
T-20 World Cup 2021: ਟੀਮ ਇੰਡੀਆ ਲਈ ਵੱਡੀ ਖ਼ੁਸ਼ਖ਼ਬਰੀ, ਸੈਮੀਫ਼ਾਈਨਲ ‘ਚ ਪਹੁੰਚਣ ਦਾ ਰਾਹ ਪੱਧਰਾ
ਟੀ-20 ਵਿਸ਼ਵ ਕੱਪ (T-20 world cup) ਤੋਂ ਟੀਮ ਇੰਡੀਆ ਲਈ ਵੱਡੀ ਖ਼ੁਸ਼ਖ਼ਬਰੀ ਹੈ। ਨਿਊ ਜ਼ੀਲੈਂਡ ਦੀ ਟੀਮ ਨੇ ਨਾਮੀਬੀਆ ਦੀ ਟੀਮ ਨੂੰ 52 ਦੌੜਾਂ ਤੋਂ ਹਰਾਇਆ। ਹੁਣ ਕੀਵੀ ਟੀਮ 6 ਅੰਕਾਂ ਨਾਲ ਗਰੁੱਪ ‘ਚ ਦੂਜੇ ਨੰਬਰ ‘ਤੇ ਆ ਗਈ ਹੈ, ਪਰ ਟੀਮ ਵੱਡੇ ਫ਼ਰਕ ਨਾਲ ਜਿੱਤ ਦਰਜ ਕਰਨ ਵਿੱਚ ਕਾਮਯਾਬ ਨਹੀਂ ਹੋ ਸਕੀ। ਇਸ ਕਾਰਨ ਉਸ ਦਾ ਰਨ ਰੇਟ ਅਫ਼ਗ਼ਾਨਿਸਤਾਨ ਤੋਂ ਹੇਠਾਂ ਹੈ। ਅਜਿਹੀ ਸਥਿਤੀ ‘ਚ ਜੇਕਰ ਆਖ਼ਰੀ ਮੁਕਾਬਲੇ ‘ਚ ਨਿਊ ਜ਼ੀਲੈਂਡ ਦੀ ਟੀਮ ਅਫ਼ਗ਼ਾਨਿਸਤਾਨ ਨੂੰ ਹਰਾ ਦਿੰਦੀ ਹੈ ਤਾਂ ਟੀਮ ਇੰਡੀਆ ਦਾ ਰਾਹ ਹੋਰ ਪੱਧਰਾ ਹੋ ਜਾਵੇਗਾ। ਅਫ਼ਗ਼ਾਨਿਸਤਾਨ ਦੀ ਟੀਮ ਸੈਮੀ ਫ਼ਾਈਨਲ ਦੀ ਰੇਸ ਵਿੱਚ ਐਂਟਰ ਹੋ ਜਾਵੇਗੀ ਅਤੇ ਨਿਊ ਜ਼ੀਲੈਂਡ ਦੀ ਟੀਮ ਬਾਹਰ ਹੋ ਜਾਵੇਗੀ। ਉਸ ਨੂੰ ਸਿਰਫ਼ ਅਫ਼ਗ਼ਾਨਿਸਤਾਨ ਦੇ ਰਨਰੇਟ ਦੇ ਹਿਸਾਬ ਨਾਲ ਆਖ਼ਰੀ ਮੈਚ ‘ਚ ਉੱਤਰਨਾ ਜ਼ਰੂਰੀ ਹੈ।
ਨਿਊ ਜ਼ੀਲੈਂਡ ਨੂੰ ਅਫ਼ਗ਼ਾਨਿਸਤਾਨ ਤੋਂ ਬੇਹਤਰ ਰਨਰੇਟ ਹਾਸਲ ਕਰਨ ਲਈ ਨਾਮੀਬੀਆ ਦੀ ਟੀਮ ਨੂੰ 94 ਜਾਂ ਉਸ ਤੋਂ ਘੱਟ ਸਕੋਰ ‘ਤੇ ਰੋਕਣਾ ਸੀ, ਪਰ ਨਾਮੀਬੀਆ ਦੀ ਟੀਮ ਨੇ 111 ਦੌੜਾਂ ਬਣਾ ਕੇ ਕੀਵੀ ਟੀਮ ਨੂੰ ਕਾਮਯਾਬ ਨਹੀਂ ਹੋਣ ਦਿੱਤਾ। ਨਿਊ ਜ਼ੀਲੈਂਡ ਨੇ ਪਹਿਲੇ ਦਿਨ ਖੇਡਦੇ ਹੋਏ 4 ਵਿਕਟਾਂ ਦੇ ਨੁਕਸਾਨ ‘ਤੇ 163 ਬਣਾਏ ਸੀ। ਟੀਮ ਨੇ 87 ਦੌੜਾਂ ‘ਤੇ 4 ਵਿਕਟ ਗਵਾ ਦਿੱਤੇ ਸੀ, ਪਰ ਗਲੇਨ ਫ਼ਿਲੀਪਸ ਨੇ ਨਾਬਾਦ 39 ਅਤੇ ਜਿੰਮੀ ਨਸ਼ੀਮ ਨੇ ਨਾਬਾਦ 35 ਦੌੜਾਂ ਬਣਾ ਕੇ ਸਕੋਰ ਨੂੰ 160 ਦੇ ਪਾਰ ਪਹੁੰਚਾਇਆ।
ਨਿਊ ਜ਼ੀਲੈਂਡ ਨੂੰ ਟੀ-20 ਵਰਲਡ ਕੱਪ ਦਾ ਆਖ਼ਰੀ ਮੁਕਾਬਲਾ 7 ਨਵੰਬਰ ਨੂੰ ਅਫ਼ਗ਼ਾਨਿਸਤਾਨ ਨਾਲ ਖੇਡਣਾ ਹੈ। ਦੂਜੇ ਪਾਸੇ, ਭਾਰਤ ਦੀ ਆਖ਼ਰੀ ਮੁਕਾਬਲੇ ਵਿੱਚ 8 ਨਵੰਬਰ ਨੂੰ ਨਾਮੀਬੀਆ ਨਾਲ ਭਿੜੰਤ ਹੈ। ਅਜਿਹੇ ਹਾਲਾਤ ‘ਚ ਜੇਕਰ ਅਫ਼ਗ਼ਾਨਿਸਤਾਨ ਦੀ ਟੀਮ ਨਿਊ ਜ਼ੀਲੈਂਡ ਨੂੰ ਹਰਾ ਦਿੰਦੀ ਹੈ ਤਾਂ ਭਾਰਤ ਕੋਲ ਇੱਕ ਸਪੱਸ਼ਟ ਗਣਿਤ ਹੋਵੇਗਾ ਕਿ ਉਸ ਨੂੰ ਸੈਮੀ ਫ਼ਾਈਨਲ ‘ਚ ਪਹੁੰਚਣ ਲਈ ਕੀ ਕਰਨਾ ਹੈ। ਗਰੁੱਪ ਨਾਲ ਨਾਮੀਬੀਆ ਅਤੇ ਸਕਾਟਲੈਂਡ ਦੀ ਟੀਮ ਸੈਮੀ ਫ਼ਾਈਨਲ ਦੀ ਰੇਸ ਤੋਂ ਬਾਹਰ ਹੋ ਚੁੱਕੀ ਹੈ।
ਗਰੁੱਪ 1 ਦੀ ਗੱਲ ਕੀਤੀ ਜਾਏ ਤਾਂ ਤਿੰਨ ਟੀਮਾਂ ਵੈਸਟ ਇੰਡੀਜ਼, ਬੰਗਲਾਦੇਸ਼ ਤੇ ਸ਼੍ਰੀਲੰਕਾ ਸੈਮੀ ਫ਼ਾਈਨਲ ਦੀ ਰੇਸ ਤੋਂ ਬਾਹਰ ਹੋ ਚੁੱਕੀ ਹੈ। ਇੰਗਲੈਂਡ ਦਾ ਸੈਮੀ ਫ਼ਾਈਨਲ ਤੱਕ ਪਹੁੰਚਣਾ ਤੈਅ ਹੈ। ਅਜਿਹੇ ਹਾਲਾਤ ‘ਚ ਸਾਊਥ ਅਫ਼ਰੀਕਾ ਅਤੇ ਆਸਟਰੇਲੀਆ ਵਿਚਾਲੇ ਦੂਜੇ ਸਥਾਨ ਲਈ ਜੰਗ ਹੈ। ਆਸਟਰੇਲੀਆ ਨੂੰ ਆਖ਼ਰੀ ਮੈਚ ਵਿੱਚ ਵੈਸਟ ਇੰਡੀਜ਼ ਨਾਲ ਜਦਕਿ ਸਾਊਥ ਅਫ਼ਰੀਕਾ ਦੀ ਇੰਗਲੈਂਡ ਨਾਲ ਭਿੜੰਤ ਹੈ। ਇੰਗਲੈਂਡ ਨੇ ਹੁਣ ਤੱਕ ਖੇਡੇ ਚਾਰੇ ਮੁਕਾਬਲੇ ਜਿੱਤੇ ਹਨ। ਆਸਟਰੇਲੀਆ ਅਤੇ ਸਾਊਥ ਅਫ਼ਰੀਕਾ ਨੇ 4-4 ਚੋਂ 3-3 ਮੈਚ ਜਿੱਤੇ ਹਨ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।