VIDEO- IPL Auction : 7.75 ਕਰੋੜ ‘ਚ ਵਿਕਣ ਤੋਂ ਬਾਅਦ ਖਿਡਾਰੀ ਨੇ ਲਾਏ ਠੁਮਕੇ

News18 Punjabi | News18 Punjab
Updated: December 19, 2019, 10:08 PM IST
share image
VIDEO- IPL Auction : 7.75 ਕਰੋੜ ‘ਚ ਵਿਕਣ ਤੋਂ ਬਾਅਦ ਖਿਡਾਰੀ ਨੇ ਲਾਏ ਠੁਮਕੇ
VIDEO- IPL Auction : 7.75 ਕਰੋੜ ‘ਚ ਵਿਕਣ ਤੋਂ ਬਾਅਦ ਖਿਡਾਰੀ ਨੇ ਲਾਏ ਠੁਮਕੇ

ਇੰਡੀਅਨ ਪ੍ਰੀਮੀਅਰ ਲੀਗ ਦੇ 13 ਵੇਂ ਸੀਜ਼ਨ ਦੀ ਨਿਲਾਮੀ ਵਿਚ, ਵੈਸਟਇੰਡੀਜ਼ ਦੇ ਬੱਲੇਬਾਜ਼ ਸ਼ਿਮਰਨ ਹੇਟਮੇਅਰ ਨੂੰ ਦਿੱਲੀ ਕੈਪੀਟਲ ਨੇ ਖਰੀਦਿਆ

  • Share this:
  • Facebook share img
  • Twitter share img
  • Linkedin share img
 

ਭਾਰਤ ਖ਼ਿਲਾਫ਼ ਮੌਜੂਦਾ ਵਨਡੇ ਸੀਰੀਜ਼ ਵਿੱਚ ਵੈਸਟਇੰਡੀਜ਼ (West Indies)  ਦੇ ਬੱਲੇਬਾਜ਼ ਸ਼ਿਮਰਨ ਹੇਟਮੇਅਰ (Shimron Hetmyer) ਨੇ ਮੇਜ਼ਬਾਨ ਗੇਂਦਬਾਜ਼ਾਂ ਨੂੰ ਪਰੇਸ਼ਾਨ ਕੀਤਾ ਹੈ। ਉਸ ਨੂੰ ਵੈਸਟਇੰਡੀਜ਼ ਕ੍ਰਿਕਟ ਦਾ ਭਵਿੱਖ ਕਿਹਾ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਇੰਡੀਅਨ ਪ੍ਰੀਮੀਅਰ ਲੀਗ ਦੇ 13 ਵੇਂ ਸੀਜ਼ਨ ਦੀ ਨਿਲਾਮੀ ਵਿੱਚ, ਹਰ ਕਿਸੇ ਦੀ ਨਜ਼ਰ ਸੀ ਕਿ ਕਿਹੜੀ ਟੀਮ ਸ਼ਿਮਰਨ ਹੇਟਮੇਅਰ ਨੂੰ ਜੋੜਦੀ ਹੈ ਅਤੇ ਇਸ ਲਈ ਕਿੰਨੀ ਰਕਮ ਖਰਚ ਕਰਦੀ ਹੈ। ਜਦੋਂ ਹੇਟਮੇਅਰ ਦਾ ਨਾਮ ਨਿਲਾਮੀ ਲਈ ਆਇਆ ਤਾਂ ਸਾਰਿਆਂ ਵੱਲੋਂ ਉਸ ਨੂੰ ਆਪਣੀ ਟੀਮ ਵਿਚ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ।


50 ਲੱਖ ਬੇਸ ਪ੍ਰਾਈਸ ਸੀ, ਦਿੱਲੀ ਨੇ 7.75 ਕਰੋੜ ਵਿਚ ਖਰੀਦਿਆ

ਵੈਸਟਇੰਡੀਜ਼ (West Indies) ਦੇ ਬੱਲੇਬਾਜ਼ ਸ਼ਿਮਰਨ ਹੇਟਮੇਅਰ (Shimron Hetmyer) ਨੂੰ ਦਿੱਲੀ ਕੈਪੀਟਲ ਨੇ ਆਪਣੀ ਟੀਮ ਵਿੱਚ ਸ਼ਾਮਲ ਕੀਤਾ ਹੈ। ਸ਼ਿਮਰਨ ਹੇਟਮੇਅਰ  ਨੂੰ ਦਿੱਲੀ ਕੈਪੀਟਲ ਨੇ ਆਪਣੀ ਟੀਮ ਵਿਚ ਜੋੜਨ ਲਈ 7.75 ਕਰੋੜ ਰੁਪਏ ਖਰਚ ਕੀਤੇ। ਦਿਲਚਸਪ ਗੱਲ ਇਹ ਹੈ ਕਿ ਵੈਸਟਇੰਡੀਜ਼ ਦੇ ਇਸ ਖਿਡਾਰੀ ਦੀ ਬੇਸ ਪ੍ਰਾਈਸ ਸਿਰਫ 50 ਲੱਖ ਰੁਪਏ ਸੀ। ਹੇਟਮੇਅਰ ਦਾ ਵੀਡੀਓ ਨਿਲਾਮੀ ਤੋਂ ਬਾਅਦ ਵਾਇਰਲ ਹੋ ਰਿਹਾ ਹੈ, ਜਿਸ ਨੂੰ ਉਸ ਦੀ ਫ੍ਰੈਂਚਾਇਜ਼ੀ ਦਿੱਲੀ ਕੈਪੀਟਲ ਨੇ ਇੰਸਟਾਗ੍ਰਾਮ 'ਤੇ ਸੋਸ਼ਲ ਕੀਤਾ ਹੈ। ਇਸ ਵਿਚ ਹੇਟਮੇਅਰ ਹੋਟਲ ਦੇ ਕਮਰੇ ਵਿਚ ਮੇਜ਼ 'ਤੇ ਚੜ੍ਹਕੇ ਠੁਮਕੇ ਲਗਾਉਂਦੇ ਦਿਖਾਈ ਦੇ ਰਹੇ ਹਨ। ਵੈਸਟਇੰਡੀਜ਼ ਦੇ ਇਸ ਬੱਲੇਬਾਜ਼ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

 
First published: December 19, 2019
ਹੋਰ ਪੜ੍ਹੋ
ਅਗਲੀ ਖ਼ਬਰ