• Home
 • »
 • News
 • »
 • sports
 • »
 • CRICKET T20 WC NEW ZEALAND BEAT AFGHANISTAN IN SEMIFINALS MILLIONS OF INDIANS HOPES DASHED KS

T20 WC: ਅਫਗਾਨਿਸਤਾਨ ਨੂੰ ਹਰਾ ਨਿਊਜ਼ੀਲੈਂਡ ਫਾਈਨਲ 'ਚ, ਕਰੋੜਾਂ ਭਾਰਤੀਆਂ ਦੀਆਂ ਉਮੀਦਾਂ ਟੁੱਟੀਆਂ

T20 WC: ਅਫਗਾਨਿਸਤਾਨ ਦੀ ਟੀਮ ਨਜੀਬੁੱਲਾ ਜ਼ਦਰਾਨ  (Najibullah Zadran) ਦੇ ਸ਼ਾਨਦਾਰ ਅਰਧ ਸੈਂਕੜੇ ਦੇ ਬਾਵਜੂਦ ਟੀਮ 20 ਓਵਰਾਂ 'ਚ 8 ਵਿਕਟਾਂ 'ਤੇ 124 ਦੌੜਾਂ ਹੀ ਬਣਾ ਸਕੀ। ਇਸ ਤੋਂ ਬਾਅਦ ਨਿਊਜ਼ੀਲੈਂਡ ਨੇ 18.1 ਓਵਰਾਂ 'ਚ 2 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ।

 • Share this:
  ਨਵੀਂ ਦਿੱਲੀ: ਟੀ-20 ਵਿਸ਼ਵ ਕੱਪ-2021 ਦੇ ਸੁਪਰ-12 (T20 World Cup-2021) ਪੜਾਅ ਦੇ ਮੈਚ 'ਚ ਨਿਊਜ਼ੀਲੈਂਡ (New Zealand) ਨੇ ਐਤਵਾਰ ਨੂੰ ਅਫਗਾਨਿਸਤਾਨ (Afghanistan) ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਅਬੂ ਧਾਬੀ 'ਚ ਖੇਡੇ ਗਏ ਇਸ ਮੈਚ (NZ Vs AFG) 'ਚ ਜਿੱਤ ਦੇ ਨਾਲ ਨਿਊਜ਼ੀਲੈਂਡ ਨੇ ਸੈਮੀਫਾਈਨਲ (New Zealand in Semifinal) 'ਚ ਜਗ੍ਹਾ ਪੱਕੀ ਕਰ ਲਈ ਹੈ। ਅਫਗਾਨਿਸਤਾਨ ਅਤੇ ਭਾਰਤ ਦੋਵੇਂ ਹੁਣ ਇਸ ਦੌੜ ਤੋਂ ਬਾਹਰ ਹੋ ਗਏ ਹਨ। ਹਾਲਾਂਕਿ ਭਾਰਤ ਨੇ ਅਜੇ ਨਾਮੀਬੀਆ ਖਿਲਾਫ ਆਪਣਾ ਆਖਰੀ ਮੈਚ ਖੇਡਣਾ ਹੈ ਪਰ ਉਸ ਮੈਚ 'ਚ ਜਿੱਤ ਦਰਜ ਕਰਕੇ ਵੀ ਵਿਰਾਟ ਕੋਹਲੀ (Virat Kohli) ਦੀ ਅਗਵਾਈ ਵਾਲੀ ਟੀਮ ਸੈਮੀਫਾਈਨਲ 'ਚ ਨਹੀਂ ਪਹੁੰਚ ਸਕੇਗੀ। ਗਰੁੱਪ-1 ਵਿੱਚੋਂ ਇੰਗਲੈਂਡ ਅਤੇ ਆਸਟਰੇਲੀਆ, ਜਦੋਂਕਿ ਗਰੁੱਪ-2 ਵਿੱਚੋਂ ਪਾਕਿਸਤਾਨ ਅਤੇ ਨਿਊਜ਼ੀਲੈਂਡ ਸੈਮੀਫਾਈਨਲ ਵਿੱਚ ਪਹੁੰਚ ਗਏ ਹਨ।

  ਇਸ ਮੈਚ 'ਚ ਅਫਗਾਨਿਸਤਾਨ ਦੇ ਕਪਤਾਨ ਮੁਹੰਮਦ ਨਬੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਨਜੀਬੁੱਲਾ ਜ਼ਦਰਾਨ  (Najibullah Zadran) ਦੇ ਸ਼ਾਨਦਾਰ ਅਰਧ ਸੈਂਕੜੇ ਦੇ ਬਾਵਜੂਦ ਟੀਮ 20 ਓਵਰਾਂ 'ਚ 8 ਵਿਕਟਾਂ 'ਤੇ 124 ਦੌੜਾਂ ਹੀ ਬਣਾ ਸਕੀ। ਇਸ ਤੋਂ ਬਾਅਦ ਨਿਊਜ਼ੀਲੈਂਡ ਨੇ 18.1 ਓਵਰਾਂ 'ਚ 2 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਉਸ ਲਈ ਕਪਤਾਨ ਕੇਨ ਵਿਲੀਅਮਸਨ (Kane Williamson) ਨੇ 42 ਗੇਂਦਾਂ 'ਤੇ 3 ਚੌਕਿਆਂ ਦੀ ਮਦਦ ਨਾਲ ਨਾਬਾਦ 40 ਦੌੜਾਂ ਬਣਾਈਆਂ। ਉਸ ਨੇ ਡੇਵੋਨ ਕੋਨਵੇ (36*) ਨਾਲ ਤੀਜੀ ਵਿਕਟ ਲਈ ਅਜੇਤੂ 68 ਦੌੜਾਂ ਦੀ ਸਾਂਝੇਦਾਰੀ ਵੀ ਕੀਤੀ। ਕੋਨਵੇ ਨੇ 32 ਗੇਂਦਾਂ 'ਚ 4 ਚੌਕੇ ਲਗਾਏ। ਅਫਗਾਨਿਸਤਾਨ ਲਈ ਰਾਸ਼ਿਦ ਖਾਨ (Rashid Khan) ਅਤੇ ਮੁਜੀਬ ਉਰ ਰਹਿਮਾਨ ਨੇ 1-1 ਵਿਕਟ ਲਈ

  125 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਕੀਵੀ ਟੀਮ ਨੇ 26 ਦੌੜਾਂ ਦੇ ਸਕੋਰ 'ਤੇ ਆਪਣੀ ਪਹਿਲੀ ਵਿਕਟ ਗੁਆ ਦਿੱਤੀ। ਸਲਾਮੀ ਬੱਲੇਬਾਜ਼ ਡੇਰਿਲ ਮਿਸ਼ੇਲ (17) ਨੂੰ ਮੁਹੰਮਦ ਸ਼ਹਿਜ਼ਾਦ ਨੇ ਵਿਕਟ ਦੇ ਪਿੱਛੇ ਮੁਜੀਬ ਉਰ ਰਹਿਮਾਨ ਹੱਥੋਂ ਕੈਚ ਕਰਵਾਇਆ। ਮਿਸ਼ੇਲ ਨੇ 12 ਗੇਂਦਾਂ 'ਚ 3 ਚੌਕੇ ਲਗਾਏ। ਇਸ ਤੋਂ ਬਾਅਦ ਮਾਰਟਿਨ ਗੁਪਟਿਲ (Martin Guptil) ਅਤੇ ਕਪਤਾਨ ਕੇਨ ਵਿਲੀਅਮਸਨ ਨੇ ਮਿਲ ਕੇ ਸਕੋਰ ਨੂੰ 50 ਦੌੜਾਂ ਤੋਂ ਪਾਰ ਕਰ ਦਿੱਤਾ। ਗੁਪਟਿਲ ਨੇ 23 ਗੇਂਦਾਂ 'ਚ 4 ਚੌਕਿਆਂ ਦੀ ਮਦਦ ਨਾਲ 28 ਦੌੜਾਂ ਬਣਾਈਆਂ। ਰਾਸ਼ਿਦ ਖਾਨ ਨੇ ਉਸ ਨੂੰ ਪਾਰੀ ਦੇ 9ਵੇਂ ਓਵਰ ਦੀ 5ਵੀਂ ਗੇਂਦ 'ਤੇ ਬੋਲਡ ਕਰ ਦਿੱਤਾ। ਇਸ ਤੋਂ ਬਾਅਦ ਕੇਨ ਵਿਲੀਅਮਸਨ ਅਤੇ ਕੋਨਵੇ ਫ੍ਰੀਜ਼ ਹੋਏ ਅਤੇ ਟੀਮ ਨੂੰ ਜਿੱਤ ਦਿਵਾ ਕੇ ਅਜੇਤੂ ਪੈਵੇਲੀਅਨ ਪਰਤ ਗਏ।

  ਇਸਤੋਂ ਪਹਿਲਾਂ ਨਜੀਬੁੱਲਾ ਨੇ 73 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਉਸ ਨੇ 48 ਗੇਂਦਾਂ 'ਚ 6 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 73 ਦੌੜਾਂ ਬਣਾਈਆਂ। ਉਨ੍ਹਾਂ ਤੋਂ ਇਲਾਵਾ ਸਿਰਫ਼ ਗੁਲਬਦੀਨ ਨਾਇਬ ਅਤੇ ਕੈਪਟਨ ਨਬੀ ਹੀ ਦੋਹਰੇ ਅੰਕੜੇ ਨੂੰ ਛੂਹ ਸਕੇ। ਨਿਊਜ਼ੀਲੈਂਡ ਲਈ ਟ੍ਰੇਂਟ ਬੋਲਟ ਨੇ 3 ਵਿਕਟਾਂ ਲਈਆਂ ਜਦਕਿ ਟਿਮ ਸਾਊਥੀ ਨੇ 2 ਵਿਕਟਾਂ ਹਾਸਲ ਕੀਤੀਆਂ। ਐਡਮ ਮਿਲਨੇ, ਜੇਮਸ ਨੀਸ਼ਮ ਅਤੇ ਈਸ਼ ਸੋਢੀ ਨੂੰ 1-1 ਵਿਕਟ ਮਿਲੀ। ਅਫਗਾਨਿਸਤਾਨ ਨੇ 19 ਦੌੜਾਂ 'ਤੇ ਆਪਣੀਆਂ 3 ਵਿਕਟਾਂ ਗੁਆ ਦਿੱਤੀਆਂ, ਜਿਸ ਦਾ ਅਸਰ ਉਸ ਦੀ ਪੂਰੀ ਪਾਰੀ 'ਤੇ ਦੇਖਣ ਨੂੰ ਮਿਲਿਆ। ਪਾਵਰਪਲੇ 'ਚ ਉਹ ਸਿਰਫ 23 ਦੌੜਾਂ ਹੀ ਬਣਾ ਸਕਿਆ ਅਤੇ ਇਸ ਦੌਰਾਨ ਉਸ ਨੇ ਮੁਹੰਮਦ ਸ਼ਹਿਜ਼ਾਦ (4), ਹਜ਼ਰਤੁੱਲਾ ਜ਼ਜ਼ਈ (2) ਅਤੇ ਰਹਿਮਾਨਉੱਲ੍ਹਾ ਗੁਰਬਾਜ਼ (6) ਦੇ ਵਿਕਟ ਗੁਆ ਦਿੱਤੇ।

  ਨਜੀਬੁੱਲਾ ਨੇ 9ਵੇਂ ਓਵਰ 'ਚ ਨੀਸ਼ਾਮ 'ਤੇ ਦੋ ਚੌਕੇ ਲਗਾ ਕੇ ਸਕੋਰ ਨੂੰ ਕੁਝ ਰਫਤਾਰ ਦਿੱਤੀ ਅਤੇ ਫਿਰ ਸੋਢੀ ਦੀ ਗੇਂਦ ਨੂੰ ਮਿਡਵਿਕਟ 'ਤੇ ਚਾਰ ਦੌੜਾਂ 'ਤੇ ਭੇਜ ਕੇ ਟੀਮ ਦਾ ਸਕੋਰ 50 ਦੌੜਾਂ ਤੋਂ ਪਾਰ ਪਹੁੰਚਾਇਆ। ਸੋਢੀ ਹਾਲਾਂਕਿ ਇਸ ਓਵਰ 'ਚ ਗੁਲਬਦੀਨ ਨਾਇਬ (15) ਨੂੰ ਬੋਲਡ ਕਰਨ 'ਚ ਕਾਮਯਾਬ ਰਹੇ। ਇਸ ਤੋਂ ਬਾਅਦ ਵੀ ਦੌੜਾਂ ਬਣਾਉਣ ਦੀ ਮੁੱਖ ਜ਼ਿੰਮੇਵਾਰੀ ਨਜੀਬੁੱਲਾਹ ਨੇ ਲਈ। ਉਸ ਨੇ ਮਿਸ਼ੇਲ ਸੈਂਟਨਰ ਦੇ ਇੱਕ ਓਵਰ ਵਿੱਚ ਦੋ ਛੱਕੇ ਜੜੇ ਅਤੇ ਫਿਰ 33 ਗੇਂਦਾਂ ਵਿੱਚ ਆਪਣੇ ਕਰੀਅਰ ਦਾ ਛੇਵਾਂ ਅਰਧ ਸੈਂਕੜਾ ਪੂਰਾ ਕੀਤਾ।

  ਦੂਜੇ ਸਿਰੇ ਤੋਂ ਕਪਤਾਨ ਮੁਹੰਮਦ ਨਬੀ (20 ਗੇਂਦਾਂ 'ਤੇ 14 ਦੌੜਾਂ) ਦੌੜਾਂ ਬਣਾਉਣ ਲਈ ਸੰਘਰਸ਼ ਕਰਦਾ ਰਿਹਾ। ਟਿਮ ਸਾਊਥੀ ਨੇ ਆਪਣੀ ਹੀ ਗੇਂਦ 'ਤੇ ਖੂਬਸੂਰਤ ਕੈਚ ਲੈ ਕੇ ਨਬੀ ਦੀ ਸੰਘਰਸ਼ਮਈ ਪਾਰੀ ਦਾ ਅੰਤ ਕੀਤਾ। ਨਜੀਬੁੱਲਾ ਅਤੇ ਨਬੀ ਨੇ 5ਵੀਂ ਵਿਕਟ ਲਈ 59 ਦੌੜਾਂ ਦੀ ਸਾਂਝੇਦਾਰੀ ਕੀਤੀ। ਨਜੀਬੁੱਲਾ 19ਵੇਂ ਓਵਰ ਵਿੱਚ ਪੈਵੇਲੀਅਨ ਪਰਤ ਗਏ। ਇਸ ਦਾ ਸਿਹਰਾ ਨੀਸ਼ਾਮ ਨੂੰ ਜਾਂਦਾ ਹੈ ਜਿਸ ਨੇ ਬੋਲਟ ਦੀ ਗੇਂਦ 'ਤੇ ਡਾਈਵਿੰਗ ਕਰਕੇ ਸ਼ਾਨਦਾਰ ਕੈਚ ਲਿਆ। ਬੋਲਟ ਨੇ ਇਸੇ ਓਵਰ ਵਿੱਚ ਕਰੀਮ ਜਨਤ (2) ਨੂੰ ਵੀ ਪੈਵੇਲੀਅਨ ਭੇਜਿਆ।
  Published by:Krishan Sharma
  First published: