IPL 2019: ਫਲਾਈਟ ਵਿਚ ਇਸ ਖਿਲਾੜੀ ਨੇ ਕੀਤੀ ਆਪਣੇ ਕਪਤਾਨ ਨੂੰ ਡਰਾਉਣ ਦੀ ਕੋਸ਼ਿਸ਼, ਦੇਖੋ ਫਿਰ ਕੀ ਹੋਇਆ

News18 Punjab
Updated: April 19, 2019, 3:16 PM IST
IPL 2019: ਫਲਾਈਟ ਵਿਚ ਇਸ ਖਿਲਾੜੀ ਨੇ ਕੀਤੀ ਆਪਣੇ ਕਪਤਾਨ ਨੂੰ ਡਰਾਉਣ ਦੀ ਕੋਸ਼ਿਸ਼, ਦੇਖੋ ਫਿਰ ਕੀ ਹੋਇਆ
News18 Punjab
Updated: April 19, 2019, 3:16 PM IST
ਆਈਪੀਏਲ ਵਰਗੀ ਲੰਬੀ ਲੀਗ ਵਿਚ ਆਪਣੇ ਆਪ ਨੂੰ ਤਰੋਤਾਜ਼ਾ ਰੱਖਣ ਲਈ ਮਸਤੀ ਬੜੀ ਜ਼ਰੂਰੀ ਹੁੰਦੀ ਹੈ। ਖ਼ਾਸਕਰ ਟ੍ਰੈਵਲਿੰਗ ਵੇਲੇ ਖਿਲਾੜੀ ਏਦਾਂ ਦੀਆ ਸ਼ਰਾਰਤਾਂ ਕਰਦੇ ਨਜ਼ਰ ਆਉਂਦੇ ਹਨ। ਸਨਰਾਇਜ਼ਰਸ ਹੈਦਰਾਬਾਦ ਦੇ ਜੌਨੀ ਬੇਅਰਸਟੋ ਵੀ ਅਜਿਹਾ ਹੀ ਕਰਦੇ ਦਿਖੇ। ਪਲੇਨ ਵਿਚ ਸਫ਼ਰ ਕਰਦੇ ਹੋਏ ਬੇਅਰਸਟੋ ਫਲਾਈਟ ਸਟਾਫ਼ ਅਤੇ ਸਾਥੀ ਖਿਲਾੜੀਆਂ ਨੂੰ ਡਰਾਉਂਦੇ ਹੋਏ ਦਿਖੇ। ਸਨਰਾਇਜ਼ਰਸ ਹੈਦਰਾਬਾਦ ਦੇ ਅਧਿਕਾਰਕ ਟਵਿੱਟਰ ਹੈਂਡਲ ਤੋਂ ਇੱਕ ਵੀਡੀਓ ਜਾਰੀ ਕੀਤਾ ਗਿਆ ਹੈ ਜਿਸ ਵਿਚ ਬੇਅਰਸਟੋ ਫਲਾਈਟ ਵਿਚ ਆਪਣੀ ਸੀਟ ਉੱਤੇ ਝੁਕ ਕੇ ਬੈਠੇ ਹਨ।

ਪਹਿਲਾ ਉਹ ਇੱਕ ਫਲਾਈਟ ਸਟਾਫ਼ ਨੂੰ ਸਾਹਮਣਿਓਂ ਆ ਕੇ ਡਰਾਉਂਦੇ ਹਨ। ਸਟਾਫ਼ ਬਹੁਤ ਬੁਰੀ ਤਰਾਂ ਡਰ ਜਾਂਦਾ ਹੈ। ਜਿਸਤੋਂ ਬਾਅਦ ਟੀਮ ਦੇ ਬਾਕੀ ਲੋਕ ਹੱਸਣ ਲਗਦੇ ਹਨ। ਇਸ ਤੋਂ ਬਾਅਦ ਟੀਮ ਦੇ ਕਪਤਾਨ ਕੇਨ ਵਿਲੀਅਮਸਨ ਆਉਂਦੇ ਹਨ। ਉਨ੍ਹਾਂ ਨੂੰ ਵੀ ਬੇਅਰਸਟੋ ਡਰਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਇਸ ਵਿਚ ਵੀ ਉਹ ਕਾਮਯਾਬ ਨਹੀਂ ਹੋ ਪਾਂਦੇ।ਵਿਲੀਅਮਸਨ ਤੇ ਇਸਦਾ ਕੋਈ ਫ਼ਰਕ ਨਹੀਂ ਪੈਂਦਾ।

First published: April 19, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...