• Home
 • »
 • News
 • »
 • sports
 • »
 • CRICKET T20 WC SHANE WARNE PRAISES ENGLAND BATSMAN JOSE BUTLER SAYS RUNNING LIKE SIR RICHARDS KS

T20 WC: ਸ਼ੇਨ ਵਾਰਨ ਨੇ ਕੀਤੀ ਇੰਗਲੈਂਡ ਦੇ ਧਾਕੜ ਬੱਲੇਬਾਜ਼ ਦੀ ਤਾਰੀਫ, ਕਿਹਾ; ਸਰ ਰਿਚਰਡਸ ਵਾਂਗ ਬਣਾਉਂਦੈ ਦੌੜਾਂ

ਸ਼ੇਨ ਵਾਰਨ ਨੇ ਬਟਲਰ ਦੀ ਤਾਰੀਫ ਕਰਦੇ ਹੋਏ ਲਿਖਿਆ ਹੈ, ''ਮੈਂ ਆਸਟ੍ਰੇਲੀਆ ਜਾ ਰਿਹਾ ਹਾਂ। ਏਅਰਪੋਰਟ 'ਤੇ ਮੈਂ ਟੀ-20 ਵਿਸ਼ਵ ਕੱਪ ਦੀਆਂ ਝਲਕੀਆਂ ਦੇਖੀਆਂ। ਸ਼ਾਨਦਾਰ! ਬਟਲਰ ਨੇ ਇਕ ਵਾਰ ਫਿਰ ਦਿਖਾਇਆ ਹੈ ਕਿ ਟੀ-20 ਕ੍ਰਿਕਟ 'ਚ ਬੱਲੇਬਾਜ਼ੀ ਕਿਵੇਂ ਕੀਤੀ ਜਾਂਦੀ ਹੈ।

 • Share this:
  ਨਵੀਂ ਦਿੱਲੀ: ਸ਼ੇਨ ਵਾਰਨ (Shane Warne) ਮੌਜੂਦਾ ਟੀ-20 ਵਿਸ਼ਵ ਕੱਪ (T-20 World Cup 2021) 'ਚ ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਜੋਸ ਬਟਲਰ (Jos Buttler) ਦੇ ਕਾਇਲ ਹੋ ਗਏ ਹਨ। ਉਨ੍ਹਾਂ ਨੇ ਤਾਰੀਫ ਕਰਦੇ ਹੋਏ ਬਟਲਰ ਦੀ ਤੁਲਨਾ ਵੈਸਟਇੰਡੀਜ਼ (West Indies) ਦੇ ਵਿਸਫੋਟਕ ਬੱਲੇਬਾਜ਼ ਸਰ ਵਿਵੀਅਨ ਰਿਚਰਡਸ (Vivian Richards) ਨਾਲ ਕੀਤੀ ਹੈ। ਵਾਰਨ ਮੁਤਾਬਕ ਬਟਲਰ ਆਪਣੇ ਅੰਦਾਜ਼ 'ਚ ਜ਼ੋਰਦਾਰ ਬੱਲੇਬਾਜ਼ੀ ਕਰਦਾ ਹੈ। ਦੱਸ ਦੇਈਏ ਕਿ ਸੋਮਵਾਰ ਨੂੰ ਬਟਲਰ ਨੇ ਸ਼੍ਰੀਲੰਕਾ (Sri Lanka) ਖਿਲਾਫ ਧਮਾਕੇਦਾਰ ਸੈਂਕੜਾ ਲਗਾਇਆ ਸੀ। ਮੌਜੂਦਾ ਟੀ-20 ਵਿਸ਼ਵ ਕੱਪ ਦਾ ਇਹ ਪਹਿਲਾ ਸੈਂਕੜਾ ਹੈ। ਬਟਲਰ ਨੇ ਸਿਰਫ 67 ਗੇਂਦਾਂ 'ਤੇ 101 ਦੌੜਾਂ ਦੀ ਅਜੇਤੂ ਪਾਰੀ ਖੇਡੀ।

  ਸ਼ੇਨ ਵਾਰਨ ਨੇ ਬਟਲਰ ਦੀ ਤਾਰੀਫ ਕਰਦੇ ਹੋਏ ਲਿਖਿਆ ਹੈ, ''ਮੈਂ ਆਸਟ੍ਰੇਲੀਆ ਜਾ ਰਿਹਾ ਹਾਂ। ਏਅਰਪੋਰਟ 'ਤੇ ਮੈਂ ਟੀ-20 ਵਿਸ਼ਵ ਕੱਪ ਦੀਆਂ ਝਲਕੀਆਂ ਦੇਖੀਆਂ। ਸ਼ਾਨਦਾਰ! ਬਟਲਰ ਨੇ ਇਕ ਵਾਰ ਫਿਰ ਦਿਖਾਇਆ ਹੈ ਕਿ ਟੀ-20 ਕ੍ਰਿਕਟ 'ਚ ਬੱਲੇਬਾਜ਼ੀ ਕਿਵੇਂ ਕੀਤੀ ਜਾਂਦੀ ਹੈ। ਮੈਨੂੰ ਲੱਗਦਾ ਹੈ ਕਿ ਉਹ ਸਫੇਦ ਗੇਂਦ ਦਾ ਸਭ ਤੋਂ ਵਧੀਆ ਬੱਲੇਬਾਜ਼ ਹੈ। ਇੰਗਲੈਂਡ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਬੱਲੇਬਾਜ਼ ਹੈ। ਉਹ ਵਿਵਿਅਨ ਰਿਚਰਡਸ ਵਾਂਗ ਬੱਲੇ ਨਾਲ ਤਬਾਹੀ ਮਚਾਉਂਦਾ ਹੈ।''

  ਸ਼ੇਨ ਵਾਰਨ ਦੀ ਪੋਸਟ।


  ਬਟਲਰ ਦਾ ਧਮਾਕਾ
  ਸੋਮਵਾਰ ਨੂੰ ਸ਼੍ਰੀਲੰਕਾ ਖਿਲਾਫ ਇੰਗਲੈਂਡ ਦੀਆਂ 3 ਵਿਕਟਾਂ ਸਿਰਫ 35 ਦੌੜਾਂ 'ਤੇ ਡਿੱਗ ਗਈਆਂ। ਜੇਸਨ ਰਾਏ, ਡੇਵਿਡ ਮਲਾਨ ਅਤੇ ਜੌਨੀ ਬੇਸਟੋ ਸਾਰੇ ਪੈਵੇਲੀਅਨ ਪਰਤ ਚੁੱਕੇ ਸਨ। ਬੱਲੇਬਾਜ਼ੀ ਕਰਨਾ ਥੋੜ੍ਹਾ ਮੁਸ਼ਕਲ ਹੋ ਰਿਹਾ ਸੀ। ਪਰ ਬਟਲਰ ਇੱਕ ਸਿਰੇ ਤੋਂ ਜੰਮਿਆ ਰਿਹਾ। ਇੰਗਲੈਂਡ ਨੇ 12 ਓਵਰਾਂ ਵਿੱਚ ਸਿਰਫ਼ 61 ਦੌੜਾਂ ਬਣਾਈਆਂ ਸਨ। ਇਸ ਤੋਂ ਬਾਅਦ ਬਟਲਰ ਨੇ ਦੌੜਾਂ ਦੀ ਸੁਨਾਮੀ ਲਿਆਂਦੀ। ਉਸ ਨੇ 20ਵੇਂ ਓਵਰ ਦੀ ਆਖਰੀ ਗੇਂਦ 'ਤੇ ਛੱਕਾ ਲਗਾ ਕੇ ਆਪਣਾ ਸੈਂਕੜਾ ਪੂਰਾ ਕੀਤਾ। ਬਟਲਰ ਨੇ ਇਸ ਦੌਰਾਨ 6 ਚੌਕੇ ਅਤੇ 6 ਛੱਕੇ ਲਗਾਏ।

  ਤੇਜ਼ੀ ਨਾਲ ਬਣਾਇਆ ਸੈਂਕੜਾ
  ਇੰਗਲੈਂਡ ਦੀ ਪਾਰੀ ਦੇ ਆਖਰੀ 10 ਓਵਰਾਂ ਵਿੱਚ ਬਟਲਰ ਨੇ 77 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਨੇ 37 ਗੇਂਦਾਂ ਦਾ ਸਾਹਮਣਾ ਕੀਤਾ ਅਤੇ 6 ਛੱਕੇ ਅਤੇ 4 ਚੌਕੇ ਲਗਾਏ। ਬਟਲਰ ਨੇ 45 ਗੇਂਦਾਂ 'ਤੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਉਸ ਨੇ ਮੋਰਗਨ ਨਾਲ ਚਾਰ ਵਿਕਟਾਂ ਲਈ 112 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਤੋਂ ਪਹਿਲਾਂ ਉਸ ਨੇ ਆਸਟਰੇਲੀਆ ਖਿਲਾਫ 71 ਦੌੜਾਂ ਦੀ ਅਜੇਤੂ ਪਾਰੀ ਖੇਡੀ ਸੀ।

  ਸਭ ਤੋਂ ਵੱਧ ਦੌੜਾਂ
  ਮੌਜੂਦਾ ਟੀ-20 ਵਿਸ਼ਵ ਕੱਪ ਵਿੱਚ ਬਟਲਰ ਨੇ ਹੁਣ ਤੱਕ 4 ਮੈਚਾਂ ਵਿੱਚ ਸਭ ਤੋਂ ਵੱਧ 214 ਦੌੜਾਂ ਬਣਾਈਆਂ ਹਨ। ਹੁਣ ਤੱਕ ਉਹ 214 ਦੀ ਔਸਤ ਨਾਲ ਬੱਲੇਬਾਜ਼ੀ ਕਰਦੇ ਹੋਏ ਇੱਕ ਸੈਂਕੜਾ ਅਤੇ ਇੱਕ ਅਰਧ ਸੈਂਕੜਾ ਲਗਾ ਚੁੱਕੇ ਹਨ। ਇਸ ਤੋਂ ਇਲਾਵਾ ਉਸ ਦੇ ਬੱਲੇ 'ਤੇ ਹੁਣ ਤੱਕ 15 ਚੌਕੇ ਅਤੇ 12 ਛੱਕੇ ਲੱਗੇ ਹਨ। ਇੰਨਾ ਹੀ ਨਹੀਂ ਉਹ ਡੇਢ ਸੌ ਤੋਂ ਵੱਧ ਦੀ ਸਟ੍ਰਾਈਕ ਰੇਟ ਨਾਲ ਦੌੜਾਂ ਬਣਾ ਰਿਹਾ ਹੈ।
  Published by:Krishan Sharma
  First published: