ਰੋਹਿਤ ਸ਼ਰਮਾ (cricket rohit sharma) ਅੱਜ ਟੀਮ ਇੰਡੀਆ ਦੇ ਕਪਤਾਨ ਹਨ। ਉਨ੍ਹਾਂ ਨੂੰ ਦੁਨੀਆਂ ਦੇ ਸਰਵੋਤਮ ਬੱਲੇਬਾਜ਼ਾਂ 'ਚ ਗਿਣਿਆ ਜਾਂਦਾ ਹੈ। ਰੋਹਿਤ ਦੇ ਨਾਮ ਵਨਡੇ ਕ੍ਰਿਕਟ 'ਚ 3 ਦੋਹਰੇ ਸੈਂਕੜੇ ਲਗਾਉਣ ਦਾ ਰਿਕਾਰਡ ਹੈ। ਅੰਤਰਰਾਸ਼ਟਰੀ ਕ੍ਰਿਕੇਟ ਦੇ ਨਾਲ-ਨਾਲ ਰੋਹਿਤ IPL ਵਿੱਚ ਵੀ ਇੱਕ ਵੱਡਾ ਨਾਮ ਹੈ। ਉਹ ਇੱਕ ਜਾਂ ਦੋ ਨਹੀਂ ਸਗੋਂ ਪੂਰੇ 5 ਵਾਰ ਆਈਪੀਐਲ ਖਿਤਾਬ ਜਿੱਤ ਚੁੱਕੇ ਹਨ।
ਅੱਜ ਜਿਸ ਰੋਹਿਤ ਦਾ ਡੰਕਾ ਕ੍ਰਿਕਟ 'ਚ ਵੱਜ ਰਿਹਾ ਹੈ, ਕਦੇ ਉਹ ਪਾਈ-ਪਾਈ ਲਈ ਤਰਸਦਾ ਸੀ। ਇਸ ਗੱਲ ਦਾ ਖੁਲਾਸਾ ਉਨ੍ਹਾਂ ਨਾਲ ਆਈਪੀਐੱਲ ਖੇਡ ਚੁੱਕੇ ਸਾਬਕਾ ਕ੍ਰਿਕਟਰ ਪ੍ਰਗਿਆਨ ਓਝਾ (pragyan ojha) ਨੇ ਕੀਤਾ ਹੈ। ਪ੍ਰਗਿਆਨ ਓਝਾ ਨੇ ਜੀਓ ਸਿਨੇਮਾ ਨੂੰ ਦਿੱਤੇ ਇੰਟਰਵਿਊ ਵਿਚ ਦੱਸਿਆ ਕਿ ਰੋਹਿਤ ਸ਼ਰਮਾ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਸੰਘਰਸ਼ ਕੀਤਾ ਹੈ।
ਸਾਬਕਾ ਭਾਰਤੀ ਸਪਿਨਰ ਅਤੇ ਰੋਹਿਤ ਸ਼ਰਮਾ ਨਾਲ ਏਜ਼ ਗਰੁੱਪ ਕ੍ਰਿਕਟ ਖੇਡਣ ਵਾਲੇ ਪ੍ਰਗਿਆਨ ਓਝਾ ਨੇ ਕਿਹਾ ਕਿ ਰੋਹਿਤ ਇੱਕ ਮੱਧ ਵਰਗ ਪਰਿਵਾਰ ਨਾਲ ਸਬੰਧ ਰੱਖਦਾ ਸੀ। ਮੀਡੀਆ ਰਿਪੋਰਟਾਂ ਮੁਤਾਬਕ ਰੋਹਿਤ ਦੇ ਪਿਤਾ ਦੀ ਕਮਾਈ ਜ਼ਿਆਦਾ ਨਹੀਂ ਸੀ। ਇਸ ਲਈ ਕ੍ਰਿਕਟਰ ਬਣਨ ਦੇ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਰੋਹਿਤ ਆਪਣੇ ਦਾਦਾ ਜੀ ਨਾਲ ਰਹਿੰਦਾ ਸੀ। ਬਹੁਤ ਘੱਟ ਲੋਕ ਜਾਣਦੇ ਹਨ ਕਿ ਰੋਹਿਤ ਨੇ ਕ੍ਰਿਕਟ ਕਿੱਟ ਖਰੀਦਣ ਲਈ ਦੁੱਧ ਵੀ ਵੇਚਿਆ ਸੀ।
ਪ੍ਰਗਿਆਨ ਨੇ ਅੱਗੇ ਕਿਹਾ, “ਉਹ (ਰੋਹਿਤ) ਇੱਕ ਮੱਧ ਵਰਗ ਪਰਿਵਾਰ ਨਾਲ ਸਬੰਧਤ ਸੀ। ਮੈਨੂੰ ਯਾਦ ਹੈ ਜਦੋਂ ਅਸੀਂ ਕ੍ਰਿਕਟ ਕਿੱਟ ਬਾਰੇ ਗੱਲ ਕਰ ਰਹੇ ਸੀ ਤਾਂ ਉਹ ਭਾਵੁਕ ਹੋ ਗਿਆ। ਫਿਰ ਉਨ੍ਹਾਂ ਨੇ ਮੈਨੂੰ ਦੱਸਿਆ ਕਿ ਉਸ ਨੇ ਕ੍ਰਿਕਟ ਕਿੱਟ ਖਰੀਦਣ ਲਈ ਘਰ-ਘਰ ਦੁੱਧ ਦੇ ਪੈਕੇਟ ਪਹੁੰਚਾਏ ਸਨ। ਇਹ ਬਹੁਤ ਸਮਾਂ ਪਹਿਲਾਂ ਦੀ ਗੱਲ ਸੀ। ਅੱਜ ਜਦੋਂ ਮੈਂ ਇਸ ਮੋੜ 'ਤੇ ਦੇਖਦਾ ਹਾਂ ਤਾਂ ਮੈਨੂੰ ਇਸ ਗੱਲ ਉਤੇ ਮਾਣ ਮਹਿਸੂਸ ਹੁੰਦਾ ਹੈ ਕਿ ਸਾਡੀ ਯਾਤਰਾ ਕਿੱਥੋਂ ਸ਼ੁਰੂ ਹੋਈ ਸੀ ਅਤੇ ਕਿੱਥੇ ਪਹੁੰਚ ਗਈ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Cricket, Cricket News, Cricket news update, Cricketer, Indian cricket team, Test Cricket, Women cricket