ਸੌਰਵ ਗਾਂਗੁਲੀ ਬਣੇ BCCI ਦੇ ਪ੍ਰਧਾਨ, ਸੰਭਾਲਿਆ ਅਹੁੱਦਾ

News18 Punjab
Updated: October 23, 2019, 1:13 PM IST
ਸੌਰਵ ਗਾਂਗੁਲੀ ਬਣੇ BCCI ਦੇ ਪ੍ਰਧਾਨ, ਸੰਭਾਲਿਆ ਅਹੁੱਦਾ
ਸੌਰਵ ਗਾਂਗੁਲੀ ਬਣੇ BCCI ਦੇ ਪ੍ਰਧਾਨ, ਸੰਭਾਲਿਆ ਅਹੁੱਦਾ

ਬੀਸੀਸੀਆਈ ਦੀ ਸਲਾਨਾ ਜਨਰਲ ਮੀਟਿੰਗ (AGM) ਵਿਚ ਉਹ ਅਧਿਕਾਰਤ ਤੌਰ 'ਤੇ ਬੀਸੀਸੀਆਈ ਦੇ 39 ਵੇਂ ਪ੍ਰਧਾਨ ਬਣੇ। ਗਾਂਗੁਲੀ ਦੇ ਅਹੁਦਾ ਸੰਭਾਲਦਿਆਂ ਹੀ ਸੁਪਰੀਮ ਕੋਰਟ ਵੱਲੋਂ ਗਠਿਤ ਪ੍ਰਸ਼ਾਸਕਾਂ ਦੀ ਕਮੇਟੀ ਦਾ ਨਿਯਮ ਖਤਮ ਹੋ ਗਿਆ।

  • Share this:
ਲੰਮੇ ਉਡੀਕ ਤੋਂ ਬਾਅਦ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (BCCI) ਨੂੰ ਆਪਣਾ ਨਵਾਂ ਬੌਸ ਮਿਲ ਗਿਆ। ਭਾਰਤ ਦੇ ਸਾਬਕਾ ਦਿੱਗਜ ਕਪਤਾਨ ਸੌਰਵ ਗਾਂਗੁਲੀ (Sourav Ganguly) ਦੇ ਪ੍ਰਧਾਨ ਬਣ ਗਏ ਹਨ। ਬੀਸੀਸੀਆਈ ਦੀ ਸਲਾਨਾ ਜਨਰਲ ਮੀਟਿੰਗ (AGM) ਵਿਚ ਉਹ ਅਧਿਕਾਰਤ ਤੌਰ 'ਤੇ ਬੀਸੀਸੀਆਈ ਦੇ 39 ਵੇਂ ਪ੍ਰਧਾਨ ਬਣੇ। ਗਾਂਗੁਲੀ ਦੇ ਅਹੁਦਾ ਸੰਭਾਲਦਿਆਂ ਹੀ ਸੁਪਰੀਮ ਕੋਰਟ ਵੱਲੋਂ ਗਠਿਤ ਪ੍ਰਸ਼ਾਸਕਾਂ ਦੀ ਕਮੇਟੀ ਦਾ ਨਿਯਮ ਖਤਮ ਹੋ ਗਿਆ। ਦੱਸ ਦੇਈਏ ਕਿ ਬੀਸੀਸੀਆਈ ਦੇ ਪ੍ਰਧਾਨ ਦੇ ਅਹੁਦੇ ਲਈ ਗਾਂਗੁਲੀ ਨੂੰ ਸਰਬਸੰਮਤੀ ਨਾਲ ਨਾਮਜ਼ਦ ਕੀਤਾ ਗਿਆ ਸੀ। ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਜੈ ਸ਼ਾਹ ਸਕੱਤਰ, ਉਤਰਾਖੰਡ ਦੇ ਮਹਿਮ ਵਰਮਾ ਉਪ ਸਕੱਤਰ, ਬੀਸੀਸੀਆਈ ਦੇ ਸਾਬਕਾ ਸਕੱਤਰ ਅਤੇ ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਦਾ ਭਰਾ ਅਰੁਨ ਠਾਕੁਰ ਖਜ਼ਾਨਚੀ, ਕੇਰਲ ਦਾ ਜੈਸ਼ ਜਾਰਜ ਸੰਯੁਕਤ ਸਕੱਤਰ ਬਣੇ।

ਸੌਰਵ ਗਾਂਗੁਲੀ ਬਣੇ BCCI ਦੇ ਪ੍ਰਧਾਨ, ਸੰਭਾਲਿਆ ਅਹੁੱਦਾ


Loading...
ਗਾਂਗੁਲੀ ਦਾ ਕਾਰਜਕਾਲ 9 ਮਹੀਨੇ ਦਾ ਹੋਵੇਗਾ ਅਤੇ ਉਨ੍ਹਾਂ ਨੂੰ ਜੁਲਾਈ ਵਿਚ ਅਹੁੱਦਾ ਛੱਡਣਾ ਪੈਣਾ, ਕਿਉਂਕਿ ਨਵੇਂ ਸੰਵਿਧਾਨ ਤਹਿਤ ਛੇ ਸਾਲ ਦੇ ਕਾਰਜਕਾਲ ਤੋਂ ਬਾਅਦ ਕੂਲਿੰਗ ਪੀਰੀਅਡ ਸ਼ੁਰੂ ਹੋ ਜਾਵੇਗਾ। ਉਹ 2014 ਵਿਚ ਬੰਗਾਲ ਕ੍ਰਿਕੇਟ ਸੰਘ ਦੇ ਸੰਯੁਕਤ ਸਕੱਤਰ ਬਣੇ ਸੀ। ਇਸੇ ਤਰ੍ਹਾਂ 47 ਸਾਲ ਗਾਂਗੁਲੀ ਜੁਲਾਈ 2020 ਵਿਚ ਕੈਬ ਅਧਿਕਾਰੀ ਵਜੋਂ ਛੇ ਸਾਲ ਪੂਰੇ ਕਰ ਲੈਣਗੇ। ਕੂਲਿੰਗ ਪੀਰੀਅਡ ਤਿੰਨ ਸਾਲ ਦਾ ਹੁੰਦਾ ਹੈ ਅਤੇ ਇਸ ਦੌਰਾਨ ਉਹ ਕਿਸੇ ਅਹੁੱਦੇ ਉਤੇ ਨਹੀਂ ਰਹਿ ਸਕਦੇ।
ਸੌਰਵ ਗਾਂਗੁਲੀ ਬਣੇ BCCI ਦੇ ਪ੍ਰਧਾਨ, ਸੰਭਾਲਿਆ ਅਹੁੱਦਾ


ਸੌਰਵ ਗਾਂਗੁਲੀ (Sourav Ganguly) ਨੇ ਪ੍ਰਸ਼ਾਸਨ ਨੂੰ ਮੁੜ ਲੀਹ 'ਤੇ ਲਿਆਉਣ ਲਈ ਕੁਝ ਟੀਚੇ ਤਹਿ ਕੀਤੇ ਹਨ। ਜਿਸ ਵਿਚ ਪਹਿਲੇ ਦਰਜੇ ਦੇ ਕ੍ਰਿਕਟਰਾਂ ਦੀ ਤਨਖਾਹ ਵਿਚ ਵਾਧਾ ਸ਼ਾਮਲ ਹੈ। ਇਸ ਦੇ ਨਾਲ ਹੀ ਕ੍ਰਿਕਟ ਸਲਾਹਕਾਰ ਕਮੇਟੀ ਅਤੇ ਰਾਸ਼ਟਰੀ ਚੋਣ ਕਮੇਟੀ ਵਿਚ ਚੰਗੇ ਕ੍ਰਿਕਟਰ ਲੈਣੇ ਪੈਣਗੇ।
First published: October 23, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...