Home /News /sports /

Shane Warne Death: ਸ਼ੇਨ ਵਾਰਨ ਦੀ ਮੌਤ ਮਾਮਲੇ ਨੇ ਲਿਆ ਨਵਾਂ ਮੋੜ, ਜਾਂਚ ਵਿਚ ਵੱਡਾ ਖੁਲਾਸਾ

Shane Warne Death: ਸ਼ੇਨ ਵਾਰਨ ਦੀ ਮੌਤ ਮਾਮਲੇ ਨੇ ਲਿਆ ਨਵਾਂ ਮੋੜ, ਜਾਂਚ ਵਿਚ ਵੱਡਾ ਖੁਲਾਸਾ

Shane Warne Death: ਸ਼ੇਨ ਵਾਰਨ ਦੀ ਮੌਤ ਮਾਮਲੇ ਨੇ ਲਿਆ ਨਵਾਂ ਮੋੜ, ਜਾਂਚ ਵਿਚ ਵੱਡਾ ਖੁਲਾਸਾ (ਫਾਇਲ ਫੋਟੋ)

Shane Warne Death: ਸ਼ੇਨ ਵਾਰਨ ਦੀ ਮੌਤ ਮਾਮਲੇ ਨੇ ਲਿਆ ਨਵਾਂ ਮੋੜ, ਜਾਂਚ ਵਿਚ ਵੱਡਾ ਖੁਲਾਸਾ (ਫਾਇਲ ਫੋਟੋ)

'ਦਿ ਬੈਂਕਾਕ ਪੋਸਟ' ਦੀ ਰਿਪੋਰਟ ਮੁਤਾਬਕ ਜਿਸ ਕਮਰੇ 'ਚ ਸ਼ੇਨ ਵਾਰਨ ਰਹਿ ਰਿਹਾ ਸੀ, ਉਸ ਦੇ ਫਰਸ਼, ਨਹਾਉਣ ਵਾਲੇ ਤੌਲੀਏ ਅਤੇ ਸਿਰਹਾਣੇ 'ਤੇ ਖੂਨ ਦੇ ਧੱਬੇ ਮਿਲੇ ਹਨ। ਪੁਲਿਸ ਦੇ ਕਮਾਂਡਰ ਪੋਲ ਮੇਜਰ ਜਨਰਲ ਸਤੀਤ ਪੋਲਪਿਨਿਟ ਨੇ ਥਾਈ ਅਖਬਾਰ ਮਟੀਚੋਨ ਨੂੰ ਦੱਸਿਆ ਕਿ ਜਦੋਂ ਸੀਪੀਆਰ ਸ਼ੁਰੂ ਹੋਇਆ ਤਾਂ ਬਲਗ਼ਮ ਅਤੇ ਖੂਨ ਵਗ ਰਿਹਾ ਸੀ। ਇਸ ਤੋਂ ਪਹਿਲਾਂ ਖਬਰ ਆਈ ਸੀ ਕਿ ਵਾਰਨ ਦੇ 4 ਦੋਸਤਾਂ ਨੇ ਉਸ ਨੂੰ ਹਸਪਤਾਲ ਲਿਜਾਣ ਤੋਂ ਪਹਿਲਾਂ 20 ਮਿੰਟ ਤੱਕ ਬਚਾਉਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਹੋਰ ਪੜ੍ਹੋ ...
 • Share this:
  ਥਾਈਲੈਂਡ ਦੀ ਜਾਂਚ ਟੀਮ ਨੂੰ ਕ੍ਰਿਕਟਰ ਸ਼ੇਨ ਵਾਰਨ  (Shane Warne) ਦੇ ਕਮਰੇ ਦੇ ਫਰਸ਼ ਅਤੇ ਤੌਲੀਏ ਉੱਤੇ ਕਥਿਤ ਤੌਰ 'ਤੇ "ਖੂਨ ਦੇ ਧੱਬੇ" ਮਿਲੇ ਹਨ। ਸ਼ੇਨ ਦੀ ਜਿਸ ਵੇਲੇ ਮੌਤ ਹੋਈ ਸੀ, ਉਸ ਵੇਲੇ ਉਹ ਥਾਈਲੈਂਡ ਦੇ ਵਿਲਾ ਵਿੱਚ ਰਹਿ ਰਿਹਾ ਸੀ।

  52 ਸਾਲਾ ਵਾਰਨ ਦੀ ਸ਼ੁੱਕਰਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਜਾਂਚ ਟੀਮ ਨੇ ਜਦੋਂ ਸ਼ੇਨ ਦੇ ਕਮਰੇ ਦੀ ਜਾਂਚ ਕੀਤੀ ਤਾਂ ਫਰਸ਼ ਤੇ ਤੌਲੀਏ 'ਤੇ ਖੂਨ ਦੇ ਧੱਬੇ ਮਿਲੇ ਹਨ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਆਸਟਰੇਲਿਆਈ ਅਧਿਕਾਰੀ ਥਾਈਲੈਂਡ ਪਹੁੰਚ ਗਏ ਹਨ ਅਤੇ ਉਸ ਦੀ ਲਾਸ਼ ਨੂੰ ਵਾਪਸ ਭੇਜਣ ਲਈ ਕੰਮ ਕਰ ਰਹੇ ਹਨ।

  'ਦਿ ਬੈਂਕਾਕ ਪੋਸਟ' ਦੀ ਰਿਪੋਰਟ ਮੁਤਾਬਕ ਜਿਸ ਕਮਰੇ 'ਚ ਸ਼ੇਨ ਵਾਰਨ ਰਹਿ ਰਿਹਾ ਸੀ, ਉਸ ਦੇ ਫਰਸ਼, ਨਹਾਉਣ ਵਾਲੇ ਤੌਲੀਏ ਅਤੇ ਸਿਰਹਾਣੇ 'ਤੇ ਖੂਨ ਦੇ ਧੱਬੇ ਮਿਲੇ ਹਨ।'

  ਪੁਲਿਸ ਦੇ ਕਮਾਂਡਰ ਪੋਲ ਮੇਜਰ ਜਨਰਲ ਸਤੀਤ ਪੋਲਪਿਨਿਟ ਨੇ ਥਾਈ ਅਖਬਾਰ ਮਟੀਚੋਨ ਨੂੰ ਦੱਸਿਆ ਕਿ ਜਦੋਂ ਸੀਪੀਆਰ ਸ਼ੁਰੂ ਹੋਇਆ ਤਾਂ ਬਲਗ਼ਮ ਅਤੇ ਖੂਨ ਵਗ ਰਿਹਾ ਸੀ। ਇਸ ਤੋਂ ਪਹਿਲਾਂ ਖਬਰ ਆਈ ਸੀ ਕਿ ਵਾਰਨ ਦੇ 4 ਦੋਸਤਾਂ ਨੇ ਉਸ ਨੂੰ ਹਸਪਤਾਲ ਲਿਜਾਣ ਤੋਂ ਪਹਿਲਾਂ 20 ਮਿੰਟ ਤੱਕ ਬਚਾਉਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

  ਥਾਈਲੈਂਡ ਦੀ ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਆਸਟਰੇਲੀਆ ਦੇ ਸਾਬਕਾ ਕ੍ਰਿਕਟਰ ਨੂੰ ਮੌਤ ਤੋਂ ਪਹਿਲਾਂ ਛਾਤੀ ਵਿੱਚ ਦਰਦ ਹੋਇਆ ਸੀ। ਵਾਰਨ ਨੂੰ ਪਹਿਲਾਂ ਹੀ ਦਮੇ ਅਤੇ ਦਿਲ ਨਾਲ ਜੁੜੀਆਂ ਸਮੱਸਿਆਵਾਂ ਸਨ। ਸਥਾਨਕ ਥਾਈ ਪੁਲਿਸ ਮੁਤਾਬਕ ਸਾਬਕਾ ਕ੍ਰਿਕਟਰ ਸ਼ੇਨ ਵਾਰਨ ਦੀ ਹਾਲੀਡੇ ਆਈਲੈਂਡ ਵਿਲਾ 'ਚ ਹੋਈ ਮੌਤ 'ਚ ਕਿਸੇ ਤਰ੍ਹਾਂ ਦੀ ਗੜਬੜੀ ਦੀ ਅਸ਼ੰਕਾ ਨਹੀਂ ਮਿਲੀ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਉਸ ਦੇ ਸਰੀਰ ਵਿੱਚ ਕੋਈ ਨਸ਼ੀਲੇ ਪਦਾਰਥ ਜਾਂ ਦਵਾਈ ਨਹੀਂ ਮਿਲੀ ਹੈ।
  Published by:Gurwinder Singh
  First published:

  Tags: Cricket, Cricketer, Indian cricket team, Shane warne

  ਅਗਲੀ ਖਬਰ