ਭਾਰਤ ਸੁਪਰ 4 ਗੇੜ ਦੇ ਆਪਣੇ ਦੂਜੇ ਮੁਕਾਬਲੇ ਵਿੱਚ ਸ੍ਰੀਲੰਕਾ ਕੋਲੋਂ 6 ਵਿਕਟਾਂ ਨਾਲ ਹਾਰ ਗਿਆ। ਇਸ ਗੇੜ ਵਿਚ ਭਾਰਤ ਦੀ ਇਹ ਲਗਾਤਾਰ ਦੂਜੀ ਹਾਰ ਜਦੋਂਕਿ ਸ੍ਰੀਲੰਕਾ ਦੀ ਉਪਰੋਥੱਲੀ ਦੂਜੀ ਜਿੱਤ ਹੈ। ਇਸ ਹਾਰ ਨਾਲ ਭਾਰਤ ਦੇ ਸਿਰ ’ਤੇ ਟੂਰਨਾਮੈਂਟ ’ਚੋਂ ਬਾਹਰ ਹੋਣ ਦੀ ਤਲਵਾਰ ਲਟਕ ਗਈ ਹੈ।
ਪੰਜਾਬ ਤੋਂ ਨੌਜਵਾਨ ਗੇਂਦਬਾਜ਼ ਅਰਸ਼ਦੀਪ ਸਿੰਘ ਆਖਰੀ ਓਵਰ ਗੇਂਦਬਾਜ਼ੀ ਕਰਨ ਆਇਆ। ਪਰ ਉਸ ਲਈ 7 ਦੌੜਾਂ ਦਾ ਬਚਾਅ ਕਰਨਾ ਬਹੁਤ ਮੁਸ਼ਕਲ ਸੀ। ਜਦੋਂ ਅਰਸ਼ਦੀਪ ਸਿੰਘ 20ਵਾਂ ਓਵਰ ਗੇਂਦਬਾਜ਼ੀ ਕਰਨ ਆਇਆ ਤਾਂ ਉਸ ਦੀ ਰੋਹਿਤ ਸ਼ਰਮਾ ਨਾਲ ਗੱਲਬਾਤ ਹੋਈ। ਇਸ ਦੌਰਾਨ ਅਰਸ਼ਦੀਪ ਕਪਤਾਨ ਨੂੰ ਕੁਝ ਕਹਿਣ ਲਈ ਪਹੁੰਚਿਆ ਪਰ ਰੋਹਿਤ ਨੇ ਉਸ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਅਰਸ਼ਦੀਪ-ਰੋਹਿਤ ਦਾ ਇਹ ਵੀਡੀਓ ਕਲਿੱਪ ਹੁਣ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਕਈ ਲੋਕ ਕੁਮੈਂਟ ਕਰ ਰਹੇ ਹਨ ਕਿ ਕਪਤਾਨ, ਅਰਸ਼ਦੀਪ ਤੋਂ ਨਰਾਜ਼ ਹਨ।
Abay bat to suno bicharay ki pic.twitter.com/KBJkEIXD01
— samia (@samiaa056) September 6, 2022
ਇਸ ਮੈਚ ਵਿੱਚ ਅਰਸ਼ਦੀਪ ਸਿੰਘ ਨੇ ਪਹਿਲੇ ਦੋ ਓਵਰਾਂ ਵਿੱਚ 26 ਦੌੜਾਂ ਦਿੱਤੀਆਂ। 23 ਸਾਲਾ ਅਰਸ਼ਦੀਪ ਨੇ ਆਖਰੀ ਓਵਰਾਂ ਵਿੱਚ ਜ਼ਬਰਦਸਤ ਯਾਰਕਰ ਸੁੱਟੀਆਂ। ਬੱਲੇਬਾਜ਼ਾਂ ਲਈ ਉਸ ਦੀਆਂ ਗੇਂਦਾਂ ਨੂੰ ਖੇਡਣਾ ਮੁਸ਼ਕਲ ਹੁੰਦਾ ਜਾ ਰਿਹਾ ਸੀ।
ਦੱਸ ਦਈਏ ਕਿ ਭਾਰਤੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਪਾਕਿਸਤਾਨ ਖ਼ਿਲਾਫ਼ ਐਤਵਾਰ ਨੂੰ ਦੁਬਈ ਵਿੱਚ ਖੇਡੇ ਗਏ ਏਸ਼ੀਆ ਕ੍ਰਿਕਟ ਕੱਪ ਟੂਰਨਾਮੈਂਟ ਦੇ ਸੁਪਰ-4 ਮੁਕਾਬਲੇ ਵਿੱਚ ਬੱਲੇਬਾਜ਼ ਆਸਿਫ਼ ਅਲੀ ਦਾ ਕੈਚ ਛੱਡਣ ਕਾਰਨ ਸੋਸ਼ਲ ਮੀਡੀਆ ’ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕੁੱਝ ਲੋਕਾਂ ਵੱਲੋਂ ਟਵਿੱਟਰ ’ਤੇ ਅਰਸ਼ਦੀਪ ਸਿੰਘ ਨੂੰ ‘ਖਾਲਿਸਤਾਨੀ’ ਕਿਹਾ ਗਿਆ ਅਤੇ ਕੈਚ ਛੱਡੇ ਜਾਣ ਮਗਰੋਂ ਉਸ ਦੇ ਵਿਕੀਪੀਡੀਆ ਪੇਜ ’ਤੇ ਵੀ ‘ਵੱਖਵਾਦੀ ਖਾਲਿਸਤਾਨੀ ਲਹਿਰ’ ਨਾਲ ਸਬੰਧਿਤ ਲਿਖ ਦਿੱਤਾ ਗਿਆ ਹੈ।
ਪਰ ਕੱਲ੍ਹ ਸ੍ਰੀਲੰਕਾ ਨਾਲ ਮੈਚ ਵਿਚ ਭਾਰੀ ਦਬਾਅ ਦੇ ਬਾਵਜੂਦ ਅਰਸ਼ਦੀਪ ਸਿੰਘ ਨੇ ਆਖਰੀ ਓਵਰ ਵਿੱਚ ਪਹਿਲੀਆਂ ਤਿੰਨ ਗੇਂਦਾਂ ਯਾਰਕਰ ਸੁੱਟੀਆਂ। ਹਾਲਾਂਕਿ ਮੈਚ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ ਨੇ ਉਸ ਦੀ ਖੂਬ ਤਾਰੀਫ ਕੀਤੀ। ਕਪਤਾਨ ਨੇ ਕਿਹਾ, “ਸਾਨੂੰ ਅਰਸ਼ਦੀਪ ਨੂੰ ਕ੍ਰੈਡਿਟ ਦੇਣਾ ਪਵੇਗਾ। ਕਿਉਂਕਿ ਉਸ ਨੇ ਡੈਥ ਓਵਰਾਂ 'ਚ ਚੰਗੀ ਗੇਂਦਬਾਜ਼ੀ ਕੀਤੀ ਸੀ।''
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Arshdeep Singh, Asia Cup Cricket 2022, Cricket, Cricket news update