣ ਵਿਚ ਕੀਤਾ ਗਿਆ।

ਰਵੀ ਨੇ ਇਕ ਇੰਟਰਵਿਊ ‘ਚ ਦੱਸਿਆ ਸੀ ਕਿ, ‘ਉਹ 6 ਮਹੀਨੇ ਮੇਰੇ ਲਈ ਕਾਫੀ ਮੁਸ਼ਕਲ ਸਨ, ਮੈਂ ਕਾਫੀ ਮਿਹਨਤ ਕਰਦਾ ਸੀ, ਬਗੈਰ ਇਹ ਜਾਣੇ ਕਿ ਇਸ ਦਾ ਕੋਈ ਲਾਭ ਹੋਵੇਗਾ ਜਾਂ ਨਹੀਂ। ਅਕੈਡਮੀ ਤਿਆਰ ਹੋਈ ਅਤੇ ਉੱਥੋਂ ਮੇਰਾ ਕ੍ਰਿਕਟ ਦਾ ਅਸਲੀ ਸਫਰ ਸ਼ੁਰੂ ਹੋਇਆ’।

ਕਈ ਅਸਫਲਤਾਵਾਂ ਤੋਂ ਬਾਅਦ ਮਿਲੀ ਸਫਲਤਾ...

ਰਵੀ ਬਿਸ਼ਨੋਈ (Ravi Bishnoi) ਨੂੰ ਆਪਣਾ ਸੁਪਨਾ ਪੂਰਾ ਕਰਨ ਲਈ ਇੰਤਜਾਰ ਕਰਨਾ ਪਿਆ, ਕਿਉਂਕਿ ਉਹ ਪਹਿਲਾਂ ਰਾਜਸਥਾਨ ਦੇ ਅੰਡਰ 16 ਅਤੇ ਫਿਰ ਅੰਡਰ 19 ਟ੍ਰਾਇਲ ‘ਚ ਜਗ੍ਹਾ ਬਣਾਉਣ ‘ਚ ਨਾਕਾਮ ਰਹੇ। ਪਰ ਅੰਡਰ 19 ਲਈ ਉਨ੍ਹਾਂ ਨੇ ਦੂਜੀ ਵਾਰ ਟ੍ਰਾਇਲ ਦਿੱਤਾ ਅਤੇ ਇਸ ਵਾਰ ਉਹ ਸਫਲ ਰਹੇ।

ਆਈਪੀਐਲ ‘ਚ ਲੱਗੀ ਵੱਡੀ ਬੋਲੀ

ਰਵੀ ਬਿਸ਼ਨੋਈ (Ravi Bishnoi) ਦੇ ਹੁਨਰ ਨੂੰ ਹੁਣ ਦੁਨੀਆਂ ਸਲਾਮ ਕਰ ਰਹੀ ਹੈ। ਆਈਪੀਐਲ ਬੋਲੀ ‘ਚ ਉਨ੍ਹਾਂ ਨੂੰ ਕਿੰਗਸ ਇਲੈਵਨ ਪੰਜਾਬ ਨੇ 2 ਕਰੋੜ ਰੁਪਏ ਦੀ ਵੱਡੀ ਕੀਮਤ ਦੇ ਕੇ ਖਰੀਦੀਆ ਹੈ। ਦੱਸ ਦਈਏ ਕਿ ਰਵੀ ਅਤੇ ਰਾਸ਼ੀਦ ਖਾਨ ਦੀ ਗੇਂਦਬਾਜੀ ਕਰਨ ਦਾ ਤਰੀਕਾ ਕਾਫੀ ਮਿਲਦਾ-ਜੁਲਦਾ ਹੈ। ਵੈਸੇ ਰਵੀ ਦੇ ਆਈਡਲ ਮਹਾਨ ਗੇਂਦਬਾਜ਼ ਸ਼ੇਨ ਵਾਰਨ ਹਨ।
First published: February 10, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading