• Home
 • »
 • News
 • »
 • sports
 • »
 • CRICKET SANIA MIRZA FACES BACKLASH ON TWITTER FOR SUPPORTING PAKISTAN IN T20 WORLD CUP 2021 SEMIFINAL VS AUSTRALIA AP

T20 World Cup 2021: ਸੈਮੀਫ਼ਾਈਨਲ ‘ਚ ਪਾਕਿ ਨੂੰ ਚੀਅਰ ਕਰਨਾ ਸਾਨੀਆ ਮਿਰਜ਼ਾ ਨੂੰ ਪੈ ਗਿਆ ਮਹਿੰਗਾ, ਸੋਸ਼ਲ ਮੀਡੀਆ ‘ਤੇ ਹੋ ਰਹੀ ਟ੍ਰੋਲ

ਸਾਨੀਆ ਇਸ ਮੈਚ ਵਿੱਚ ਪਾਕਿਸਤਾਨ ਨੂੰ ਚੀਅਰ ਕਰ ਰਹੀ ਸੀ। ਭਾਰਤੀ ਹੋ ਕੇ ਪਾਕਿਸਤਾਨ ਦੀ ਟੀਮ ਨੂੰ ਚੀਅਰ ਕਰਨ ‘ਤੇ ਇੰਡੀਅਨ ਕ੍ਰਿਕੇਟ ਫ਼ੈਨਜ਼ ਦੇ ਨਾਲ ਨਾਲ ਹਿੰਦੁਸਤਾਨ ਦੀ ਪੂਰੀ ਆਵਾਮ ਦਾ ਦਿਲ ਦੁਖਿਆ। ਇਸ ਤੋਂ ਬਾਅਦ ਲੋਕ ਸੋਸ਼ਲ ਮੀਡੀਆ ‘ਤੇ ਸਾਨੀਆ ਦੇ ਖ਼ਿਲਾਫ਼ ਭੜਾਸ ਕੱਢਣ ਲੱਗੇ।

T20 World Cup 2021: ਸੈਮੀਫ਼ਾਈਨਲ ‘ਚ ਪਾਕਿ ਨੂੰ ਚੀਅਰ ਕਰਨਾ ਸਾਨੀਆ ਮਿਰਜ਼ਾ ਨੂੰ ਪੈ ਗਿਆ ਮਹਿੰਗਾ, ਸੋਸ਼ਲ ਮੀਡੀਆ ‘ਤੇ ਹੋ ਰਹੀ ਟ੍ਰੋਲ

 • Share this:
  ਵੀਰਵਾਰ ਦੀ ਸ਼ਾਮ ਨੂੰ ਪਾਕਿਸਤਾਨ ਦੀ ਟੀ20 ਵਰਲਡ ਕੱਪ ਵਿੱਚ ਆਸਟਰੇਲੀਆ ਨਾਲ ਭਿੜੰਤ ਸੀ। ਪਰ ਬਦਕਿਸਮਤੀ ਨਾਲ ਇਹ ਮੈਚ ਪਾਕਿਸਤਾਨ ਆਸਟਰੇਲੀਆ ਦੇ ਹੱਥੋਂ ਹਾਰ ਗਿਆ। ਇਸ ਮੈਚ ਵਿੱਚ ਆਪਣੇ ਪਤੀ ਸ਼ੋਇਬ ਮੱਲਿਕ ਦੀ ਟੀਮ ਨੂੰ ਚੀਅਰ ਕਰਨ ਲਈ ਸਾਨੀਆ ਮਿਰਜ਼ਾ ਵੀ ਮੌਜੂਦ ਸੀ। ਪਾਕਿਸਤਾਨ ਮੈਚ ਤਾਂ ਹਾਰ ਗਿਆ, ਪਰ ਬਾਅਦ ਵਿੱਚ ਇਸ ਦਾ ਖ਼ਮਿਆਜ਼ਤ ਭੁਗਤਣਾ ਪੈ ਗਿਆ ਇੰਡੀਅਨ ਟੈਨਿਸ ਸਟਾਰ ਸਾਨੀਆ ਨੂੰ।

  ਉਹ ਇਸ ਕਰਕੇ ਕਿਉਂਕਿ ਸਾਨੀਆ ਇਸ ਮੈਚ ਵਿੱਚ ਪਾਕਿਸਤਾਨ ਨੂੰ ਚੀਅਰ ਕਰ ਰਹੀ ਸੀ। ਭਾਰਤੀ ਹੋ ਕੇ ਪਾਕਿਸਤਾਨ ਦੀ ਟੀਮ ਨੂੰ ਚੀਅਰ ਕਰਨ ‘ਤੇ ਇੰਡੀਅਨ ਕ੍ਰਿਕੇਟ ਫ਼ੈਨਜ਼ ਦੇ ਨਾਲ ਨਾਲ ਹਿੰਦੁਸਤਾਨ ਦੀ ਪੂਰੀ ਆਵਾਮ ਦਾ ਦਿਲ ਦੁਖਿਆ। ਇਸ ਤੋਂ ਬਾਅਦ ਲੋਕ ਸੋਸ਼ਲ ਮੀਡੀਆ ‘ਤੇ ਸਾਨੀਆ ਦੇ ਖ਼ਿਲਾਫ਼ ਭੜਾਸ ਕੱਢਣ ਲੱਗੇ। ਟਵਿੱਟਰ, ਇੰਸਟਾਗ੍ਰਾਮ, ਫ਼ੇਸਬੁੱਕ ‘ਤੇ ਸਾਨੀਆ ਨੂੰ ਜੰਮ ਕੇ ਟ੍ਰੋਲ ਕੀਤਾ ਜਾ ਰਿਹਾ ਹੈ। ਇਹ ਸਿਲਸਿਲਾ ਹਾਲੇ ਤੱਕ ਜਾਰੀ ਹੈ। ਪਾਕਿਸਤਾਨੀ ਟੀਮ ਨੂੰ ਚੀਅਰ ਕਰਦੀ ਸਾਨੀਆ ਦੀਆਂ ਤਸਵੀਰਾਂ ਦੇ ਸਕ੍ਰੀਨਸ਼ਾਟ ਖ਼ੂਬ ਸ਼ੇਅਰ ਕੀਤੇ ਜਾ ਰਹੇ ਹਨ, ਜਿਨ੍ਹਾਂ ਦੇ ਹੇਠਾਂ ਕੁਮੈਂਟਸ ਦੀ ਝੜੀ ਲੱਗੀ ਪਈ ਹੈ। ਇਹ ਕੁਮੈਂਟ ਪੜ੍ਹ ਕੇ ਲੋਕਾਂ ਦਾ ਹਾਸਾ ਨਹੀਂ ਰੁਕ ਰਿਹਾ।

  ਦੱਸ ਦਈਏ ਕਿ ਸਾਨੀਆ ਮਿਰਜ਼ਾ ਦਾ ਵਿਆਹ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਨਾਲ ਹੋਇਆ ਹੈ। ਦੋਵਾਂ ਦਾ ਇੱਕ ਬੇਟਾ ਇਜ਼ਹਾਨ ਮਿਰਜ਼ਾ ਮਲਿਕ ਵੀ ਹੈ। ਸਾਨੀਆ ਆਈਸੀਸੀ ਟੀ-20 ਵਿਸ਼ਵ ਕੱਪ 2021 ਦੌਰਾਨ ਪਾਕਿਸਤਾਨ ਕ੍ਰਿਕਟ ਟੀਮ ਦੇ ਨਾਲ ਸੀ। ਸਾਨੀਆ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਪਾਕਿਸਤਾਨ ਦੇ ਬਾਇਓ ਬੱਬਲ ਜੁਆਇਨ ਕਰ ਲਿਆ ਸੀ। ਭਾਰਤ ਖਿਲਾਫ ਮੈਚ ਤੋਂ ਇਲਾਵਾ ਸਾਨੀਆ ਨੇ ਹਰ ਦੂਜੇ ਮੈਚ 'ਚ ਪਾਕਿਸਤਾਨ ਦਾ ਸਾਥ ਦਿੱਤਾ। ਉਹ ਅਕਸਰ ਪਾਕਿਸਤਾਨੀ ਟੀਮ ਦੀ ਸਫ਼ਲਤਾ ਅਤੇ ਸ਼ੋਏਬ ਮਲਿਕ ਦੀ ਪਾਰੀ ਦੌਰਾਨ ਤਾਰੀਫ਼ ਕਰਦੇ ਨਜ਼ਰ ਆਏ।

  ਤੁਹਾਨੂੰ ਦੱਸ ਦੇਈਏ ਕਿ ਸਾਨੀਆ ਮਿਰਜ਼ਾ ਅਤੇ ਸ਼ੋਏਬ ਮਲਿਕ ਦਾ ਵਿਆਹ 2012 ਵਿੱਚ ਹੋਇਆ ਸੀ। ਪਾਕਿਸਤਾਨੀ ਕ੍ਰਿਕਟਰ ਨਾਲ ਵਿਆਹ ਕਰਨ ਕਾਰਨ ਉਹ ਸ਼ੁਰੂ ਤੋਂ ਹੀ ਟ੍ਰੋਲ ਹੋ ਰਹੀ ਹੈ। ਉਸ ਨੂੰ ਭਾਰਤ-ਪਾਕਿਸਤਾਨ ਜੰਗ ਅਤੇ ਭਾਰਤ-ਪਾਕਿਸਤਾਨ ਕ੍ਰਿਕਟ ਮੈਚ ਵਿੱਚ ਅਕਸਰ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਹੈ।

  ਕਾਬਿਲੇਗ਼ੌਰ ਹੈ ਕਿ ਪਾਕਿਸਤਾਨ ਨੂੰ ਆਈਸੀਸੀ ਟੀ-20 ਵਿਸ਼ਵ ਕੱਪ 2021 ਦੇ ਸੈਮੀਫਾਈਨਲ ਮੈਚ ਵਿੱਚ ਆਸਟਰੇਲੀਆ (Pakistan VS Australia) ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਪਾਕਿਸਤਾਨ ਕ੍ਰਿਕਟ ਟੀਮ ਟੀ-20 ਵਿਸ਼ਵ ਕੱਪ ਦੇ ਸੁਪਰ 12 ਪੜਾਅ ਦੇ ਸਾਰੇ ਪੰਜ ਮੈਚ ਸ਼ਾਨਦਾਰ ਤਰੀਕੇ ਨਾਲ ਜਿੱਤ ਕੇ ਸੈਮੀਫਾਈਨਲ 'ਚ ਪਹੁੰਚ ਗਈ ਹੈ। ਅਜਿਹੇ 'ਚ ਪਾਕਿਸਤਾਨ ਫਾਈਨਲ 'ਚ ਪਹੁੰਚਣ ਅਤੇ ਵਿਸ਼ਵ ਕੱਪ ਜਿੱਤਣ ਵਾਲੀ ਪਸੰਦੀਦਾ ਟੀਮਾਂ 'ਚੋਂ ਇਕ ਸੀ। ਪਰ ਸੈਮੀਫਾਈਨਲ 'ਚ ਮੈਥਿਊ ਵੈੱਡ ਦੀ ਸ਼ਾਨਦਾਰ ਪਾਰੀ ਦੇ ਦਮ 'ਤੇ ਪਾਕਿਸਤਾਨ ਫਾਈਨਲ ਦੀ ਦੌੜ ਤੋਂ ਬਾਹਰ ਹੋ ਗਿਆ।
  Published by:Amelia Punjabi
  First published: