Home /News /sports /

T20 2021: ਟੀਮ ਇੰਡੀਆ ਮੁਕਾਬਲੇ ਤੋਂ ਬਾਹਰ, ਪਰ 2022 ਵਿਸ਼ਵ ਕੱਪ ਲਈ ਕੀਤਾ ਕੁਆਲੀਫ਼ਾਈ

ਭਾਵੇਂ ਟੀਮ ਇੰਡੀਆ ਆਖ਼ਰੀ ਮੈਚ ਖੇਡੇ ਬਿਨਾਂ ਟੀ-20 ਵਿਸ਼ਵ ਕੱਪ 2021 ਵਿੱਚੋਂ ਬਾਹਰ ਹੋ ਗਈ ਹੈ, ਪਰ ਹਾਲੇ ਵੀ ਟੀਮ ਇੰਡੀਆ ਦੇ ਫ਼ੈਨਜ਼ ਕੋਲ ਖ਼ੁਸ਼ ਹੋਣ ਦੀ ਵਜ੍ਹਾ ਹੈ। ਜੀ ਹਾਂ, ਦਰਅਸਲ ਭਾਰਤ ਨੇ ਅਗਲੇ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਕੁਆਲੀਫਾਈ ਕਰ ਲਿਆ ਹੈ। ਦੋ ਵਾਰ ਦੀ ਵਿਸ਼ਵ ਚੈਂਪੀਅਨ ਵੈਸਟਇੰਡੀਜ਼ ਅਤੇ ਸ਼੍ਰੀਲੰਕਾ ਟੀ-20 ਵਿਸ਼ਵ ਕੱਪ 2022 ਲਈ ਕੁਆਲੀਫਾਈ ਨਹੀਂ ਕਰ ਸਕੀਆਂ। ਇਨ੍ਹਾਂ ਦੋਵਾਂ ਟੀਮਾਂ ਨੂੰ ਹੁਣ ਕੁਆਲੀਫਾਇਰ ਮੈਚਾਂ ਵਿੱਚ ਹਿੱਸਾ ਲੈਣਾ ਹੋਵੇਗਾ।

ਹੋਰ ਪੜ੍ਹੋ ...
 • Share this:

  ਟੀ-20 ਵਿਸ਼ਵ ਕੱਪ 2021 ਭਾਰਤੀ ਕ੍ਰਿਕਟ ਟੀਮ ਲਈ ਚੰਗਾ ਨਹੀਂ ਰਿਹਾ। ਵਿਰਾਟ ਕੋਹਲੀ ਦੀ ਟੀਮ ਆਪਣਾ ਪਹਿਲਾ ਮੈਚ ਪਾਕਿਸਤਾਨ ਤੋਂ ਬੁਰੀ ਤਰ੍ਹਾਂ ਹਾਰ ਗਈ ਸੀ। ਇਸ ਤੋਂ ਬਾਅਦ ਟੀਮ ਨੂੰ ਨਿਊਜ਼ੀਲੈਂਡ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਦੋ ਹਾਰ ਤੋਂ ਬਾਅਦ ਭਾਰਤੀ ਟੀਮ ਰੰਗ ਵਿੱਚ ਪਰਤੀ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਭਾਰਤ ਦੀ ਆਖ਼ਰੀ ਉਮੀਦ ਉਦੋਂ ਟੁੱਟ ਗਈ, ਜਦੋਂ ਜਦੋਂ ਨਿਊਜ਼ੀਲੈਂਡ ਨੇ ਅਫਗਾਨਿਸਤਾਨ ਨੂੰ ਹਰਾ ਕੇ ਸੈਮੀਫਾਈਨਲ 'ਚ ਜਗ੍ਹਾ ਪੱਕੀ ਕਰ ਲਈ। ਨਿਊਜ਼ੀਲੈਂਡ ਦੇ ਜਿੱਤਦੇ ਹੀ ਭਾਰਤ ਦੀ ਆਖਰੀ ਉਮੀਦ ਵੀ ਟੁੱਟ ਗਈ। ਹੁਣ ਭਾਰਤ ਨਾਮੀਬੀਆ ਨਾਲ ਭਿੜੇਗਾ, ਪਰ ਇਸ ਮੈਚ ਦੀ ਹਾਰ ਜਾਂ ਜਿੱਤ ਦਾ ਸੈਮੀਫਾਈਨਲ ਜਾਂ ਫਾਈਨਲ ਦੀ ਦੌੜ 'ਤੇ ਕੋਈ ਅਸਰ ਨਹੀਂ ਪਵੇਗਾ।

  ਇਸ ਦੌਰਾਨ ਇਹ ਤੈਅ ਹੋ ਗਿਆ ਹੈ ਕਿ 2022 'ਚ ਆਸਟ੍ਰੇਲੀਆ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਦੀਆਂ ਟਾਪ-8 ਟੀਮਾਂ ਕੌਣ ਹੋਣਗੀਆਂ। ਇਨ੍ਹਾਂ 8 ਟੀਮਾਂ ਨੂੰ ਸੁਪਰ-12 ਰਾਊਂਡ (ਟੀ-20 ਵਿਸ਼ਵ ਕੱਪ ਸੁਪਰ 12) 'ਚ ਸਿੱਧੀ ਐਂਟਰੀ ਦਿੱਤੀ ਜਾਵੇਗੀ। ਆਈਸੀਸੀ ਮੁਤਾਬਕ ਟੀ-20 ਵਿਸ਼ਵ ਕੱਪ 2021 ਦੇ ਚੈਂਪੀਅਨ ਅਤੇ ਉਪ ਜੇਤੂ ਨੂੰ ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ ਵਿੱਚ ਸਿੱਧੀ ਐਂਟਰੀ ਮਿਲੇਗੀ। ਇਨ੍ਹਾਂ ਤੋਂ ਇਲਾਵਾ ਕੱਟ-ਆਫ ਡੇਟ 'ਤੇ ਟੀ-20 ਰੈਂਕਿੰਗ 'ਚ ਅਗਲੀਆਂ 6 ਚੋਟੀ ਦੀਆਂ ਟੀਮਾਂ 2022 ਟੀ-20 ਵਿਸ਼ਵ ਕੱਪ ਦੇ ਸੁਪਰ-12 ਦੌਰ ਲਈ ਸਿੱਧੇ ਤੌਰ 'ਤੇ ਕੁਆਲੀਫਾਈ ਕਰਨਗੀਆਂ। ਆਈਸੀਸੀ ਨੇ ਕਟ ਆਫ ਡੇਟ 15 ਨਵੰਬਰ ਤੈਅ ਕੀਤੀ ਹੈ।

  ਟੀ-20 ਵਿਸ਼ਵ ਕੱਪ 2021 'ਚ ਹੁਣ ਤੱਕ ਦੇ ਮੈਚਾਂ ਦੇ ਆਧਾਰ 'ਤੇ ਇਹ ਤੈਅ ਹੈ ਕਿ ਇੰਗਲੈਂਡ, ਪਾਕਿਸਤਾਨ, ਭਾਰਤ, ਨਿਊਜ਼ੀਲੈਂਡ, ਦੱਖਣੀ ਅਫਰੀਕਾ ਅਤੇ ਆਸਟ੍ਰੇਲੀਆ ਦੀ ਰੈਂਕਿੰਗ 15 ਨਵੰਬਰ ਤੱਕ ਨਹੀਂ ਬਦਲੇਗੀ। ਅਜਿਹੇ 'ਚ ਇਨ੍ਹਾਂ ਸਾਰੀਆਂ ਟੀਮਾਂ ਨੇ ਸਿੱਧੇ ਤੌਰ 'ਤੇ ਸੁਪਰ-12 ਰਾਊਂਡ ਲਈ ਕੁਆਲੀਫਾਈ ਕਰ ਲਿਆ ਹੈ, ਕਿਉਂਕਿ 15 ਨਵੰਬਰ ਦੀ ਆਖਰੀ ਮਿਤੀ ਤੱਕ ਉਨ੍ਹਾਂ ਦੀ ਰੈਂਕਿੰਗ 'ਚ ਕੋਈ ਬਦਲਾਅ ਨਹੀਂ ਹੋਵੇਗਾ। ਬੰਗਲਾਦੇਸ਼ ਅਤੇ ਅਫਗਾਨਿਸਤਾਨ ਨੇ ਵੀ ਬਿਹਤਰ ਰੈਂਕਿੰਗ ਦੇ ਆਧਾਰ 'ਤੇ ਟੀ-20 ਵਿਸ਼ਵ ਕੱਪ 2022 ਦੇ ਸੁਪਰ-12 ਲਈ ਸਿੱਧੇ ਤੌਰ 'ਤੇ ਕੁਆਲੀਫਾਈ ਕਰ ਲਿਆ ਹੈ।

  ਸ਼੍ਰੀਲੰਕਾ ਅਤੇ ਵੈਸਟਇੰਡੀਜ਼ ਇਸ ਸਮੇਂ ਆਈਸੀਸੀ ਰੈਂਕਿੰਗ ਵਿੱਚ 9ਵੇਂ ਅਤੇ 10ਵੇਂ ਸਥਾਨ 'ਤੇ ਹਨ। ਉਨ੍ਹਾਂ ਦੀ ਰੈਂਕਿੰਗ ਵੀ 15 ਨਵੰਬਰ ਤੱਕ ਨਹੀਂ ਬਦਲੇਗੀ। ਇਸ ਕਾਰਨ ਵੈਸਟਇੰਡੀਜ਼ ਅਤੇ ਸ਼੍ਰੀਲੰਕਾ ਨੂੰ 2022 ਦੇ ਟੀ-20 ਵਿਸ਼ਵ ਕੱਪ 'ਚ ਕੁਆਲੀਫਾਇੰਗ ਰਾਊਂਡ ਖੇਡਣਾ ਹੋਵੇਗਾ। ਇਨ੍ਹਾਂ ਤੋਂ ਇਲਾਵਾ ਨਾਮੀਬੀਆ ਅਤੇ ਸਕਾਟਲੈਂਡ ਵੀ ਕੁਆਲੀਫਾਇੰਗ ਰਾਊਂਡ ਵਿਚ ਪ੍ਰਵੇਸ਼ ਕਰਨਗੇ।

  Published by:Amelia Punjabi
  First published:

  Tags: Australia, Bangladesh, Cricket, Cricket News, India, Indian cricket team, New Zealand, Pakistan, Sports, T20 World Cup, Team India