Home /News /sports /

Women's World Cup 2022: ਸਮ੍ਰਿਤੀ ਮੰਧਾਨਾ ਨੇ ਬੰਗਲਾਦੇਸ਼ ਖਿਲਾਫ ਹਾਸਲ ਕੀਤੀ ਵੱਡੀ ਉਪਲੱਬਧੀ, ਮਿਤਾਲੀ-ਹਰਮਨਪ੍ਰੀਤ ਦੇ ਕਲੱਬ 'ਚ ਐਂਟਰੀ

Women's World Cup 2022: ਸਮ੍ਰਿਤੀ ਮੰਧਾਨਾ ਨੇ ਬੰਗਲਾਦੇਸ਼ ਖਿਲਾਫ ਹਾਸਲ ਕੀਤੀ ਵੱਡੀ ਉਪਲੱਬਧੀ, ਮਿਤਾਲੀ-ਹਰਮਨਪ੍ਰੀਤ ਦੇ ਕਲੱਬ 'ਚ ਐਂਟਰੀ

ਮਹਿਲਾ ਵਿਸ਼ਵ ਕੱਪ 2022 (Women's World Cup 2022): ਅਨੁਭਵੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਆਈਸੀਸੀ ਮਹਿਲਾ ਵਿਸ਼ਵ ਕੱਪ 2022 ਵਿੱਚ ਬੰਗਲਾਦੇਸ਼ ਖ਼ਿਲਾਫ਼ 30 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਈ। ਇਸ ਦੌਰਾਨ ਮੰਧਾਨਾ ਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਆਪਣੀਆਂ ਪੰਜ ਹਜ਼ਾਰ ਦੌੜਾਂ ਵੀ ਪੂਰੀਆਂ ਕੀਤੀਆਂ। ਇਹ ਉਪਲਬਧੀ ਹਾਸਲ ਕਰਨ ਵਾਲੀ ਉਹ ਤੀਜੀ ਭਾਰਤੀ ਮਹਿਲਾ ਹੈ। ਭਾਰਤੀ ਟੀਮ ਲਈ ਬੰਗਲਾਦੇਸ਼ ਖਿਲਾਫ ਮੈਚ 'ਚ ਜਿੱਤ ਬਹੁਤ ਮਹੱਤਵਪੂਰਨ ਹੈ।

ਹੋਰ ਪੜ੍ਹੋ ...
 • Share this:

  ਭਾਰਤੀ ਮਹਿਲਾ ਕ੍ਰਿਕਟ ਟੀਮ (Indian Women Cricket Team) ਦੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ (Smriti Mandhana) ਨੇ ਆਈਸੀਸੀ ਮਹਿਲਾ ਵਿਸ਼ਵ ਕੱਪ 2022 ((ICC Women’s World Cup)) ਦੇ ਤਹਿਤ ਖੇਡੇ ਜਾ ਰਹੇ ਮੈਚ ਵਿੱਚ ਬੰਗਲਾਦੇਸ਼ (India VS Bangladesh) ਦੇ ਖਿਲਾਫ ਇੱਕ ਵੱਡੀ ਉਪਲਬਧੀ ਦਰਜ ਕੀਤੀ ਹੈ। ਤਜਰਬੇਕਾਰ ਖੱਬੇ ਹੱਥ ਦੀ ਸਲਾਮੀ ਬੱਲੇਬਾਜ਼ ਮੰਧਾਨਾ ਨੇ ਇਸ ਮੈਚ 'ਚ 17ਵੀਂ ਦੌੜਾਂ ਬਣਾਉਂਦੇ ਹੀ ਕੌਮਾਂਤਰੀ ਕ੍ਰਿਕਟ 'ਚ ਆਪਣੀਆਂ 5000 ਦੌੜਾਂ ਪੂਰੀਆਂ ਕਰ ਲਈਆਂ। ਮੰਧਾਨਾ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਇਹ ਉਪਲਬਧੀ ਹਾਸਲ ਕਰਨ ਵਾਲੀ ਭਾਰਤ ਦੀ ਤੀਜੀ ਮਹਿਲਾ ਹੈ। ਇਸ ਤੋਂ ਪਹਿਲਾਂ ਕਪਤਾਨ ਮਿਤਾਲੀ ਰਾਜ ਅਤੇ ਹਰਫ਼ਨਮੌਲਾ ਹਰਮਨਪ੍ਰੀਤ ਕੌਰ ਪੰਜ ਹਜ਼ਾਰ ਦਾ ਅੰਕੜਾ ਪਾਰ ਕਰ ਚੁੱਕੀਆਂ ਹਨ।

  ਹੈਮਿਲਟਨ ਦੇ ਸੇਡਨ ਪਾਰਕ ਵਿੱਚ ਜਾਰੀ ਮਹਿਲਾ ਵਿਸ਼ਵ ਕੱਪ 2022 ਦੇ 22ਵੇਂ ਮੈਚ ਵਿੱਚ ਸਮ੍ਰਿਤੀ ਮੰਧਾਨਾ ਨੇ 51 ਗੇਂਦਾਂ ਵਿੱਚ 30 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਨੇ 3 ਚੌਕੇ ਲਗਾਏ। ਭਾਰਤੀ ਕਪਤਾਨ ਮਿਤਾਲੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਸਮ੍ਰਿਤੀ ਅਤੇ ਸ਼ੈਫਾਲੀ ਵਰਮਾ ਨੇ ਭਾਰਤ ਨੂੰ ਚੰਗੀ ਸ਼ੁਰੂਆਤ ਦਿਵਾਈ। ਦੋਵਾਂ ਨੇ ਪਹਿਲੀ ਵਿਕਟ ਲਈ 74 ਦੌੜਾਂ ਦੀ ਸਾਂਝੇਦਾਰੀ ਕੀਤੀ। ਸ਼ੈਫਾਲੀ 8 ਦੌੜਾਂ ਨਾਲ ਆਪਣਾ ਅਰਧ ਸੈਂਕੜਾ ਬਣਾਉਣ ਤੋਂ ਖੁੰਝ ਗਈ। ਉਸ ਨੇ 42 ਗੇਂਦਾਂ ਵਿੱਚ 6 ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 42 ਦੌੜਾਂ ਬਣਾਈਆਂ। ਮਿਤਾਲੀ ਰਾਜ ਖਾਤਾ ਵੀ ਨਹੀਂ ਖੋਲ੍ਹ ਸਕੀ।

  25 ਸਾਲਾ ਸਮ੍ਰਿਤੀ ਮੰਧਾਨਾ ਦੇ ਨਾਂ ਹੁਣ 70 ਵਨਡੇ ਮੈਚਾਂ 'ਚ ਕੁੱਲ 2717 ਦੌੜਾਂ ਹਨ, ਜਦਕਿ ਮੰਧਾਨਾ ਦੇ ਨਾਂ 4 ਟੈਸਟ ਮੈਚਾਂ 'ਚ 325 ਦੌੜਾਂ ਹਨ। 84 ਟੀ-20 ਅੰਤਰਰਾਸ਼ਟਰੀ ਮੈਚਾਂ 'ਚ ਇਸ ਅਨੁਭਵੀ ਸਲਾਮੀ ਬੱਲੇਬਾਜ਼ ਨੇ 1971 ਦੌੜਾਂ ਬਣਾਈਆਂ ਹਨ। ਮੰਧਾਨਾ ਨੇ ਵਨਡੇ ਵਿੱਚ ਕੁੱਲ 6 ਅਤੇ ਟੈਸਟ ਵਿੱਚ ਇੱਕ ਸੈਂਕੜਾ ਲਗਾਇਆ ਹੈ। ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਉਸਦਾ ਸਰਵੋਤਮ ਸਕੋਰ 86 ਦੌੜਾਂ ਰਿਹਾ ਹੈ।

  ਮੌਜੂਦਾ ਵਿਸ਼ਵ ਕੱਪ 'ਚ ਮੰਧਾਨਾ ਦਾ ਬੱਲਾ ਜ਼ਬਰਦਸਤ ਧਮਾਕਾ ਕਰ ਰਿਹਾ ਹੈ। ਮੰਧਾਨਾ ਨੇ ਨਿਊਜ਼ੀਲੈਂਡ ਵਿੱਚ ਚੱਲ ਰਹੇ ਵਿਸ਼ਵ ਕੱਪ ਦੇ 6 ਮੈਚਾਂ ਵਿੱਚ 250 ਤੋਂ ਵੱਧ ਦੌੜਾਂ ਬਣਾਈਆਂ ਹਨ। ਉਸ ਦਾ ਸਰਵੋਤਮ ਸਕੋਰ 123 ਦੌੜਾਂ ਰਿਹਾ ਹੈ। ਇਸ ਦੌਰਾਨ ਉਸ ਦੇ ਬੱਲੇ ਨਾਲ ਇੱਕ ਸੈਂਕੜਾ ਅਤੇ ਇੱਕ ਅਰਧ ਸੈਂਕੜਾ ਲੱਗਾ ਹੈ।

  Published by:Amelia Punjabi
  First published:

  Tags: Cricket News, Mithali Raj, Women cricket, Women's World Cup 2022, World