Home /News /sports /

ਰਵਿੰਦਰ ਜਡੇਜਾ ਬਣੇ 21ਵੀਂ ਸਦੀ ਦੇ ਸਭ ਤੋਂ ਅਨਮੋਲ ਭਾਰਤੀ ਟੈਸਟ ਕ੍ਰਿਕੇਟਰ

ਰਵਿੰਦਰ ਜਡੇਜਾ ਬਣੇ 21ਵੀਂ ਸਦੀ ਦੇ ਸਭ ਤੋਂ ਅਨਮੋਲ ਭਾਰਤੀ ਟੈਸਟ ਕ੍ਰਿਕੇਟਰ

ਰਵਿੰਦਰ ਜਡੇਜਾ ਬਣੇ 21ਵੀਂ ਸਦੀ ਦੇ ਸਭ ਤੋਂ ਅਨਮੋਲ ਭਾਰਤੀ ਟੈਸਟ ਕ੍ਰਿਕੇਟਰ

ਰਵਿੰਦਰ ਜਡੇਜਾ ਬਣੇ 21ਵੀਂ ਸਦੀ ਦੇ ਸਭ ਤੋਂ ਅਨਮੋਲ ਭਾਰਤੀ ਟੈਸਟ ਕ੍ਰਿਕੇਟਰ

ਵਿਜ਼ਡਨ ਇੰਡੀਆ ਨੇ ਜਡੇਜਾ ਨੂੰ ਆਪਣੇ ਬੱਲੇ ਅਤੇ ਗੇਂਦ ਨਾਲ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਸਭ ਤੋਂ ਕੀਮਤੀ ਖਿਡਾਰੀ ਚੁਣਿਆ ਹੈ। ਜਡੇਜਾ ਦੇ ਬੱਲੇਬਾਜ਼ੀ, ਗੇਂਦਬਾਜ਼ੀ ਅਤੇ ਫੀਲਡਿੰਗ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਇਹੀ ਕਾਰਨ ਹੈ ਕਿ ਵਿਜ਼ਡਨ ਇੰਡੀਆ ਨੇ ਉਸ ਨੂੰ ਵੱਡਾ ਸਨਮਾਨ ਦਿੱਤਾ ਹੈ।

ਹੋਰ ਪੜ੍ਹੋ ...
 • Share this:

  ਟੀਮ ਇੰਡੀਆ ਦੇ ਰਵਿੰਦਰ ਜਡੇਜਾ ਨੂੰ ਅਜੋਕੇ ਯੁੱਗ ਦੇ ਸਰਬੋਤਮ ਆਲਰਾਊਂਡਰ ਵਿੱਚ ਗਿਣਿਆ ਜਾਂਦਾ ਹੈ। ਜਡੇਜਾ  ਬੱਲੇਬਾਜ਼ੀ, ਗੇਂਦਬਾਜ਼ੀ ਅਤੇ ਫੀਲਡਿੰਗ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਇਹੀ ਕਾਰਨ ਹੈ ਕਿ ਵਿਜ਼ਡਨ ਇੰਡੀਆ ਨੇ ਉਸ ਨੂੰ ਵੱਡਾ ਸਨਮਾਨ ਦਿੱਤਾ ਹੈ। ਵਿਜ਼ਡਨ ਇੰਡੀਆ ਨੇ ਰਵਿੰਦਰ ਜਡੇਜਾ ਨੂੰ 21 ਵੀਂ ਸਦੀ ਦਾ ਸਭ ਤੋਂ ਕੀਮਤੀ ਭਾਰਤੀ ਟੈਸਟ ਖਿਡਾਰੀ ਚੁਣਿਆ ਹੈ।

  ਜਡੇਜਾ ਨੂੰ ਮਿਲਿਆ ਵੱਡਾ ਸਨਮਾਨ

  ਰਵਿੰਦਰ ਜਡੇਜਾ ਨੂੰ ਇਹ ਸਨਮਾਨ ਮਿਲਣਾ ਇਕ ਵੱਡੀ ਗੱਲ ਹੈ ਕਿਉਂਕਿ ਉਹਦਾ ਮੁਕਾਬਲਾ ਸਚਿਨ ਤੇਂਦੁਲਕਰ, ਰਾਹੁਲ ਦ੍ਰਾਵਿੜ ਅਤੇ ਵਿਰਾਟ ਕੋਹਲੀ ਵਰਗੇ ਮਹਾਨ ਖਿਡਾਰੀਆਂ ਨਾਲ ਸੀ। ਹਾਲਾਂਕਿ ਗੇਂਦ, ਬੱਲੇ ਨਾਲ ਜਡੇਜਾ ਦਾ ਟੈਸਟ ਕ੍ਰਿਕਟ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਰਿਹਾ ਹੈ, ਇਸ ਲਈ ਉਨ੍ਹਾਂ ਇਹ ਸਨਮਾਨ ਪ੍ਰਾਪਤ ਕੀਤਾ ਹੈ।

  ਵਿਜ਼ਡਨ ਇੰਡੀਆ ਦੇ ਸਭ ਤੋਂ ਅਨਮੋਲ ਭਾਰਤੀ ਕ੍ਰਿਕਟਰ ਦਾ ਸਨਮਾਨ ਮਿਲਣ ਤੋਂ ਬਾਅਦ ਜਡੇਜਾ ਦੀ ਖੁਸ਼ੀ ਦਾ ਠਿਕਾਣਾ ਨਹੀਂ ਹੈ। ਉਨ੍ਹਾਂ ਇਸ ਸਨਮਾਨ ਲਈ ਟਵੀਟ ਕਰਕੇ ਵਿਜ਼ਡਨ ਇੰਡੀਆ ਦਾ ਧੰਨਵਾਦ ਕੀਤਾ ਹੈ। ਜਡੇਜਾ ਨੇ ਟਵੀਟ ਕਰਕੇ ਲਿਖਿਆ, 'ਮੈਨੂੰ ਮੋਸਟ ਵੈਲਯੂਏਬਲ ਪਲੇਅਰ ਬਣਾਉਣ ਲਈ ਵਿਜ਼ਡਨ ਇੰਡੀਆ ਦਾ ਧੰਨਵਾਦ । ਮੈਂ ਆਪਣੇ ਸਹਿਯੋਗੀਆਂ, ਕੋਚਾਂ, ਪ੍ਰਸ਼ੰਸਕਾਂ ਅਤੇ ਸ਼ੁਭਚਿੰਤਕਾਂ ਨੂੰ ਉਨ੍ਹਾਂ ਦੇ ਸਮਰਥਨ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ। ਮੇਰਾ ਉਦੇਸ਼ ਸਾਡੇ ਦੇਸ਼ ਲਈ ਸਭ ਤੋਂ ਵਧੀਆ ਦੇਣਾ ਹੈ. ਜੈ ਹਿੰਦ।'

  ਵਿਜ਼ਡਨ ਇੰਡੀਆ ਨੇ ਜਡੇਜਾ ਨੂੰ ਆਪਣੇ ਬੱਲੇ ਅਤੇ ਗੇਂਦ ਨਾਲ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਸਭ ਤੋਂ ਕੀਮਤੀ ਖਿਡਾਰੀ ਚੁਣਿਆ ਹੈ। ਜਡੇਜਾ ਨੇ ਪਿਛਲੇ ਤਿੰਨ ਸਾਲਾਂ ਤੋਂ ਟੈਸਟ ਮੈਚਾਂ ਵਿੱਚ ਔਸਤਨ 40 ਤੋਂ ਵੱਧ ਸਕੋਰ ਹੈ। ਸਾਲ 2017 ਵਿੱਚ, ਜਡੇਜਾ ਨੇ 41, 2018 ਵਿੱਚ 45 ਅਤੇ 2019 ਵਿੱਚ 62 ਤੋਂ ਵੱਧ ਦੌੜਾਂ ਬਣਾਈਆਂ।

  ਜਡੇਜਾ ਪਿਛਲੇ ਚਾਰ ਸਾਲਾਂ ਤੋਂ ਗੇਂਦਬਾਜੀ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਸਾਲ 2016 ਵਿਚ ਜਡੇਜਾ ਨੇ 9 ਮੈਚਾਂ ਵਿਚ 43, 2017 ਵਿਚ 10 ਮੈਚਾਂ 54, 2018 ਵਿਚ 5 ਮੈਚਾਂ ਵਿਚ 25 ਅਤੇ 2019 ਵਿਚ 8 ਮੈਚਾਂ ਵਿਚ 21 ਵਿਕਟਾਂ ਹਾਸਲ ਕੀਤੀਆਂ। ਸਿਰਫ ਟੈਸਟਾਂ ਮੈਚਾਂ ਵਿਚ ਹੀ ਨਹੀਂ ਉਨ੍ਹਾਂ ਨੇ ਵਨਡੇ ਮੈਚਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਜਡੇਜਾ ਨੇ 165 ਇਕ ਦਿਨਾਂ ਮੈਚ ਵਿਚ 31 ਤੋਂ ਵੱਧ ਔਸਤਨ ਨਾਲ 2296 ਦੌੜਾਂ ਬਣਾ ਚੁੱਕੇ ਹਨ। ਉਨ੍ਹਾਂ ਦੇ ਨਾਂ 187 ਵਿਕਟਾਂ ਵੀ ਹਨ। ਇਸ ਤੋਂ ਇਲਾਵਾ ਟੀ-20 ਵਿਚ 49 ਮੈਚਾਂ ਦੌਰਾਨ 39 ਵਿਕਟਾਂ ਹਾਸਲ ਕੀਤੀਆਂ। ਉਨ੍ਹਾਂ ਦਾ ਇਕਨੋਮੀ ਰੇਟ ਮਹਿਜ਼ 7 ਹੈ।

  Published by:Ashish Sharma
  First published:

  Tags: Cricket News, Indian cricket team, Jadeja