IND vs AUS : ਰੋਹਿਤ-ਧਵਨ ਦੇ ਆਖਰੀ ਵਨਡੇ ‘ਚ ਖੇਡਣ ‘ਤੇ ਆਈ ਨਵੀਂ ਅਪਡੇਟ

News18 Punjabi | News18 Punjab
Updated: January 18, 2020, 8:33 PM IST
share image
IND vs AUS : ਰੋਹਿਤ-ਧਵਨ ਦੇ ਆਖਰੀ ਵਨਡੇ ‘ਚ ਖੇਡਣ ‘ਤੇ ਆਈ ਨਵੀਂ ਅਪਡੇਟ
IND vs AUS : ਰੋਹਿਤ-ਧਵਨ ਦੇ ਆਖਰੀ ਵਨਡੇ ‘ਚ ਖੇਡਣ ‘ਤੇ ਆਈ ਨਵੀਂ ਅਪਡੇਟ

ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਅਤੇ ਸ਼ਿਖਰ ਧਵਨ ਦੀ ਸੱਟ ਹਾਲੇ ਤੱਕ ਠੀਕ ਨਹੀਂ ਹੋਈ ਹੈ ਤੇ ਉਨ੍ਹਾਂ ਦਾ ਆਖਰੀ ਮੈਚ ‘ਚ ਖੇਡਣਾ ਸਾਫ ਨਹੀਂ ਹੈ। ਭਾਰਤ ਅਤੇ ਆਸਟਰੇਲੀਆ ਦੀ 3 ਵਨਡੇ ਮੈਚਾਂ ਦੀ ਸੀਰੀਜ਼ 1-1 ਤੋਂ ਬਰਾਬਰ ਹੈ ਅਤੇ ਜੋ ਬੈਂਗਲੁਰੂ ‘ਚ ਜਿੱਤੇਗਾ ਉਹ ਸੀਰੀਜ਼ ਆਪਣੇ ਨਾਮ ਕਰ ਲਵੇਗਾ।

  • Share this:
  • Facebook share img
  • Twitter share img
  • Linkedin share img
ਭਾਰਤੀ ਕ੍ਰਿਕਟ ਟੀਮ ਦੇ ਲਈ ਆਸਟਰੇਲੀਆ ਖਿਲਾਫ ਬੈਂਗਲੁਰੂ ਵਨਡੇ ਮੈਚ ‘ਚ ਵੱਡੀ ਮੁਸ਼ਕਲ ਪੈਦਾ ਹੋ ਸਕਦੀ ਹੈ। ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਅਤੇ ਸ਼ਿਖਰ ਧਵਨ ਦੀ ਸੱਟ ਹਾਲੇ ਤੱਕ ਠੀਕ ਨਹੀਂ ਹੋਈ ਹੈ ਤੇ ਉਨ੍ਹਾਂ ਦਾ ਆਖਰੀ ਮੈਚ ‘ਚ ਖੇਡਣਾ ਸਾਫ ਨਹੀਂ ਹੈ। ਭਾਰਤ ਅਤੇ ਆਸਟਰੇਲੀਆ ਦੀ 3 ਵਨਡੇ ਮੈਚਾਂ ਦੀ ਸੀਰੀਜ਼ 1-1 ਤੋਂ ਬਰਾਬਰ ਹੈ ਅਤੇ ਜੋ ਬੈਂਗਲੁਰੂ ‘ਚ ਜਿੱਤੇਗਾ ਉਹ ਸੀਰੀਜ਼ ਆਪਣੇ ਨਾਮ ਕਰ ਲਵੇਗਾ। ਰਾਜਕੋਟ ‘ਚ ਦੂਜੇ ਵਨਡੇ ਮੈਚ ਦੌਰਾਨ ਸ਼ਿਖਰ ਧਵਨ ਨੂੰ ਪੈਟ ਕਮਿੰਸ ਦੀ ਗੇਂਦ ਤੇ ਪਸਲੀਆਂ ਵਿਚ ਸੱਟ ਲੱਗ ਗਈ ਸੀ। ਉੱਥੇ ਹੀ ਰੋਹਿਤ ਸ਼ਰਮਾ ਨੇ ਆਸਟਰੇਲੀਆ ਦੀ ਪਾਰੀ ਸਮੇਂ ਫੀਲਡਿੰਗ ਦੌਰਾਨ ਆਪਣੇ ਮੋਢੇ ਉਤੇ ਸੱਟ ਲਵਾ ਲਈ ਸੀ, ਤੇ ਦੋਹੇਂ ਖਿਡਾਰੀ ਮੈਦਾਨ ਤੋਂ ਬਾਹਰ ਚਲੇ ਗਏ ਸਨ।



BCCI ਨੇ ਦਿੱਤੀ ਇਹ ਜਾਣਕਾਰੀ
BCCI ਨੇ ਸ਼ਨੀਵਾਰ ਨੂੰ ਰੋਹਿਤ ਤੇ ਧਵਨ ਦੋਵਾਂ ਦੀ ਸਿਹਤ ਬਾਰੇ ਅਪਡੇਟ ਦਿੱਤੀ। ਇਸ ‘ਚ ਦੱਸਿਆ ਗਿਆ ਹੈ ਕਿ ਦੋਵਾਂ ਦੇ ਖੇਡਣ ਦਾ ਫੈਸਲਾ ਮੈਚ ਤੋਂ ਪਹਿਲਾ ਕੀਤਾ ਜਾਵੇਗਾ। BCCI ਨੇ ਦੱਸਿਆ, ਸ਼ਿਖਰ ਧਵਨ ਅਤੇ ਰੋਹਿਤ ਸ਼ਰਮਾ ਦੋਵੇਂ ਠੀਕ ਹੋ ਰਹੇ ਹਨ। ਉਨ੍ਹਾਂ ਦੀ ਰਿਕਵਰੀ ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਆਖਿਰੀ ਵਨਡੇ ਮੈਚ ‘ਚ ਉਨ੍ਹਾਂ ਦੇ ਖੇਡਣ ਬਾਰੇ ਫੈਸਲਾ ਕੱਲ ਮੈਚ ਤੋਂ ਪਹਿਲਾਂ ਹੀ ਲਿਆ ਜਾਵੇਗਾ। ਇਸ ਤੋਂ ਪਹਿਲਾਂ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਸੀ ਕਿ ਰੋਹਿਤ ਦੀ ਸੱਟ ਗੰਭੀਰ ਨਹੀਂ ਹੈ। ਉਨ੍ਹਾਂ ਨੇ ਦੱਸਿਆ, ਰੋਹਿਤ ਨਾਲ ਗੱਲ ਹੋਈ ਹੈ। ਉਸਨੇ ਕਿਹਾ ਕਿ ਸੱਟ ਜਿਆਦਾ ਨਹੀਂ ਹੈ, ਕਿਸੇ ਤਰਾਂ ਦਾ ਫੈਕਚਰ ਨਹੀਂ ਹੈ। ਉਸਨੂੰ ਅਗਲੇ ਮੈਚ ਚ ਖੇਡਣ ਦੀ ਉਮੀਦ ਹੈ।

 
First published: January 18, 2020
ਹੋਰ ਪੜ੍ਹੋ
ਅਗਲੀ ਖ਼ਬਰ